Rapper ਬਾਦਸ਼ਾਹ ਬੁਰੀ ਤਰ੍ਹਾਂ ਜ਼ਖਮੀ, ਤਸਵੀਰਾਂ ਦੇਖ ਕੇ ਘਬਰਾਏ ਪ੍ਰਸ਼ੰਸਕ
ਚੰਡੀਗੜ੍ਹ, 24 ਸਤੰਬਰ 2025 (ਵਿਸ਼ਵ ਵਾਰਤਾ): ਮਸ਼ਹੂਰ ਗਾਇਕ ਅਤੇ ਰੈਪਰ (Rapper) ਬਾਦਸ਼ਾਹ ਦੀਆਂ ਸੋਸ਼ਲ ਮੀਡੀਆ ‘ਤੇ ਕੁਝ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸਨੇ ਪ੍ਰਸ਼ੰਸ਼ਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਨ੍ਹਾਂ ਤਸਵੀਰਾਂ ਚ ਬਾਦਸ਼ਾਹ ਦਾ ਚਿਹਰਾ ਬੁਰੀ ਤਰ੍ਹਾਂ ਬਦਲਿਆ ਬਦਲਿਆ ਨਜ਼ਰ ਆ ਰਿਹਾ ਹੈ, ਅਤੇ ਉਸਦੀ ਇੱਕ ਅੱਖ ਵੀ ਜ਼ਖਮੀ ਦਿਖਾਈ ਦੇ ਰਹੀ ਹੈ।

ਇੰਸਟਾਗ੍ਰਾਮ ‘ਤੇ, ਬਾਦਸ਼ਾਹ ਨੇ ਸੁੱਜੀਆਂ ਅੱਖਾਂ ਵਾਲੀਆਂ ਆਪਣੀਆਂ ਦੋ ਫੋਟੋਆਂ ਸਾਂਝੀਆਂ ਕੀਤੀਆਂ। ਇਕ ਫੋਟੋ ‘ਚ ਓਨਾ ਨੇ ਆਪਣੇ ਚਿਹਰੇ ਦੀ ਨਜ਼ਦੀਕੀ ਫੋਟੋ ਨੂੰ ਸਾਂਝਾ ਕੀਤਾ ਹੈ। ਜਿਸ ‘ਚ ਉਸਦੀਆਂ ਸੁੱਜੀਆਂ ਅੱਖਾਂ ਦਿਖਾਈ ਦੇ ਰਹੀਆਂ ਹਨ। ਅਗਲੀ ਫੋਟੋ ਵਿੱਚ ਉਹ ਅੱਖ ‘ਤੇ ਪੱਟੀ ਬੰਨ੍ਹੀ ਨਜ਼ਰ ਆ ਰਹੇ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸਦੀ ਹਾਲ ਹੀ ਵਿੱਚ ਅੱਖ ਦੀ ਸੱਟ ਲਈ ਸਰਜਰੀ ਹੋਈ ਹੈ। ਇਸ ਦੇ ਨਾਲ ਹੀ ਬਾਦਸ਼ਾਹ ਨੇ ਲਿਖਿਆ, ‘ਅਵਤਾਰ ਜੀ ਦਾ ਮੁੱਕਾ ਹਿੱਟ ਕਰਦਾ ਹੈ।’
ਦੱਸ ਦਈਏ ਕਿ ਹਾਲ ਹੀ ਵਿੱਚ, ਆਰੀਅਨ ਖਾਨ ਦੀ ਸੀਰੀਜ਼ ਵਿੱਚ ਬਾਦਸ਼ਾਹ ਦੇ ਸੰਗੀਤ ਦਾ ਮਜ਼ਾਕ ਉਡਾਇਆ ਗਿਆ ਸੀ। ਇਸ ਵਿੱਚਅਵਤਾਰ ਸਿੰਘ ਦਾ ਕਿਰਦਾਰ ਇੱਕ ਸੱਚਾ ਸੰਗੀਤਕਾਰ ਦਿਖਾਇਆ ਗਿਆ ਹੈ। ਹਾਲਾਂਕਿ, ਕੋਈ ਵੀ ਉਸਦੇ ਗਾਣੇ ਨਹੀਂ ਸੁਣਦਾ, ਜਦੋਂ ਕਿ ਲੋਕ ਬਾਦਸ਼ਾਹ ਦੇ ਗਾਣਿਆਂ ਦੇ ਦੀਵਾਨੇ ਹਨ। ਅਵਤਾਰ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਅਤੇ ਉਹ ਬਾਦਸ਼ਾਹ ਤੋਂ ਨਫ਼ਰਤ ਕਰਨ ਲੱਗਦਾ ਹੈ। ਬਾਦਸ਼ਾਹ ਨੇ ਇਨ੍ਹਾਂ ਫੋਟੋਆਂ ਨੂੰ ਇਸੇ ਸੰਦਰਭ ਵਿੱਚ ਕੈਪਸ਼ਨ ਦਿੱਤਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























