Raghav Chadha birthday :ਪਰਿਣੀਤੀ ਨੇ ਪਤੀ ਰਾਘਵ ਚੱਢਾ ਦੇ ਜਨਮਦਿਨ ਮੌਕੇ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ
– ਇਸ ਪਿਆਰ ਭਰੀ ਕੈਪਸ਼ਨ ਨੇ ਜਿੱਤਿਆ ਲੋਕਾਂ ਦਾ ਦਿਲ..
ਮੁੰਬਈ, 11 ਨਵੰਬਰ 2025 (ਵਿਸ਼ਵ ਵਾਰਤਾ) – ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਦਾ ਅੱਜ ਜਨਮਦਿਨ ਹੈ। ਉਹ ਅੱਜ 37 ਸਾਲ ਦੇ ਹੋ ਗਏ ਹਨ। ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਅੱਜ ਆਪਣੇ ਪਤੀ ਰਾਘਵ ਚੱਢਾ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਬਹੁਤ ਹੀ ਵੱਖਰੇ ਅੰਦਾਜ਼ ‘ਚ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪਰਿਣੀਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਣਦੇਖੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ।

ਪਤੀ ਰਾਘਵ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ, ਪਰਿਣੀਤੀ ਨੇ ਕੈਪਸ਼ਨ ਵਿੱਚ ਲਿਖਿਆ – “ਜਦੋਂ ਮੈਂ ਸੋਚਿਆ ਕਿ ਤੁਸੀਂ ਹੋਰ ਸੰਪੂਰਨ ਨਹੀਂ ਹੋ ਸਕਦੇ, ਤੁਸੀਂ ਦੁਨੀਆ ਦੇ ਸਭ ਤੋਂ ਵਧੀਆ ਪਿਤਾ ਬਣ ਗਏ। ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਹਰ ਪਲ ਦੇਖਦੀ ਹਾਂ – ਸੰਪੂਰਨ ਪੁੱਤਰ, ਸੰਪੂਰਨ ਪਤੀ, ਅਤੇ ਸੰਪੂਰਨ ਪਿਤਾ। ਮੈਂ ਤੁਹਾਨੂੰ ਸਖ਼ਤ ਮਿਹਨਤ ਕਰਦੇ ਹੋਏ (ਕਈ ਵਾਰ ਬਹੁਤ ਜ਼ਿਆਦਾ), ਕੰਮ ਅਤੇ ਪਰਿਵਾਰ ਨੂੰ ਸੰਤੁਲਿਤ ਕਰਦੇ ਹੋਏ ਦੇਖਦੀ ਹਾਂ।ਤੁਸੀਂ ਮੇਰੀ ਪ੍ਰੇਰਨਾ ਹੋ, ਮੇਰਾ ਮਾਣ ਹੋ, ਮੇਰਾ ਆਕਸੀਜਨ ਹੋ। ਸਭ ਤੋਂ ਸ਼ਾਨਦਾਰ ਵਿਅਕਤੀ ਹੋ।”

ਅਦਾਕਾਰਾ ਨੇ ਅੱਗੇ ਲਿਖਿਆ, “ਮੈਂ ਰੱਬ ਤੋਂ ਲੱਖਵੀਂ ਵਾਰ ਪੁੱਛਦੀ ਹਾਂ – ਮੈਂ ਅਜਿਹਾ ਕੀ ਕੀਤਾ ਕਿ ਮੈਂਨੂੰ ਤੁਸੀਂ ਮਿਲੇ? ਜਨਮਦਿਨ ਦੀਆਂ ਮੁਬਾਰਕਾਂ। ਮੈਂ ਸੱਚਮੁੱਚ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ।” ਦੱਸ ਦਈਏ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ 2023 ਵਿੱਚ ਪ੍ਰੇਮ ਵਿਆਹ ਹੋਇਆ ਸੀ ਅਤੇ ਹਾਲ ਹੀ ਵਿੱਚ ਇਸ ਜੋੜੇ ਨੇ ਆਪਣੇ ਘਰ ਪੁੱਤਰ ਦਾ ਸਵਾਗਤ ਕੀਤਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























