ਏਅਰਟੈੱਲ ਪੇਮੈਂਟਸ ਬੈਂਕ ਦੇ ਲੀਡਰਸ਼ਿਪ ਵਿੱਚ ਵੱਡਾ ਬਦਲਾਅ; ਸੁਨੀਲ ਭਾਰਤੀ ਮਿੱਤਲ ਛੱਡਣਗੇ ਅਹੁਦਾ
– ਸ਼ਬਨਮ ਸਿਨਹਾ ਹੋਣਗੇ ਨਵੀ ਚੇਅਰਪਰਸਨ
ਨਵੀ ਦਿੱਲੀ, 18 ਅਗਸਤ 2026 (ਵਿਸ਼ਵ ਵਾਰਤਾ) – ਏਅਰਟੈੱਲ ਪੇਮੈਂਟਸ ਬੈਂਕ ਨੇ ਲੀਡਰਸ਼ਿਪ ਵਿੱਚ ਬਦਲਾਅ ਦਾ ਐਲਾਨ ਕੀਤਾ। ਹੁਣ ਏਅਰਟੈੱਲ ਪੇਮੈਂਟਸ ਬੈਂਕ ਦੀ ਨਵੀਂ ਚੇਅਰਪਰਸਨ ਸ਼ਬਨਮ ਸਿਨਹਾ ਹੋਣਗੇ। ਉਹ 1 ਅਕਤੂਬਰ 2026 ਤੋਂ ਇਹ ਅਹੁਦਾ ਸੰਭਾਲਣਗੇ। ਸ਼ਬਨਮ ਨਾਨ-ਐਗਜ਼ੀਕਿਊਟਿਵ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਦੀ ਜਗ੍ਹਾ ਲੈਣਗੇ। ਮਿੱਤਲ 30 ਸਤੰਬਰ ਨੂੰ ਆਪਣਾ 10 ਸਾਲ ਦਾ ਕਾਰਜਕਾਲ ਪੂਰਾ ਕਰਕੇ ਬੋਰਡ ਤੋਂ ਹਟ ਜਾਣਗੇ।
ਡਾ. ਸ਼ਬਨਮ ਸਿਨਹਾ ਕੋਲ ਬੈਂਕਿੰਗ, ਗਵਰਨੈਂਸ ਅਤੇ ਡਿਜੀਟਲ ਬਦਲਾਅ ਦਾ 30 ਸਾਲਾਂ ਤੋਂ ਵੱਧ ਦਾ ਗਲੋਬਲ ਤਜਰਬਾ ਹੈ। ਉਨ੍ਹਾਂ ਨੇ 2010-2025 ਯਾਨੀ 15 ਸਾਲ ਵਰਲਡ ਬੈਂਕ ਵਿੱਚ ਬਤੌਰ ਲੀਡ ਸਪੈਸ਼ਲਿਸਟ ਕੰਮ ਕੀਤਾ। ਇੱਥੇ ਉਨ੍ਹਾਂ ਨੇ ਏਸ਼ੀਆ, ਯੂਰਪ ਅਤੇ ਅਫਰੀਕਾ ਵਿੱਚ 4 ਬਿਲੀਅਨ ਡਾਲਰ ਯਾਨੀ ਲਗਭਗ ₹38,000 ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਦੀ ਜ਼ਿੰਮੇਵਾਰੀ ਸੰਭਾਲੀ।
ਵਰਲਡ ਬੈਂਕ ਤੋਂ ਪਹਿਲਾਂ ਉਹ IL&FS ਐਜੂਕੇਸ਼ਨ ਦੀ CEO ਰਹਿ ਚੁੱਕੇ ਹਨ ਅਤੇ USAID ਤੇ NCERT ਨਾਲ ਵੀ ਲੰਮੇ ਸਮੇਂ ਤੱਕ ਕੰਮ ਕਰ ਚੁੱਕੇ ਹਨ। ਫਿਲਹਾਲ ਉਹ ਏਅਰਟੈੱਲ ਪੇਮੈਂਟਸ ਬੈਂਕ, ਵੇਦਾਂਤਾ ਅਤੇ ਭਾਰਤ ਫਾਈਨੈਂਸ਼ੀਅਲ ਇਨਕਲੂਜ਼ਨ ਵਰਗੇ ਵੱਡੇ ਅਦਾਰਿਆਂ ਦੇ ਬੋਰਡ ਵਿੱਚ ਸ਼ਾਮਲ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























