Republic Day ਦੇ ਮੌਕੇ ਤੇ ਦਿੱਲੀ ਵਿੱਚ ਹੋਈ ਹਿੰਸਾ ਵਿਚ ਹੁਣ ਤੱਕ 13 ਐਫਆਈਆਰ ਦਰਜ
ਹਿੰਸਾ ਵਿੱਚ ਦਿੱਲੀ ਪੁਲਿਸ ਨੂੰ ਵੀ ਬਣਾਇਆ ਗਿਆ ਨਿਸ਼ਾਨਾ
153ਪੁਲਿਸਕਰਮੀਆਂ ਦੇ ਜਖਮੀ ਹੋਣ ਦੀ ਸੂਚਨਾ
ਇਕ ਕਿਸਾਨ ਦੀ ਮੌਤ


ਨਵੀਂ ਦਿੱਲੀ27ਜਨਵਰੀ(ਵਿਸ਼ਵ ਵਾਰਤਾ)- ਦਿੱਲੀ ਦੀਆਂ ਸੜਕਾਂ ਤੇ ਗਣਤੰਤਰ ਦਿਵਸ ਦੇ ਮੌਕੇ ਤੇ ਹੋਈ ਹਿੰਸਾ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਕਿਸਾਨ ਟਰੈਕਟਰ ਰੈਲੀ ਦੇ ਦੌਰਾਨ ਹੋਈ ਹਿੰਸਾ ਵਿੱਚ ਦਿੱਲੀ ਪੁਲਿਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਉਥੇ ਦੀ ਦਿੱਲੀ ਪੁਲਿਸ ਨੇ ਇਸ ਹਿੰਸਾ ਨੂੰ ਲੈ ਕੇ ਜਾਂਚ ਤੇਜ ਕਰ ਦਿੱਤੀ ਹੈ। ਆਈਟੀਓ ਤੇ ਇਕ ਕਿਸਾਨ ਦੀ ਮੌਤ ਹੋ ਗਈ ਹੈ,ਕਿਸਾਨਾਂ ਦਾ ਦਾਅਵਾ ਹੈ ਕਿ ਇਹ ਕਿਸਾਨ ਪੁਲਿਸ ਫਾਇਰਿੰਗ ਵਿੱਚ ਮਾਰਿਆ ਗਿਆ ਹੈ।
ਦਿੱਲੀ ਪੁਲਿਸ ਨੇ 26ਜਨਵਰੀ ਨੂੰ ਹੋਈ ਹਿੰਸਾ ਵਿੱਚ ਹੁਣ ਤੱਕ 13 ਐਫਆਈਆਰ ਦਰਜ ਕੀਤੀਆਂ ਹਨ। ਜਿਸ ਵਿੱਚ ਦਿੱਲੀ ਇਸਟ,ਦਵਾਰਕਾ ਅਤੇ ਪੱਛਮੀ ਦਿੱਲੀ ਵਿੱਚ 3-3 ਐਫਆਈਆਰ ,2ਆਊਟਰ ਨਾਰਥ, ਇਕ ਸ਼ਾਹਦਰਾ ਅਤੇ ਇਕ ਨਾਰਥ ਜਿਲ੍ਹੇ ਵਿੱਚ ਦਰਜ ਹੋਈ ਹੈ। ਜਿਹਨਾਂ ਦੀ ਸੰਖਿਆ ਵੱਧ ਸਕਦੀ ਹੈ। ਸਰਕਾਰੀ ਸਪੰਤੀ ਨੂੰ ਨੁਕਸਾਨ ਅਤੇ ਹਥਿਆਰ ਲੁਟਣ ਵਾਲੀਆਂ ਧਾਰਾਵਾਂ ਸ਼ਾਮਿਲ ਹਨ ਜੋ ਦਿੱਲੀ ਦੇ 6ਜ਼ਿਲ੍ਹਿਆਂ ਵਿੱਚ ਕੀਤੀਆਂ ਗਈਆਂ ਹਨ ਜਦੋਂ ਕਿ 153 ਪੁਲਿਸਕਰਮੀਆਂ ਦੇ ਜਖਮੀ ਹੋਣ ਦੀ ਸੂਚਨਾ ਹੈ।






















