RBI ਗਵਰਨਰ ਦਫ਼ਤਰ ‘ਚ ਅੱਜ ਸ਼ਕਤੀਕਾਂਤ ਦਾਸ ਦਾ ਆਖਰੀ ਦਿਨ
ਪ੍ਰੈਸ ਕਾਨਫਰੰਸ ਕਰ ਆਪਣੇ ਅਨੁਭਵ ਨੂੰ ਕੀਤਾ ਸਾਂਝਾ
ਨਵੀ ਦਿੱਲੀ : ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਦਾ ਕਾਰਜਕਾਲ ਅੱਜ (10 ਦਸੰਬਰ) ਖਤਮ ਹੋ ਰਿਹਾ ਹੈ। ਸ਼ਕਤੀਕਾਂਤ ਦਾਸ ਨੂੰ 12 ਦਸੰਬਰ 2018 ਨੂੰ ਆਰਬੀਆਈ ਗਵਰਨਰ ਬਣਾਇਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਲਈ ਵਧਾ ਦਿੱਤਾ ਗਿਆ।ਸ਼ਕਤੀਕਾਂਤ ਦਾਸ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਆਰਬੀਆਈ ਗਵਰਨਰ ਵਜੋਂ ਆਪਣੇ ਅਨੁਭਵ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ “ਮੇਰੀ ਇਹ ਯਾਤਰਾ ਕੋਈ ਨਿੱਜੀ ਯਾਤਰਾ ਨਹੀਂ ਸੀ, ਇਹ ਇੱਕ RBI ਗਵਰਨਰ ਦੀ ਯਾਤਰਾ ਸੀ। ਮੈਂ ਖੁਸ਼ਕਿਸਮਤ ਸੀ ਕਿ ਮੈਨੂੰ ਆਰਬੀਆਈ ਗਵਰਨਰ ਬਣਨ ਦਾ ਮੌਕਾ ਮਿਲਿਆ। ਮੈਂ ਹਮੇਸ਼ਾ ਆਰਬੀਆਈ ਨੂੰ ਆਪਣਾ ਸਰਵਸ੍ਰੇਸ਼ਠ ਦੇਣ ਦੀ ਕੋਸ਼ਿਸ਼ ਕੀਤੀ।
ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਸਰਕਾਰ, ਹਿੱਸੇਦਾਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਕਾਰਜਕਾਲ ਦੌਰਾਨ ਉਨ੍ਹਾਂ ਦੇ ਸਮਰਥਨ ਅਤੇ ਯੋਗਦਾਨ ਲਈ ਧੰਨਵਾਦ ਪ੍ਰਗਟ ਕੀਤਾ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/