ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਫੇਰਬਦਲ
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਨਿਯੁਕਤ
ਭੁਪੇਸ਼ ਬਘੇਲ ਹੁਣ ਇਸ ਸੂਬੇ ਦੀ ਸੰਭਾਲਣਗੇ ਕਮਾਨ
ਚੰਡੀਗੜ੍ਹ, 5 ਸਤੰਬਰ (ਵਿਸ਼ਵ ਵਾਰਤਾ) ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚ ਵੱਡਾ ਫੇਰਬਦਲ ਕੀਤਾ ਗਿਆ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੀ ਥਾਂ ਹੁਣ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜਦਕਿ ਭੁਪੇਸ਼ ਬਘੇਲ ਅਸਾਮ ਕਾਂਗਰਸ ਦੇ ਇੰਚਾਰਜ ਹੋਣਗੇ।
ਇਸ ਤੋਂ ਇਲਾਵਾ ਰਣਦੀਪ ਸ਼ੂਰਜੇਵਾਲਾ ਨੂੰ ਗੁਜਰਾਤ ਕਾਂਗਰਸ, ਸੁਖਦੇਓ ਭਗਤ ਨੂੰ ਛੱਤੀਸਗੜ੍ਹ, ਡਾ. ਸਿਰੀਵੇਲਾ ਪ੍ਰਸਾਦ ਨੂੰ ਮਹਾਰਾਸ਼ਟਰ ਅਤੇ ਪੀ.ਵੀ. ਮੋਹਨ ਨੂੰ ਆਂਧਰਾ ਪ੍ਰਦੇਸ਼ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
























