Russia ‘ਚ ਇਕ ਹੋਰ ਜਹਾਜ਼ ਹਾਦਸਾ! ਕ੍ਰੀਮੀਆ ‘ਚ Su-30 ਲੜਾਕੂ ਜਹਾਜ਼ Crash
ਰੂਸ, 3 ਅਪ੍ਰੈਲ (ਵਿਸ਼ਵ ਵਾਰਤਾ) – ਰੂਸ ਦੇ ਕ੍ਰੀਮੀਆ ਵਿੱਚ ਇੱਕ ਹੋਰ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਰੂਸੀ Su-30 ਲੜਾਕੂ ਜਹਾਜ਼ ਸ਼ੁੱਕਰਵਾਰ ਨੂੰ ਕਰੀਮੀਆ ਵਿੱਚ ਇੱਕ ਨਿਯਮਤ ਸਿਖਲਾਈ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਸ ਤੋਂ ਤਿੰਨ ਦਿਨ ਪਹਿਲਾਂ ਵੀ ਕ੍ਰੀਮੀਆ ਵਿੱਚ ਇੱਕ ਫੌਜੀ ਜਹਾਜ਼ ਕਰੈਸ਼ ਹੋਇਆ ਸੀ, ਜਿਸ ਵਿੱਚ ਕਰੂ ਮੈਂਬਰਾਂ ਸਮੇਤ 29 ਲੋਕਾਂ ਦੀ ਮੌਤ ਹੋ ਗਈ ਸੀ।
ਅੰਤਰਰਾਸ਼ਟਰੀ ਸਮਾਚਾਰ ਏਜੰਸੀ ਐਸੋਸੀਏਟਡ ਪ੍ਰੈੱਸ (AP) ਦੀ ਰਿਪੋਰਟ ਮੁਤਾਬਕ, ਰੂਸੀ ਐਰੋਸਪੇਸ ਫੋਰਸ ਦਾ ਇੱਕ Su-30 ਲੜਾਕੂ ਜਹਾਜ਼ ਸ਼ੁੱਕਰਵਾਰ ਨੂੰ ਇੱਕ ਰੂਟੀਨ ਟ੍ਰੇਨਿੰਗ ਫਲਾਈਟ ਦੌਰਾਨ ਕ੍ਰੀਮੀਆ ਵਿੱਚ ਕਰੈਸ਼ ਹੋ ਗਿਆ। ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਦੋਵੇਂ ਪਾਇਲਟ ਵਾਲ-ਵਾਲ ਬਚ ਗਏ। ਰੱਖਿਆ ਮੰਤਰਾਲੇ ਦੀ ਇੱਕ ਪ੍ਰੈੱਸ ਰਿਲੀਜ਼ ਅਨੁਸਾਰ, ਕਰੂ ਮੈਂਬਰ ਸੁਰੱਖਿਅਤ ਤਰੀਕੇ ਨਾਲ ਜਹਾਜ਼ ਵਿੱਚੋਂ ਬਾਹਰ ਨਿਕਲ ਗਏ ਅਤੇ ਜ਼ਮੀਨ ‘ਤੇ ਮੌਜੂਦ ਰੈਸਕਿਊ ਟੀਮ ਨੇ ਉਨ੍ਹਾਂ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ।ਦੋਵੇਂ ਪਾਇਲਟ ਸੁਰੱਖਿਅਤ ਹਨ।
ਇਸ ਤੋਂ ਪਹਿਲਾਂ, 31 ਮਾਰਚ ਨੂੰ ਕ੍ਰੀਮੀਆ ਵਿੱਚ ਇੱਕ An-26 ਫ਼ੌਜੀ ਆਵਾਜਾਈ ਜਹਾਜ਼ ਕਰੈਸ਼ ਹੋ ਗਿਆ ਸੀ, ਜਿਸ ਕਾਰਨ ਉਸ ਵਿੱਚ ਸਵਾਰ ਚਾਲਕ ਦਲ ਦੇ 6 ਮੈਂਬਰ ਅਤੇ 23 ਯਾਤਰੀ ਮਾਰੇ ਗਏ ਸਨ। An-26 ਫ਼ੌਜੀ ਜਹਾਜ਼ ਕ੍ਰੀਮੀਆ ਪ੍ਰਾਇਦੀਪ ਦੇ ਉੱਪਰ ਇੱਕ ਨਿਰਧਾਰਤ ਉਡਾਣ ‘ਤੇ ਸੀ ਅਤੇ ਮੰਗਲਵਾਰ ਸ਼ਾਮ ਲਗਭਗ ਛੇ ਵਜੇ ਫ਼ੌਜ ਦਾ ਜਹਾਜ਼ ਨਾਲੋਂ ਸੰਪਰਕ ਟੁੱਟ ਗਿਆ ਸੀ। ਜਿਸ ਤੋਂ ਬਾਅਦ ਸੂਚਨਾ ਮਿਲੀ ਸੀ ਕਿ ਜਹਾਜ਼ ਇੱਕ ਚੱਟਾਨ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























