Silver price : ਪਹਿਲੀ ਵਾਰ ਚਾਂਦੀ ਦੀ ਕੀਮਤ 3 ਲੱਖ ਰੁਪਏ ਤੋਂ ਪਾਰ

ਚੰਡੀਗੜ੍ਹ, 19 ਜਨਵਰੀ(ਵਿਸ਼ਵ ਵਾਰਤਾ) Silver price : ਚਾਂਦੀ ਦੀਆਂ ਕੀਮਤਾਂ ਨੇ 19 ਜਨਵਰੀ ਨੂੰ ਤੇਜ਼ੀ ਦਾ ਇੱਕ ਨਵਾਂ ਸਿਖਰ ਛੂਹ ਲਿਆ ਹੈ। ਐਮਸੀਐਕਸ (MCX) ‘ਤੇ ਚਾਂਦੀ ਦਾ ਭਾਅ 3 ਲੱਖ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਨਿਵੇਸ਼ਕਾਂ ਦੀ ਮਜ਼ਬੂਤ ਮੰਗ ਅਤੇ ਹਾਂ-ਪੱਖੀ ਗਲੋਬਲ ਰੁਝਾਨਾਂ ਦੇ ਚਲਦਿਆਂ ਸੋਮਵਾਰ ਨੂੰ ਚਾਂਦੀ ਦੀਆਂ ਕੀਮਤਾਂ ਵਧ ਕੇ ਪਹਿਲੀ ਵਾਰ ਵਾਅਦਾ ਕਾਰੋਬਾਰ ਵਿੱਚ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਪੱਧਰ ਨੂੰ ਪਾਰ ਕਰ ਗਈਆਂ।
ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ, ਮਾਰਚ ਡਿਲੀਵਰੀ ਲਈ ਚਾਂਦੀ ਦਾ ਵਾਅਦਾ ਭਾਅ 13,553 ਰੁਪਏ ਜਾਂ 4.71 ਫੀਸਦੀ ਵਧ ਕੇ 3,01,315 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ।
ਸ਼ੁੱਕਰਵਾਰ ਨੂੰ ਚਾਂਦੀ ਲਗਭਗ ₹2.87 ਲੱਖ ਸੀ। ਚਾਂਦੀ ਪਹਿਲੀ ਵਾਰ 15 ਦਸੰਬਰ, 2025 ਦੇ ਆਸਪਾਸ MCX ‘ਤੇ ₹2 ਲੱਖ ਤੱਕ ਪਹੁੰਚ ਗਈ। ਇਸਦਾ ਮਤਲਬ ਹੈ ਕਿ ਚਾਂਦੀ ਨੂੰ ₹2 ਲੱਖ ਤੋਂ ₹3 ਲੱਖ ਤੱਕ ਪਹੁੰਚਣ ਵਿੱਚ ਸਿਰਫ 1 ਮਹੀਨਾ ਲੱਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















