• Latest
  • Trending
ਸ਼ੇਰ-ਏ-ਪੰਜਾਬ ਟੀ-20 ਲੀਗ ਦੀ ਸ਼ਾਨਦਾਰ ਸ਼ੁਰੂਆਤ; ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ ਅਤੇ ਰਮਨਦੀਪ ਸਿੰਘ ਵਰਗੇ ਸਟਾਰ ਕ੍ਰਿਕਟਰ ਵੀ ਲੈਣਗੇ ਹਿੱਸਾ

ਸ਼ੇਰ-ਏ-ਪੰਜਾਬ ਟੀ-20 ਲੀਗ ਦੀ ਸ਼ਾਨਦਾਰ ਸ਼ੁਰੂਆਤ; ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ ਅਤੇ ਰਮਨਦੀਪ ਸਿੰਘ ਵਰਗੇ ਸਟਾਰ ਕ੍ਰਿਕਟਰ ਵੀ ਲੈਣਗੇ ਹਿੱਸਾ

1 month ago
ਹਾਰਰ ਸਾਇੰਸ-ਫਿਕਸ਼ਨ ਫੈਨਟਸੀ ਥ੍ਰਿਲਰ ਫਿਲਮ ‘Nova’ 25 ਸਤੰਬਰ ਨੂੰ ਹੋਵੇਗੀ ਰਿਲੀਜ਼ 

ਹਾਰਰ ਸਾਇੰਸ-ਫਿਕਸ਼ਨ ਫੈਨਟਸੀ ਥ੍ਰਿਲਰ ਫਿਲਮ ‘Nova’ 25 ਸਤੰਬਰ ਨੂੰ ਹੋਵੇਗੀ ਰਿਲੀਜ਼ 

9 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

43 minutes ago
ਪਾਕਿਸਤਾਨ ਵਿੱਚ ਕੋਲੇ ਦੀ ਖਾਨ ਵਿੱਚ ਧਮਾਕਾ : 4 ਦੀ ਮੌਤ, 5 ਜ਼ਖ਼ਮੀ

ਪਾਕਿਸਤਾਨ ਵਿੱਚ ਕੋਲੇ ਦੀ ਖਾਨ ਵਿੱਚ ਧਮਾਕਾ : 4 ਦੀ ਮੌਤ, 5 ਜ਼ਖ਼ਮੀ

51 minutes ago
US Open : ਅਲੈਗਜ਼ੈਂਡਰ ਜ਼ਵੇਰੇਵ ਨੇ ਪਹਿਲੀ ਵਾਰ ਜਿੱਤਿਆ ਯੂਐਸ ਓਪਨ ਦਾ ਖਿਤਾਬ ; ਫਾਈਨਲ ਵਿੱਚ ਬੇਨ ਸ਼ੈਲਟਨ ਨੂੰ ਹਰਾਇਆ

US Open : ਅਲੈਗਜ਼ੈਂਡਰ ਜ਼ਵੇਰੇਵ ਨੇ ਪਹਿਲੀ ਵਾਰ ਜਿੱਤਿਆ ਯੂਐਸ ਓਪਨ ਦਾ ਖਿਤਾਬ ; ਫਾਈਨਲ ਵਿੱਚ ਬੇਨ ਸ਼ੈਲਟਨ ਨੂੰ ਹਰਾਇਆ

59 minutes ago
ਅੰਮ੍ਰਿਤਸਰ ਸੂਰਮਾਜ਼ ਨੇ ਲੁਧਿਆਣਾ ਲਾਇਨਜ਼ ਨੂੰ ਹਰਾ ਕੇ ਜਿੱਤਿਆ ਪਹਿਲਾ ‘ਸ਼ੇਰ-ਏ-ਪੰਜਾਬ ਟੀ-20’ ਖਿਤਾਬ

ਅੰਮ੍ਰਿਤਸਰ ਸੂਰਮਾਜ਼ ਨੇ ਲੁਧਿਆਣਾ ਲਾਇਨਜ਼ ਨੂੰ ਹਰਾ ਕੇ ਜਿੱਤਿਆ ਪਹਿਲਾ ‘ਸ਼ੇਰ-ਏ-ਪੰਜਾਬ ਟੀ-20’ ਖਿਤਾਬ

1 hour ago
ਬੱਚਿਆਂ ਨਾਲ ਭਰੀ ਸਕੂਲ ਬੱਸ PRTC ਬੱਸ ਨਾਲ ਟਕਰਾਈ ; ਡਰਾਈਵਰ ਸਮੇਤ 10 ਤੋਂ ਵੱਧ ਜ਼ਖ਼ਮੀ

ਬੱਚਿਆਂ ਨਾਲ ਭਰੀ ਸਕੂਲ ਬੱਸ PRTC ਬੱਸ ਨਾਲ ਟਕਰਾਈ ; ਡਰਾਈਵਰ ਸਮੇਤ 10 ਤੋਂ ਵੱਧ ਜ਼ਖ਼ਮੀ

1 hour ago
ਕੈਨੇਡਾ ਵਿੱਚ ਫਿਰੌਤੀ ਦੇ ਮਾਮਲੇ ਵਿੱਚ ਪਹਿਲੀ ਵਾਰ ਇੱਕ ਪੰਜਾਬੀ ਔਰਤ ਗ੍ਰਿਫ਼ਤਾਰ

ਕੈਨੇਡਾ ਵਿੱਚ ਫਿਰੌਤੀ ਦੇ ਮਾਮਲੇ ਵਿੱਚ ਪਹਿਲੀ ਵਾਰ ਇੱਕ ਪੰਜਾਬੀ ਔਰਤ ਗ੍ਰਿਫ਼ਤਾਰ

1 hour ago
ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮੁੰਬਈ ਵਿੱਚ ਹਿੰਦੀ ਦਿਵਸ 2026 ਦਾ ਉਦਘਾਟਨ ਕਰਨਗੇ

ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮੁੰਬਈ ਵਿੱਚ ਹਿੰਦੀ ਦਿਵਸ 2026 ਦਾ ਉਦਘਾਟਨ ਕਰਨਗੇ

1 hour ago
ਚੀਨ ਦੇ ਹੈਨਾਨ ਸੂਬੇ ਵਿੱਚ ਭਾਰੀ ਮੀਂਹ ਕਾਰਨ 31,000 ਤੋਂ ਵੱਧ ਲੋਕਾਂ ਨੂੰ ਪਹੁੰਚਾਇਆ ਗਿਆ ਸੁਰੱਖਿਅਤ ਥਾਵਾਂ ‘ਤੇ

ਚੀਨ ਦੇ ਹੈਨਾਨ ਸੂਬੇ ਵਿੱਚ ਭਾਰੀ ਮੀਂਹ ਕਾਰਨ 31,000 ਤੋਂ ਵੱਧ ਲੋਕਾਂ ਨੂੰ ਪਹੁੰਚਾਇਆ ਗਿਆ ਸੁਰੱਖਿਅਤ ਥਾਵਾਂ ‘ਤੇ

3 hours ago
Womens Asia Cup : ਖਿਤਾਬੀ ਮੁਕਾਬਲਾ ਜਿੱਤਣ ਤੋਂ ਬਾਅਦ ਭਾਰਤ ਨੇ ਨਹੀਂ ਲਈ ਟਰਾਫੀ ; ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਕੀਤਾ ਇਨਕਾਰ

Womens Asia Cup : ਖਿਤਾਬੀ ਮੁਕਾਬਲਾ ਜਿੱਤਣ ਤੋਂ ਬਾਅਦ ਭਾਰਤ ਨੇ ਨਹੀਂ ਲਈ ਟਰਾਫੀ ; ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਕੀਤਾ ਇਨਕਾਰ

4 hours ago
ਪੰਜਾਬ ਪੁਲਿਸ ਨੇ ਗੈਂਗਸਟਰ ਬੁਰੀ ਬਸੰਤਕੋਟੀਆ ਸਮੇਤ 5 ਨੂੰ ਕੀਤਾ ਕਾਬੂ; ਛੇ ਪਿਸਤੌਲ ਬਰਾਮਦ

ਪੰਜਾਬ ਪੁਲਿਸ ਨੇ ਗੈਂਗਸਟਰ ਬੁਰੀ ਬਸੰਤਕੋਟੀਆ ਸਮੇਤ 5 ਨੂੰ ਕੀਤਾ ਕਾਬੂ; ਛੇ ਪਿਸਤੌਲ ਬਰਾਮਦ

4 hours ago
ਤੁਹਾਡੇ ਬੈਂਕ ਖਾਤੇ ਤੋਂ ਟ੍ਰਾਂਸੈਕਸ਼ਨਾਂ ‘ਤੇ ਲੱਗ ਸਕਦੀ ਹੈ ਰੋਕ; RBI ਵੱਲੋਂ ਅਹਿਮ ਜਾਣਕਾਰੀ

ਤੁਹਾਡੇ ਬੈਂਕ ਖਾਤੇ ਤੋਂ ਟ੍ਰਾਂਸੈਕਸ਼ਨਾਂ ‘ਤੇ ਲੱਗ ਸਕਦੀ ਹੈ ਰੋਕ; RBI ਵੱਲੋਂ ਅਹਿਮ ਜਾਣਕਾਰੀ

4 hours ago
Hindi News
English News
Monday, September 14, 2026
No Result
View All Result
31 °c
Chandigarh
28 ° Tue
29 ° Wed
28 ° Thu
27 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸ਼ੇਰ-ਏ-ਪੰਜਾਬ ਟੀ-20 ਲੀਗ ਦੀ ਸ਼ਾਨਦਾਰ ਸ਼ੁਰੂਆਤ; ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ ਅਤੇ ਰਮਨਦੀਪ ਸਿੰਘ ਵਰਗੇ ਸਟਾਰ ਕ੍ਰਿਕਟਰ ਵੀ ਲੈਣਗੇ ਹਿੱਸਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਪਹਿਲਕਦਮੀ, ਇਹ ਲੀਗ ਪੰਜਾਬ ਦੇ ਉਭਰਦੇ ਕ੍ਰਿਕਟਰਾਂ ਨੂੰ ਸੁਨਹਿਰੀ ਮੰਚ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ: ਮੀਤ ਹੇਅਰ

August 2, 2026
in ਖਬਰਾਂ, ਪੰਜਾਬ

ਨਿਊ ਚੰਡੀਗੜ੍ਹ, 2 ਅਗਸਤ (ਵਿਸ਼ਵ ਵਾਰਤਾ):- ਅੱਜ ਇਥੇ ਨਿਊ ਚੰਡੀਗੜ੍ਹ ਦੇ ਪੀ.ਸੀ.ਏ. ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਖੇ ‘ਸ਼ੇਰ-ਏ-ਪੰਜਾਬ ਟੀ-20 ਲੀਗ’ ਦੀ ਰਸਮੀ ਸ਼ੁਰੂਆਤ ਕੀਤੀ ਗਈ, ਜੋ ਕਿ ਪੰਜਾਬ ਲਈ ਕ੍ਰਿਕਟ ਦੇ ਇੱਕ ਨਵੇਂ ਅਤੇ ਸੁਨਿਹਰੀ ਅਧਿਆਏ ਦੀ ਸ਼ੁਰੂਆਤ ਹੈ।

ਇਹ ਟੂਰਨਾਮੈਂਟ 30 ਅਗਸਤ ਤੋਂ 13 ਸਤੰਬਰ ਤੱਕ ਖੇਡਿਆ ਜਾਵੇਗਾ ਅਤੇ ਇਸ ਵਿੱਚ ਸੂਬੇ ਦੇ ਕਈ ਨਾਮਵਰ ਕ੍ਰਿਕਟ ਖਿਡਾਰੀ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਅਭਿਸ਼ੇਕ ਸ਼ਰਮਾ, ਗੁਰਨੂਰ ਬਰਾੜ, ਪ੍ਰਭਸਿਮਰਨ ਸਿੰਘ ਅਤੇ ਰਮਨਦੀਪ ਸਿੰਘ ਸ਼ਾਮਲ ਹਨ।

ਇਸ ਲੀਗ ਦੇ ਆਗਾਜ਼ ਦਾ ਐਲਾਨ ਪੀ.ਸੀ.ਏ. ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਵੱਲੋਂ ਕੀਤਾ ਗਿਆ ਜਿਸ ਮੌਕੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਅਤੇ ਅਰਸ਼ਦੀਪ ਸਿੰਘ ਦੀ ਮੌਜੂਦ ਸਨ।

ਇਸ ਲੀਗ ਲਈ ਵਿੱਚ ਕੁੱਲ ਛੇ ਟੀਮਾਂ 27 ਹਾਈ-ਵੋਲਟੇਜ ਮੈਚਾਂ ਵਿੱਚ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ। ਇਹ ਟੂਰਨਾਮੈਂਟ ਰਾਊਂਡ-ਰੌਬਿਨ ਫਾਰਮੈਟ ਵਿੱਚ ਖੇਡਿਆ ਜਾਵੇਗਾ। ਹਰੇਕ ਫ੍ਰੈਂਚਾਈਜ਼ੀ ਕੋਲ ਇੱਕ ਮਾਰਕੀ ਖਿਡਾਰੀ ਅਤੇ ਘੱਟੋ-ਘੱਟ ਦੋ ਆਈਕਨ ਖਿਡਾਰੀ ਹੋਣਗੇ, ਜੋ ਅੰਤਰਰਾਸ਼ਟਰੀ ਸਟਾਰਾਂ, ਸਥਾਨਕ ਖਿਡਾਰੀਆਂ ਅਤੇ ਪੰਜਾਬ ਦੇ ਉੱਭਰਦੇ ਹੁਨਰਾਂ ਦਾ ਇੱਕ ਬਿਹਤਰੀਨ ਸੁਮੇਲ ਯਕੀਨੀ ਬਣਾਏਗਾ। ਟੂਰਨਾਮੈਂਟ ਦਾ ਅਧਿਕਾਰਤ ਲੋਗੋ ਵੀ ਜਾਰੀ ਕੀਤਾ ਗਿਆ।

ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਕਿਹਾ, “ਸ਼ੇਰ-ਏ-ਪੰਜਾਬ ਟੀ-20 ਲੀਗ ਨੌਜਵਾਨ ਕ੍ਰਿਕਟਰਾਂ ਲਈ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਪੰਜਾਬ ਤੇ ਭਾਰਤ ਲਈ ਖੇਡਣ ਵੱਲ ਅੱਗੇ ਵਧਣ ਦਾ ਇੱਕ ਸ਼ਾਨਦਾਰ ਮੰਚ ਹੈ। ਪੰਜਾਬ ਨੇ ਹਮੇਸ਼ਾ ਬਿਹਤਰੀਨ ਕ੍ਰਿਕਟਰ ਪੈਦਾ ਕੀਤੇ ਹਨ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਲੀਗ ਅਜਿਹੇ ਹੋਰ ਹੋਣਹਾਰ ਖਿਡਾਰੀਆਂ ਦੀ ਪਛਾਣ ਕਰਨ ਵਿੱਚ ਮਦਦ ਕਰੇਗੀ। ਮੈਂ ਇਸ ਸ਼ਾਨਦਾਰ ਪਹਿਲਕਦਮੀ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਵਧਾਈ ਦਿੰਦਾ ਹਾਂ ਅਤੇ ਲੀਗ ਦੀ ਵੱਡੀ ਸਫਲਤਾ ਦੀ ਕਾਮਨਾ ਕਰਦਾ ਹਾਂ।”

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, “ਪੰਜਾਬ ਹਮੇਸ਼ਾ ਤੋਂ ਭਾਰਤੀ ਕ੍ਰਿਕਟ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਿਆਂ ਵਿੱਚੋਂ ਇੱਕ ਰਿਹਾ ਹੈ। ਲਾਲਾ ਅਮਰਨਾਥ ਤੋਂ ਲੈ ਕੇ ਯੁਵਰਾਜ ਸਿੰਘ ਵਰਗੇ ਮਹਾਨ ਖਿਡਾਰੀਆਂ ਅਤੇ ਹੁਣ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ ਅਤੇ ਹਰਮਨਪ੍ਰੀਤ ਕੌਰ ਵਰਗੇ ਖਿਡਾਰੀਆਂ ਤੱਕ, ਸੂਬੇ ਨੇ ਲਗਾਤਾਰ ਵਿਸ਼ਵ ਪੱਧਰੀ ਕ੍ਰਿਕਟਰ ਦਿੱਤੇ ਹਨ। ਪੰਜਾਬ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ। ਇਸੇ ਲਈ ਸਾਨੂੰ ਵਿਸ਼ਵਾਸ ਹੈ ਕਿ ਸ਼ੇਰ-ਏ-ਪੰਜਾਬ ਟੀ-20 ਲੀਗ ਦੇਸ਼ ਦੇ ਪ੍ਰਮੁੱਖ ਘਰੇਲੂ ਟੀ-20 ਟੂਰਨਾਮੈਂਟਾਂ ਵਿੱਚੋਂ ਇੱਕ ਬਣ ਕੇ ਉੱਭਰੇਗੀ।”

ਉਨ੍ਹਾਂ ਕਿਹਾ ਕਿ ਪੰਜਾਬ ਕ੍ਰਿਕਟ ਲੀਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਇੱਕ ਦੂਰਅੰਦੇਸ਼ੀ ਪਹਿਲਕਦਮੀ ਹੈ ਅਤੇ ਇਸਦਾ ਉਦੇਸ਼ ਪੰਜਾਬ ਦੇ ਉਭਰਦੇ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਖੇਡ ਦੇ ਉੱਚ ਪੱਧਰ ‘ਤੇ ਪਹੁੰਚਣ ਲਈ ਇੱਕ ਪੇਸ਼ੇਵਰ ਮੰਚ ਪ੍ਰਦਾਨ ਕਰਨਾ ਹੈ।

ਮੀਤ ਹੇਅਰ ਨੇ ਅੱਗੇ ਕਿਹਾ,”ਇਹ ਲੀਗ ਨੌਜਵਾਨ ਕ੍ਰਿਕਟਰਾਂ ਨੂੰ ਅੰਤਰਰਾਸ਼ਟਰੀ ਸਟਾਰਾਂ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਆਪਣੇ ਕਰੀਅਰ ਵਿੱਚ ਅਗਲਾ ਕਦਮ ਚੁੱਕਣ ਲਈ ਢੁਕਵਾਂ ਮੰਚ ਪ੍ਰਦਾਨ ਕਰੇਗੀ। ਅਸੀਂ ਸਾਰੇ ਖਿਡਾਰੀਆਂ, ਪੰਜਾਬ ਕ੍ਰਿਕਟ ਐਸੋਸੀਏਸ਼ਨ ਅਤੇ ਇਸ ਪਹਿਲਕਦਮੀ ਨਾਲ ਜੁੜੇ ਹਰ ਵਿਅਕਤੀ ਦੇ ਧੰਨਵਾਦੀ ਹਾਂ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਲੀਗ ਇੱਕ ਸ਼ਾਨਦਾਰ ਤੇ ਸਫ਼ਲ ਪਹਿਲ ਸਾਬਤ ਹੋਵੇਗੀ।”

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਕਿਹਾ, “ਸ਼ੇਰ-ਏ-ਪੰਜਾਬ ਟੀ-20 ਲੀਗ ਸਾਡੇ ਸੂਬੇ ਦੇ ਨੌਜਵਾਨ ਕ੍ਰਿਕਟਰਾਂ ਲਈ ਇੱਕ ਸ਼ਾਨਦਾਰ ਮੰਚ ਹੈ ਅਤੇ ਅਸੀਂ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਨਿਰੰਤਰ ਸਹਿਯੋਗ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਧੰਨਵਾਦੀ ਹਾਂ। ਇਹ ਲੀਗ ਉਭਰਦੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਸਟਾਰਾਂ ਨਾਲ ਡਰੈਸਿੰਗ ਰੂਮ ਸਾਂਝਾ ਕਰਨ, ਵੱਡੇ ਮੰਚ ‘ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਆਪਣੇ ਕ੍ਰਿਕਟ ਸਫਰ ਵਿੱਚ ਅੱਗੇ ਵਧਣ ਦਾ ਮੌਕਾ ਦੇਵੇਗੀ। ਅਸੀਂ ਸਾਰੇ ਖਿਡਾਰੀਆਂ, ਪੰਜਾਬ ਕ੍ਰਿਕਟ ਐਸੋਸੀਏਸ਼ਨ ਅਤੇ ਇਸ ਨਾਲ ਜੁੜੇ ਹਰ ਵਿਅਕਤੀ ਦਾ ਧੰਨਵਾਦ ਕਰਦੇ ਹਾਂ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸ਼ੇਰ-ਏ-ਪੰਜਾਬ ਟੀ-20 ਲੀਗ ਵਧੇਰੇ ਸਫ਼ਲ ਪਹਿਲ ਸਾਬਤ ਹੋਣ ਦੇ ਨਾਲ-ਨਾਲ ਪੰਜਾਬ ਕ੍ਰਿਕਟ ਦੇ ਭਵਿੱਖ ਨੂੰ ਸੰਵਾਰਨ ਅਤੇ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।”

ਇਸ ਮੌਕੇ ਪੀਸੀਏ ਵੱਲੋਂ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ, ਪ੍ਰਧਾਨ ਅਮਰਜੀਤ ਮਹਿਤਾ, ਮੀਤ ਪ੍ਰਧਾਨ ਦੀਪਕ ਬਾਲੀ, ਖਜਾਨਚੀ ਸੁਨੀਲ ਗੁਪਤਾ ਤੇ ਜੁਆਇੰਟ ਸਕੱਤਰ ਸਿਧਾਂਤ ਸ਼ਰਮਾ ਵੱਲੋਂ ਫਰੈਂਚਾਇਜੀ ਮਾਲਕਾਂ ਤੇ ਕ੍ਰਿਕਟਰਾਂ ਦਾ ਸਨਮਾਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਇਸ ਲੀਗ ਦਾ ਉਦੇਸ਼ ਸੂਬੇ ਦੇ ਨੌਜਵਾਨ ਕ੍ਰਿਕਟਰਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਲਈ ਇੱਕ ਮਜ਼ਬੂਤ ਮੰਚ ਪ੍ਰਦਾਨ ਕਰਨਾ ਹੈ, ਜਿਸ ਦੌਰਾਨ ਉਹ ਭਾਰਤ ਦੇ ਪ੍ਰਮੁੱਖ ਖਿਡਾਰੀਆਂ ਨਾਲ ਡਰੈਸਿੰਗ ਰੂਮ ਵੀ ਸਾਂਝਾ ਕਰਨਗੇ। ਪੰਜਾਬ ਪਿਛਲੇ ਸਾਲਾਂ ਦੌਰਾਨ ਭਾਰਤੀ ਕ੍ਰਿਕਟ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਿਆਂ ਵਿੱਚੋਂ ਇੱਕ ਰਿਹਾ ਹੈ ਅਤੇ ਸ਼ੇਰ-ਏ-ਪੰਜਾਬ ਟੀ-20 ਲੀਗ ਤੋਂ ਸੂਬੇ ਦੇ ਕ੍ਰਿਕਟ ਈਕੋਸਿਸਟਮ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।

ਸ਼ੇਰ-ਏ-ਪੰਜਾਬ ਟੀ-20 ਲੀਗ ਦੀ ਨਿਲਾਮੀ 9 ਅਗਸਤ ਨੂੰ ਹੋਵੇਗੀ, ਜਿਸ ਵਿੱਚ ਅੰਮ੍ਰਿਤਸਰ, ਫਾਜ਼ਿਲਕਾ, ਜਲੰਧਰ, ਲੁਧਿਆਣਾ, ਮੋਹਾਲੀ ਅਤੇ ਬਠਿੰਡਾ ਦੀਆਂ ਛੇ ਫਰੈਂਚਾਈਜ਼ੀਆਂ ਆਪਣੀਆਂ ਟੀਮਾਂ ਦੀ ਚੋਣ ਕਰਨਗੀਆਂ। ਹਰ ਫਰੈਂਚਾਈਜ਼ੀ ਖਿਡਾਰੀਆਂ ਉੱਪਰ ਕੁੱਲ 45 ਲੱਖ ਰੁਪਏ ਖਰਚ ਕਰ ਸਕੇਗੀ। ਉਹ ਵੱਧ ਤੋਂ ਵੱਧ 20 ਖਿਡਾਰੀਆਂ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰ ਸਕੇਗੀ। ਮਾਰਕੀ ਖਿਡਾਰੀ ਦੀ ਕੀਮਤ 10 ਲੱਖ ਰੁਪਏ ਤੈਅ ਕੀਤੀ ਗਈ ਹੈ, ਜਦਕਿ ਆਈਕਨ ਖਿਡਾਰੀ ਦੀ ਬੇਸ ਕੀਮਤ 1.50 ਲੱਖ ਰੁਪਏ ਹੈ। ਇਸ ਤੋਂ ਇਲਾਵਾ ਪੰਜਾਬ ਦੇ ਫਸਟ ਕਲਾਸ, ਅੰਡਰ-23, ਅੰਡਰ-19 ਅਤੇ ਜ਼ਿਲ੍ਹਾ ਪੱਧਰ ਦੇ ਖਿਡਾਰੀਆਂ ਲਈ ਵੀ ਵੱਖ-ਵੱਖ ਬੇਸ ਕੀਮਤ ਨਿਰਧਾਰਤ ਕੀਤੀ ਗਈ ਹੈ।

——-

Tags: BREAKING NEWSLatest Punjab newsPUNJABPunjab Governmentpunjab newsWISHAVWARTA.IN
Share199Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਹਾਰਰ ਸਾਇੰਸ-ਫਿਕਸ਼ਨ ਫੈਨਟਸੀ ਥ੍ਰਿਲਰ ਫਿਲਮ ‘Nova’ 25 ਸਤੰਬਰ ਨੂੰ ਹੋਵੇਗੀ ਰਿਲੀਜ਼ 

ਹਾਰਰ ਸਾਇੰਸ-ਫਿਕਸ਼ਨ ਫੈਨਟਸੀ ਥ੍ਰਿਲਰ ਫਿਲਮ ‘Nova’ 25 ਸਤੰਬਰ ਨੂੰ ਹੋਵੇਗੀ ਰਿਲੀਜ਼ 

by Navjot
September 14, 2026
0

ਹਾਰਰ ਸਾਇੰਸ-ਫਿਕਸ਼ਨ ਫੈਨਟਸੀ ਥ੍ਰਿਲਰ ਫਿਲਮ 'Nova' 25 ਸਤੰਬਰ ਨੂੰ ਹੋਵੇਗੀ ਰਿਲੀਜ਼  ਚੇਨਈ, 14 ਸਤੰਬਰ (ਵਿਸ਼ਵ ਵਾਰਤਾ): ਅਭਿਨੇਤਰੀ ਰਾਈਜ਼ਾ ਵਿਲਸਨ ਦੀ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Navjot
September 14, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 14 ਸਤੰਬਰ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਪ੍ਰਮੁੱਖ ਖਬਰਾਂ (BIG...

ਪਾਕਿਸਤਾਨ ਵਿੱਚ ਕੋਲੇ ਦੀ ਖਾਨ ਵਿੱਚ ਧਮਾਕਾ : 4 ਦੀ ਮੌਤ, 5 ਜ਼ਖ਼ਮੀ

ਪਾਕਿਸਤਾਨ ਵਿੱਚ ਕੋਲੇ ਦੀ ਖਾਨ ਵਿੱਚ ਧਮਾਕਾ : 4 ਦੀ ਮੌਤ, 5 ਜ਼ਖ਼ਮੀ

by Navjot
September 14, 2026
0

ਪਾਕਿਸਤਾਨ ਵਿੱਚ ਕੋਲੇ ਦੀ ਖਾਨ ਵਿੱਚ ਧਮਾਕਾ : 4 ਦੀ ਮੌਤ, 5 ਜ਼ਖ਼ਮੀ     ਇਸਲਾਮਾਬਾਦ, 14 ਸਤੰਬਰ (ਵਿਸ਼ਵ ਵਾਰਤਾ)...

US Open : ਅਲੈਗਜ਼ੈਂਡਰ ਜ਼ਵੇਰੇਵ ਨੇ ਪਹਿਲੀ ਵਾਰ ਜਿੱਤਿਆ ਯੂਐਸ ਓਪਨ ਦਾ ਖਿਤਾਬ ; ਫਾਈਨਲ ਵਿੱਚ ਬੇਨ ਸ਼ੈਲਟਨ ਨੂੰ ਹਰਾਇਆ

US Open : ਅਲੈਗਜ਼ੈਂਡਰ ਜ਼ਵੇਰੇਵ ਨੇ ਪਹਿਲੀ ਵਾਰ ਜਿੱਤਿਆ ਯੂਐਸ ਓਪਨ ਦਾ ਖਿਤਾਬ ; ਫਾਈਨਲ ਵਿੱਚ ਬੇਨ ਸ਼ੈਲਟਨ ਨੂੰ ਹਰਾਇਆ

by Navjot
September 14, 2026
0

US Open : ਅਲੈਗਜ਼ੈਂਡਰ ਜ਼ਵੇਰੇਵ ਨੇ ਪਹਿਲੀ ਵਾਰ ਜਿੱਤਿਆ ਯੂਐਸ ਓਪਨ ਦਾ ਖਿਤਾਬ ; ਫਾਈਨਲ ਵਿੱਚ ਬੇਨ ਸ਼ੈਲਟਨ ਨੂੰ ਹਰਾਇਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਹਾਰਰ ਸਾਇੰਸ-ਫਿਕਸ਼ਨ ਫੈਨਟਸੀ ਥ੍ਰਿਲਰ ਫਿਲਮ ‘Nova’ 25 ਸਤੰਬਰ ਨੂੰ ਹੋਵੇਗੀ ਰਿਲੀਜ਼ 

ਹਾਰਰ ਸਾਇੰਸ-ਫਿਕਸ਼ਨ ਫੈਨਟਸੀ ਥ੍ਰਿਲਰ ਫਿਲਮ ‘Nova’ 25 ਸਤੰਬਰ ਨੂੰ ਹੋਵੇਗੀ ਰਿਲੀਜ਼ 

by Navjot
September 14, 2026
0

ਹਾਰਰ ਸਾਇੰਸ-ਫਿਕਸ਼ਨ ਫੈਨਟਸੀ ਥ੍ਰਿਲਰ ਫਿਲਮ 'Nova' 25 ਸਤੰਬਰ ਨੂੰ ਹੋਵੇਗੀ ਰਿਲੀਜ਼  ਚੇਨਈ, 14 ਸਤੰਬਰ (ਵਿਸ਼ਵ ਵਾਰਤਾ): ਅਭਿਨੇਤਰੀ ਰਾਈਜ਼ਾ ਵਿਲਸਨ ਦੀ...

Most Popular

ਰੋਹਿਤ ਸ਼ਰਮਾ ਹੁਣ ਐਂਟਰਟੇਨਮੈਂਟ ਜਗਤ ‘ਚ ਕਰਨ ਜਾ ਰਹੇ ਨੇ ਸ਼ਾਨਦਾਰ ਸ਼ੁਰੂਆਤ

ਰੋਹਿਤ ਸ਼ਰਮਾ ਹੁਣ ਐਂਟਰਟੇਨਮੈਂਟ ਜਗਤ ‘ਚ ਕਰਨ ਜਾ ਰਹੇ ਨੇ ਸ਼ਾਨਦਾਰ ਸ਼ੁਰੂਆਤ

by Navjot
2 weeks ago
0

ਰੋਹਿਤ ਸ਼ਰਮਾ ਹੁਣ ਐਂਟਰਟੇਨਮੈਂਟ ਜਗਤ ‘ਚ ਕਰਨ ਜਾ ਰਹੇ ਨੇ ਸ਼ਾਨਦਾਰ ਸ਼ੁਰੂਆਤ 'ਹਿੱਟਮੈਨ‘ ਦਾ ਸ਼ੋਅ ‘Family Full House' ਪ੍ਰੀਮੀਅਰ ਲਈ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 