SGPC ਵਲੋਂ ਪੰਜਾਬ ‘ਚ ਫ਼ਿਲਮ ਐਮਰਜੈਂਸੀ ‘ਤੇ ਰੋਕ ਲਗਾਉਣ ਦੀ ਮੰਗ
ਅੰਮ੍ਰਿਤਸਰ 18 ਅਗਸਤ (ਵਿਸ਼ਵ ਵਾਰਤਾ): ਕੰਗਨਾ ਰਣੌਤ ਦੀ ਫ਼ਿਲਮ ਐਮਰਜੈਂਸੀ ‘ਤੇ ਪੰਜਾਬ ਵਿਚ ਬੈਨ ਲਗਾਉਣ ਦੀ ਮੰਗ SGPC ਵਲੋਂ ਕੀਤੀ ਗਈ ਹੈ।
SGPC ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ, ਪੰਜਾਬ ਵਿਚ ਫਿਲਮ ਰਿਲੀਜ਼ ਹੋਣ ਨਾਲ ਸੂਬੇ ਦਾ ਮਹੌਲ ਖ਼ਰਾਬ ਹੋ ਸਕਦਾ ਹੈ। ਕਾਨੂੰਨ ਵਿਵਸਥਾ ਨੂੰ ਸ਼ਾਂਤੀਪੂਰਵਕ ਬਣਾਈ ਰੱਖਣ ਲਈ ਫਿਲਮ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਕਿਉਂ ਕਿ ਫ਼ਿਲਮ ਨੂੰ ਲੈ ਕੇ ਲੋਕਾਂ ‘ਚ ਰੋਸ ਹੈ।
ਹਾਲਾਂਕਿ ਫਿਲਮ ਨੂੰ ਸੈਂਸਰ ਬੋਰਡ ਦੀ ਮਨਜੂਰੀ ਮਿਲ ਗਈ ਹੈ।
ਪਰ ਫਿਰ ਵੀ ਇਸਨੂੰ ਲੈ ਕੇ ਨਾ ਸਿਰਫ SGPC ਬਲਕਿ ਕਈ ਸਿੱਖ ਜਥੇਬੰਦੀਆਂ ਵਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ। ਫਿਲਮ ਨੂੰ ਬੋਰਡ ਵਲੋਂ UA ਸਰਟੀਫਿਕੇਟ ਦਿੱਤਾ ਗਿਆ ਹੈ। ਇਹ ਫਿਲਮ ਹੁਣ ਰਿਲੀਜ਼ ਲਈ ਤਿਆਰ ਹੈ।