Rahul Gandhi ਅਤੇ Sonia Gandhi ਨੇ ਸੰਸਦ ਮੈਂਬਰ Aujla ਨਾਲ ਕੀਤੀ ਗੱਲਬਾਤ
ਮਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ
ਅੰਮ੍ਰਿਤਸਰ,17 ਜਨਵਰੀ (ਵਿਸ਼ਵ ਵਾਰਤਾ):- ਕਾਂਗਰਸ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਅੱਜ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਉਨ੍ਹਾਂ ਦੀ ਮਾਤਾ, ਸਵਰਗੀ ਗੁਰਮੀਤ ਕੌਰ ਜੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਖਾਸ ਤੌਰ ‘ਤੇ ਐਮਪੀ ਔਜਲਾ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਹਿੰਮਤ ਬਣਾਈ ਰੱਖਣ ਲਈ ਕਿਹਾ। ਇਸ ਤੋਂ ਇਲਾਵਾ ਸੰਸਦ ਮੈਂਬਰ ਔਜਲਾ ਦੇ ਨਾਲ ਕਈ ਮੌਜੂਦਾ ਮੰਤਰੀ, ਸਾਬਕਾ ਮੰਤਰੀ, ਮੁੱਖ ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਦੁੱਖ ਪ੍ਰਗਟ ਕਰਨ ਲਈ ਮੌਕੇ ‘ਤੇ ਪਹੁੰਚੇ।
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਡਿਪਟੀ ਜੀਐਮ ਬੀਐਸਐਨਐਲ ਦਵਿੰਦਰ ਮਹਾਜਨ, ਡੀਜੀਐਮ ਰਾਜੇਸ਼ ਅਗਰਵਾਲ, ਸ੍ਰੀ ਗੁਰਚਰਨ ਸਿੰਘ ਗਰੇਵਾਲ ਮੈਂਬਰ ਐਸਜੀਪੀਸੀ, ਇੰਮਪ੍ਰੂਵਮੇੰਟ ਟ੍ਰਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬਸੀ, ਸਾਬਕਾ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ, ਸਵਾਮੀ ਅਸ਼ਨੀਲ ਜੀ ਮਹਾਰਾਜ, ਮੰਦਰ ਸ੍ਰੀ ਰਾਮ ਬਾਲਾ ਜੀ ਚੈਰੀਟੇਬਲ ਟਰੱਸਟ ਛੇਹਰਟਾ , ਸਾਬਕਾ ਵਿਧਾਇਕ ਸ੍ਰੀ ਸੁਖਪਾਲ ਸਿੰਘ ਭੁੱਲਰ, ਸਾਬਕਾ ਚੇਅਰਮੈਨ ਸ੍ਰੀ ਸੰਜੀਵ ਅਰੋੜਾ, ਕੌਂਸਲਰ ਰਾਜ ਕੰਵਲ ਪ੍ਰੀਤ ਸਿੰਘ ਲੱਕੀ, ਸਾਬਕਾ ਚੇਅਰਮੈਨ ਸ੍ਰੀ ਨਿਸ਼ਾਨ ਸਿੰਘ ਸੁਧਾਰ, ਸ੍ਰੀ ਮਨਜੀਤ ਸਿੰਘ ਮੈਂਬਰ ਐਸ.ਜੀ.ਪੀ.ਸੀ, ਸਵਿੰਦਰ ਸਿੰਘ ਕੋਟ ਖਾਲਸਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੰਡੀਅਨ ਗੋਲਡਸਮਿਥ ਐਸੋਸੀਏਸ਼ਨ 3545 ਦੇ ਅਖਿਲ ਪ੍ਰਧਾਨ ਸ੍ਰੀ ਯਸ਼ਪਾਲ ਚੌਹਾਨ, ਵਿਧਾਇਕ ਸ੍ਰੀ ਜਸਬੀਰ ਸਿੰਘ ਸੰਧੂ, ਕੌਂਸਲਰ ਸ੍ਰੀ ਵਿਕਾਸ ਸੋਨੀ, ਕੌਂਸਲਰ ਸ੍ਰੀ ਮਹੇਸ਼ ਖੰਨਾ, ਕੌਂਸਲਰ ਸ੍ਰੀ ਸਰਬਜੀਤ ਸਿੰਘ ਲਾਟੀ, ਸਾਬਕਾ ਚੇਅਰਮੈਨ ਸ੍ਰੀ ਤੇਜਪ੍ਰੀਤ ਸਿੰਘ ਸੰਧੂ , ਕੌਂਸਲਰ ਸ੍ਰੀ ਅਰੁਣ ਪੱਪਲ, ਸਾਬਕਾ ਕੌਂਸਲਰ ਸ੍ਰੀ ਪਰਮਜੀਤ ਸਿੰਘ ਚੋਪੜਾ, ਸ੍ਰੀ ਗੁਰਪ੍ਰੀਤ ਸਿੰਘ ਰੰਧਾਵਾ, ਸ੍ਰੀ ਸੁਨੀਤ ਕੋਚੜ, ਕੌਂਸਲਰ ਸ੍ਰੀ ਵਿਕਾਸ ਸੋਨੀ, ਸਾਬਕਾ ਵਿਧਾਇਕ ਸ੍ਰੀ ਜੁਗਲ ਕਿਸ਼ੋਰ ਸ਼ਰਮਾ, ਸ੍ਰੀ ਬਲਬੀਰ ਸਿੰਘ ਬੱਬੀ ਪਹਿਲਵਾਨ, ਸ੍ਰੀ ਜੋਗਿੰਦਰ ਪਾਲ ਢੀਂਗਰਾ, ਸਾਬਕਾ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ, ਤੇਜਪ੍ਰੀਤ ਸਿੰਘ ਪੀਟਰ ਜੀ, ਗੁਰਸ਼ਰਨ ਸਿੰਘ ਛੀਨਾ, ਸਾਬਕਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਜੀ, ਸਾਬਕਾ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਸ੍ਰੀ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਸਾਬਕਾ ਵਿਧਾਇਕ ਸ੍ਰੀ ਜੁਗਲ ਕਿਸ਼ੋਰ ਸ਼ਰਮਾ ਅਤੇ ਹੋਰ ਮੌਜੂਦ ਸਨ।