ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਗ੍ਰਿਫ਼ਤਾਰ
ਅੰਮ੍ਰਿਤਸਰ, 18 ਅਗਸਤ (ਵਿਸ਼ਵ ਵਾਰਤਾ) – ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਖ਼ਿਲਾਫ਼ ਵੱਡਾ ਐਕਸ਼ਨ ਹੋਇਆ ਹੈ। ਦਿੱਲੀ ਸਰਕਾਰ ਦੀ ਐਂਟੀ ਕ੍ਰਪਸ਼ਨ ਬ੍ਰਾਂਚ (ACB) ਨੇ ਦਿੱਲੀ ਜਲ ਬੋਰਡ ਦੇ STP ਟੈਂਡਰ ਵਿੱਚ ਕਥਿਤ ਗੜਬੜੀ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੈਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਜੈਨ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ACB ਨੇ ਸਾਬਕਾ ਜਲ ਮੰਤਰੀ ਸਤਿਏਂਦਰ ਕੁਮਾਰ ਜੈਨ, ਸਾਬਕਾ DJB CEO ਅਤੇ IAS ਅਧਿਕਾਰੀ ਉਦਿਤ ਪ੍ਰਕਾਸ਼ ਰਾਏ, ਸਾਬਕਾ ਠੇਕਾ ਸਲਾਹਕਾਰ ਅੰਕਿਤ ਸ਼੍ਰੀਵਾਸਤਵ, ਨਾਗੇਂਦਰ ਯਾਦਵ, ਰਾਜਾ ਕੁਮਾਰ ਕੁਰਰਾ ਅਤੇ ਪੰਕਜ ਵਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ।
ACB ਦਾ ਦੋਸ਼ ਹੈ ਕਿ ਸੀਵੇਜ ਟ੍ਰੀਟਮੈਂਟ ਪਲਾਂਟ ਦੇ ਟੈਂਡਰਾਂ ਦੀਆਂ ਸ਼ਰਤਾਂ ਇਸ ਤਰ੍ਹਾਂ ਬਣਾਈਆਂ ਗਈਆਂ ਸਨ ਤਾਂ ਜੋ ਇੱਕ ਖਾਸ ਕੰਪਨੀ ਨੂੰ ਫਾਇਦਾ ਮਿਲ ਸਕੇ। ਦੋਸ਼ ਹੈ ਕਿ ਉਦਿਤ ਪ੍ਰਕਾਸ਼ ਰਾਏ ਨੂੰ ₹1.52 ਕਰੋੜ ਦੀ ਰਿਸ਼ਵਤ ਦਿੱਤੀ ਗਈ ਸੀ। ਫਿਲਹਾਲ ACB ਦੀ ਜਾਂਚ ਅਜੇ ਜਾਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























