Latest News : ਅਮਰੀਕਾ ਤੋਂ ਡਿਪੋਰਟ ਕੀਤੇ 104 ਭਾਰਤੀਆਂ ‘ਚ 30 ਪੰਜਾਬ ਨਾਲ ਸੰਬੰਧਿਤ
ਚੰਡੀਗੜ੍ਹ, 5 ਫਰਵਰੀ(ਵਿਸ਼ਵ ਵਾਰਤਾ) ਅਮਰੀਕਾ ਤੋਂ 104 ਭਾਰਤੀ ਅੱਜ ਡਿਪੋਰਟ ਹੋ ਕੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਰਾਜਾਸਾਂਸੀ , ਅੰਮ੍ਰਿਤਸਰ ਪਹੁੰਚ ਰਹੇ ਹਨ। ਡਿਪੋਰਟ ਹੋਏ 104 ਭਾਰਤੀਆਂ ‘ਚ 30 ਪੰਜਾਬ ਨਾਲ ਸੰਬੰਧਿਤ ਹਨ। ਅਮਰੀਕਾ ਵਿਖੇ ਸਥਿਤ ਭਾਰਤੀ ਦੂਤਘਰ ਵਲੋਂ ਉਥੋਂ ਦੀ ਸਰਕਾਰ ਵਲੋਂ ਜਾਰੀ ਕੀਤੀ ਗਈ ਡਿਪੋਰਟ ਕਰਨ ਜਾ ਰਹੇ ਭਾਰਤੀਆਂ ਦੀ ਲਿਸਟ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ, ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਦੇ 104 ਭਾਰਤੀ ਨਾਗਰਿਕ ਸ਼ਾਮਲ ਹਨ। ਇਸ ਲਿਸਟ ਅਨੁਸਾਰ ਗੁਜਰਾਤ ਦੇ 33, ਪੰਜਾਬ ਦੇ 30,ਚੰਡੀਗੜ੍ਹ 2, ਹਰਿਆਣਾ 33,ਮਹਾਰਾਸ਼ਟਰ ਤੋਂ 2,ਯੂ.ਪੀ ਤੋਂ 3 ਹਨ। ਜੇਕਰ ਪੰਜਾਬ ਨਾਲ ਸੰਬੰਧਿਤ 30 ਨਾਗਰਿਕਾਂ ਦੀ ਗੱਲ ਕਰੀਏ ਤਾਂ ਕਪੂਰਥਲਾ ਤੋਂ 6,ਅੰਮ੍ਰਿਤਸਰ 5,ਜਲੰਧਰ 4,ਪਟਿਆਲਾ 4, ਹੁਸ਼ਿਆਰਪੁਰ 2, ਲੁਧਿਆਣਾ 2 ਨਵਾਂਸ਼ਹਿਰ 2,ਗੁਰਦਾਸਪੁਰ 1, ਤਰਨਤਾਰਨ1, ਸੰਗਰੂਰ1,ਮੁਹਾਲੀ,1 ਫ਼ਤਿਹਗੜ੍ਹ ਸਾਹਿਬ ਤੋਂ 1ਨਾਗਰਿਕ ਸ਼ਾਮਲ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/