ਨੇਪਾਲ ‘ਚ ਆਏ ਭਿਆਨਕ ਹੜ੍ਹਾਂ ‘ਚ ਲਾਪਤਾ ਪੰਜਾਬੀ ਨੌਜਵਾਨ; 25 ਅਗਸਤ ਤੋਂ ਬਾਅਦ ਪਰਿਵਾਰ ਨਾਲ ਟੁੱਟਿਆ ਸੰਪਰਕ
ਚੰਡੀਗੜ੍ਹ, 29 ਅਗਸਤ 2026 (ਵਿਸ਼ਵ ਵਾਰਤਾ): ਨੇਪਾਲ ਹੜ੍ਹ ਤ੍ਰਾਸਦੀ ਵਿੱਚ ਹੁਣ ਤੱਕ 669 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਨੇਪਾਲ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਲਾਪਤਾ ਲੋਕਾਂ ਦੀ ਗਿਣਤੀ 2426 ਹੈ। ਪ੍ਰਭਾਵਿਤ ਇਲਾਕਿਆਂ ਵਿੱਚ ਤੇਜ਼ੀ ਨਾਲ ਰਾਹਤ ਅਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ।

ਦੱਸ ਦਈਏ ਕਿ ਨੇਪਾਲ ਵਿੱਚ ਆਏ ਹੜ੍ਹਾਂ ਵਿੱਚ ਤਰਨਤਾਰਨ ਜ਼ਿਲ੍ਹੇ ਦਾ ਨੌਜਵਾਨ ਵੀ ਲਾਪਤਾ ਹੈ। ਉਸ ਦੇ ਨਾਲ ਉਸ ਦੇ ਦੋ ਕਰੀਬੀ ਰਿਸ਼ਤੇਦਾਰ ਵੀ ਲਾਪਤਾ ਹਨ, ਜੋ ਯੂ.ਪੀ. ਦੇ ਸੀਤਾਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਪਿੰਡ ਰੱਤੋਕੇ ਦਾ ਰਹਿਣ ਵਾਲਾ ਸ਼ਮਸ਼ੇਰ ਸਿੰਘ ਸੰਧੂ ਨੇਪਾਲ ਵਿੱਚ ਐਂਡ੍ਰਿਟਜ਼ ਕੰਪਨੀ ਦੇ ਤ੍ਰਿਸ਼ੂਲ ਅੱਪਰ ਪਾਵਰ ਹਾਊਸ ਪ੍ਰੋਜੈਕਟ ਵਿੱਚ ਕਰੇਨ ਆਪ੍ਰੇਟਰ ਦੇ ਤੌਰ ‘ਤੇ ਕੰਮ ਕਰਦਾ ਸੀ। ਉਸ ਦਾ ਸਾਲਾ ਭੁਪਿੰਦਰ ਸਿੰਘ, ਜੋ ਕਰੇਨ ਆਪ੍ਰੇਟਰ ਅਤੇ ਸਾਲੇ ਦਾ ਭਤੀਜਾ ਰਸ਼ਪਾਲ ਸਿੰਘ, ਜੋ ਟਰੱਕ ਆਪ੍ਰੇਟਰ ਦਾ ਕੰਮ ਕਰਦਾ ਸੀ।
ਪਰਿਵਾਰ ਮੁਤਾਬਕ ਨੇਪਾਲ ਵਿੱਚ ਆਏ ਹੜ੍ਹ ਦੌਰਾਨ ਤਿੰਨਾਂ ਦਾ ਸੰਪਰਕ ਅਚਾਨਕ ਟੁੱਟ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਸ਼ਮਸ਼ੇਰ ਸਿੰਘ ਨਾਲ 25 ਅਗਸਤ ਨੂੰ ਵਾਟਸਐਪ ‘ਤੇ ਵੀਡੀਓ ਕਾਲ ਰਾਹੀਂ ਆਖਰੀ ਵਾਰ ਗੱਲਬਾਤ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਨਹੀਂ ਹੋ ਸਕਿਆ। ਲਗਾਤਾਰ ਫੋਨ ਅਤੇ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਜਾਣਕਾਰੀ ਨਾ ਮਿਲਣ ਕਾਰਨ ਪਰਿਵਾਰ ਦੀ ਚਿੰਤਾ ਵਧਦੀ ਜਾ ਰਹੀ ਹੈ। ਪਰਿਵਾਰ ਅਤੇ ਪਿੰਡ ਵਾਲਿਆਂ ਨੇ ਡਿਪਟੀ ਕਮਿਸ਼ਨਰ (ਡੀ.ਸੀ.) ਨੂੰ ਪੱਤਰ ਲਿਖ ਕੇ ਮਦਦ ਦੀ ਗੁਹਾਰ ਲਗਾਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























