Sanjay Dutt ਦੀ ਫ਼ਿਲਮ ਦਾ ਐਲਾਨ; ਰਿਲੀਜ਼ ਡੇਟ ਦਾ ਵੀ ਹੋਇਆ ਖੁਲਾਸਾ!
ਮੁੰਬਈ, 26 ਮਾਰਚ 2026 (ਵਿਸ਼ਵ ਵਾਰਤਾ): ਫ਼ਿਲਮ ‘ਧੁਰੰਧਰ 2’ ਦੀ ਸਫ਼ਲਤਾ ਦੇ ਵਿਚਕਾਰ ਸੰਜੇ ਦੱਤ ਦੀ ਆਉਣ ਵਾਲੀ ਫ਼ਿਲਮ ਦਾ ਐਲਾਨ ਹੋ ਗਿਆ ਹੈ। ਸੰਜੇ ਦੱਤ ਨੇ ਫ਼ਿਲਮ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਹੋ ਗਿਆ ਹੈ। ਪ੍ਰਸ਼ੰਸਕ ਸੰਜੇ ਦੱਤ ਦੀ ਆਉਣ ਵਾਲੀ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਇਸ ਫ਼ਿਲਮ ਦਾ ਨਾਂ ‘ਆਖਰੀ ਸਵਾਲ’ ਹੈ। ਫ਼ਿਲਮ ਨੂੰ ਅਭਿਜੀਤ ਮੋਹਨ ਵਾਰੰਗ ਨੇ ਡਾਇਰੈਕਟ ਕੀਤਾ ਹੈ।

ਸੰਜੇ ਦੱਤ ਨੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਕੈਪਸ਼ਨ ਲਿਖਿਆ— “ਇਹ ਉਹ ਸਵਾਲ ਹੈ ਜੋ ਭਾਰਤ ਨੇ ਕਦੇ ਪੁੱਛਣਾ ਬੰਦ ਨਹੀਂ ਕੀਤਾ। ਇਸ ਦਾ ਜਵਾਬ ਜਾਣਨ ਲਈ ਤਿਆਰ ਹੋ ਜਾਓ, 15 ਮਈ ਨੂੰ ਸਿਰਫ਼ ਸਿਨੇਮਾਘਰਾਂ ਵਿੱਚ।” ਜੇਕਰ ਫ਼ਿਲਮ ਦੇ ਪੋਸਟਰ ਦੀ ਗੱਲ ਕਰੀਏ, ਤਾਂ ਫ਼ਿਲਮ ਦੇ ਪੋਸਟਰ ਦੇ ਬਿਲਕੁਲ ਵਿਚਕਾਰ ਇੱਕ ਵੱਡਾ ਸਾਰਾ ਸੁਆਲੀਆ ਨਿਸ਼ਾਨ (?) ਬਣਿਆ ਹੋਇਆ ਹੈ। ਫਿਲਮ ਦਾ ਪੋਸਟਰ ਕਾਫੀ ਦਮਦਾਰ ਲੱਗ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























