Railway Minister ਅਸ਼ਵਨੀ ਵੈਸ਼ਨਵ ਨੂੰ ਵੱਡਾ ਸਦਮਾ
– ਪਿਤਾ ਦਾ ਹੋਇਆ ਦੇਹਾਂਤ
– ਜੋਧਪੁਰ ਏਮਜ਼ ‘ਚ ਲਏ ਆਖਰੀ ਸਾਹ

ਨਵੀ ਦਿੱਲੀ, 8 ਜੁਲਾਈ (ਵਿਸ਼ਵ ਵਾਰਤਾ): ਕੇਂਦਰੀ ਰੇਲ ਮੰਤਰੀ (Railway Minister) ਅਸ਼ਵਨੀ ਵੈਸ਼ਨਵ ਦੇ ਪਿਤਾ ਦਾਉ ਲਾਲ ਵੈਸ਼ਨਵ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਜੋਧਪੁਰ ਏਮਜ਼ ਵਿੱਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਖੁਦ ਜੋਧਪੁਰ ਏਮਜ਼ ਨੇ ਦਿੱਤੀ ਹੈ। ਦਰਅਸਲ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਪਿਤਾ ਜੋਧਪੁਰ ਏਮਜ਼ ਵਿੱਚ ਇਲਾਜ ਅਧੀਨ ਸਨ।
ਉਨ੍ਹਾਂ ਦੀ ਮੌਤ ਦੀ ਜਾਣਕਾਰੀ ਹਸਪਤਾਲ ਵੱਲੋਂ ਹੀ ਸਾਂਝੀ ਕੀਤੀ ਗਈ ਹੈ। ਦਾਉ ਲਾਲ ਵੈਸ਼ਨਵ ਦੀ ਮੌਤ ਦੀ ਜਾਣਕਾਰੀ ਅੱਜ ਸਵੇਰੇ 11:52 ਵਜੇ ਜੋਧਪੁਰ ਏਮਜ਼ ਵੱਲੋਂ ਦਿੱਤੀ ਗਈ। ਜੋਧਪੁਰ ਏਮਜ਼ ਨੇ ਇੱਕ ਰਿਲੀਜ਼ ਵਿੱਚ ਕਿਹਾ, “ਬਹੁਤ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਰੇਲ ਮੰਤਰੀ ਦੇ ਪਿਤਾ ਦਾਉ ਲਾਲ ਵੈਸ਼ਨਵ ਦਾ ਅੱਜ 08 ਜੁਲਾਈ 2025 ਨੂੰ ਸਵੇਰੇ 11:52 ਵਜੇ ਏਮਜ਼ ਜੋਧਪੁਰ ਵਿਖੇ ਦੇਹਾਂਤ ਹੋ ਗਿਆ।”
ਜੋਧਪੁਰ ਏਮਜ਼ ਦੀ ਰਿਲੀਜ਼ ਵਿੱਚ ਅੱਗੇ ਕਿਹਾ ਗਿਆ ਹੈ, “ਉਹ ਪਿਛਲੇ ਕੁਝ ਦਿਨਾਂ ਤੋਂ ਗੰਭੀਰ ਰੂਪ ਵਿੱਚ ਬਿਮਾਰ ਸਨ ਅਤੇ ਏਮਜ਼ ਜੋਧਪੁਰ ਵਿੱਚ ਇਲਾਜ ਅਧੀਨ ਸਨ। ਮੈਡੀਕਲ ਟੀਮ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ,ਉਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਏਮਜ਼ ਜੋਧਪੁਰ ਪਰਿਵਾਰ ਵਿਛੜੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਹੈ ਅਤੇ ਦੁਖੀ ਪਰਿਵਾਰ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























