Punjabi singer ਕਰਨ ਔਜਲਾ ਦਾ ਚੰਡੀਗੜ੍ਹ ਕੰਸਰਟ ਫਿਰ ਵਿਵਾਦਾਂ ਚ
- ਲੱਗਿਆ ਕਰੋੜਾਂ ਰੁਪਏ ਜੁਰਮਾਨਾ
- ਜਾਣੋ ਕਿਉ ਹੋਈ ਵੱਡੀ ਕਾਰਵਾਈ
ਚੰਡੀਗੜ੍ਹ : ਪੰਜਾਬੀ ਗਾਇਕ ਕਰਨ ਔਜਲਾ ਸ਼ੋਅ ਦੇ ਪ੍ਰਬੰਧਕਾਂ ਨੂੰ ਇਸ਼ਤਿਹਾਰਬਾਜ਼ੀ ਨਿਯਮਾਂ ਦੀ ਉਲੰਘਣਾ ਕਰਨ ‘ਤੇ ਨਗਰ ਨਿਗਮ ਨੇ 1 ਕਰੋੜ ਰੁਪਏ ਦੀ ਰਿਕਵਰੀ ਨੋਟਿਸ ਭੇਜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੇਕਰ ਪ੍ਰਬੰਧਕਾਂ ਨੇ ਇਹ ਰਕਮ ਨਿਰਧਾਰਤ ਸਮੇਂ ਅੰਦਰ ਜਮ੍ਹਾ ਨਹੀਂ ਕਰਵਾਈ ਤਾਂ ਇਹ ਰਕਮ ਜੁਰਮਾਨੇ ਅਤੇ ਵਿਆਜ ਸਮੇਤ ਵਸੂਲ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ 7 ਦਸੰਬਰ ਨੂੰ ਸੈਕਟਰ-34 ਪ੍ਰਦਰਸ਼ਨੀ ਗਰਾਊਂਡ ਵਿਖੇ ਕਰਨ ਔਜਲਾ ਦੇ ਲਾਈਵ ਕੰਸਰਟ ਦੌਰਾਨ ਕਈ ਤਰ੍ਹਾਂ ਦੇ ਇਸ਼ਤਿਹਾਰੀ ਹੋਰਡਿੰਗ ਲਾਏ ਗਏ ਸਨ। ਨਗਰ ਨਿਗਮ ਤੋਂ ਉਨ੍ਹਾਂ ਦੀ ਮਨਜ਼ੂਰੀ ਨਹੀਂ ਲਈ ਗਈ। ਇਸ ਤੋਂ ਬਾਅਦ ਇਹ ਨੋਟਿਸ ਭੇਜਿਆ ਗਿਆ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/