Punjabi Singer : ਗਾਇਕ ਖ਼ਾਨ ਸਾਬ੍ਹ ਨੂੰ ਵੱਡਾ ਸਦਮਾ; ਪਿਤਾ ਦਾ ਹੋਇਆ ਦਿਹਾਂਤ
ਚੰਡੀਗੜ੍ਹ, 13 ਅਕਤੂਬਰ 2025 (ਵਿਸ਼ਵ ਵਾਰਤਾ) – ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ੍ਹ ਨੂੰ ਵੱਡਾ ਸਦਮਾ ਲੱਗਾ ਹੈ। ਉਨ੍ਹਾਂ ਦੇ ਪਿਤਾ ਇਕਬਾਲ ਮੁਹੰਮਦ (70) ਦਾ ਅੱਜ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਥਰੂਮ ਵਿੱਚ ਨਹਾਉਂਦੇ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਖਾਨ ਸਾਬ੍ਹ ਦੀ ਮਾਂ ਪਰਵੀਨ ਬੇਗਮ ਦਾ ਦਿਹਾਂਤ ਹੋ ਗਿਆ ਸੀ ਅਤੇ ਹੁਣ ਪਿਤਾ ਵੀ ਦੁਨੀਆ ਤੋਂ ਚਲੇ ਗਏ। ਮਾਂ ਦੇ ਦੇਹਾਂਤ ਸਮੇਂ ਗਾਇਕ ਖ਼ਾਨ ਸਾਬ੍ਹ ਇੱਕ ਸ਼ੋਅ ਲਈ ਕੈਨੇਡਾ ਵਿੱਚ ਸਨ। ਉਨ੍ਹਾਂ ਨੇ ਮਾਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਸ਼ੋਅ ਰੱਦ ਕਰ ਕੇ ਪੰਜਾਬ ਵਾਪਸ ਆਉਣ ਦਾ ਫੈਸਲਾ ਲਿਆ ਸੀ। ਉਨ੍ਹਾਂ ਦੀ ਮਾਂ ਸਲਮਾ ਪ੍ਰਵੀਨ ਨੂੰ ਪੁੱਤਰ ਖਾਨ ਸਾਬ੍ਹ ਦੇ ਆਉਣ ਤੋਂ ਬਾਅਦ ਹੀ ਦਫ਼ਨਾਇਆ ਗਿਆ ਸੀ। ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਖਾਨ ਸਾਬ੍ਹ ਦੇ ਮਾਤਾ-ਪਿਤਾ ਦੋਵਾਂ ਦੇ ਚਲੇ ਜਾਣ ਨਾਲ ਗਾਇਕ ਅਤੇ ਉਸਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























