Shamita Shetty trolled :ਰਾਸ਼ਟਰੀ ਗੀਤ ਦੌਰਾਨ ਸ਼ਮਿਤਾ ਸ਼ੇੱਟੀ ਨੇ ਕੀਤੀ ਅਜਿਹੀ ਹਰਕਤ; ਵੀਡੀਓ ਦੇਖ ਭੜਕੇ ਯੂਜ਼ਰਸ
ਮੁੰਬਈ, 15 ਅਗਸਤ 2025 (ਵਿਸ਼ਵ ਵਾਰਤਾ): ਅੱਜ 15 ਅਗਸਤ ਨੂੰ ਦੇਸ਼ ਭਰ ਵਿੱਚ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ। ਕਈ ਮਸ਼ਹੂਰ ਹਸਤੀਆਂ ਨੇ ਵੀ ਇਸ ਖਾਸ ਦਿਨ ਦਾ ਜਸ਼ਨ ਮਨਾਇਆ। ਇਸ ਮੌਕੇ ‘ਤੇ ਸ਼ਮਿਤਾ ਸ਼ੈੱਟੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਕਾਰਨ ਸ਼ਮਿਤਾ ਸ਼ੈੱਟੀ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਜਾ ਰਿਹਾ ਹੈ।
ਦਰਅਸਲ ਇਸ ਵੀਡੀਓ ਵਿੱਚ ਸ਼ਮਿਤਾ ਸ਼ੈੱਟੀ, ਰਾਜ ਕੁੰਦਰਾ, ਸ਼ਿਲਪਾ ਸ਼ੈੱਟੀ ਦੀ ਧੀ ਅਤੇ ਕੁਝ ਹੋਰ ਲੋਕ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਜਨ ਗਣ ਮਨ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਸ਼ਮਿਤਾ ਰਾਸ਼ਟਰੀ ਗੀਤ ਦੌਰਾਨ ਹਿੱਲਦੀ- ਜੁਲਦੀ ਦਿਖਾਈ ਦੇ ਰਹੀ ਹੈ। ਉਹ ਇਧਰ-ਉਧਰ ਦੇਖਦੀ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ‘ਤੇ ਭੜਕ ਰਹੇ ਹਨ।
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜਿੱਥੇ ਸ਼ਮਿਤਾ ਸ਼ੈੱਟੀ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ, ਉੱਥੇ ਹੀ ਸ਼ਿਲਪਾ ਸ਼ੈੱਟੀ ਦੀ ਧੀ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਲੋਕ ਕਹਿ ਰਹੇ ਹਨ ਕਿ ਸ਼ਿਲਪਾ ਦੀ ਧੀ ਸ਼ਮਿਤਾ ਨਾਲੋਂ ਜ਼ਿਆਦਾ ਜਾਣਦੀ ਹੈ ਕਿ ਰਾਸ਼ਟਰੀ ਗਾਣ ਦੌਰਾਨ ਕਿਵੇਂ ਖੜ੍ਹਾ ਹੋਣਾ ਹੈ। ਕਈ ਯੂਜ਼ਰਸ ਨੇ ਸ਼ਿਲਪਾ ਸ਼ੈੱਟੀ ਦੀ ਧੀ ਦੀ ਪ੍ਰਸ਼ੰਸਾ ਕੀਤੀ ਹੈ।























