• Latest
  • Trending
5 ਜੂਨ ਨੂੰ ਸਮ੍ਰਿਤੀ ਸਮਾਗਮ ‘ਤੇ ਵਿਸ਼ੇਸ਼ : ਰੱਬ ਦਾ ਰੂਪ – ਰੀਪਾ ਚਾਚਾ: ਨਵਤੇਜ ਕੌਰ ਦਰਸ਼ੀ

5 ਜੂਨ ਨੂੰ ਸਮ੍ਰਿਤੀ ਸਮਾਗਮ ‘ਤੇ ਵਿਸ਼ੇਸ਼ : ਰੱਬ ਦਾ ਰੂਪ – ਰੀਪਾ ਚਾਚਾ: ਨਵਤੇਜ ਕੌਰ ਦਰਸ਼ੀ

4 months ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

6 hours ago
ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

8 hours ago
‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

8 hours ago
ਉਤਰਾਖੰਡ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਕੱਲ੍ਹ ਨੂੰ ਹੋਵੇਗਾ ਸ਼ੁਰੂ 

ਉਤਰਾਖੰਡ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਕੱਲ੍ਹ ਨੂੰ ਹੋਵੇਗਾ ਸ਼ੁਰੂ 

8 hours ago
ਸਾਬਕਾ ਮੰਤਰੀ ਚੁਨੀ ਲਾਲ ਭਗਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ

ਸਾਬਕਾ ਮੰਤਰੀ ਚੁਨੀ ਲਾਲ ਭਗਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ

8 hours ago
ਵਿਦੇਸ਼ ਮੰਤਰੀ ਜੈਸ਼ੰਕਰ ਜਾਣਗੇ ਨਿਊਯਾਰਕ ; ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਕਰਨਗੇ ਸੰਬੋਧਨ

ਵਿਦੇਸ਼ ਮੰਤਰੀ ਜੈਸ਼ੰਕਰ ਜਾਣਗੇ ਨਿਊਯਾਰਕ ; ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਕਰਨਗੇ ਸੰਬੋਧਨ

8 hours ago
ਵਿਜੀਲੈਂਸ ਬਿਊਰੋ ਵੱਲੋਂ ਮਾਰਚ 2022 ਤੋਂ ਅਗਸਤ 2026 ਤੱਕ ਭ੍ਰਿਸ਼ਟਾਚਾਰ ਦੇ 1107 ਮਾਮਲਿਆਂ ਵਿੱਚ 1146 ਮੁਲਜ਼ਮ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਮਾਰਚ 2022 ਤੋਂ ਅਗਸਤ 2026 ਤੱਕ ਭ੍ਰਿਸ਼ਟਾਚਾਰ ਦੇ 1107 ਮਾਮਲਿਆਂ ਵਿੱਚ 1146 ਮੁਲਜ਼ਮ ਗ੍ਰਿਫ਼ਤਾਰ

9 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

9 hours ago
ਗੁਜਰਾਤ : ਰਾਜਕੋਟ ਵਿੱਚ 108 ਐਮਰਜੈਂਸੀ ਟੀਮ ਦੀ ਮਦਦ ਨਾਲ ਮਾਂ ਨੇ ਤਿੰਨ ਬੱਚਿਆਂ (ਟ੍ਰਿਪਲੈਟਸ) ਨੂੰ ਦਿੱਤਾ ਜਨਮ

ਗੁਜਰਾਤ : ਰਾਜਕੋਟ ਵਿੱਚ 108 ਐਮਰਜੈਂਸੀ ਟੀਮ ਦੀ ਮਦਦ ਨਾਲ ਮਾਂ ਨੇ ਤਿੰਨ ਬੱਚਿਆਂ (ਟ੍ਰਿਪਲੈਟਸ) ਨੂੰ ਦਿੱਤਾ ਜਨਮ

10 hours ago
 Veer Guardian 2026 exercise ਦੌਰਾਨ ਭਾਰਤ ਅਤੇ ਜਾਪਾਨ ਦੇ ਹਵਾਈ ਸੈਨਾ ਮੁਖੀਆਂ ਨੇ ‘ਤੇਜਸ’ ਵਿੱਚ ਭਰੀ ਉਡਾਣ 

 Veer Guardian 2026 exercise ਦੌਰਾਨ ਭਾਰਤ ਅਤੇ ਜਾਪਾਨ ਦੇ ਹਵਾਈ ਸੈਨਾ ਮੁਖੀਆਂ ਨੇ ‘ਤੇਜਸ’ ਵਿੱਚ ਭਰੀ ਉਡਾਣ 

10 hours ago
16 ਮੰਜ਼ਿਲਾ ਸੁਸਾਇਟੀ ਦੀ ਉਸਾਰੀ ਰੋਕਣ ਦੀ ਮੰਗ ਨੂੰ ਲੈ ਕੇ ਸੈਕਟਰ 70 ਦੀਆਂ ਜਥੇਬੰਦੀਆਂ ਦਾ ਵਫ਼ਦ ਸੁਖਦੇਵ ਪਟਵਾਰੀ ਦੀ ਅਗਵਾਈ ‘ਚ ਸੀਏ ਗਮਾਡਾ ਨੂੰ ਮਿਲਿਆ

16 ਮੰਜ਼ਿਲਾ ਸੁਸਾਇਟੀ ਦੀ ਉਸਾਰੀ ਰੋਕਣ ਦੀ ਮੰਗ ਨੂੰ ਲੈ ਕੇ ਸੈਕਟਰ 70 ਦੀਆਂ ਜਥੇਬੰਦੀਆਂ ਦਾ ਵਫ਼ਦ ਸੁਖਦੇਵ ਪਟਵਾਰੀ ਦੀ ਅਗਵਾਈ ‘ਚ ਸੀਏ ਗਮਾਡਾ ਨੂੰ ਮਿਲਿਆ

10 hours ago
ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਗ੍ਰਿਫ਼ਤਾਰ

ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਗ੍ਰਿਫ਼ਤਾਰ

11 hours ago
Hindi News
English News
Monday, September 21, 2026
No Result
View All Result
24 °c
Chandigarh
29 ° Tue
29 ° Wed
30 ° Thu
29 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

5 ਜੂਨ ਨੂੰ ਸਮ੍ਰਿਤੀ ਸਮਾਗਮ ‘ਤੇ ਵਿਸ਼ੇਸ਼ : ਰੱਬ ਦਾ ਰੂਪ – ਰੀਪਾ ਚਾਚਾ: ਨਵਤੇਜ ਕੌਰ ਦਰਸ਼ੀ

June 5, 2026
in ਸਾਹਿਤਕ, ਪੰਜਾਬ
5 ਜੂਨ ਨੂੰ ਸਮ੍ਰਿਤੀ ਸਮਾਗਮ ‘ਤੇ ਵਿਸ਼ੇਸ਼ : ਰੱਬ ਦਾ ਰੂਪ – ਰੀਪਾ ਚਾਚਾ: ਨਵਤੇਜ ਕੌਰ ਦਰਸ਼ੀ

5 ਜੂਨ ਨੂੰ ਸਮ੍ਰਿਤੀ ਸਮਾਗਮ ‘ਤੇ ਵਿਸ਼ੇਸ਼ : ਰੱਬ ਦਾ ਰੂਪ – ਰੀਪਾ ਚਾਚਾ: ਨਵਤੇਜ ਕੌਰ ਦਰਸ਼ੀ

ਸਾਡਾ ਪਿੰਡ ਡਡਹੇੜੀ, ਨੇੜੇ ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੈ। ਸਾਰਾ ਪਰਿਵਾਰ ਪਿੰਡ ਵਿੱਚ ਹੀ ਰਹਿੰਦਾ ਸੀ। ਘਰ ਬਹੁਤ ਛੋਟਾ ਸੀ ਚਾਰ ਭਰਾਵਾਂ ਦਾ ਸਾਂਝਾ ਘਰ। 1956 ਵਿੱਚ ਕੱਚਾ ਘਰ ਢਹਿਣ ਤੋਂ ਬਾਅਦ ਪੱਕਾ ਘਰ ਬਣਾਇਆ। ਭਾਵੇਂ ਇਹ ਘਰ ਇੱਕ ਪਰਿਵਾਰ ਜੋਗਾ ਹੀ ਸੀ ਪਰ ਇਸ ਵਿੱਚ ਤਿੰਨ ਭਰਾਵਾਂ ਦੇ ਪਰਿਵਾਰ ਰਹਿੰਦੇ ਸਨ। ਚੌਥਾ ਭਰਾ(ਗੁਰਬਖਸ਼ ਸਿੰਘ) ਹਾਲੇ ਕੁਆਰਾ ਸੀ। ਬਾਅਦ ਵਿੱਚ ਉਹ ਚੰਡੀਗੜ੍ਹ ਜਾਕੇ ਰਹਿਣ ਲੱਗ ਪਿਆ ਸੀ। ਵਿਆਹ ਤੋਂ ਮਗਰੋਂ ਵੀ ਉਹ ਪਿੰਜੋਰ ਤੇ ਚੰਡੀਗੜ੍ਹ ਹੀ ਰਿਹਾ। ਸਾਡੇ ਨਾਲ ਉਸਦਾ ਕੋਈ ਵਾਸਤਾ ਵੀ ਨਹੀਂ ਰਹਿੰਦਾ ਸੀ। ਅਸੀਂ ਆਪ ਪੰਜ ਭੈਣ ਭਰਾ ਸਾਂ। ਦੂਜਾ ਚਾਚਾ ਵੀ ਸਣੇ ਪਰਿਵਾਰ ਇਕ ਕਮਰੇ ਵਿੱਚ ਰਹਿੰਦਾ ਸੀ। ਘਰ ਦੀ ਤੰਗੀ ਤਾਂ ਹੀ ਕੱਟੀ ਜਾਂਦੀ ਹੈ ਜੇ ਆਪਸੀ ਪਿਆਰ ਹੋਵੇ। ਅਸਲੀ ਸਾਂਝਾ ਪਰਿਵਾਰ ਤਾਂ ਉਥੇ ਪਿੰਡ ਡਡਹੇੜੀ ਵਿੱਚ ਹੀ ਸੀ। ਤੰਗੀਆਂ ਤਰੁਸ਼ੀਆਂ ਤਾਂ ਵੱਡੇ ਪਰਿਵਾਰਾਂ ‘ਤੇ ਉਹ ਵੀ ਇੱਕੋ ਛੱਤ ਥੱਲੇ ਰਹਿਣ ਨਾਲ, ਆਉਣੀਆਂ ਸੁਭਾਵਿਕ ਹਨ ।

ਗੱਲ ਦੋ ਭਰਾਵਾਂ ਦੀ ਕਰਨ ਲੱਗੀ ਹਾਂ। ਵੱਡਾ ਭਰਾ ਸੰਤੋਖ ਸਿੰਘ ਧੀਰ(ਭਾਪਾ ਜੀ) ਛੋਟਾ ਭਰਾ ਰਿਪੁਦਮਨ ਸਿੰਘ ਰੂਪ(ਰੀਪਾ ਚਾਚਾ)। ਮਿਸਾਲ ਕਾਇਮ ਹੈ। ਰਾਮ ਲਛਮਣ ਦੀ ਜੋੜੀ। ਦੋਵਾਂ ਭਰਾਵਾਂ ਦਾ ਪਿਆਰ ਧੁਰ ਤੱਕ ਨਿਭਿਆ। ਭਰਾਵਾਂ ਵਿੱਚ ਖੂਬ ਬਣਦੀ ਸੀ। ਗੂੜਾ ਪਿਆਰ ਤੇ ਦੋਵਾਂ ਦੀ ਸੋਚ ਵੀ ਇੱਕ ਸੀ। ਸਾਰੀ ਉਮਰ ਇੱਕ ਹੋ ਕੇ ਨਿਭੇ। ਭਾਪਾ ਜੀ ਕੁਲਵਕਤੀ ਲੇਖਕ ਸਨ। ਛੋਟਾ ਭਰਾ ਪੂਰੀ ਤਰ੍ਹਾਂ ਸਮਝਦਾ ਸੀ ਕਿ ਵੀਰ ਕੀ ਲਿਖਦਾ ਹੈ। ਜੋ ਰਚਨਾ ਰਚੀ ਜਾਂਦੀ ਦੋਵੇਂ ਭਰਾ ਵਿਚਾਰ ਵਟਾਂਦਰਾ ਕਰਦੇ ਸਨ। ਆਪੋ ਆਪਣੀਆਂ ਰਾਵਾਂ ਤੋਂ ਬਾਅਦ ਹੀ ਕਵਿਤਾ, ਕਹਾਣੀ ਨੂੰ ਫਾਇਨਲ ਕੀਤਾ ਜਾਂਦਾ। ਚਾਚਾ ਵੀ ਭਾਪਾ ਜੀ ਦੀਆਂ ਲੀਹਾਂ ਉੱਤੇ ਹੀ ਤੁਰਿਆ। ਖੂਬ ਮਿਹਨਤ ਕੀਤੀ। ਭਾਪਾ ਜੀ ਨੇ ਪੂਰੀ ਹੱਲਾ-ਸ਼ੇਰੀ ਦੇ ਕੇ ਪੜਾਇਆ। ਗਿਆਨੀ, ਐਫ.ਏ, ਬੀ.ਏ, ਐਮ.ਏ, ਜੇ.ਬੀ.ਟੀ, ਬੀ.ਐਡ, ਐਮ.ਐਡ ਇੱਥੋਂ ਤੱਕ ਕਿ ਚਾਚੇ ਨੇ ਐਲ.ਐਲ.ਬੀ ਵੀ ਕੀਤੀ। ਕਈ ਵਾਰੀ ਫੇਲ ਵੀ ਹੋਇਆ ਪਰ ਹਿੰਮਤ ਨਹੀਂ ਹਾਰੀ। ਲਗਨ ਤੇ ਸਿਰੜ ਇਰਾਦੇ ਦੀ ਦਾਦ ਦੇਣੀ ਬਣਦੀ ਹੈ। ਇਹ ਸੂਰਮਗਤੀ ਵੀ ਹੈ। ਸਾਡੇ ਸਾਰਿਆਂ ਲਈ ਪ੍ਰੇਰਨਾ ਦਾਇਕ ਜਿੰਦਗੀ ਵੀ ਹੈ। ਅਧਿਆਪਕ ਦੀ ਨੌਕਰੀ ਦੌਰਾਨ ਹੀ ਸਾਰੀ ਵਿਦਿਆ ਹਾਸਿਲ ਕੀਤੀ ਅਤੇ ਵਕਾਲਤ ਦੀ ਪੜ੍ਹਾਈ ਕੀਤੀ। ਸਰਕਾਰੀ ਅਧਿਆਪਕ ਦੀ ਨੌਕਰੀ ਤੋਂ ਅਸਤੀਫਾ ਦਿੱਤਾ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਐਡਵੋਕੇਟ ਰਿਪੁਦਮਨ ਸਿੰਘ ਰੂਪ ਬਣ ਗਿਆ। ਪਰਿਵਾਰ ਵਿੱਚ ਬੱਚਿਆਂ ਨੂੰ ਵੀ ਵਕਾਲਤ ਕਰਵਾਈ। ਮੁਹਾਲੀ ਵਿੱਚ ਕੋਠੀ ਨੰਬਰ 2249,ਫੇਜ਼-10 ਦੇ ਅੱਗੇ ਪਿੱਛੇ ਐਡਵੋਕੇਟ ਦੇ ਬੋਰਡ ਲੱਗ ਗਏ।

ਸਾਲ 1980 ਤੋਂ ਪਹਿਲਾਂ ਜਦੋਂ ਅਸੀਂ ਪਿੰਡ ਰਹਿੰਦੇ ਸੀ ਚਾਚੇ ਨੇ ਬਾਗਸਿਕੰਦਰ ਨੇੜੇ ਬੱਸੀ ਪਠਾਨਾ ਪੜ੍ਹਾਉਣ ਜਾਣਾ। ਰਸਤੇ ਕੱਚੇ ਹੁੰਦੇ ਸੀ। ਪੱਕੀ ਸੜਕ ਨਹੀਂ ਸੀ। ਰਸਤੇ ਟਿੱਬਿਆਂ ਥਿਹ ਵਾਲੇ ਹੁੰਦੇ ਸਨ। ਜਦੋਂ ਅਸੀਂ ਮੁਹਾਲੀ ਆਏ ਤਾਂ ਇੱਥੇ ਵੀ ਪਿੰਡ ਕੰਬਾਲਾ ਕੰਬਾਲੀ ਲੰਘ ਕੇ ਪਿੰਡ ਬਾਕਰਪੁਰ ਲਗਭਗ 12 ਕਿਲੋਮੀਟਰ ਦਾ ਪੈਂਡਾ ਤਹਿ ਕਰਕੇ ਜਾਣਾ। ਉਹ ਵੀ ਸਾਇਕਲ ‘ਤੇ। ਰਸਤੇ ਬੀਆਬਾਨ ਸਨ। ਵਾਪਸੀ ‘ਤੇ ਸਿਖਰ ਦੁਪਹਿਰ ਹੁੰਦੀ ਸੀ। ਫਿਰ ਵੀ ਮੇਰੇ ਚਾਚੇ ਦਾ ਹੌਂਸਲਾ ਬੁਲੰਦ ਸੀ।

ਮੈਂ ਪਹਿਲਾਂ ਵੀ ਜਿਕਰ ਕੀਤਾ ਹੈ ਕਿ ਭਾਪਾ ਜੀ ਕੁਲਵਕਤੀ ਲੇਖਕ ਸਨ। ਅਖਬਾਰਾਂ, ਰਸਾਲਿਆਂ ਵਿੱਚ ਜੋ ਰਚਨਾਵਾਂ ਛਪਦੀਆਂ ਉਸ ਤੋਂ ਥੋੜੇ ਬਹੁਤੇ ਪੈਸੇ ਮਿਲ ਜਾਂਦੇ ਸਨ। ਰੇਡਿਓ ਤੇ ਕਵੀ ਦਰਬਾਰਾਂ ਤੋਂ ਜੋ ਪੈਸੇ ਮਿਲਦੇ ਪਰ ਬਹੁਤ ਘੱਟ ਹੁੰਦੇ ਸਨ। ਕਈ ਵਾਰ ਤਾਂ ਸਿਰਫ ਆਉਣ ਜਾਣ ਦਾ ਕਿਰਾਇਆ ਹੀ ਹੁੰਦਾ ਸੀ। ਇੰਨੇ ਥੋੜੇ ਪੈਸਿਆਂ ਨਾਲ ਸਾਡੇ ਪਰਿਵਾਰ ਦਾ ਗੁਜਾਰਾ ਬੜਾ ਔਖਾ ਹੁੰਦਾ ਸੀ। ਪੰਜ ਭੈਣ ਭਰਾ ਅਸੀਂ ਪੜ੍ਹਦੇ ਸੀ। ਸਾਡੇ ਪਰਿਵਾਰ ਦੀ ਦੇਖ ਰੇਖ ਵੀ ਚਾਚੇ ਨੂੰ ਹੀ ਕਰਨੀ ਪੈਂਦੀ ਸੀ। ਪੜ੍ਹਾਈ ਦਾ ਸਾਰਾ ਖਰਚਾ ਫੀਸਾਂ, ਕਾਪੀਆਂ, ਕਿਤਾਬਾਂ ਸਾਡੇ ਸਿਲੇਬਸ, ਅਸੀਂ ਕੀ ਪੜ੍ਹਨਾ ਤੇ ਅੱਗੋਂ ਕੀ ਕਰਨਾ, ਸਾਰੀ ਜ਼ਿੰਮੇਵਾਰੀ ਚਾਚੇ ਦੀ ਹੀ ਸੀ। ਸਾਰੇ ਖਰਚੇ ਲਈ 100 ਰੁਪਿਆ ਪੱਕੀ ਤਨਖਾਹ ਵਾਂਗੂ ਚਾਚੇ ਤੋਂ ਹੀ ਮਿਲਦਾ ਸੀ। ਸਾਲ 1969-70 ਵੇਲੇ ਤਾਂ ਇਹ ਰਕਮ ਬਹੁਤ ਵੱਡੀ ਸੀ। ਅੱਜ ਕੱਲ੍ਹ ਦੇ ਲੱਖਾਂ ਰੁਪਿਆਂ ਬਰਾਬਰ। ਚਾਚੇ ਦੀ ਪਰਿਵਾਰ ਪ੍ਰਤੀ ਇਹ ਸੁਹਿਰਦਤਾ ਅਸੀਂ ਅੱਜ ਤੱਕ ਨਹੀਂ ਭੁੱਲਦੇ। ਭੁੱਲੀਏ ਵੀ ਕਿਵੇਂ ? 100 ਰੁਪਿਆ ਆਪਣੀਆਂ ਤਨਖਾਹਾਂ ਵਿੱਚ ਕੱਢ ਕੇ ਸਾਨੂੰ ਦਿੰਦੇ ਸੀ। ਸਾਡੀ ਚਾਚੀ ਵੀ ਅਧਿਆਪਕ ਲੱਗੀ ਹੋਈ ਸੀ। ਵਿਆਹ ਤੋਂ ਬਾਅਦ ਜੇ.ਬੀ.ਟੀ ਦਾ ਕੋਰਸ ਕੀਤਾ ਸੀ। ਬੱਬੂ(ਸੰਜੀਵਨ) ਉਦੋਂ ਛੋਟਾ ਸੀ ਸਾਡੇ ਕੋਲ ਹੀ ਰਹਿੰਦਾ ਸੀ ਘਰ ਬੀਬੀ ਕੋਲ ਹੀ ਰਹਿੰਦਾ ਸੀ। ਇਹ ਤਾਂ ਸਾਂਝੇ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਸਨ ਜੋ ਰਲਮਿਲ ਕੇ ਕੱਟੀਆਂ ਜਾਂਦੀਆਂ ਹਨ।

ਸਾਨੂੰ ਪਿੰਡ ਤੋਂ ਮੁਹਾਲੀ ਵੀ ਚਾਚੇ ਨੇ ਹੀ ਲਿਆਂਦਾ। ਪਹਿਲਾਂ ਉਹ ਆਪਣੇ ਪਰਿਵਾਰ ਨਾਲ ਆਏ। ਬੱਬੂ, ਪ੍ਰੈਟੀ(ਰੰਜੀਵਨ) ਨੂੰ ਪੜ੍ਹਨ ਪਾਇਆ। ਘਰ ਕਿਰਾਏ ‘ਤੇ ਲਿਆ ਸੀ। ਭਾਪਾ ਜੀ ਨੂੰ ਕਹਿਣਾ ਵੀਰ ਆਪਾਂ ਨੂੰ ਇਹ ਸ਼ਹਿਰ ਠੀਕ ਰਹੇਗਾ, ਚੰਡੀਗੜ੍ਹ ਦੇ ਨੇੜੇ ਹੈ। ਸ਼ਹਿਰ ਵੀ ਨਵਾਂ ਬਣ ਰਿਹਾ ਹੈ, ਆਪਣੇ ਬੱਚੇ ਤਰੱਕੀ ਕਰਨਗੇ। ਕੰਮ ਕਾਜ ਲਈ ਵੈਸੇ ਵੀ ਆਪਾਂ ਪਿੰਡ ਤੋਂ ਚੰਡੀਗੜ੍ਹ ਆਉਂਦੇ ਰਹਿੰਦੇ ਹਾਂ। ਪਰ ਸਾਡਾ ਸ਼ਹਿਰ ਵਿੱਚ ਆਉਣ ਦਾ ਕੋਈ ਵੀ ਹੀਲਾ ਵਸੀਲਾ ਨਹੀਂ ਸੀ। ਆਮਦਨ ਵੀ ਕੋਈ ਨਹੀਂ ਸੀ। ਇੱਕ ਸਬੱਬ ਇਹ ਬਣਿਆ ਸੀ ਕਿ ਮੇਰਾ ਭਰਾ(ਨਵਰੀਤ) ਪੰਜ ਸਟਾਰ ਟੈਲੀਵਿਜ਼ਨ ਫੈਕਟਰੀ ਵਿੱਚ ਟੀ.ਵੀ ਮਕੈਨਿਕ ਲੱਗ ਗਿਆ ਸੀ। ਚਾਚੇ ਨੇ ਹੌਂਸਲਾ ਦਿੱਤਾ। ਸਾਲ 1981 ਵਿੱਚ ਅਸੀਂ ਪਿੰਡ ਛੱਡ ਕੇ ਮੁਹਾਲੀ ਆ ਗਏ। ਕਿਰਾਏ ਦਾ ਘਰ ਸਿਰਫ ਇਕੋ ਕਮਰਾ। ਰਸੋਈ ਵੀ ਨਹੀਂ ਸੀ। ਇੱਕੋ ਫਾਇਦਾ ਸੀ ਕਿ ਇਹ ਘਰ ਟੀ.ਵੀ ਫੈਕਟਰੀ ਦੇ ਨੇੜੇ ਸੀ। ਭਰਾ ਨੂੰ ਫੈਕਟਰੀ ਜਾਣਾ ਸੌਖਾ ਸੀ। ਪਿੰਡ ਤੋਂ ਆਕੇ ਸਾਡਾ ਜੀਵਨ ਸੁਧਰ ਗਿਆ।

ਮੇਰੇ ਵੇਖਦੇ-ਵੇਖਦੇ ਚਾਚਾ ਵੀ ਸਾਹਿਤਕਾਰ ਬਣਿਆ। ਕਵਿਤਾਵਾਂ, ਕਹਾਣੀਆਂ, ਨਾਵਲ ਲਿਖੇ। ਕੋਈ ਵੀ ਕਵਿਤਾ, ਕਹਾਣੀ ਲਿਖਣੀ ਸਭ ਤੋਂ ਪਹਿਲਾਂ ਭਾਪਾ ਜੀ ਨੂੰ ਪੜ੍ਹਾਈ ਜਾਂਦੀ। ‘ਰਾਣੀ ਰੁੱਤ’ 43 ਕਵਿਤਾਵਾਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਦੀ ਪਹਿਲੀ ਕਵਿਤਾ ‘ਰਾਣੀ ਰੁੱਤ’ ਦੇ ਰੰਗ ਮੂੰਹੋਂ ਬੋਲਦੇ ਤੇ ਰੂਹ ਨੂੰ ਟੁੰਬਦੇ ਹਨ। ਸੰਨ 1972 ਵਿੱਚ ‘ਮਹਿੰਗਾਈ ਨੂੰ ਉਲੰਪਿਕ ਭੇਜੋ ‘ ਕਵਿਤਾ ਲਿਖੀ। ਭਾਪਾ ਜੀ ਨੇ ਇਸ ਕਵਿਤਾ ਦੀ ਤੁਲਨਾ ਕਿਸੇ ਸੰਸਾਰ ਪ੍ਰਸਿੱਧ ਕਵੀ ਦੀ ਲਿਖੀ ਕਵਿਤਾ ਨਾਲ ਕੀਤੀ।

“ਮੇਰੀ ਸਰਕਾਰ! ਤਜਵੀਜ ਹੈ ਮੇਰੀ,
ਦਾਲਾਂ, ਚੀਨੀ, ਤੇਲ ‘ਚੋਂ ਚੁਣ ਕੇ,
ਐਸੀ ਤਕੜੀ ਟੀਮ ਬਣਾਵੋ,
ਜਿਸ ਦਾ ਨਾਂ ਮਹਿੰਗਾਈ ਹੋਵੇ,
ਅਤੇ ਇਹ ਟੀਮ ਉਲੰਪਿਕ ਭੇਜੋ” (ਰਾਣੀ ਰੁੱਤ ਸਫ਼ਾ 15)

ਇੱਕ ਵਾਰ ਭਾਪਾ ਜੀ ਨੇ ਕਿਹਾ ਕਿ ਰੀਪੇ ਆਪਾਂ ਐਂ ਕਰੀਏ ਕਿ ਆਪਾਂ ਆਪਣੀਆਂ ਕੋਠੀਆਂ ਦੇ ਨਾਮ ਆਪਣੀਆਂ ਦੋਵਾਂ ਦੀਆਂ ਕਾਵਿ ਸੰਗ੍ਰਹਿਆਂ ਦੀਆਂ ਪੁਸਤਕਾਂ ‘ਸੰਜੀਵਨੀ’ ਅਤੇ ‘ਰਾਣੀ ਰੁੱਤ’ ਰੱਖੀਏ। ਮੈਂ ਆਪਣੀ 689 ਨੰਬਰ ਕੋਠੀ ਦਾ ਨਾਂ ‘ਸੰਜੀਵਨੀ’ ਤੂੰ ਆਪਣੀ 2249 ਨੰਬਰ ਕੋਠੀ ਦਾ ਨਾਂ ‘ਰਾਣੀ ਰੁੱਤ’ ਰੱਖੀਂ। ਸਫੇਦ ਪੱਥਰਾਂ ਉੱਤੇ ਲਾਲ ਰੰਗ ਨਾਲ ਸੰਜੀਵਨੀ ਤੇ ਰਾਣੀ ਰੁੱਤ ਲਿਖਾਂਗੇ। ਪਰ ਇਹ ਗੱਲ ਬਣ ਨਹੀਂ ਸਕੀ। ਚਾਚੇ ਨੇ ਆਪਣੀ ਇਸੇ ਕਲਮ ਤੋਂ ਕਹਾਣੀ ਸੰਗ੍ਰਹਿ ‘ਦਿਲ ਦੀ ਅੱਗ (1979), ਬਹਾਨੇ-ਬਹਾਨੇ(1993), ਓਪਰੀ ਹਵਾ(2007), ਪਹੁ ਫੁਟਾਲੇ ਤੱਕ (2020), ਮਿੰਨੀ ਕਹਾਣੀ ਸੰਗ੍ਰਹਿ ਬਦਮਾਸ਼ (2002), ਖੁਰਪਾ (2021), ਨਾਵਲ ਝੱਖੜਾਂ ਵਿੱਚ ਝੂਲਦਾ ਰੁੱਖ(2013), ਪ੍ਰੀਤੀ(2022), ਤੀਲ੍ਹਾ (2024) ‘ਪੰਛੀ ਝਾਤ (2025) ਕਿਤਾਬ ਯਾਤਰਾਵਾਂ ਦੀ ਹੈ, ਜਿਸ ਵਿੱਚ ਕੇਰਲਾ, ਪਾਕਿਸਤਾਨ, ਕਸ਼ਮੀਰ ਅਤੇ ਕੈਨੇਡਾ ਦੇ ਸਫਰ ਦਾ ਜਿਕਰ ਕੀਤਾ ਗਿਆ ਹੈ। 2018 ਵਿੱਚ ‘ਧੂੜ ਹੇਠਲੀ ਕਵਿਤਾ’ ਕਾਵਿ ਸੰਗ੍ਰਹਿ ਦੀ ਸੰਪਾਦਨਾ ਵੀ ਕੀਤੀ, ਜੋ ਸਾਡੇ ਦਾਦਾ ਜੀ ਗਿਆਨੀ ਈਸ਼ਰ ਸਿੰਘ ਦਰਦ ਦੀਆਂ ਲਿਖੀਆਂ ਕਵਿਤਾਵਾਂ ਬਾਰੇ ਹੈ। ਲੇਖ ਸੰਗ੍ਰਹਿ ‘ਬੰਨੇ ਚੰਨੇ’ (2009) ਵੀ ਸਾਹਿਤ ਦੀ ਝੋਲੀ ਪਾਇਆ।

ਸਾਡੇ ਵਿਆਹ ਵੀ ਚਾਚੇ ਨੇ ਆਪਣੀ ਮਰਜੀ ਨਾਲ ਕੀਤੇ। ਦੋਵਾਂ ਭਰਾਵਾਂ ਦਾ ਸਲਾਹ-ਮਸ਼ਵਰਾ ਹੁੰਦਾ ਸੀ। ਸਿਰਫ ਮੁੰਡੇ ਦੇਖੇ ਸਨ। ਵੀਰ ਆਪਾਂ ਨੂੰ ਇਹ ਮੁੰਡਾ ਠੀਕ ਰਹੇਗਾ। ਇਸ ਦੀ ਸੋਚ ਸਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ। ਚੋਣ ਵੀ ਬਹੁਤ ਵਧਿਆ ਰਹੀ। ਹੀਰਿਆਂ ਵਰਗੇ ਬਲਜੀਤ ਪੰਨੂੰ, ਬੰਤ ਰਾਏ ਪੁਰੀ, ਨਰੇਸ਼ ਅਤੇ ਦਵਿੰਦਰਜੀਤ ਸਿੰਘ ਦਰਸ਼ੀ। ਕਿਸੇ ਦਾ ਵੀ ਘਰ ਬਾਰ, ਜਾਇਦਾਦ ਤੇ ਇੱਥੋਂ ਤੱਕ ਕੀ ਜਾਤ-ਪਾਤ ਵੀ ਨਹੀਂ ਪੁੱਛੀ। ਪਰਿਵਾਰਾਂ ਦੀ ਕੋਈ ਪੁੱਛ ਪੜਤਾਲ ਨਹੀਂ ਕੀਤੀ। ਸਾਡੇ ਨਾਲ ਵੀ ਕੋਈ ਸਲਾਹ ਨਹੀਂ ਕੀਤੀ। ਰੱਬ ਸਬੱਬੀ ਚਾਰੇ ਭੈਣਾਂ ਦੇ ਪਰਿਵਾਰ ਬਹੁਤ ਵਧੀਆ ਨਿਕਲੇ। ਵਿਆਹ ਸਮੇਂ ਕੋਈ ਵਿਆਹ ਵਰਗੀ ਤਿਆਰੀ ਨਹੀਂ ਸੀ ਹੋਈ। ਸਾਨੂੰ ਕੋਈ ਦਾਜ ਦਹੇਜ ਵੀ ਨਹੀਂ ਮਿਲਿਆ। ਵੱਡੀ ਗੱਲ ਕਿਸੇ ਵੀ ਪਰਿਵਾਰ ਨੇ ਦਾਜ ਦੀ ਕੋਈ ਮੰਗ ਨਹੀਂ ਕੀਤੀ। ਭਾਵੇਂ ਮੇਰੀ ਮਾਂ ਕਲਪਦੀ ਸੀ ਕਿ ਮੇਰੀਆਂ ਧੀਆਂ ਖਾਲੀ ਹੱਥ ਗਈਆਂ ਹਨ। ਦਾਜ ਦਹੇਜ ਦੀ ਥਾਂ ਸਾਨੂੰ ਨਸੀਹਤ ਜਰੂਰ ਮਿਲੀ ਸੀ ਕਿ ਆਪਣੇ ਘਰ ਵੱਸਣਾ ਹੈ ਪਿੱਛੇ ਮੁੜਕੇ ਨਹੀਂ ਵੇਖਣਾ। ਸਾਡੇ ਵੱਲੋਂ ਵੀ ਕੋਈ ਉਲਾਂਭਾ ਨਹੀਂ ਮਿਲਿਆ।

ਅਸੀਂ ਆਪਣੇ ਚਾਚੇ ਤੋਂ ਬਹੁਤ ਡਰਦੀਆਂ ਸੀ। ਜਦੋਂ ਘਰ ਹੋਣਾ, ਨਾ ਉੱਚੀ ਬੋਲਣਾਂ ਨਾ ਹੀ ਉੱਚੀ ਹੱਸਣਾ। ਸਕੂਲਾਂ ਕਾਲਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਵਿੱਚ ਹਿੱਸਾ ਨਹੀਂ ਲਿਆ। ਫੈਂਸੀ ਡਰੈੱਸ ਨਹੀਂ ਪਾਈ। ਪਿੰਡਾਂ ਦੀਆਂ ਕੁੜੀਆਂ ਵਾਂਗ ਅਸੀਂ ਛੱਤਾਂ ਦੇ ਬਨੇਰਿਆਂ ‘ਤੇ ਬੈਠ ਕੇ ਜੰਝਾਂ ਨਹੀਂ ਵੇਖੀਆਂ। ਸਾਡੇ ਕੋਲ ਤਾਂ ਵਧੀਆ ਕੱਪੜੇ ਵੀ ਨਹੀਂ ਸਨ, ਜਿਹੜੇ ਕੱਪੜੇ ਸੀ ਉਹਨਾਂ ਤੇ ਪ੍ਰੈੱਸ ਵੀ ਨਹੀਂ ਕਰ ਸਕਦੀਆਂ ਸੀ। ਹੋਰ ਤਾਂ ਹੋਰ ਅਸੀਂ ਆਪਣੇ ਸਿਰ ‘ਚ ਫੈਂਸੀ ਸੂਈਆਂ ਨਹੀਂ ਸੀ ਲਾ ਸਕਦੀਆਂ। ਅਸੀਂ ਆਪਣੀ ਮਾਂ ਕੋਲ ਰੋਣਾ। ਉਸ ਦੇ ਕੀ ਵੱਸ ਦੀ ਸੀ ਸਾਡੇ ਨਾਲ ਉਸ ਦੇ ਵੀ ਸਾਹ ਸੂਤੇ ਰਹਿੰਦੇ ਸਨ। ਪਰ ਸਾਡਾ ਰੀਪਾ ਚਾਚਾ ਰੱਬ ਵਰਗਾ ਸੀ। ਸਾਡੀ ਆਰਥਿਕ ਤੰਗੀ ਸਾਡੇ ਨਾਲ ਹੰਡਾਈ। ਸਾਂਝੇ ਪਰਿਵਾਰ ਵਿੱਚ ਸਾਡੇ ਨਾਲ ਭੁੰਜੇ ਬੈਠ ਕੇ ਰੁੱਖੀ ਮਿੱਸੀ ਰੋਟੀ ਖਾਧੀ। ਸਾਡੀਆਂ ਸਾਰੀਆਂ ਜਿੰਮੇਵਾਰੀਆਂ ਆਪਣੇ ਸਿਰ ਮੱਥੇ ਸਹੀਆਂ।

ਮੈਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੁਲਾਜ਼ਮ ਸੀ। ਇਸ ਨੌਕਰੀ ਪਿੱਛੇ ਵੀ ਦੋਵਾਂ ਭਰਾਵਾਂ ਨੇ ਬਹੁਤ ਚੱਕਰ ਕੱਢੇ। ਭਰਪੂਰ ਸਿੰਘ ਬੋਰਡ ਦਾ ਚੇਅਰਮੈਨ ਸੀ। ਜਦੋਂ ਵੀ ਜਾਣਾ ਭਾਪਾ ਜੀ ਨੂੰ ਕਹਿ ਦੇਣਾ ਧੀਰ ਸਾਹਿਬ ਇਹ ਮੇਰੀ ਬੇਟੀ ਹੈ। ਮੈਂ ਤਾਂ ਤੁਹਾਡੀਆਂ ਕਿਤਾਬਾਂ ਪੜ੍ਹ ਕੇ ਇਸ ਕੁਰਸੀ ਤੇ ਬੈਠਾਂ ਹਾਂ, ਨਾਲ ਹੀ ਕਹਿ ਦੇਣਾ ਕਿਸੇ ਐਮ.ਐਲ.ਏ ਜਾਂ ਕਿਸੇ ਵਜ਼ੀਰ ਤੋਂ ਅਖਵਾ ਦੇਵੋ। ਦੋਵਾਂ ਭਰਾਵਾਂ ਨੇ ਉੱਠ ਕੇ ਵਾਪਸ ਆ ਜਾਣਾ। ਵੀਰ ਆਪਾਂ ਇੱਕ ਵਾਰ ਫੇਰ ਜਾ ਕੇ ਕਹਿੰਦੇ ਹਾਂ ਕਿਉਂਕਿ ਮੈਂ ਐਮ.ਏ ਸੀ। ਆਖਰਕਾਰ ਸ. ਮਨਮੋਹਨ ਸਿੰਘ ਸਿੱਖਿਆ ਸਕੱਤਰ ਦੀ ਸਿਫ਼ਾਰਸ਼ ਨਾਲ ਨੌਕਰੀ ਮਿਲੀ। ਨਿਯੁਕਤੀ ਪੱਤਰ ਮਿਲ ਗਿਆ। ਮੇਰਾ ਸਾਰਾ ਕੰਮ ਨੌਕਰੀ ਜੁਆਇਨ ਕਰਾਉਣ ਤੱਕ ਚਾਚੇ ਨੇ ਹੀ ਕਰਾਇਆ। ਮੈਨੂੰ ਆਪ ਕੁਰਸੀ ਤੇ ਬਿਠਾਇਆ। ਮੈਨੂੰ ਯਾਦ ਹੈ ਵੱਡੀ ਨਸੀਹਤ ਵੀ ਨਾਲ ਹੀ ਮਿਲ ਗਈ। ਆਪਣੀ ਜੇਬ ਵਿੱਚੋਂ ਦਸ ਰੁਪਏ ਕੱਢ ਕੇ ਮੈਨੂੰ ਫੜਾ ਕੇ ਕਿਹਾ ਕਿ ਇਹਨਾਂ ਪੈਸਿਆਂ ਦੀ ਚਾਹ ਆਪ ਪੀਣੀ ਹੈ। ਕਿਸੇ ਨਾਲ ਵਾਲੇ ਕਲਰਕ ਤੋਂ ਚਾਹ ਨਹੀਂ ਪੀਣੀ। ਮੇਰਾ ਡਰ ਤਾਂ ਸੁਭਾਵਿਕ ਸੀ ਪਰ ਮੇਰੇ ਸਹਿਕਰਮੀਆਂ ਨੂੰ ਵੀ ਡਰ ਸੀ ਕਿ ਮੈਂ ਰਿਪੁਦਮਨ ਸਿੰਘ ਰੂਪ ਦੀ ਭਤੀਜੀ ਹਾਂ। ਮੁਲਾਜ਼ਮਾਂ ਦੇ ਲੀਡਰ ਹੋਣ ਕਾਰਨ ਬੋਰਡ ਦੇ ਮੁਲਾਜ਼ਮ ਜਾਣਦੇ ਸਨ।

ਕਈ ਵਾਰ ਦੋਵੇਂ ਭਰਾ ਬੜੀਆਂ ਹਾਸੋ ਹੀਣੀਆਂ ਗੱਲਾਂ ਕਰਦੇ ਸਨ। ਘਰ ਵਿੱਚ ਨਵਾਂ ਸਕੂਟਰ ਲਿਆ। ਭਾਪਾ ਜੀ ਨੂੰ ਚਲਾਉਣਾ ਨਹੀਂ ਆਉਂਦਾ ਸੀ ਚਾਚੇ ਹੀ ਚਲਾਉਣਾ। ਜਦੋਂ ਕਿਸੇ ਕੰਮ ਕਾਜ ਲਈ ਦੋਵਾਂ ਭਰਾਵਾਂ ਨੇ ਕਿਤੇ ਜਾਣਾ ਹੁੰਦਾ ਸਕੂਟਰ ਤੇ ਹੀ ਜਾਂਦੇ ਸਨ। ਇੱਕ ਵਾਰ ਜਾਂਦੇ -ਜਾਂਦੇ ਤੇਜ ਹਵਾ ਚੱਲ ਪਈ। ਚਾਚਾ ਨਾਲੇ ਸਕੂਟਰ ਚਲਾਈ ਜਾਵੇ ਨਾਲੇ ਕਹੀ ਜਾਵੇ “ਵੀਰ ਇੱਕ ਕੰਮ ਕਰ ਪਿੱਛੇ ਬੈਠਾ ਮੇਰੀ ਪੱਗ ਨੂੰ ਫੜ ਕੇ ਰੱਖ ਕਿਤੇ ਉੱਡ ਨਾ ਜਾਵੇ। “ ਭਾਪਾ ਜੀ ਕਹਿੰਦੇ “ਮੈਂ ਪਾਗਲ ਹਾਂ, ਤੇਰੀ ਪੱਗ ਨੂੰ ਮੈਂ ਫੜਾਂ। ਤੂੰ ਦੱਸ! ਮੇਰੀ ਪੱਗ ਨੂੰ ਕੌਣ ਫੜੇਗਾ ? ਤੁਰਿਆ ਚੱਲ ਕੁੱਝ ਨਹੀਂ ਹੁੰਦਾ ਤੇਰੀ ਪੱਗ ਨੂੰ।”

ਚਾਚੇ ਦੀ ਪੋਤੀ (ਪ੍ਰਿਆ) ਦੇ ਵਿਆਹ ਵੇਲੇ ਮੈਂ ਆਸਟਰੇਲੀਆ ਸੀ। ਉੱਥੋਂ ਮੈਂ ਫੋਨ ‘ਤੇ ਵਧਾਈ ਦਿੱਤੀ। ਜਿੰਦਗੀ ਵਿੱਚ ਪਹਿਲੀ ਵਾਰ ਵੀਹ ਪੱਚੀ ਮਿੰਟ ਆਪਣੇ ਚਾਚੇ ਨਾਲ ਗੱਲ ਕੀਤੀ। ਕਿੱਥੋਂ ਤੁਰੇ ਤੇ ਕਿੱਥੇ ਤੱਕ ਪਹੁੰਚ ਗਏ। ਚਾਰਾਂ ਭੈਣਾਂ ਬਾਰੇ ਗੱਲਾਂ ਕੀਤੀਆਂ। ਗੱਲਾਂ ਕਰਨ ਲੱਗਿਆਂ ਮੈਨੂੰ ਕੋਈ ਡਰ ਨਹੀਂ ਲੱਗਿਆ। ਕਿਉਂਕਿ ਪਹਿਲਾਂ ਹੀ ਕਹਿ ਦਿੱਤਾ ਕਿ ਬੱਚੇ ਹੁਣ ਆਪਣੀ ਮਰਜੀ ਕਰਨ। ਸੁਖਮਨੀ ਸਾਹਿਬ ਦਾ ਪਾਠ ਵੀ ਹੋਇਆ ਤੇ ਪੂਰੀਆਂ ਰਸਮਾਂ ਨਾਲ ਵਿਆਹ ਵੀ ਕੀਤਾ। ਸਾਨੂੰ ਤਾਂ ਨਸੀਹਤਾਂ ਹੀ ਮਿਲਦੀਆਂ ਰਹੀਆਂ ਪਰ ਉਸ ਦਿਨ ਸਾਬਾਸ਼ ਮਿਲੀ ਕਿ ਤੁਸੀਂ ਆਪਣੇ ਘਰਾਂ ਨੂੰ ਸਵਰਗ ਬਣਾਇਆ ਹੈ। ਮੈਂ ਬਹੁਤ ਖੁਸ਼ ਹਾਂ। ਜਿਉਂਦੀਆਂ ਵਸਦੀਆਂ ਰਹੋ। ਮੇਰੀਆਂ ਅੱਖਾਂ ਵਿੱਚ ਹੰਝੂ ਸਨ। ਰੱਬ ਵਰਗਾ ਸਾਡਾ ਰੀਪਾ ਚਾਚਾ ਸਾਡਾ ਤੇ ਸਾਡੀ ਜਿੰਦਗੀ ਦਾ ਮਾਰਗ ਦਰਸ਼ਕ ਸੀ। ਚਾਚੇ ਨੇ ਕਿਹਾ ਕਿ ਵਿਆਹ ਵਿੱਚ ਵੀਰ ਦੀ ਕਮੀ ਮਹਿਸੂਸ ਹੁੰਦੀ ਰਹੀ ਹੈ।

ਪਿਛਲੇ ਦਿਨੀਂ ਮੈਂ ਆਪਣੇ ਇਕਾਨਵੇਂ ਵਰ੍ਹੇ ਪੂਰੇ ਕਰ ਚੁੱਕੇ ਬਿਰਧ ਚਾਚੇ ਨੂੰ ਮਿਲਣ ਗਈ। ਹੂ ਬ ਹੂ ਭਾਪਾ ਜੀ ਵਰਗਾ ਚਿਹਰਾ ਤੇ ਭਾਪਾ ਜੀ ਵਰਗਾ ਸਰੀਰ ਹੋ ਗਿਆ। ਮੇਰਾ ਸਿਰ ਪਲੋਸਿਆ। ਗੱਲ ਬਾਤ ਬਹੁਤ ਵਧੀਆ ਕੀਤੀ। ਹਾਲੇ ਵੀ ਹੌਂਸਲਾ ਬੁਲੰਦ। ਮੇਰਾ ਪਤੀ ਵੀ ਮੇਰੇ ਨਾਲ ਸੀ। ਆਖਰੀ ਇੱਛਾ ਵੀ ਪੂਰੇ ਗੜਕੇ ਨਾਲ ਸਾਂਝੀ ਕੀਤੀ, “ਦਰਸ਼ੀ ਗੱਲ ਸੁਣ! ਮੈਂ ਛੇਤੀ ਚਲਾ ਜਾਣਾ ਵੀਰ ਕੋਲ। ਮੇਰੀ ਬੋਡੀ ਪੀ.ਜੀ.ਆਈ ਨੂੰ ਦਾਨ ਕਰਨੀ ਹੈ। ਖੁੱਲ੍ਹੀ ਥਾਂ ‘ਤੇ ਸ਼ੋਕ ਸਮਾਗਮ ਕਰਨਾ ਹੈ। ਨਾਲੇ ਗੱਲ ਸੁਣ ਸ਼ਾਮ ਨੂੰ ਤੁਸੀਂ ਆਪਣੇ ਘਰ ਦੇ ਮੈਂਬਰਾਂ ਨੇ ਦਾਰੂ ਵੀ ਪੀਈ ਹੈ। ਪੂਰਾ ਇੰਜੌਏ ਕਰਨਾ ਹੈ। ਰੋਣਾ ਨਹੀਂ।” ਮੈਨੂੰ ਚਾਚੇ ਤੋਂ ਗਿਆਰਾਂ ਸੌ ਰੁਪਿਆ ਵੀ ਮਿਲਿਆ। ਬਹੁਤ ਵੱਡਾ ਖਜ਼ਾਨਾ। ਜਿਸ ਦਾ ਕੋਈ ਮੁੱਲ ਨਹੀਂ।

ਰੱਬ ਵਰਗਾ ਚਾਚਾ ਉਮਰ ਦੇ ਆਖ਼ਰੀ ਪੜਾਅ ਤੱਕ ਚੜਦੀ ਕਲਾ ਅਤੇ ਹੌਸਲੇ ਵਿੱਚ ਰਿਹਾ। ਭਾਪਾ ਜੀ ਦੇ ਜਾਣ ਤੋਂ ਬਾਅਦ ਚਾਚੇ ਨੇ ਜੋ ਲਾਈਨਾਂ ਆਪਣੀ ਕਵਿਤਾ ਵਿੱਚ ਲਿਖੀਆਂ ਸਨ, ਅੱਜ ਵਾਰ ਵਾਰ ਯਾਦ ਆ ਰਹੀਆਂ ਹਨ:

‘ਫਿਕਰ ਨਾ ਕਰੀਂ ਵੀਰ’
“ਅਸੀਂ ਤੇਰੇ ਮਗਰੋਂ,
ਤੇਰੇ ਵਾਂਗ ਤੁਰਾਂਗੇ ਤੇਰੇ ਵਾਂਗ ਵਿਚਰਾਂਗੇ
ਛਾਤੀਆਂ ਤਾਣ ਕੇ ਰੱਖਾਂਗੇ

25 ਮਈ 2026 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਬਾਅਦ ਚਾਚੇ ਦੇ ਪੁੱਤਰਾਂ ਸੰਜੀਵਨ-ਰੰਜੀਵਨ, ਨੂੰਹਾਂ-ਚਰਨਜੀਤ-ਪੂਨਮ ਅਤੇ ਅੱਗੋਂ ਉਹਨਾਂ ਦੇ ਬੱਚਿਆਂ ਨੇ, ਚਾਚੇ ਦੀ ਇੱਛਾ ਨੂੰ ਸਨਮਾਨਦਿਆਂ, ਉਸਦੀ ਦੇਹ ਪੀ ਜੀ ਆਈ ਚੰਡੀਗੜ੍ਹ ਨੂੰ ਖੋਜ ਕਾਰਜਾਂ ਹਿੱਤ ਭੇਂਟ ਕੀਤੀ। ਹੁਣ ਲਛਮਣ ਵਰਗਾ ਰੀਪਾ ਚਾਚਾ (ਰਿਪੁਦਮਨ ਸਿੰਘ ਰੂਪ) ਆਪਣੇ ਰਾਮ ਵਰਗੇ ਵੀਰ ਸੰਤੋਖ ਸਿੰਘ ਧੀਰ ਕੋਲ ਪੁੱਜ ਕੇ ਲੋਕਾਈ ਦੇ ਕੰਮ ਆ ਰਿਹਾ ਹੈ ।

ਚਾਚੇ ਨੂੰ ਸਿਜਦਾ ਕਰਨ ਲਈ ‘ਰਿਪੁਦਮਨ ਸਿੰਘ ਰੂਪ ਸਿਮ੍ਰਿਤੀ ਸਮਾਗਮ’ 5 ਜੂਨ 2026 ਨੂੰ ਸਵੇਰੇ 11 ਵਜੇ ਕਿਸਾਨ ਭਵਨ, ਸੈਕਟਰ-35, ਚੰਡੀਗੜ੍ਹ ਵਿਖੇ ਹੋਵੇਗਾ|

(ਨਵਤੇਜ ਕੌਰ ਦਰਸ਼ੀ – 9814700083)

Tags: Breaking news in PunjabiLatest News In PunjabiPUNJABpunjab newsPunjab news in PunjabiSahittop headlines in Punjabi
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
September 20, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 20 ਸਤੰਬਰ ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ...

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

by Ankit
September 20, 2026
0

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ ਸਰਹੱਦ ਪਾਰਲੇ ਹੈਰੋਇਨ ਅਤੇ ਹਥਿਆਰ ਤਸਕਰੀ ਨੈੱਟਵਰਕ ਨਾਲ ਜੁੜੇ...

‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

by Ankit
September 20, 2026
0

  ‘ਗੈਂਗਸਟਰਾਂ 'ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ — ਅੱਠ ਮਹੀਨਿਆਂ ਵਿੱਚ, ਪੁਲਿਸ ਟੀਮਾਂ ਨੇ 37 ਹਜ਼ਾਰ ਵਿਅਕਤੀਆਂ...

ਸਾਬਕਾ ਮੰਤਰੀ ਚੁਨੀ ਲਾਲ ਭਗਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ

ਸਾਬਕਾ ਮੰਤਰੀ ਚੁਨੀ ਲਾਲ ਭਗਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ

by Ankit
September 20, 2026
0

ਸਾਬਕਾ ਮੰਤਰੀ ਚੁਨੀ ਲਾਲ ਭਗਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ ਕੈਬਨਿਟ ਮੰਤਰੀ ਅਮਨ ਅਰੋੜਾ, ਹਰਪਾਲ ਚੀਮਾ,...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
September 20, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 20 ਸਤੰਬਰ ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ...

Most Popular

ਪ੍ਰਸ਼ਾਸ਼ਨਿਕ ਫੇਰਬਦਲ: 2 IAS/PCS ਅਧਿਕਾਰੀ ਇਧਰੋਂ – ਓਧਰ,   ਦੇਖੋ ਸੂਚੀ

ਪ੍ਰਸ਼ਾਸ਼ਨਿਕ ਫੇਰਬਦਲ: 2 IAS/PCS ਅਧਿਕਾਰੀ ਇਧਰੋਂ – ਓਧਰ, ਦੇਖੋ ਸੂਚੀ

by Jaspreet Kaur
2 weeks ago
0

ਪ੍ਰਸ਼ਾਸ਼ਨਿਕ ਫੇਰਬਦਲ: 2 IAS/PCS ਅਧਿਕਾਰੀ ਇਧਰੋਂ - ਓਧਰ, ਦੇਖੋ ਸੂਚੀ ਚੰਡੀਗੜ੍ਹ , 7 ਸਤੰਬਰ (ਵਿਸ਼ਵ ਵਾਰਤਾ) :ਪੰਜਾਬ ਸਰਕਾਰ ਦੇ ਪ੍ਰਸੋਨਲ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 

No Result
View All Result
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA