• Latest
  • Trending
Big News : ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਵੱਡੀ ਰਾਹਤ

Big News : ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਵੱਡੀ ਰਾਹਤ

2 years ago
National: LPG ਸਿਲੰਡਰ ਤੋਂ ਬਾਅਦ ਹੁਣ CNG ਵੀ ਹੋਈ ਮਹਿੰਗੀ

National: LPG ਸਿਲੰਡਰ ਤੋਂ ਬਾਅਦ ਹੁਣ CNG ਵੀ ਹੋਈ ਮਹਿੰਗੀ

6 minutes ago
Punjab Breaking: ਫਾਜ਼ਿਲਕਾ ਵਿੱਚ ਡੀਐਸਪੀ ਦਫ਼ਤਰ ‘ਤੇ ਫਾਇਰਿੰਗ

Punjab Breaking: ਫਾਜ਼ਿਲਕਾ ਵਿੱਚ ਡੀਐਸਪੀ ਦਫ਼ਤਰ ‘ਤੇ ਫਾਇਰਿੰਗ

36 minutes ago
Asian Games ‘ਚ ਭਾਰਤ ਦੀ ਝੋਲੀ ਪਿਆ 11ਵਾਂ ਗੋਲਡ

Asian Games ‘ਚ ਭਾਰਤ ਦੀ ਝੋਲੀ ਪਿਆ 11ਵਾਂ ਗੋਲਡ

1 hour ago
Punjab: ਸਿਰਮੌਰ ਪੱਤਰਕਾਰ ਜਤਿੰਦਰ ਪੰਨੂੰ ਦੀ ਕਿਤਾਬ ਖੋਜ ਆਧਾਰਿਤ ਵੱਡ ਆਕਾਰੀ ਪੁਸਤਕ “ਪੰਜਾਬ ਦੇ ਲੋਕ ਤੰਤਰੀ ਇਤਿਹਾਸ ਦਾ ਸੰਖੇਪ ਸਾਰ ਡਾ. ਸ ਸ ਜੌਹਲ ਤੇ ਹੋਰਨਾਂ ਵੱਲੋਂ ਲੋਕ ਅਰਪਣ

Punjab: ਸਿਰਮੌਰ ਪੱਤਰਕਾਰ ਜਤਿੰਦਰ ਪੰਨੂੰ ਦੀ ਕਿਤਾਬ ਖੋਜ ਆਧਾਰਿਤ ਵੱਡ ਆਕਾਰੀ ਪੁਸਤਕ “ਪੰਜਾਬ ਦੇ ਲੋਕ ਤੰਤਰੀ ਇਤਿਹਾਸ ਦਾ ਸੰਖੇਪ ਸਾਰ ਡਾ. ਸ ਸ ਜੌਹਲ ਤੇ ਹੋਰਨਾਂ ਵੱਲੋਂ ਲੋਕ ਅਰਪਣ

2 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

2 hours ago
Punjab: ਸੁਖਬੀਰ ਬਾਦਲ 6 ਅਕਤੂਬਰ ਤੋਂ ਘਰ-ਘਰ ਮੁਹਿੰਮ ਸ਼ੁਰੂ ਕਰਕੇ ਵਜਾਉਣਗੇ ਚੋਣ ਬਿਗਲ

Punjab: ਸੁਖਬੀਰ ਬਾਦਲ 6 ਅਕਤੂਬਰ ਤੋਂ ਘਰ-ਘਰ ਮੁਹਿੰਮ ਸ਼ੁਰੂ ਕਰਕੇ ਵਜਾਉਣਗੇ ਚੋਣ ਬਿਗਲ

2 hours ago
Gandhi Jayanti: ਮਹਾਤਮਾ ਗਾਂਧੀ ਦੀ 157ਵੀਂ ਜਯੰਤੀ ਅੱਜ

Gandhi Jayanti: ਮਹਾਤਮਾ ਗਾਂਧੀ ਦੀ 157ਵੀਂ ਜਯੰਤੀ ਅੱਜ

2 hours ago
National: ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅੱਜ ਦੇਸ਼ ਭਰ ’ਚ ਪ੍ਰਦਰਸ਼ਨ

National: ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅੱਜ ਦੇਸ਼ ਭਰ ’ਚ ਪ੍ਰਦਰਸ਼ਨ

2 hours ago
Punjab: ਹਰਪਾਲ ਚੀਮਾ ਵੱਲੋਂ PSPCL ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ; ਜਾਇਜ਼ ਮੰਗਾਂ ਹੱਲ ਕਰਨ ਦੇ ਨਿਰਦੇਸ਼

Punjab: ਹਰਪਾਲ ਚੀਮਾ ਵੱਲੋਂ PSPCL ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ; ਜਾਇਜ਼ ਮੰਗਾਂ ਹੱਲ ਕਰਨ ਦੇ ਨਿਰਦੇਸ਼

2 hours ago
Hukamnama Sri Darbar Sahib Today – 02 October 2026 | Ang 725 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 02 October 2026 | Ang 725 I ਅੱਜ ਦਾ ਹੁਕਮਨਾਮਾ

4 hours ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

12 hours ago
ਵਨਡੇ ਵਿਸ਼ਵ ਕੱਪ 2027 ਦਾ ਸ਼ਡਿਊਲ ਜਾਰੀ ; 2 ਅਕਤੂਬਰ ਨੂੰ ਹੋਵੇਗਾ ਟੂਰਨਾਮੈਂਟ ਦਾ ਆਗਾਜ਼

ਵਨਡੇ ਵਿਸ਼ਵ ਕੱਪ 2027 ਦਾ ਸ਼ਡਿਊਲ ਜਾਰੀ ; 2 ਅਕਤੂਬਰ ਨੂੰ ਹੋਵੇਗਾ ਟੂਰਨਾਮੈਂਟ ਦਾ ਆਗਾਜ਼

12 hours ago
Hindi News
English News
Friday, October 2, 2026
No Result
View All Result
28 °c
Chandigarh
28 ° Sat
27 ° Sun
27 ° Mon
28 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Big News : ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਵੱਡੀ ਰਾਹਤ

October 1, 2024
in Punjab-Chandigarh
Big News : ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਵੱਡੀ ਰਾਹਤ

Big News : ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਵੱਡੀ ਰਾਹਤ,

ਮੁੱਖ ਮੰਤਰੀ ਵੱਲੋਂ ਲੇਬਰ ਚਾਰਜ ਵਿੱਚ ਪ੍ਰਤੀ ਕੁਇੰਟਲ ਇਕ ਰੁਪਏ ਦਾ ਵਾਧਾ ਕਰਨ ਦਾ ਐਲਾਨ

ਚੰਡੀਗੜ੍ਹ, 1 ਅਕਤੂਬਰ-( ਵਿਸ਼ਵ ਵਾਰਤਾ ) ਮੰਡੀਆਂ ਵਿੱਚ ਫਸਲ ਨੂੰ ਲਾਹੁਣ ਅਤੇ ਚੁਕਵਾਉਣ ਵਿੱਚ ਲੱਗੇ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੰਡੀ ਲੇਬਰ ਚਾਰਜ ਵਿੱਚ ਪ੍ਰਤੀ ਕੁਇੰਟਲ ਇਕ ਰੁਪਏ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ।

ਅੱਜ ਇੱਥੇ ਝੋਨੇ ਦੀ ਚੱਲ ਰਹੀ ਖਰੀਦ ਦੇ ਮੱਦੇਨਜ਼ਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਅਹਿਮ ਕਦਮ ਚੁੱਕਦਿਆਂ ਮੰਡੀ ਲੇਬਰ ਚਾਰਜ ਵਿੱਚ ਪ੍ਰਤੀ ਕੁਇੰਟਲ ਇਕ ਰੁਪਏ ਦਾ ਵਾਧਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸੂਬੇ ਭਰ ਦੀਆਂ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਲਈ ਵੱਡੀ ਰਾਹਤ ਹੈ ਜੋ ਸੁਚਾਰੂ ਢੰਗ ਨਾਲ ਖਰੀਦ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਿੱਚ ਬਹੁਤ ਸਹਾਈ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਸਰਕਾਰੀ ਖਜ਼ਾਨੇ ਵਿੱਚੋਂ 18 ਕਰੋੜ ਰੁਪਏ ਦੀ ਵਾਧੂ ਅਦਾਇਗੀ ਕੀਤੀ ਜਾਵੇਗੀ।

ਇਸ ਦੌਰਾਨ ਮੁੱਖ ਮੰਤਰੀ ਨੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਝੋਨੇ ਦੇ ਮੰਡੀਕਰਨ ਸੀਜ਼ਨ ਦੌਰਾਨ ਅਨਾਜ ਮੰਡੀਆਂ ਦੇ ਦੌਰੇ ਕਰਨ ਅਤੇ ਝੋਨੇ ਦੀ ਖਰੀਦ ਪ੍ਰਕਿਰਿਆ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀਆਂ ਅਤੇ ਵਿਧਾਇਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮੰਡੀਆਂ ਵਿੱਚ ਲਿਆਂਦੀ ਗਈ ਕਿਸਾਨਾਂ ਦੀ ਜਿਣਸ ਦੀ ਖਰੀਦ ਅਤੇ ਲਿਫਟਿੰਗ ਜਲਦ ਤੋਂ ਜਲਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਮੁੱਚੀ ਖਰੀਦ ਪ੍ਰਕਿਰਿਆ ਨਿਰਵਿਘਨ ਅਤੇ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਨੇਪਰੇ ਚੜ੍ਹਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਮੰਡੀਆਂ ਨੂੰ ਕਬਜ਼ਿਆਂ ਤੋਂ ਮੁਕਤ ਅਤੇ ਸਾਫ਼ ਸੁਥਰਾ ਰੱਖਣ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸੀਜ਼ਨ ਦੇ ਸਿਖਰ ਦੌਰਾਨ ਮੰਡੀਆਂ ਵਿੱਚ ਫ਼ਸਲ ਦੇ ਅੰਬਾਰ ਨਾ ਲੱਗਣ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਚੱਲ ਰਹੇ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੰਡੀਆਂ ਵਿੱਚ ਖਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਮਿੱਲ ਮਾਲਕਾਂ ਦੀਆਂ ਹੱਕੀ ਮੰਗਾਂ ਪ੍ਰਤੀ ਸੁਹਿਰਦ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਇਨ੍ਹਾਂ ਮੰਗਾਂ ਦੇ ਜਲਦੀ ਹੱਲ ਲਈ ਕੇਂਦਰ ਸਰਕਾਰ ਕੋਲ ਮਾਮਲਾ ਉਠਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਸਮਾਜ ਦੇ ਹਰ ਵਰਗ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਵੱਲੋਂ 185 ਲੱਖ ਮੀਟਰਕ ਟਨ ਝੋਨਾ ਮੰਡੀਆਂ ਵਿੱਚ ਲਿਆਂਦੇ ਜਾਣ ਦੀ ਉਮੀਦ ਹੈ।ਉਨ੍ਹਾਂ ਕਿਹਾ ਕਿ ਇਸ ਵਾਰ ਸੂਬੇ ਵਿੱਚ 32 ਲੱਖ ਹੈਕਟੇਅਰ ਰਕਬਾ ਝੋਨੇ ਦੀ ਕਾਸ਼ਤ ਹੇਠ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 185 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਸਾਉਣੀ ਮੰਡੀਕਰਨ ਸੀਜ਼ਨ 2024-25 ਲਈ 41,378 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਸ ਸੀਜ਼ਨ ਲਈ ‘ਏ’ ਗਰੇਡ ਦੇ ਝੋਨੇ ਲਈ 2320 ਰੁਪਏ ਪ੍ਰਤੀ ਕੁਇੰਟਲ
ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਤੈਅ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੀਆਂ ਖਰੀਦ ਏਜੰਸੀਆਂ ਪਨਗ੍ਰੇਨ, ਮਾਰਕਫੈੱਡ, ਪਨਸਪ, ਪੀ.ਐੱਸ.ਡਬਲਯੂ.ਸੀ, ਅਤੇ ਐੱਫ.ਸੀ.ਆਈ. ਵੱਲੋਂ ਭਾਰਤ ਸਰਕਾਰ ਦੁਆਰਾ ਨਿਰਧਾਰਿਤ ਮਾਪਦੰਡਾਂ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ‘ਤੇ ਝੋਨੇ ਦੀ ਖਰੀਦ ਕਰਨਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਝੋਨੇ ਦੀ ਨਿਰਵਿਘਨ ਅਤੇ ਸੁਚਾਰੂ ਖਰੀਦ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਝੋਨੇ ਦੀ ਨਿਰਵਿਘਨ ਖਰੀਦ ਅਤੇ ਲਿਫਟਿੰਗ ਲਈ ਵਚਨਬੱਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਪਹੁੰਚਦੇ ਸਾਰ ਹੀ ਖ਼ਰੀਦਣ ਲਈ ਪਹਿਲਾਂ ਹੀ ਪੁਖਤਾ ਪ੍ਰਬੰਧ ਕਰ ਲਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਮੌਕੇ ‘ਤੇ ਹੀ ਅਦਾਇਗੀ ਯਕੀਨੀ ਬਣਾਉਣ ਲਈ ਢੁਕਵੀਂ ਵਿਧੀ ਵਿਕਸਿਤ ਕੀਤੀ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੰਡੀਆਂ ਵਿੱਚ ਅਨਾਜ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

Tags: BigBreaking LatestCmmannNewsPUNJABWWW.WISHAVWARTA.IN
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਈਕੋਜ਼ ਆਫ ਦ ਸੋਲ” ਵਿੱਚ ਜਜ਼ਬਾਤਾਂ ਦਾ ਸੈਲਾਬ

ਈਕੋਜ਼ ਆਫ ਦ ਸੋਲ” ਵਿੱਚ ਜਜ਼ਬਾਤਾਂ ਦਾ ਸੈਲਾਬ

by Wishavwarta
May 18, 2025
0

ਈਕੋਜ਼ ਆਫ ਦ ਸੋਲ" ਵਿੱਚ ਜਜ਼ਬਾਤਾਂ ਦਾ ਸੈਲਾਬ ਲੇਖਕਾ ਅਤੇ ਸਮਾਜ ਸੇਵੀ ਰਾਵੀ ਪੰਧੇਰ ਨੇ ਆਪਣਾ ਜਜ਼ਬਾਤੀ ਸਫ਼ਰ ਕੀਤਾ ਪੇਸ਼...

ਪੰਜਾਬ ਸਰਕਾਰ ਦੀ ਵੱਡੀ ਪਹਿਲ, ਪਰਾਲੀ ਸਾੜਨ ‘ਤੇ ਲੱਗੇਗੀ ਰੋਕ, ਉਦਯੋਗਾਂ ਨੂੰ ਮਿਲੇਗਾ ਫਾਇਦਾ

ਪੰਜਾਬ ਸਰਕਾਰ ਦੀ ਵੱਡੀ ਪਹਿਲ, ਪਰਾਲੀ ਸਾੜਨ ‘ਤੇ ਲੱਗੇਗੀ ਰੋਕ, ਉਦਯੋਗਾਂ ਨੂੰ ਮਿਲੇਗਾ ਫਾਇਦਾ

by Wishavwarta
May 15, 2025
0

ਪੰਜਾਬ ਸਰਕਾਰ ਦੀ ਵੱਡੀ ਪਹਿਲ, ਪਰਾਲੀ ਸਾੜਨ 'ਤੇ ਲੱਗੇਗੀ ਰੋਕ, ਉਦਯੋਗਾਂ ਨੂੰ ਮਿਲੇਗਾ ਫਾਇਦਾ - ਮਾਨ ਸਰਕਾਰ ਦਾ ਇਤਿਹਾਸਕ ਫੈਸਲਾ-...

Election Commission ਜਲਦ ਹੀ 40 ਐਪਸ ਦੀ ਥਾਂ ਇੱਕ ਐਪ ਕਰੇਗਾ ਜਾਰੀ: ਸਿਬਿਨ ਸੀ

Election Commission ਜਲਦ ਹੀ 40 ਐਪਸ ਦੀ ਥਾਂ ਇੱਕ ਐਪ ਕਰੇਗਾ ਜਾਰੀ: ਸਿਬਿਨ ਸੀ

by Wishavwarta
May 4, 2025
0

    Election Commission ਜਲਦ ਹੀ 40 ਐਪਸ ਦੀ ਥਾਂ ਇੱਕ ਐਪ ਕਰੇਗਾ ਜਾਰੀ: ਸਿਬਿਨ ਸੀ - ਚੋਣਾਂ ਬਾਬਤ ਸਾਰੀ...

ਸਾਂਸਦ MP Vikram Sahni ਵੱਲੋਂ ਨਸ਼ਾ ਮੁਕਤੀ ਕੇਂਦਰਾਂ ਲਈ 1 ਕਰੋੜ ਰੁਪਏ ਦੀ ਘੋਸ਼ਣਾ

ਸਾਂਸਦ MP Vikram Sahni ਵੱਲੋਂ ਨਸ਼ਾ ਮੁਕਤੀ ਕੇਂਦਰਾਂ ਲਈ 1 ਕਰੋੜ ਰੁਪਏ ਦੀ ਘੋਸ਼ਣਾ

by Wishavwarta
May 1, 2025
0

ਸਾਂਸਦ MP Vikram Sahni ਵੱਲੋਂ ਨਸ਼ਾ ਮੁਕਤੀ ਕੇਂਦਰਾਂ ਲਈ 1 ਕਰੋੜ ਰੁਪਏ ਦੀ ਘੋਸ਼ਣਾ ਚੰਡੀਗੜ੍ਹ, 1 ਮਈ ( ਵਿਸ਼ਵ ਵਾਰਤਾ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

National: LPG ਸਿਲੰਡਰ ਤੋਂ ਬਾਅਦ ਹੁਣ CNG ਵੀ ਹੋਈ ਮਹਿੰਗੀ

National: LPG ਸਿਲੰਡਰ ਤੋਂ ਬਾਅਦ ਹੁਣ CNG ਵੀ ਹੋਈ ਮਹਿੰਗੀ

by Ranjit Singh
October 2, 2026
0

National: LPG ਸਿਲੰਡਰ ਤੋਂ ਬਾਅਦ ਹੁਣ CNG ਵੀ ਹੋਈ ਮਹਿੰਗੀ ਚੰਡੀਗੜ੍ਹ, 2 ਅਕਤੂਬਰ (ਵਿਸ਼ਵ ਵਾਰਤਾ): ਐਲਪੀਜੀ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ...

Most Popular

ਪੰਜਾਬੀ ਗਾਇਕ ਨਿੰਜਾ ਅਤੇ ਸਾਊਂਡ ਆਪਰੇਟਰਾਂ ਵਿਚਕਾਰ ਵਿਵਾਦ 

ਪੰਜਾਬੀ ਗਾਇਕ ਨਿੰਜਾ ਅਤੇ ਸਾਊਂਡ ਆਪਰੇਟਰਾਂ ਵਿਚਕਾਰ ਵਿਵਾਦ 

by Navjot
4 weeks ago
0

ਪੰਜਾਬੀ ਗਾਇਕ ਨਿੰਜਾ ਅਤੇ ਸਾਊਂਡ ਆਪਰੇਟਰਾਂ ਵਿਚਕਾਰ ਵਿਵਾਦ    ਚੰਡੀਗੜ੍ਹ, 7 ਸਤੰਬਰ (ਵਿਸ਼ਵ ਵਾਰਤਾ)ਪੰਜਾਬੀ ਗਾਇਕ ਨਿੰਜਾ ਅਤੇ ਸਾਊਂਡ ਆਪਰੇਟਰਾਂ ਵਿਚਕਾਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 