• Latest
  • Trending
ਗੀਤਕਾਰ ਅਤੇ ਗਾਇਕ ਰਾਜ ਕਾਕੜਾ ਦੀ ਪਲੇਠੀ ਕਿਤਾਬ ਦਾ ਹੋਇਆ ਲੋਕ-ਅਰਪਣ

ਗੀਤਕਾਰ ਅਤੇ ਗਾਇਕ ਰਾਜ ਕਾਕੜਾ ਦੀ ਪਲੇਠੀ ਕਿਤਾਬ ਦਾ ਹੋਇਆ ਲੋਕ-ਅਰਪਣ

3 weeks ago
ਕੁੱਲੂ ‘ਚ ਭਿਆਨਕ ਹਾਦਸਾ! 400 ਫੁੱਟ ਡੂੰਘੀ ਖੱਡ ‘ਚ ਡਿੱਗੀ ਪੰਜਾਬ ਦੇ ਸੈਲਾਨੀਆਂ ਦੀ ਕਾਰ; 2 ਦੀ ਮੌਤ

ਕੁੱਲੂ ‘ਚ ਭਿਆਨਕ ਹਾਦਸਾ! 400 ਫੁੱਟ ਡੂੰਘੀ ਖੱਡ ‘ਚ ਡਿੱਗੀ ਪੰਜਾਬ ਦੇ ਸੈਲਾਨੀਆਂ ਦੀ ਕਾਰ; 2 ਦੀ ਮੌਤ

11 minutes ago
FACEBOOK ਅਤੇ ਇੰਸਟਾਗ੍ਰਾਮ ਹੋਏ ਡਾਊਨ, ਲੱਖਾਂ ਯੂਜ਼ਰਸ ਹੋਏ ਪ੍ਰਭਾਵਿਤ

FACEBOOK ਅਤੇ ਇੰਸਟਾਗ੍ਰਾਮ ਹੋਏ ਡਾਊਨ, ਲੱਖਾਂ ਯੂਜ਼ਰਸ ਹੋਏ ਪ੍ਰਭਾਵਿਤ

33 minutes ago
ਪੰਜਾਬ ਚੋਣਾਂ ਲਈ ‘ਆਪ’ ਵੱਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ

ਪੰਜਾਬ ਚੋਣਾਂ ਲਈ ‘ਆਪ’ ਵੱਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ

1 hour ago
ਗੈਂਗਸਟਰਾਂ ‘ਤੇ ਵਾਰ ਦਾ 143ਵਾਂ ਦਿਨ: ਪੰਜਾਬ ਪੁਲਿਸ ਵੱਲੋਂ 571 ਥਾਈਂ ਛਾਪੇਮਾਰੀ; 358 ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦਾ 143ਵਾਂ ਦਿਨ: ਪੰਜਾਬ ਪੁਲਿਸ ਵੱਲੋਂ 571 ਥਾਈਂ ਛਾਪੇਮਾਰੀ; 358 ਗ੍ਰਿਫ਼ਤਾਰ

2 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

2 hours ago
ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ

ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ

2 hours ago
ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼

ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼

2 hours ago
NEET Re-exam ਲਈ NTA ਨੇ ਕੀਤੇ ਵੱਡੇ ਬਦਲਾਅ

NEET Re-exam ਲਈ NTA ਨੇ ਕੀਤੇ ਵੱਡੇ ਬਦਲਾਅ

3 hours ago
ਕੇਰਲ ਵਿੱਚ ਨਿਪਾਹ ਅਤੇ ਸ਼ਿਗੇਲਾ ਦੇ ਮਾਮਲੇ ; ਸਿਹਤ ਵਿਭਾਗ ਹਾਈ ਅਲਰਟ ‘ਤੇ

ਕੇਰਲ ਵਿੱਚ ਨਿਪਾਹ ਅਤੇ ਸ਼ਿਗੇਲਾ ਦੇ ਮਾਮਲੇ ; ਸਿਹਤ ਵਿਭਾਗ ਹਾਈ ਅਲਰਟ ‘ਤੇ

3 hours ago
ਜਲੰਧਰ ਦੇ ਨਾਮੀ ਸ਼ੋਅਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ! ਦੋ ਬਾਈਕ ਸਵਾਰਾਂ ਨੇ ਚਲਾਈਆਂ ਗੋਲੀਆਂ

ਜਲੰਧਰ ਦੇ ਨਾਮੀ ਸ਼ੋਅਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ! ਦੋ ਬਾਈਕ ਸਵਾਰਾਂ ਨੇ ਚਲਾਈਆਂ ਗੋਲੀਆਂ

3 hours ago
Bangladesh : ਖਸਰੇ ਦੇ ਫੈਲਣ ਨਾਲ 3 ਹੋਰ ਬੱਚਿਆਂ ਦੀ ਮੌਤ ; ਮਰਨ ਵਾਲਿਆਂ ਦੀ ਗਿਣਤੀ 640 ਤੋਂ ਪਾਰ

Bangladesh : ਖਸਰੇ ਦੇ ਫੈਲਣ ਨਾਲ 3 ਹੋਰ ਬੱਚਿਆਂ ਦੀ ਮੌਤ ; ਮਰਨ ਵਾਲਿਆਂ ਦੀ ਗਿਣਤੀ 640 ਤੋਂ ਪਾਰ

3 hours ago
ਕੇਨ ਵਿਲੀਅਮਸਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਕੇਨ ਵਿਲੀਅਮਸਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

4 hours ago
Hindi News
English News
Friday, June 12, 2026
No Result
View All Result
31 °c
Chandigarh
33 ° Sat
35 ° Sun
34 ° Mon
35 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਗੀਤਕਾਰ ਅਤੇ ਗਾਇਕ ਰਾਜ ਕਾਕੜਾ ਦੀ ਪਲੇਠੀ ਕਿਤਾਬ ਦਾ ਹੋਇਆ ਲੋਕ-ਅਰਪਣ

May 20, 2026
in ਖਬਰਾਂ, ਪੰਜਾਬ
ਗੀਤਕਾਰ ਅਤੇ ਗਾਇਕ ਰਾਜ ਕਾਕੜਾ ਦੀ ਪਲੇਠੀ ਕਿਤਾਬ ਦਾ ਹੋਇਆ ਲੋਕ-ਅਰਪਣ

ਗੀਤਕਾਰ ਅਤੇ ਗਾਇਕ ਰਾਜ ਕਾਕੜਾ ਦੀ ਪਲੇਠੀ ਕਿਤਾਬ ਦਾ ਹੋਇਆ ਲੋਕ-ਅਰਪਣ

ਚੰਡੀਗੜ੍ਹ , 20ਮਈ (ਵਿਸ਼ਵ ਵਾਰਤਾ)  ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪ੍ਰੈਸ ਕਲੱਬ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਪ੍ਰਸਿੱਧ ਪੰਜਾਬੀ ਗੀਤਕਾਰ, ਗਾਇਕ ਲੇਖਕ ਅਤੇ ਅਦਾਕਾਰ ਰਾਜ ਕਾਕੜਾ ਦੀ ਪਹਿਲੀ ਪੁਸਤਕ ‘ਪੈਂਡਾ: ਇਸ਼ਕ-ਏ-ਮਜਾਜ਼ੀ ਤੋਂ ਇਸ਼ਕ-ਏ-ਹਕੀਕੀ ਦਾ’ ਲੋਕ-ਅਰਪਣ ਕੀਤੀ ਗਈ I ਰਾਜ ਕਾਕੜਾ ਪੰਜਾਬ ਦੇ ਸਮਾਜਿਕ, ਰਾਜਨੀਤਿਕ ਅਤੇ ਸਭਿਆਚਾਰਕ ਮੁੱਦਿਆਂ ‘ਤੇ ਆਪਣੀ ਸੂਝਵਾਨ ਲੇਖਣੀ ਲਈ ਵਿਸ਼ੇਸ਼ ਤੌਰ ਤੇ ਜਾਣੇ ਜਾਂਦੇ ਹਨ I ਅਮਰਿੰਦਰ ਗਿੱਲ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਬਾਈ ਹਰਦੀਪ, ਨਛੱਤਰ ਗਿੱਲ, ਸੁਖਵਿੰਦਰ ਸਿੰਘ, ਕੈਲਾਸ਼ ਖੇਰ, ਸੁਰਜੀਤ ਖ਼ਾਨ,ਰਾਹਤ ਫ਼ਤਹਿ ਅਲੀ ਖ਼ਾਨ, ਸੁਖਜਿੰਦਰ ਸ਼ਿੰਦਾ, ਸਰਦੂਲ ਸਿਕੰਦਰ, ਰਾਜ ਬਰਾੜ, ਰਣਜੀਤ ਬਾਵਾ, ਮਾਸਟਰ ਸਲੀਮ, ਕਮਲ ਖ਼ਾਨ, ਪੰਮੀ ਬਾਈ, ਸਤਵਿੰਦਰ ਬਿੱਟੀ, ਪਰਮਿੰਦਰ ਸੰਧੂ, ਮਿਸ ਪੂਜਾ ਅਤੇ ਹੋਰ ਬਹੁਤ ਸਾਰੇ ਨਾਮਵਰ ਗਾਇਕਾਂ ਨੇ ਰਾਜ ਕਾਕੜਾ ਦੇ ਲਿਖੇ ਗੀਤ ਗਾਏ ਜੋ ਬਹੁਤ ਮਕਬੂਲ ਹੋਏ I ਇਸ ਤੋਂ ਇਲਾਵਾ ਉਹਨਾਂ ਨੇ ਪੰਜ ਪੰਜਾਬੀ ਫ਼ਿਲਮਾਂ ਵਿੱਚ ਬਤੌਰ ਅਦਾਕਾਰ ਵੀ ਕੰਮ ਕੀਤਾ ਹੈ I

ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਰਾਜ ਕਾਕੜਾ ਦੀ ਸ਼ਾਇਰੀ ਸਮਾਜਿਕ ਚੇਤਨਾ ਨੂੰ ਕਾਵਿਕ ਅੰਦਾਜ਼ ਨਾਲ਼ ਕਹਿਣ ਦੇ ਸਮਰੱਥ ਹੈ I ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਰਾਜ ਕਾਕੜਾ ਦੀ ਕਲਮ ਸੱਚ ਦੀ ਨੁਮਾਇੰਦਗੀ ਕਰਦਿਆਂ ਉਹਨਾਂ ਕਦਰਾਂ ਕੀਮਤਾਂ ਦੀ ਬਾਤ ਪਾਉਂਦੀ ਹੈ ਜਿਹੜੀਆਂ ਪੰਜਾਬ ਦੀ ਰੂਹਦਾਰੀ ਦੇ ਨਾਲ਼ ਜੁੜੀਆਂ ਹੋਈਆਂ ਹਨ I ਪੁਸਤਕ ਰਿਲੀਜ਼ ਕਰਨ ਵੇਲ਼ੇ ਲੇਖਕ ਤੋਂ ਇਲਾਵਾ ਲੋਕ ਗਾਇਕ ਬਾਈ ਹਰਦੀਪ, ਸੀਨੀਅਰ ਪੱਤਰਕਾਰ ਤਰਲੋਚਨ ਸਿੰਘ, ਜਗਤਾਰ ਭੁੱਲਰ, ਕਰਨੈਲ ਸਿੰਘ ਪੀਰਮੁਹੰਮਦ, ਹਰਜੀਤ ਗਰੇਵਾਲ, ਮਨਜੀਤ ਸਿੰਘ, ਫ਼ਿਲਮ ਕਲਾਕਾਰ ਦਰਸ਼ਨ ਔਲਖ, ਹਰੀ ਓਮ ਜਲੋਟਾ, ਬਲਕਾਰ ਸਿੱਧੂ, ਪੰਨਾ ਲਾਲ ਮੁਸਤਫ਼ਾਬਾਦੀ, ਦੀਪਕ ਸ਼ਰਮਾ ਚਨਾਰਥਲ ਅਤੇ ਭੁਪਿੰਦਰ ਸਿੰਘ ਮਲਿਕ ਸ਼ਾਮਿਲ ਸਨ I

ਸੀਨੀਅਰ ਪੱਤਰਕਾਰ ਜਗਤਾਰ ਭੁੱਲਰ ਨੇ ਕਿਹਾ ਕਿ ਚੰਗੀ ਲੇਖਣੀ ਆਪਣੇ ਕਦਰਦਾਨ ਲੱਭ ਲੈਂਦੀ ਹੈ I ਹਰਜੀਤ ਗਰੇਵਾਲ ਨੇ ਰਾਜ ਕਾਕੜਾ ਦੀ ਸ਼ਖ਼ਸੀਅਤ ਦੀ ਸੰਜੀਦਗੀ ਦੀ ਗੱਲ ਕੀਤੀ I ਮਨਜੀਤ ਸਿੰਘ ਨੇ ਕਿਹਾ ਕਿ ਲੇਖਕ ਨੂੰ ਸ਼ਬਦਾਂ ਨਾਲ਼ ਇਸ਼ਕ ਹੈ I ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਨੇ ਰਾਜ ਕਾਕੜਾ ਨੂੰ ਮਾਂ ਬੋਲੀ ਦਾ ਸੱਚਾ ਪੁੱਤ ਦੱਸਿਆ I ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਰਾਜ ਕਾਕੜਾ ਦਾ ਸਿੱਖ ਫ਼ਲਸਫ਼ੇ ਦਾ ਅਧਿਐਨ ਵੀ ਬਾਕਮਾਲ ਹੈ I ਗੀਤਕਾਰ ਭੱਟੀ ਭੜੀ ਵਾਲਾ ਨੇ ਕਿਹਾ ਕਿ ਰਾਜ ਕਾਕੜਾ ਦਾ ਨਾਮ ਮਿਆਰੀ ਪੰਜਾਬੀ ਗੀਤਕਾਰੀ ਦੇ ਵਰਗ ਵਿੱਚ ਬੜੇ ਮਾਣ ਨਾਲ਼ ਲਿਆ ਜਾਂਦਾ ਹੈ I ਪੱਤਰਕਾਰ ਹਰਦੀਪ ਕੌਰ ਵਿਰਕ ਨੇ ਆਖਿਆ ਕਿ ਸਾਫ਼ ਸੁਥਰੀ ਗਾਇਕੀ ਦੀ ਉਮਰ ਬਹੁਤ ਲੰਮੀ ਹੁੰਦੀ ਹੈ I ਗੀਤਕਾਰ, ਗਾਇਕ ਅਤੇ ਅਦਾਕਾਰ ਰਾਜ ਕਾਕੜਾ ਨੇ ਇਸ ਮੌਕੇ ਕਿਹਾ ਕਿ ਉਹ ਇਹ ਪੈਂਡਾ ਤੈਅ ਕਰਦੇ ਕਈ ਪੜਾਵਾਂ ਚੋਂ ਗੁਜ਼ਰੇ ਅਤੇ ਇਸੇ ਦੌਰਾਨ ਹੀ ਇਹ ਯਾਤਰਾ ਸੰਸਾਰਿਕ ਪ੍ਰੇਮ ਤੋਂ ਰੱਬੀ ਪ੍ਰੇਮ ਵਿੱਚ ਮਿਲਾਪ ਦਾ ਸਬੱਬ ਬਣ ਗਈ I

ਬਾਈ ਹਰਦੀਪ ਨੇ ਧੰਨਵਾਦ ਕਰਦਿਆਂ ਕਿਹਾ ਕਿ ਰਾਜ ਕਾਕੜਾ ਪੰਜਾਬ ਦੀ ਧਰਤੀ ਦਾ ਵੱਡਾ ਮਾਣ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਸ ਦੀ ਕਲਮ ਆਪਣਾ ਸਿਰਜਣਾਤਮਕ ਕਾਰਜ ਜਾਰੀ ਰੱਖੇਗੀ I

ਅੱਜ ਦੇ ਸਮਾਗਮ ਮੌਕੇ ਹੋਈ ਭਰਵੀਂ ਇਕੱਤਰਤਾ ‘ਚ ਵਰਿੰਦਰ ਚੱਠਾ, ਕੁਲਬੀਰ ਸੈਣੀ, ਮਨਜੀਤ ਕੌਰ ਮੀਤ, ਯਾਦ ਧਾਲੀਵਾਲ, ਮਨਜੀਤ ਸਿੰਘ, ਲਾਭ ਸਿੰਘ ਲਹਿਲੀ, ਸ਼੍ਰੀਕਾਂਤ ਅਚਾਰੀਆ, ਸਰਬਜੀਤ ਸਿੰਘ ਪੱਡਾ, ਹਰਬੰਸ ਸੋਢੀ, ਕਲਯਾਨ ਸ਼ਰਮਾ, ਨਵਲ ਧੀਰ, ਨਵੀਨ ਸੇਠੀ, ਸੁਖਦੇਵ ਸਿੰਘ, ਗੁਰਪ੍ਰੀਤ ਖੋਖਰ, ਸੁਖਦੀਪ ਸਿੰਘ, ਜਸਕਰਨ ਸਿੰਘ ਮਲੂਕਾ, ਕਮਲ ਸਹੋਤਾ, ਅਜੇ ਵਰਮਾ, ਆਤਿਸ਼ ਗੁਪਤਾ, ਅਸ਼ੋਕ ਸ਼ਰਮਾ, ਨੀਰਜ, ਕਮਲਜੀਤ ਸਿੰਘ, ਕੁਲਬੀਰ ਸਿੰਘ, ਦੀਪਕ ਸਿੰਘ, ਪਰਵੀਨ ਕੁਮਾਰ, ਸਤਬੀਰ ਕੌਰ, ਅਜਾਇਬ ਔਜਲਾ, ਅਵਤਾਰ ਸਿੰਘ, ਰਾਹੁਲ ਚੌਹਾਨ, ਨੀਤੂ ਵਧੋਂਗਰਾਂ, ਸੰਦੀਪ ਸਿੰਘ, ਅੰਮ੍ਰਿਤ ਸਿੱਧੂ, ਰਘਵੀਰ ਸਿੰਘ, ਉਮਾ, ਮਨਦੀਪ ਸਿੰਘ, ਹਿਮਾਂਸ਼ੂ ਸ਼ਰਮਾ, ਸਕੱਤਰ ਸਿੰਘ, ਜਗਮੋਹਨ ਸਿੰਘ, ਜੈ ਪ੍ਰਕਾਸ਼, ਲਿਬਰੇਟ, ਡਾ. ਸਤਿੰਦਰ ਸਿੰਘ ਬੇਦੀ ਅਤੇ ਵਿੰਦਰ ਮਾਝੀ ਦੀ ਹਾਜ਼ਰੀ ਵਰਨਣ ਯੋਗ ਰਹੀ I

Tags: Breaking news in PunjabiLatest News In PunjabiMANSAMansa Newspunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਕੁੱਲੂ ‘ਚ ਭਿਆਨਕ ਹਾਦਸਾ! 400 ਫੁੱਟ ਡੂੰਘੀ ਖੱਡ ‘ਚ ਡਿੱਗੀ ਪੰਜਾਬ ਦੇ ਸੈਲਾਨੀਆਂ ਦੀ ਕਾਰ; 2 ਦੀ ਮੌਤ

ਕੁੱਲੂ ‘ਚ ਭਿਆਨਕ ਹਾਦਸਾ! 400 ਫੁੱਟ ਡੂੰਘੀ ਖੱਡ ‘ਚ ਡਿੱਗੀ ਪੰਜਾਬ ਦੇ ਸੈਲਾਨੀਆਂ ਦੀ ਕਾਰ; 2 ਦੀ ਮੌਤ

by Jaspreet Kaur
June 12, 2026
0

ਕੁੱਲੂ 'ਚ ਭਿਆਨਕ ਹਾਦਸਾ! 400 ਫੁੱਟ ਡੂੰਘੀ ਖੱਡ 'ਚ ਡਿੱਗੀ ਪੰਜਾਬ ਦੇ ਸੈਲਾਨੀਆਂ ਦੀ ਕਾਰ; 2 ਦੀ ਮੌਤ ਚੰਡੀਗੜ੍ਹ, 12...

FACEBOOK ਅਤੇ ਇੰਸਟਾਗ੍ਰਾਮ ਹੋਏ ਡਾਊਨ, ਲੱਖਾਂ ਯੂਜ਼ਰਸ ਹੋਏ ਪ੍ਰਭਾਵਿਤ

FACEBOOK ਅਤੇ ਇੰਸਟਾਗ੍ਰਾਮ ਹੋਏ ਡਾਊਨ, ਲੱਖਾਂ ਯੂਜ਼ਰਸ ਹੋਏ ਪ੍ਰਭਾਵਿਤ

by Jaspreet Kaur
June 12, 2026
0

FACEBOOK ਅਤੇ ਇੰਸਟਾਗ੍ਰਾਮ ਹੋਏ ਡਾਊਨ, ਲੱਖਾਂ ਯੂਜ਼ਰਸ ਹੋਏ ਪ੍ਰਭਾਵਿਤ ਨਵੀ ਦਿੱਲੀ, 12 ਜੂਨ 2026 (ਵਿਸ਼ਵ ਵਾਰਤਾ): ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ...

ਪੰਜਾਬ ਚੋਣਾਂ ਲਈ ‘ਆਪ’ ਵੱਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ

ਪੰਜਾਬ ਚੋਣਾਂ ਲਈ ‘ਆਪ’ ਵੱਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ

by Jaspreet Kaur
June 12, 2026
0

ਪੰਜਾਬ ਚੋਣਾਂ ਲਈ ‘ਆਪ’ ਵੱਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ - ਜਾਣੋ ਕਿਸਦੇ ਨਾਂ 'ਤੇ ਲੱਗੀ ਮੋਹਰ? ਚੰਡੀਗੜ੍ਹ, 12 ਜੂਨ...

ਗੈਂਗਸਟਰਾਂ ‘ਤੇ ਵਾਰ ਦਾ 143ਵਾਂ ਦਿਨ: ਪੰਜਾਬ ਪੁਲਿਸ ਵੱਲੋਂ 571 ਥਾਈਂ ਛਾਪੇਮਾਰੀ; 358 ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦਾ 143ਵਾਂ ਦਿਨ: ਪੰਜਾਬ ਪੁਲਿਸ ਵੱਲੋਂ 571 ਥਾਈਂ ਛਾਪੇਮਾਰੀ; 358 ਗ੍ਰਿਫ਼ਤਾਰ

by Ankit
June 12, 2026
0

ਗੈਂਗਸਟਰਾਂ ‘ਤੇ ਵਾਰ ਦਾ 143ਵਾਂ ਦਿਨ: ਪੰਜਾਬ ਪੁਲਿਸ ਵੱਲੋਂ 571 ਥਾਈਂ ਛਾਪੇਮਾਰੀ; 358 ਗ੍ਰਿਫ਼ਤਾਰ — ਪੁਲਿਸ ਟੀਮਾਂ ਨੇ 119 ਵਿਅਕਤੀਆਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਕੁੱਲੂ ‘ਚ ਭਿਆਨਕ ਹਾਦਸਾ! 400 ਫੁੱਟ ਡੂੰਘੀ ਖੱਡ ‘ਚ ਡਿੱਗੀ ਪੰਜਾਬ ਦੇ ਸੈਲਾਨੀਆਂ ਦੀ ਕਾਰ; 2 ਦੀ ਮੌਤ

ਕੁੱਲੂ ‘ਚ ਭਿਆਨਕ ਹਾਦਸਾ! 400 ਫੁੱਟ ਡੂੰਘੀ ਖੱਡ ‘ਚ ਡਿੱਗੀ ਪੰਜਾਬ ਦੇ ਸੈਲਾਨੀਆਂ ਦੀ ਕਾਰ; 2 ਦੀ ਮੌਤ

by Jaspreet Kaur
June 12, 2026
0

ਕੁੱਲੂ 'ਚ ਭਿਆਨਕ ਹਾਦਸਾ! 400 ਫੁੱਟ ਡੂੰਘੀ ਖੱਡ 'ਚ ਡਿੱਗੀ ਪੰਜਾਬ ਦੇ ਸੈਲਾਨੀਆਂ ਦੀ ਕਾਰ; 2 ਦੀ ਮੌਤ ਚੰਡੀਗੜ੍ਹ, 12...

Most Popular

National: ਕੇਂਦਰੀ ਕੈਬਨਿਟ ਵਿੱਚ ਫੇਰਬਦਲ ਦੀ ਸੰਭਾਵਨਾ: ਮੀਟਿੰਗ 21 ਮਈ ਨੂੰ

National: ਕੇਂਦਰੀ ਕੈਬਨਿਟ ਵਿੱਚ ਫੇਰਬਦਲ ਦੀ ਸੰਭਾਵਨਾ: ਮੀਟਿੰਗ 21 ਮਈ ਨੂੰ

by Ranjit Singh
4 weeks ago
0

National: ਕੇਂਦਰੀ ਕੈਬਨਿਟ ਵਿੱਚ ਫੇਰਬਦਲ ਦੀ ਸੰਭਾਵਨਾ: ਮੀਟਿੰਗ 21 ਮਈ ਨੂੰ ਨਵੀਂ ਦਿੱਲੀ, 15 ਮਈ 2026 – ਮੋਦੀ ਸਰਕਾਰ ਦੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 