Raksha bandhan 2025 : ਰੱਖੜੀ ਮੌਕੇ ਔਰਤਾਂ ਦਾ ਨਹੀਂ ਲੱਗੇਗਾ ਕੋਈ ਕਿਰਾਇਆ, ਇਨ੍ਹਾਂ ਸੂਬਿਆਂ ‘ਚ ਹੋਵੇਗੀ ਮੁਫ਼ਤ ਬੱਸ ਸੇਵਾ
– ਵੇਖੋ ਪੂਰੀ ਸੂਚੀ

ਚੰਡੀਗੜ੍ਹ, 7 ਅਗਸਤ 2025 (ਵਿਸ਼ਵ ਵਾਰਤਾ): ਦੇਸ਼ ਭਰ ਵਿੱਚ ਰੱਖੜੀ ਦਾ ਤਿਉਹਾਰ (Raksha bandhan 2025) ਸ਼ਨੀਵਾਰ ਯਾਨੀ 9 ਅਗਸਤ ਨੂੰ ਮਨਾਇਆ ਜਾਵੇਗਾ। ਇਸ ਮੌਕੇ ‘ਤੇ ਕਈ ਸੂਬਿਆਂ ਵਿੱਚ ਸਰਕਾਰੀ ਬੱਸਾਂ ਵਿੱਚ ਔਰਤਾਂ ਤੋਂ ਟਿਕਟਾਂ ਨਹੀਂ ਲਈਆਂ ਜਾਣਗੀਆਂ ਅਤੇ ਔਰਤਾਂ ਮੁਫ਼ਤ ਚ ਬੱਸ ਸਫ਼ਰ ਕਰ ਸਕਣਗੀਆਂ। ਇਨਾਂ ਹੀ ਨਹੀਂ, ਕੁਝ ਰਾਜਾਂ ਵਿੱਚ ਔਰਤਾਂ ਲਈ ਦੋ ਦਿਨਾਂ ਲਈ ਮੁਫ਼ਤ ਦਾ ਐਲਾਨ ਵੀ ਕੀਤਾ ਗਿਆ ਹੈ ਅਤੇ ਕੁਝ ਰਾਜਾਂ ਵਿੱਚ ਤਿੰਨ ਦਿਨਾਂ ਲਈ ਟਿਕਟਾਂ ਮੁਫ਼ਤ ਹੋਣਗੀਆਂ। ਹਾਲਾਂਕਿ, ਪੰਜਾਬ ਅਤੇ ਕਰਨਾਟਕ ਵਿੱਚ ਔਰਤਾਂ ਲਈ ਬੱਸ ਸੇਵਾ ਪਹਿਲਾਂ ਹੀ ਮੁਫ਼ਤ ਹੈ।
ਹਰਿਆਣਾ: ਰੱਖੜੀ ਦੇ ਤਿਉਹਾਰ ਮੌਕੇਔਰਤਾਂ ਅਤੇ ਉਨ੍ਹਾਂ ਦੇ 15 ਸਾਲ ਤੱਕ ਦੇ ਬੱਚਿਆਂ ਨੂੰ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫ਼ਤ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ। ਇਹ ਸੇਵਾ 8 ਅਗਸਤ ਨੂੰ ਦੁਪਹਿਰ 12 ਵਜੇ ਤੋਂ 9 ਅਗਸਤ ਦੀ ਅੱਧੀ ਰਾਤ ਤੱਕ ਉਪਲਬਧ ਰਹੇਗੀ।
ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਵਿੱਚ ਵੀ ਰੱਖੜੀ ‘ਤੇ ਔਰਤਾਂ ਲਈ ਖੁਸ਼ਖਬਰੀ ਹੈ। ਭੋਪਾਲ ਸਿਟੀ ਲਿੰਕ ਲਿਮਟਿਡ 9 ਅਗਸਤ ਨੂੰ ਔਰਤਾਂ ਨੂੰ ਮੁਫ਼ਤ ਯਾਤਰਾ ਪ੍ਰਦਾਨ ਕਰੇਗਾ
ਰਾਜਸਥਾਨ: ਰਾਜਸਥਾਨ ਦੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ 9 ਅਗਸਤ ਨੂੰ ਰੱਖੜੀ ਵਾਲੇ ਦਿਨ ਅਤੇ ਅਗਲੇ ਦਿਨ ਰਾਜ ਆਵਾਜਾਈ ਨਿਗਮ ਦੀਆਂ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਯਾਤਰਾ ਦਾ ਐਲਾਨ ਕੀਤਾ ਹੈ। ਰਾਜਸਥਾਨ ਦੀ ਸਰਹੱਦ ਦੇ ਅੰਦਰ ਔਰਤਾਂ ਨੂੰ 9 ਅਤੇ 10 ਅਗਸਤ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਉਪਲਬਧ ਹੋਵੇਗੀ।
ਚੰਡੀਗੜ੍ਹ: ਚੰਡੀਗੜ੍ਹ ਵਿੱਚ ਵੀ ਔਰਤਾਂ ਰੱਖੜੀ ਮੌਕੇ ਮੁਫ਼ਤ ਯਾਤਰਾ ਕਰ ਸਕਣਗੀਆਂ। ਇਹ ਸਹੂਲਤ ਟ੍ਰਾਈਸਿਟੀ ਖੇਤਰ (ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ) ਵਿੱਚ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਅਤੇ ਚੰਡੀਗੜ੍ਹ ਸਿਟੀ ਬੱਸ ਸਰਵਿਸਿਜ਼ ਸੋਸਾਇਟੀ (ਸੀਸੀਬੀਐਸਐਸ) ਦੁਆਰਾ ਚਲਾਈਆਂ ਜਾਣ ਵਾਲੀਆਂ ਸਾਰੀਆਂ ਸਥਾਨਕ ਏਸੀ ਅਤੇ ਨਾਨ-ਏਸੀ ਬੱਸਾਂ ਵਿੱਚ ਲਾਗੂ ਹੋਵੇਗੀ।
ਉਤਰਾਖੰਡ: ਰੱਖੜੀ ਮੌਕੇ ਔਰਤਾਂ ਉਤਰਾਖੰਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਵਿੱਚ ਮੁਫ਼ਤ ਯਾਤਰਾ ਕਰ ਸਕਣਗੀਆਂ। ਹਰ ਸਾਲ, ਔਰਤਾਂ ਅਤੇ ਛੋਟੇ ਬੱਚੇ ਇਸ ਤਿਓਹਾਰ ‘ਤੇ ਉਤਰਾਖੰਡ ਸਰਕਾਰੀ ਬੱਸਾਂ ਵਿੱਚ ਮੁਫ਼ਤ ਯਾਤਰਾ ਕਰਦੇ ਹਨ।
ਦੱਸ ਦਈਏ ਕਿ ਕਰਨਾਟਕ, ਪੰਜਾਬ ਅਤੇ ਦਿੱਲੀ ਵਿੱਚ ਪਹਿਲਾਂ ਹੀ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਯਾਤਰਾ ਦੀ ਸਹੂਲਤ ਹੈ। ਇਸ ਲਈ, ਔਰਤਾਂ ਰੱਖੜੀ ਵਾਲੇ ਦਿਨ ਵੀ ਸਰਕਾਰੀ ਬੱਸਾਂ ਵਿੱਚ ਮੁਫ਼ਤ ਯਾਤਰਾ ਕਰ ਸਕਣਗੀਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























