• Latest
  • Trending
SGPC ਨੇ ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਕਰਵਾਇਆ ਸਮਾਗਮ

SGPC ਨੇ ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਕਰਵਾਇਆ ਸਮਾਗਮ

4 weeks ago
IPL ਕ੍ਰਿਕਟਰ ਅਭਿਸ਼ੇਕ ਪੋਰੇਲ ਗ੍ਰਿਫ਼ਤਾਰ

IPL ਕ੍ਰਿਕਟਰ ਅਭਿਸ਼ੇਕ ਪੋਰੇਲ ਗ੍ਰਿਫ਼ਤਾਰ

2 minutes ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

21 minutes ago
ਪੰਜਾਬ ਪੁਲਿਸ ਦੇ ਕਈ ਮੁਲਾਜਮਾਂ ਨੇ ਦਿੱਤੀਆਂ ਰਿਟਾਇਰ DSP ਦੇ ਖਿਲਾਫ ਦਰਖਾਸਤਾਂ; ਪੜ੍ਹੋ ਕੀ ਹੈ ਮਾਮਲਾ

ਪੰਜਾਬ ਪੁਲਿਸ ਦੇ ਕਈ ਮੁਲਾਜਮਾਂ ਨੇ ਦਿੱਤੀਆਂ ਰਿਟਾਇਰ DSP ਦੇ ਖਿਲਾਫ ਦਰਖਾਸਤਾਂ; ਪੜ੍ਹੋ ਕੀ ਹੈ ਮਾਮਲਾ

39 minutes ago
ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

1 hour ago
ਟਾਈਮ-ਟ੍ਰੈਵਲ ਥ੍ਰਿਲਰ ਫਿਲਮ ‘Orijinal’ ਦਾ ਟੀਜ਼ਰ ਰਿਲੀਜ਼

ਟਾਈਮ-ਟ੍ਰੈਵਲ ਥ੍ਰਿਲਰ ਫਿਲਮ ‘Orijinal’ ਦਾ ਟੀਜ਼ਰ ਰਿਲੀਜ਼

1 hour ago
ਚੇਨਈ ਅੱਜ ਤੋਂ ਵੱਡੇ ਪੱਧਰ ‘ਤੇ ਰੇਬੀਜ਼ ਵਿਰੋਧੀ ਮੁਹਿੰਮ ਕਰੇਗਾ ਸ਼ੁਰੂ

ਚੇਨਈ ਅੱਜ ਤੋਂ ਵੱਡੇ ਪੱਧਰ ‘ਤੇ ਰੇਬੀਜ਼ ਵਿਰੋਧੀ ਮੁਹਿੰਮ ਕਰੇਗਾ ਸ਼ੁਰੂ

2 hours ago
ਰੋਮਾਂਚਕ ਮੁਕਾਬਲੇ ਵਿੱਚ ਅਫਗਾਨਿਸਤਾਨ ਨੇ ਆਇਰਲੈਂਡ ਨੂੰ ਹਰਾਇਆ ; ਜਿੱਤ ਦੇ ਨਾਲ 2027 ਵਨਡੇ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ

ਰੋਮਾਂਚਕ ਮੁਕਾਬਲੇ ਵਿੱਚ ਅਫਗਾਨਿਸਤਾਨ ਨੇ ਆਇਰਲੈਂਡ ਨੂੰ ਹਰਾਇਆ ; ਜਿੱਤ ਦੇ ਨਾਲ 2027 ਵਨਡੇ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ

3 hours ago
ਸੌਰਵ ਗਾਂਗੁਲੀ ਅਤੇ ਪਤਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ; ਪੁਲੀਸ ਵੱਲੋਂ ਜਾਂਚ ਸ਼ੁਰੂ

ਸੌਰਵ ਗਾਂਗੁਲੀ ਅਤੇ ਪਤਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ; ਪੁਲੀਸ ਵੱਲੋਂ ਜਾਂਚ ਸ਼ੁਰੂ

3 hours ago
Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

3 hours ago
Bomb Threat : ਚੰਡੀਗੜ੍ਹ ਦੇ ਸਕੂਲਾਂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Bomb Threat : ਚੰਡੀਗੜ੍ਹ ਦੇ ਸਕੂਲਾਂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

4 hours ago
ਸੋਸ਼ਲ ਮੀਡੀਆ ‘ਤੇ ਨਸ਼ੇ ਦੀ ਵਾਇਰਲ ਵੀਡੀਓ ’ਤੇ ਪੰਜਾਬ ਪੁਲਿਸ ਵਲੋਂ ਵੱਡਾ ਖ਼ੁਲਾਸਾ

ਸੋਸ਼ਲ ਮੀਡੀਆ ‘ਤੇ ਨਸ਼ੇ ਦੀ ਵਾਇਰਲ ਵੀਡੀਓ ’ਤੇ ਪੰਜਾਬ ਪੁਲਿਸ ਵਲੋਂ ਵੱਡਾ ਖ਼ੁਲਾਸਾ

5 hours ago
ਪਾਕਿਸਤਾਨ ਦਾ ਕਰਾਚੀ ਦੁਨੀਆ ਦੇ ਸਭ ਤੋਂ ਘੱਟ ਰਹਿਣ ਯੋਗ ਸ਼ਹਿਰਾਂ ਵਿੱਚ ਸ਼ਾਮਲ

ਪਾਕਿਸਤਾਨ ਦਾ ਕਰਾਚੀ ਦੁਨੀਆ ਦੇ ਸਭ ਤੋਂ ਘੱਟ ਰਹਿਣ ਯੋਗ ਸ਼ਹਿਰਾਂ ਵਿੱਚ ਸ਼ਾਮਲ

5 hours ago
Hindi News
English News
Tuesday, August 11, 2026
No Result
View All Result
32 °c
Chandigarh
31 ° Wed
32 ° Thu
28 ° Fri
27 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

SGPC ਨੇ ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਕਰਵਾਇਆ ਸਮਾਗਮ

July 17, 2026
in ਖਬਰਾਂ, ਪੰਜਾਬ, ਬ੍ਰੇਕਿੰਗ ਨਿਊਜ਼
SGPC ਨੇ ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਕਰਵਾਇਆ ਸਮਾਗਮ

SGPC ਨੇ ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਕਰਵਾਇਆ ਸਮਾਗਮ

ਗੁਰਦੁਆਰਾ ਸੁਧਾਰ ਲਹਿਰ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਿੱਖ ਪੰਥ ਲਈ ਰਾਹ ਦਸੇਰਾ- ਜਥੇਦਾਰ ਕੁਲਦੀਪ ਸਿੰਘ ਗੜਗੱਜ

ਅੰਮ੍ਰਿਤਸਰ 17 ਜੁਲਾਈ (ਵਿਸ਼ਵ ਵਾਰਤਾ) ਗੁਰਦੁਆਰਾ ਪ੍ਰਬੰਧ ਸੁਧਾਰ ਤੇ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਤੇਜਾ ਸਿੰਘ ਸਮੁੰਦਰੀ ਜੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸਥਾਪਤ ਸ. ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਮਨਾਈ ਗਈ।

ਇਸ ਸ਼ਤਾਬਦੀ ਸਮਾਗਮ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਤੇ  ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਤੇ ਦਿੱਲੀ ਦੇ ਉੱਪ ਰਾਜਪਾਲ ਤਰਨਜੀਤ ਸਿੰਘ ਸੰਧੂ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।

ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਬਿਹ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਅਰਦਾਸ ਉਪਰੰਤ ਪਾਵਨ ਹੁਕਮਨਾਮਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਲਿਆ। ਉਨ੍ਹਾਂ ਕਥਾ-ਵਿਚਾਰ ਕਰਦਿਆਂ ਸੰਗਤਾਂ ਨੂੰ ਸ. ਤੇਜਾ ਸਿੰਘ ਸਮੁੰਦਰੀ ਦੇ ਜੀਵਨ ਸੰਘਰਸ਼ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਤੇਜਾ ਸਿੰਘ ਸਮੁੰਦਰੀ ਕੁਰਬਾਨੀ ਵਾਲੀ ਉਹ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪੰਥ ਦੇ ਲੇਖੇ ਲਾਇਆ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੌਰਾਨ ਸਿੱਖ ਯੋਧਿਆਂ ਨੇ ਅਜਿੱਤ ਕਹੀ ਜਾਣ ਵਾਲੀ ਅੰਗਰੇਜ਼ ਹਕੂਮਤ ਖਿਲਾਫ਼ ਮੋਰਚਾ ਲਾਇਆ ਅਤੇ ਸਰਕਾਰ ਦੇ ਜ਼ੁਲਮਾਂ ਵਿਰੁੱਧ ਜਿੱਤ ਹਾਸਲ ਕਰਦਿਆਂ ਪੰਥ ਦਾ ਨਾਂ ਉੱਚਾ ਕੀਤਾ। ਉਨ੍ਹਾਂ ਕਿਹਾ ਕਿ ਤੇਜਾ ਸਿੰਘ ਸਮੁੰਦਰੀ ਨੇ ਸਿੱਖ ਸੰਸਥਾਵਾਂ ਨੂੰ ਸਥਾਪਤ ਅਤੇ ਮਜ਼ਬੂਤ ਕਰਨ ਲਈ ਮੋਹਰੀ ਭੂਮਿਕਾ ਨਿਭਾਈ।

ਉਨ੍ਹਾਂ ਕਿਹਾ ਕਿ ਅਜਿਹੇ ਆਗੂ ਕੌਮ ਲਈ ਹਮੇਸ਼ਾ ਪ੍ਰੇਰਣਾਸ੍ਰੋਤ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀਆਂ ਲਗਾਤਾਰ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਪੰਥ ਵਿਰੋਧੀ ਸਾਜ਼ਿਸ਼ਾਂ ਦੇ ਮੁਕਾਬਲੇ ਲਈ ਆਪਣੇ ਵਖਰੇਵੇਂ ਛੱਡ ਕੇ ਇਕਜੁਟ ਹੋਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਉਸ ਵਕਤ ਸਾਡੇ ਆਗੂਆਂ ਨੇ ਸੱਚ ਦੀ ਅਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅਕਾਲੀ ਅਖ਼ਬਾਰ ਆਰੰਭ ਕੀਤਾ ਸੀ। ਅੱਜ ਵੀ ਲੋੜ ਹੈ ਕਿ ਸਾਡੀ ਅਜ਼ਾਦ ਪ੍ਰੈੱਸ ਹੋਵੇ, ਇਸ ਲਈ ਪੰਥ ਨੂੰ ਯਤਨ ਕਰਨੇ ਚਾਹੀਦੇ ਹਨ।

ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਤੇਜਾ ਸਿੰਘ ਸਮੁੰਦਰੀ ਨੇ ਪੰਥ ਲਈ ਉਦੋਂ ਸੰਘਰਸ਼ ਲੜਿਆ ਜਦੋਂ ਅੰਗਰੇਜ਼ ਹਕੂਮਤ ਦਾ ਪੂਰਾ ਜ਼ੋਰ ਸੀ ਅਤੇ ਮਹੰਤਾਂ ਵੱਲੋਂ ਗੁਰਦੁਆਰਾ ਸਾਹਿਬਾਨ ਅੰਦਰ ਮਨਮਤਾਂ ਕੀਤੀਆਂ ਜਾ ਰਹੀਆਂ ਸਨ। ਸਿੱਖ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਜਿਨ੍ਹਾਂ ਸੂਰਬੀਰਾਂ ਨੇ ਇਸ ਵਿਰੁੱਧ ਸੰਘਰਸ਼ ਲੜਿਆ, ਉਨ੍ਹਾਂ ਵਿੱਚੋਂ ਤੇਜਾ ਸਿੰਘ ਸਮੁੰਦਰੀ ਮੋਹਰੀ ਆਗੂ ਸਨ।

ਸਮੁੰਦਰੀ ਨੇ ਸਰਕਾਰ ਵੱਲੋਂ ਰਿਹਾਈ ਲਈ ਮੁਆਫ਼ੀ ਮੰਗਣ ਦੀ ਸ਼ਰਤ ਨੂੰ ਠੁਕਰਾਉਂਦਿਆਂ ਜ਼ੁਲਮ ਅੱਗੇ ਝੁਕਣ ਤੋਂ ਸਾਫ਼ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਉਹ ਅਜਿਹੇ ਆਗੂ ਸਨ ਜਿਨ੍ਹਾਂ ਲਈ ਨਿੱਜ ਨਾਲੋਂ ਸੰਸਥਾਵਾਂ ਵੱਡੀਆਂ ਸਨ। ਉਨ੍ਹਾਂ ਨੇ ਪੰਥ ਲਈ ਹਰ ਮੋਰਚੇ ’ਚ ਮੋਹਰੀ ਰੋਲ ਅਦਾ ਕੀਤਾ। ਐਡਵੋਕੇਟ ਧਾਮੀ ਨੇ ਸ. ਤੇਜਾ ਸਿੰਘ ਸਮੁੰਦਰੀ ਵੱਲੋਂ ਨਿਰਸਵਾਰਥ ਭਾਵ ਨਾਲ ਪੰਥ ਲਈ ਕੀਤੀ ਸੇਵਾ ਨੂੰ ਯਾਦ ਕਰਦਿਆਂ ਨੌਜੁਆਨੀ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ।

ਇਸ ਮੌਕੇ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਉਹ ਸ. ਤੇਜਾ ਸਿੰਘ ਸਮੁੰਦਰੀ ਦੀ ਵਿਰਾਸਤ ਵਿੱਚੋਂ ਹਨ। ਉਨ੍ਹਾਂ ਕਿਹਾ ਕਿ ਸ. ਸਮੁੰਦਰੀ ਨੇ ਹਮੇਸ਼ਾ ਪੰਥ ਦੀ ਗੱਲ ਕੀਤੀ। ਜੇ ਲੋੜ ਪਈ ਤਾਂ ਉਹ ਆਪਣੀ ਜਾਇਦਾਦ ਵੀ ਪੰਥ ਲੇਖੇ ਲਾਉਣ ਤੋਂ ਪਿੱਛੇ ਨਹੀਂ ਹਟੇ। ਉਨ੍ਹਾਂ ਕਿਹਾ ਕਿ ਸ. ਤੇਜਾ ਸਿੰਘ ਸਮੁੰਦਰੀ ਨੇ ਜਿਥੇ ਪੰਥ ਤੇ ਸਮਾਜ ਲਈ ਵੱਡੇ ਕਾਰਜ ਕੀਤੇ ਉਥੇ ਉਨ੍ਹਾਂ ਨੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲਾ ਕਰਦਿਆਂ ਸਕੂਲ ਕਾਲਜ ਖੋਲ੍ਹਣ ਲਈ ਵਿਸ਼ੇਸ਼ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਉਹ ਆਪਣੇ ਪੁਰਖਿਆਂ ਦੀ ਘਾਲਣਾ ਤੋਂ ਪ੍ਰੇਰਣਾ ਲੈ ਸਕਣ।

ਇਸੇ ਦੌਰਾਨ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਉਸ ਵਿਰਾਸਤ ਨੂੰ ਯਾਦ ਕੀਤਾ ਜਾ ਰਿਹਾ ਹੈ, ਜਦੋਂ ਗੁਰੂ ਭਰੋਸੇ ਅਤੇ ਪੰਥਕ ਹੌਂਸਲੇ ਨਾਲ ਸਿੱਖਾਂ ਨੇ ਦੁਨੀਆਂ ਵਿਚ ਮੰਨੀ ਜਾਂਦੀ ਵੱਡੀ ਤਾਕਤ ਨੂੰ ਹਰਾਇਆ ਸੀ। ਉਨ੍ਹਾਂ ਕਿਹਾ ਕਿ ਇਹ ਕੌਮੀ ਏਕੇ ਦੀ ਮਿਸਾਲ ਸੀ, ਜਿਸ ਤੋਂ ਅੱਜ ਵੀ ਪ੍ਰੇਰਣਾ ਲੈ ਕੇ ਇਕਜੁਟ ਹੋ ਕੇ ਅੱਗੇ ਵਧਣਾ ਚਾਹੀਦਾ ਹੈ।

ਇਸ ਮੌਕ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਪਤਨੀ ਸਾਬਕਾ ਸਫੀਰ ਰੀਨਤ ਕੌਰ ਸੰਧੂ ਸਮੁੰਦਰੀ, ਤੇਜਾ ਸਿੰਘ ਸਮੁੰਦਰੀ ਜੀ ਦੇ ਪਰਿਵਾਰਕ ਮੈਂਬਰ  ਤਰਨਜੀਤ ਸਿੰਘ ਸੰਧੂ, ਬੀਬੀ ਸਿਮਰਨ ਕੌਰ ਸੰਧੂ, ਬੀਬੀ ਕਿਰਨ ਕੌਰ ਸੰਧੂ, ਸ. ਗੁਰਜੀਤ ਸਿੰਘ ਸੰਧੂ, ਬੀਬੀ ਸੁਨੀਤਾ ਕੌਰ ਸੰਧੂ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।

Share200Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

IPL ਕ੍ਰਿਕਟਰ ਅਭਿਸ਼ੇਕ ਪੋਰੇਲ ਗ੍ਰਿਫ਼ਤਾਰ

IPL ਕ੍ਰਿਕਟਰ ਅਭਿਸ਼ੇਕ ਪੋਰੇਲ ਗ੍ਰਿਫ਼ਤਾਰ

by Jaspreet Kaur
August 11, 2026
0

IPL ਕ੍ਰਿਕਟਰ ਅਭਿਸ਼ੇਕ ਪੋਰੇਲ ਗ੍ਰਿਫ਼ਤਾਰ - ਲੱਗੇ ਗੰਭੀਰ ਇਲਜ਼ਾਮ ਨਵੀ ਦਿੱਲੀ, 11 ਅਗਸਤ 2026 (ਵਿਸ਼ਵ ਵਾਰਤਾ) – ਦਿੱਲੀ ਕੈਪੀਟਲਜ਼ ਦੇ...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
August 11, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 11 ਅਗਸਤ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

ਪੰਜਾਬ ਪੁਲਿਸ ਦੇ ਕਈ ਮੁਲਾਜਮਾਂ ਨੇ ਦਿੱਤੀਆਂ ਰਿਟਾਇਰ DSP ਦੇ ਖਿਲਾਫ ਦਰਖਾਸਤਾਂ; ਪੜ੍ਹੋ ਕੀ ਹੈ ਮਾਮਲਾ

ਪੰਜਾਬ ਪੁਲਿਸ ਦੇ ਕਈ ਮੁਲਾਜਮਾਂ ਨੇ ਦਿੱਤੀਆਂ ਰਿਟਾਇਰ DSP ਦੇ ਖਿਲਾਫ ਦਰਖਾਸਤਾਂ; ਪੜ੍ਹੋ ਕੀ ਹੈ ਮਾਮਲਾ

by Jaspreet Kaur
August 11, 2026
0

ਪੰਜਾਬ ਪੁਲਿਸ ਦੇ ਕਈ ਮੁਲਾਜਮਾਂ ਨੇ ਦਿੱਤੀਆਂ ਰਿਟਾਇਰ DSP ਦੇ ਖਿਲਾਫ ਦਰਖਾਸਤਾਂ; ਪੜ੍ਹੋ ਕੀ ਹੈ ਮਾਮਲਾ ਚੰਡੀਗੜ੍ਹ, 11 ਅਗਸਤ 2026...

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

by Jaspreet Kaur
August 11, 2026
0

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਨਵੀ ਦਿੱਲੀ, 11 ਅਗਸਤ 2026 (ਵਿਸ਼ਵ ਵਾਰਤਾ): ਪੱਛਮੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

IPL ਕ੍ਰਿਕਟਰ ਅਭਿਸ਼ੇਕ ਪੋਰੇਲ ਗ੍ਰਿਫ਼ਤਾਰ

IPL ਕ੍ਰਿਕਟਰ ਅਭਿਸ਼ੇਕ ਪੋਰੇਲ ਗ੍ਰਿਫ਼ਤਾਰ

by Jaspreet Kaur
August 11, 2026
0

IPL ਕ੍ਰਿਕਟਰ ਅਭਿਸ਼ੇਕ ਪੋਰੇਲ ਗ੍ਰਿਫ਼ਤਾਰ - ਲੱਗੇ ਗੰਭੀਰ ਇਲਜ਼ਾਮ ਨਵੀ ਦਿੱਲੀ, 11 ਅਗਸਤ 2026 (ਵਿਸ਼ਵ ਵਾਰਤਾ) – ਦਿੱਲੀ ਕੈਪੀਟਲਜ਼ ਦੇ...

Most Popular

Gold Silver Price : ਸੋਨਾ ਫਿਰ ਚਮਕਿਆ ; ਚਾਂਦੀ ਵਿੱਚ ਵੀ ਆਈ ਤੇਜ਼ੀ, ਜਾਣੋ ਕੈਰੇਟ ਦੇ ਹਿਸਾਬ ਨਾਲ ਕੀਮਤ

Gold Silver Price : ਸੋਨਾ ਫਿਰ ਚਮਕਿਆ ; ਚਾਂਦੀ ਵਿੱਚ ਵੀ ਆਈ ਤੇਜ਼ੀ, ਜਾਣੋ ਕੈਰੇਟ ਦੇ ਹਿਸਾਬ ਨਾਲ ਕੀਮਤ

by Navjot
2 weeks ago
0

Gold Silver Price : ਸੋਨਾ ਫਿਰ ਚਮਕਿਆ ; ਚਾਂਦੀ ਵਿੱਚ ਵੀ ਆਈ ਤੇਜ਼ੀ, ਜਾਣੋ ਕੈਰੇਟ ਦੇ ਹਿਸਾਬ ਨਾਲ ਕੀਮਤ  ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 