ਚੰਡੀਗੜ੍ਹ ਤੋਂ ਬਾਅਦ ਜਲੰਧਰ ਦੇ ਸਕੂਲਾਂ ਅਤੇ ਫਿਰੋਜ਼ਪੁਰ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਧਮਕੀ ਤੋਂ ਬਾਅਦ ਅਦਾਲਤ ਅਤੇ ਸਕੂਲ ਕਰਵਾਏ ਗਏ ਖਾਲੀ ; ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਜਾਰੀ
ਚੰਡੀਗੜ੍ਹ, 6 ਅਪ੍ਰੈਲ (ਵਿਸ਼ਵ ਵਾਰਤਾ) ਚੰਡੀਗੜ੍ਹ ਤੋਂ ਬਾਅਦ ਜਲੰਧਰ ਦੇ ਸਕੂਲਾਂ ਅਤੇ ਫਿਰੋਜ਼ਪੁਰ ਅਦਾਲਤ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਜਾਣਕਾਰੀ ਅਨੁਸਾਰ ਜਲੰਧਰ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਇਸ ਸੰਬੰਧੀ ਸਕੂਲਾਂ ਨੂੰ ਈ.ਮੇਲ ਭੇਜੀ ਗਈ ਹੈ। ਈਮੇਲ ਧਮਕੀ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ। ਪੁਲਿਸ ਇਕ ਬੰਬ ਸਕੁਐਡ ਦੇ ਨਾਲ, ਇਮਾਰਤਾਂ ਦਾ ਮੁਆਇਨਾ ਕਰਨ ਲਈ ਸਕੂਲਾਂ ਵਿਚ ਪਹੁੰਚੀ ਹੈ ਅਤੇ ਜਾਂਚ ਜਾਰੀ ਹੈ।
ਇਸਦੇ ਨਾਲ ਹੀ ਫਿਰੋਜ਼ਪੁਰ ਅਦਾਲਤ ਨੂੰ ਵੀ ਬੰਬ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਕੋਰਟ ਨੂੰ ਖਾਲੀ ਕਰਵਾ ਲਿਆ ਗਿਆ ਹੈ। ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਜਾਰੀ ਹੈ।























