ਹਰਿਆਣਾ ਬਾਲ ਕਲਿਆਣ ਪ੍ਰੀਸ਼ਦ ‘ਚ ਵੱਡਾ ਫੇਰਬਦਲ! ਸੁਸ਼ਮਾ ਗੁਪਤਾ ਨੂੰ ਅਹੁਦੇ ਤੋਂ ਹਟਾਇਆ
ਹਰਿਆਣਾ 22 ਜੂਨ 2026 (ਵਿਸ਼ਵ ਵਾਰਤਾ) : ਹਰਿਆਣਾ ਰਾਜ ਬਾਲ ਕਲਿਆਣ ਪ੍ਰੀਸ਼ਦ (HSCCW) ਦੀ ਮਾਨਦ ਸਕੱਤਰ ਸੁਸ਼ਮਾ ਗੁਪਤਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਗਵਰਨਰ ਪ੍ਰੋ. ਅਸੀਮ ਕੁਮਾਰ ਘੋਸ਼ ਵੱਲੋਂ 21 ਜੂਨ ਨੂੰ ਇਸ ਸਬੰਧੀ ਪੱਤਰ ਜਾਰੀ ਕੀਤਾ ਗਿਆ।
ਹਾਲਾਂਕਿ, ਪੱਤਰ ਵਿੱਚ ਗੁਪਤਾ ਨੂੰ ਇਸ ਅਹੁਦੇ ਤੋਂ ਹਟਾਉਣ ਦਾ ਕਾਰਨ ਨਹੀਂ ਦੱਸਿਆ ਗਿਆ ਹੈ ਅਤੇ ਨਾ ਹੀ ਅਜੇ ਤੱਕ ਉਨ੍ਹਾਂ ਦੀ ਜਗ੍ਹਾ ਕੋਈ ਨਵੀਂ ਨਿਯੁਕਤੀ ਕੀਤੀ ਗਈ ਹੈ। 18 ਜੁਲਾਈ 2024 ਨੂੰ ਤਤਕਾਲੀ ਗਵਰਨਰ ਬੰਡਾਰੂ ਦੱਤਾਤ੍ਰੇਅ ਵੱਲੋਂ ਸੁਸ਼ਮਾ ਗੁਪਤਾ ਨੂੰ ਮਾਨਦ ਜਨਰਲ ਸਕੱਤਰ ਬਣਾਇਆ ਗਿਆ ਸੀ ਅਤੇ ਉਨ੍ਹਾਂ ਨੇ ਉਸੇ ਦਿਨ ਹੀ ਆਪਣਾ ਅਹੁਦਾ ਸੰਭਾਲ ਲਿਆ ਸੀ।ਇਹ ਨਿਯੁਕਤੀ 3 ਸਾਲਾਂ ਲਈ ਹੋਈ ਸੀ ਅਤੇ ਅਜੇ ਉਨ੍ਹਾਂ ਦਾ ਇੱਕ ਸਾਲ ਇੱਕ ਮਹੀਨੇ ਦਾ ਕਾਰਜਕਾਲ ਬਾਕੀ ਰਹਿੰਦਾ ਸੀ। ਅਜਿਹੇ ਵਿੱਚ ਇਸ ਨੂੰ ਇੱਕ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























