• Latest
  • Trending
LUDHIANA NEWS -ਪੰਜਾਬੀ ਸਹਿਤ ਅਕਾਡਮੀ ਲੁਧਿਆਣਾ ਵਲੋਂ ਮਿੰਨੀ ਕਹਾਣੀ ਪਾਠ

LUDHIANA NEWS -ਪੰਜਾਬੀ ਸਹਿਤ ਅਕਾਡਮੀ ਲੁਧਿਆਣਾ ਵਲੋਂ ਮਿੰਨੀ ਕਹਾਣੀ ਪਾਠ

1 year ago
ਅਮਰੀਕੀ ਕ੍ਰਿਕਟਰ ਅਖਿਲੇਸ਼ ਰੈੱਡੀ ‘ਤੇ ਲੱਗੀ 8 ਸਾਲ ਦੀ ਪਾਬੰਦੀ; ਪੜ੍ਹੋ ਕੀ ਹੈ ਮਾਮਲਾ

ਅਮਰੀਕੀ ਕ੍ਰਿਕਟਰ ਅਖਿਲੇਸ਼ ਰੈੱਡੀ ‘ਤੇ ਲੱਗੀ 8 ਸਾਲ ਦੀ ਪਾਬੰਦੀ; ਪੜ੍ਹੋ ਕੀ ਹੈ ਮਾਮਲਾ

10 minutes ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

35 minutes ago
ਬਾਂਕੀਪੁਰ ਉਪ-ਚੋਣ: ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਨੂੰ ਦਿੱਤੀ ਕਰਾਰੀ ਹਾਰ

ਬਾਂਕੀਪੁਰ ਉਪ-ਚੋਣ: ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਨੂੰ ਦਿੱਤੀ ਕਰਾਰੀ ਹਾਰ

1 hour ago
ਗੁਰੂ ਰਵਿਦਾਸ ਦਾ 650ਵਾਂ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੀ ਹੈ ਪੰਜਾਬ ਸਰਕਾਰ: ਤਰੁਨਪ੍ਰੀਤ ਸਿੰਘ ਸੌਂਦ

ਗੁਰੂ ਰਵਿਦਾਸ ਦਾ 650ਵਾਂ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੀ ਹੈ ਪੰਜਾਬ ਸਰਕਾਰ: ਤਰੁਨਪ੍ਰੀਤ ਸਿੰਘ ਸੌਂਦ

2 hours ago
ਛੇਹਰਟਾ-ਗੁਮਾਨਪੁਰਾ ਫਾਟਕ ’ਤੇ ਫਲਾਈਓਵਰ ਜਾਂ ਹੋਰ ਢੁਕਵੇਂ ਪ੍ਰਬੰਧਾਂ ਲਈ ਇੱਕ ਹਫ਼ਤੇ ਵਿੱਚ ਬਣੇਗੀ ਅਧਿਕਾਰੀਆਂ ਦੀ ਕਮੇਟੀ

ਛੇਹਰਟਾ-ਗੁਮਾਨਪੁਰਾ ਫਾਟਕ ’ਤੇ ਫਲਾਈਓਵਰ ਜਾਂ ਹੋਰ ਢੁਕਵੇਂ ਪ੍ਰਬੰਧਾਂ ਲਈ ਇੱਕ ਹਫ਼ਤੇ ਵਿੱਚ ਬਣੇਗੀ ਅਧਿਕਾਰੀਆਂ ਦੀ ਕਮੇਟੀ

2 hours ago
ਭਾਜਪਾ ਪੰਜਾਬ ਨੇ ਨਵੇਂ ਸੂਬਾ ਅਹੁਦੇਦਾਰਾਂ ਦਾ ਕੀਤਾ ਐਲਾਨ

ਭਾਜਪਾ ਪੰਜਾਬ ਨੇ ਨਵੇਂ ਸੂਬਾ ਅਹੁਦੇਦਾਰਾਂ ਦਾ ਕੀਤਾ ਐਲਾਨ

2 hours ago
ਪੇਪਰ ਲੀਕ ਖਿਲਾਫ ਵਿਧਾਨ ਸਭਾ ‘ਚ ਨਿੰਦਾ ਮਤਾ ਪਾਸ

ਪੇਪਰ ਲੀਕ ਖਿਲਾਫ ਵਿਧਾਨ ਸਭਾ ‘ਚ ਨਿੰਦਾ ਮਤਾ ਪਾਸ

3 hours ago
ਰਾਜਾ ਵੜਿੰਗ ਦੇ ਗ੍ਰਹਿ ਜ਼ਿਲ੍ਹੇ ‘ਚ ‘ਰਾਜਾ-ਬਘੇਲ ਹਟਾਓ ਕਾਂਗਰਸ ਬਚਾਓ’ ਦੇ ਪੋਸਟਰ

ਰਾਜਾ ਵੜਿੰਗ ਦੇ ਗ੍ਰਹਿ ਜ਼ਿਲ੍ਹੇ ‘ਚ ‘ਰਾਜਾ-ਬਘੇਲ ਹਟਾਓ ਕਾਂਗਰਸ ਬਚਾਓ’ ਦੇ ਪੋਸਟਰ

4 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

5 hours ago
ਪਟਿਆਲਾ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਪਟਿਆਲਾ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

5 hours ago
ਬ੍ਰਿਜ ਭੂਸ਼ਣ ਦੇ ਬਰੀ ਹੋਣ ‘ਤੇ ਵਿਨੇਸ਼ ਫੋਗਾਟ ਦਾ ਵੱਡਾ ਬਿਆਨ

ਬ੍ਰਿਜ ਭੂਸ਼ਣ ਦੇ ਬਰੀ ਹੋਣ ‘ਤੇ ਵਿਨੇਸ਼ ਫੋਗਾਟ ਦਾ ਵੱਡਾ ਬਿਆਨ

5 hours ago
ਫਿਲਮ ‘ਮਰਡਰ ਇਨ ਟਾਊਨ’ ਦਾ ਪਹਿਲਾ ਲੁੱਕ ਜਾਰੀ 

ਫਿਲਮ ‘ਮਰਡਰ ਇਨ ਟਾਊਨ’ ਦਾ ਪਹਿਲਾ ਲੁੱਕ ਜਾਰੀ 

6 hours ago
Hindi News
English News
Monday, August 3, 2026
No Result
View All Result
31 °c
Chandigarh
29 ° Tue
28 ° Wed
28 ° Thu
29 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

LUDHIANA NEWS -ਪੰਜਾਬੀ ਸਹਿਤ ਅਕਾਡਮੀ ਲੁਧਿਆਣਾ ਵਲੋਂ ਮਿੰਨੀ ਕਹਾਣੀ ਪਾਠ

May 18, 2025
in ਖਬਰਾਂ
LUDHIANA NEWS -ਪੰਜਾਬੀ ਸਹਿਤ ਅਕਾਡਮੀ ਲੁਧਿਆਣਾ ਵਲੋਂ ਮਿੰਨੀ ਕਹਾਣੀ ਪਾਠ

????????????????????????????????????

ਲੁਧਿਆਣਾ  : 18 ਮਈ (  ਵਿਸ਼ਵ ਵਾਰਤਾ ) ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਮਿੰਨੀ ਕਹਾਣੀ ਪਾਠ ਕਰਵਾਇਆ ਗਿਆ ਜਿਸ ਦੀ
ਪ੍ਰਧਾਨਗੀ ਸ. ਭੋਲਾ ਸਿੰਘ ਸੰਘੇੜਾ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਡਾ. ਨਾਇਬ ਸਿੰਘ
ਮੰਡੇਰ, ਡਾ. ਹਰਪ੍ਰੀਤ ਸਿੰਘ ਰਾਣਾ, ਸ੍ਰੀ ਜਸਪਾਲ ਸਿੰਘ ਮਾਨਖੇੜਾ, ਸੁਰਿੰਦਰ ਕੈਲੇ
ਸ਼ਾਮਲ ਸਨ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ
ਹਾਜ਼ਰੀਨ ਦਾ ਸਵਾਗਤ ਕਰਦੇ ਹੋਏ ਅਕਾਡਮੀ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ
ਦਿੱਤੀ। ਲੇਖਕਾਂ ਦੇ ਸਹਿਯੋਗ ਨਾਲ ਹੰੁਦੇ ਰਹਿਣਗੇ ਓਨਾ ਸਾਡਾ ਹੌਸਲਾ ਵਧੇਗਾ।
ਮਿੰਨੀ ਕਹਾਣੀ ਪਾਠ ਮੌਕੇ ਪੰਜਾਬ ਭਰ ਤੋਂ 43 ਮਿੰਨੀ ਕਹਾਣੀਕਾਰਾਂ ਵਲੋਂ ਆਪਣੀਆਂ
ਮਿੰਨੀ ਕਹਾਣੀਆਂ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਕਹਾਣੀਆਂ ’ਤੇ ਸਮੀਖਿਆ ਕਰਦੇ ਹੋਏ ਡਾ.
ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਇਹ ਮਿੰਨੀ ਕਹਾਣੀ ਉਤਸਵ ਹੀ ਹੈ। ਆਮ ਪਾਠਕ ਸਮੇਂ
ਦੀ ਘਾਟ ਕਾਰਨ ਛੇਤੀ ਫ਼ੈਸਲੇ ’ਤੇ ਪੁੱਜਣ ਲਈ ਮਿੰਨੀ ਕਹਾਣੀ ਵੱਲ ਰੁਚਿਤ ਹੁੰਦਾ ਹੈ।
ਮਿੰਨੀ ਕਹਾਣੀ ਵਿਚ ਸਮੁੰਦਰ ਨੂੰ ਕੁੱਜੇ ਵਿਚ ਪਾਉਣਾ ਹੁੰਦਾ ਹੈ। ਮਿੰਨੀ ਕਹਾਣੀ ਦਾ
ਭਵਿੱਖ ਰੌਸ਼ਨ ਹੈ। ਉਨ੍ਹਾਂ ਹਾਜ਼ਰ ਕਹਾਣੀਕਾਰਾਂ ਨੂੰ ਕੁਝ ਤਕਨੀਕੀ ਪੱਖਾਂ ਤੋਂ ਜਾਣੂੰ
ਵੀ ਕਰਵਾਇਆ। ਡਾ. ਗੁਰਪ੍ਰੀਤ ਸਿੰਘ ਸੰਗਰਾਣਾ ਨੇ ਕਿਹਾ ਕਿ ਕਹਾਣੀ ਵਿਚ, ਬੌਧਿਕ,
ਤਜ਼ਰਬਾ ਤੇ ਜ਼ਜ਼ਬਾਤ ਤਿੰਨ ਪ੍ਰਮੁੱਖ ਕੇਂਦਰ ਬਿੰਦੂ ਹੁੰਦੇ ਹਨ। ਲੇਖਕਾਂ ਨੂੰ ਪੰਜਾਬੀ
ਸ਼ਬਦਾਵਲੀ ਵਰਤਣ ਲਈ ਪ੍ਰਮੁੱਖਤਾ ਦੇਣੀ ਚਾਹੀਦੀ ਹੈ। ਨੇੜਲੇ ਤਜ਼ਰਬਿਆਂ ਤੋਂ ਉਪਰ ਉੱਠ ਕੇ
ਕੌਮੀ, ਕੌਮਾਂਤਰੀ ਮੁੱਦੇ ਵੀ ਛੋਹੇ ਜਾਣੇ ਚਾਹੀਦੇ ਹਨ। ਮਿੰਨੀ ਕਹਾਣੀ ਇਸ ਤਰ੍ਹਾਂ ਦੀ
ਨਾ ਹੋਵੇ ਕਿ ਚੁਟਕਲਾ ਬਣ ਕੇ ਰਹਿ ਜਾਵੇ।
ਡਾ. ਹਰਪ੍ਰੀਤ ਸਿੰਘ ਰਾਣਾ ਨੇ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅੱਜ
ਪੜ੍ਹੀਆਂ ਗਈਆਂ ਕਹਾਣੀਆਂ ਦੇ ਵਿਸ਼ੇ ਲਗਭਗ ਰਿਵਾਇਤੀ ਹੀ ਰਹੇ ਹਨ। ਲਿਖਣਾ ਲੲਂ ਘੱਟ
ਸ਼ਬਦਾਂ ਵਿਚ ਵੱਡਾ ਲਿਖਣ ਲਈ ਲੇਖਕ ਨੂੰ ਸਰਬਾਂਗੀ ਪਾਠਕ ਬਣਨਾ ਬਹੁਤ ਜ਼ਰੂਰੀ ਹੈ। ਡਾ.
ਨਾਇਬ ਸਿੰਘ ਮੰਡੇਰ ਨੇ ਕਿਹਾ ਕਿ ਭਾਵੇਂ ਅੱਜ ਪੜ੍ਹੀਆਂ ਗਈਆਂ ਕਹਾਣੀਆਂ ਦੇ ਵਿਸ਼ੇ ਘਰ,
ਪਰਿਵਾਰ ਅਤੇ ਆਲੇ ਦੁਆਲੇ ਨਾਲ ਸੰਬੰਧਿਤ ਆਮ ਹੀ ਸਨ, ਕਿਉਕਿ ਅਸੀਂ ਵੀ ਆਮ ਹੀ ਹਾਂ।
ਪੜ੍ਹੀਆਂ ਗਈਆਂ ਸਾਰੀਆਂ ਕਹਾਣੀਆਂ ਵਿਚ ਕਾਲ ਦੋਸ਼ ਨਹੀਂ ਹੈ। ਮਿੰਨੀ ਕਹਾਣੀ ਬਲਵਾਨ ਹੋਈ
ਹੈ। ਰਚਨਾ ਦਾ ਆਕਾਰ ਕੈਨਵਸ ਹੀ ਤੈਅ ਕਰਦਾ ਹੈ। ਮਿੰਨੀ ਕਹਾਣੀ ਵਿਚ ਇਕ ਘਟਨਾ ਅਤੇ ਘੱਟ
ਪਾਤਰ ਹੁੰਦੇ ਹਨ। ਸ੍ਰੀ ਜਸਪਾਲ ਮਾਨਖੇੜਾ ਨੇ ਕਿਹਾ ਅੱਜ ਦੇ ਕਹਾਣੀਕਾਰਾਂ ਦੀ ਸਿਫ਼ਤ
ਕਰਨੀ ਬਣਦੀ ਹੈ ਕਿ ਉਹ ਘੱਟ ਸ਼ਬਦਾਂ ’ਚ ਗੱਲ ਕਰਨ ਲਈ ਵੱਡੇ ਤਜ਼ਰਬੇ ਅਤੇ ਸਾਧਨਾਂ ਦੀ
ਲੋੜ ਹੈ। ਅੱਜ ਸੁਣਾਈਆਂ ਕਹਾਣੀਆਂ ਬਹੁਤ ਵਧੀਆ ਸਨ ਅਤੇ ਲੇਖਕਾਂ ਦੀ ਪੇਸ਼ਕਾਰੀ ਵੀ ਵਧੀਆ
ਸੀ। ਸ. ਭੋਲਾ ਸਿੰਘ ਸੰਘੇੜਾ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਸਾਹਿਤ ਨੂੰ
ਪਿੰਡਾਂ ਵਿਚ ਲੈ ਜਾਣ ਦੀ ਲੋੜ ਹੈ ਹਰ ਖੇਤਰ ਦੇ ਖਿੱਤੇ ਵਿਚ ਤਬਦੀਲੀਆਂ ਹੁੰਦੀਆਂ
ਰਹਿੰਦੀਆਂ ਹਨ। ਲੰਮੇ ਸੰਘਰਸ਼ ਬਾਅਦ ਮਿੰਨੀ ਕਹਾਣੀ ਦੀ ਵਿਧਾ ਸਾਹਿਤ ਵਿਚ ਸਥਾਪਿਤ ਹੋ
ਗਈ ਹੈ। ਪਰ ਮਿੰਨੀ ਕਹਾਣੀ ਦਾ ਵੀ ਇਕ ਵਿਧੀ ਵਿਧਾਨ ਹੈ। ਹਰ ਛੋਟੀ ਕਹਾਣੀ ਮਿੰਨੀ ਨਹੀਂ
ਹੁੰਦੀ। ਇਸ ਵਿਚ ਵਿਸਥਾਰ ਅੱਖਰਦਾ ਹੈ। ਅਣਕਿਹਾ ਬਹੁਤ ਜ਼ਰੂਰੀ ਹੁੰਦਾ ਹੈ। ਉਨ੍ਹਾਂ
ਅਕਾਡਮੀ ਦੇ ਇਸ ਉਪਰਾਲੇ ਲਈ ਅਹੁਦੇਦਾਰਾਂ ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।
ਸਮਾਗਮ ਦੇ ਅਖ਼ੀਰ ਵਿਚ ਅਕਾਡਮੀ ਦੇ ਸਕੱਤਰ ਸ੍ਰੀ ਜਸਵੀਰ ਝੱਜ ਨੇ ਸਭ ਦਾ ਧੰਨਵਾਦ
ਕਰਦਿਆਂ ਕਿਹਾ ਕਿ ਸਾਹਿਤ ਦੀ ਹਰ ਵਿਧਾ ਸਾਹਿਤ ਨੂੰ ਸੁਚੱਜੀ ਸੇਧ ਦੇ ਕੇ ਚੰਗਾ ਬਣਾਉਣ
ਦੇ ਫ਼ਿਕਰਮੰਦੀ ਪਾਲਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ
ਭੱਠਲ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਡਾ. ਗੁਰਇਕਬਾਲ ਸਿੰਘ, ਜਨਮੇਜਾ
ਸਿੰਘ ਜੌਹਲ, ਦੀਪ ਜਗਦੀਪ ਸਿੰਘ, ਡਾ. ਸੁਰਿੰਦਰ ਭੱਠਲ, ਇੰਦਰਜੀਤਪਾਲ ਕੌਰ, ਸੁਰਿੰਦਰ
ਦੀਪ, ਮਨਦੀਪ ਕੌਰ ਭੰਮਰਾ, ਤਰਲੋਚਨ ਝਾਂਡੇ, ਮੀਤ ਅਨਮੋਲ, ਵਿਜੇ ਕੁਮਾਰ, ਅਮਰਜੀਤ
ਸ਼ੇਰਪੁਰੀ, ਰਮੇਸ਼ ਕੁਮਾਰ ਰਤਨ, ਸਿਮਰਨਦੀਪ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਪਾਠਕ
ਹਾਜ਼ਰ ਸਨ।
ਇਸ ਮੌਕੇ ਪੰਜਾਬ ਭਰ ਤੋਂ ਸ਼ਾਮਲ ਹੋਏ ਮਿੰਨੀ ਕਹਾਣੀਕਾਰਾਂ ਵਿਚ ਤਿ੍ਰਪਤਾ ਬਰਮੌਤਾ,
ਸੀਮਾ ਭਾਟੀਆ, ਮਨਜੀਤ ਕੌਰ ਧੀਮਾਨ, ਗੁਰਪ੍ਰੀਤ ਕੌਰ, ਸੰਦੀਪ ਸੋਖਲ ਬਾਦਸ਼ਾਹਪੁਰੀ,
ਪਰਮਜੀਤ ਕੌਰ ਸ਼ੇਖਪੁਰਾ, ਰਾਜਿੰਦਰ ਰਵੀ, ਡਾ. ਪੂਨਮ ਗੁਪਤ, ਸੁਰਿੰਦਰ ਸ਼ਰਮਾ ਨਾਗਰਾ,
ਪਰਗਟ ਸਿੰਘ ਜੰਬਰ, ਬੀਰਇੰਦਰ ਬਨਭੌਰੀ, ਕੁਲਵਿੰਦਰ ਕੌਸ਼ਲ, ਸੁਰਿੰਦਰ ਦੀਪ, ਗੁਰਸੇਵਕ
ਸਿੰਘ ਰੋੜਕੀ, ਜਗਦੀਸ਼ ਰਾਏ ਕੁਲਰੀਆ, ਡਾ. ਦਵਿੰਦਰ ਕੌਰ ਖੁਸ਼, ਸੀਮਾ ਵਰਮਾ, ਬਲਰਾਜ
ਕੁਹਾੜਾ, ਰਘਬੀਰ ਸਿੰਘ ਮਹਿਮੀ, ਡਾ. ਹਰਪ੍ਰੀਤ ਰਾਣਾ, ਸੁਖਦਰਸ਼ਨ ਗਰਗ, ਸਾਧੂ ਰਾਮ
ਲੰਗੇਆਣਾ, ਸਰਵਣ ਸਿੰਘ ਪਤੰਗ, ਸੋਮਾ ਕਲਸੀਆ, ਕੰਵਲਜੀਤ ਭੋਲਾ ਲੰਡੇ, ਡੀ.ਐਮ.ਸਿੰਘ,
ਗੁਰਮੀਤ ਸਿੰਘ ਮਠਾੜੂ, ਸੁਖਦੇਵ ਸਿੰਘ ਔਲਖ, ਤਿ੍ਰਲੋਕ ਢਿੱਲੋਂ, ਮਨਜਿੰਦਰ ਸਿੰਘ
ਭਾਟੀਆ, ਸ਼ਿਖਾ ਗਰਗ ਮੋਗਾ, ਦਵਿੰਦਰ ਪਟਿਆਲਵੀ, ਦਰਸ਼ਨ ਸਿੰਘ ਬਰੇਟਾ, ਸੁਰਿੰਦਰ ਕੈਲੇ,
ਕੁਲਵਿੰਦਰ ਕੁਮਾਰ ਬਹਾਦਰਗੜ੍ਹ, ਰਾਜ ਬਧੌਛੀ, ਲਖਬੀਰ ਸਿੰਘ ਭੱਟੀ, ਜਗਦੀਸ਼ ਪ੍ਰੀਤਮ,
ਡਾ. ਗੁਰਵਿੰਦਰ ਅਮਨ ਰਾਜਪੁਰਾ ਸ਼ਾਮਲ ਸਨ। ਮਿੰਨੀ ਕਹਾਣੀ ਪਾਠ ਦੇ ਕਨਵੀਨਰ ਸ੍ਰੀ
ਸੁਰਿੰਦਰ ਕੈਲੇ ਨੇ ਬਾਖ਼ੂਬੀ ਮੰਚ ਸੰਚਾਲਨ ਕੀਤਾ।

LUDHIANA NEWS

Tags: Ludhiana News
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਅਮਰੀਕੀ ਕ੍ਰਿਕਟਰ ਅਖਿਲੇਸ਼ ਰੈੱਡੀ ‘ਤੇ ਲੱਗੀ 8 ਸਾਲ ਦੀ ਪਾਬੰਦੀ; ਪੜ੍ਹੋ ਕੀ ਹੈ ਮਾਮਲਾ

ਅਮਰੀਕੀ ਕ੍ਰਿਕਟਰ ਅਖਿਲੇਸ਼ ਰੈੱਡੀ ‘ਤੇ ਲੱਗੀ 8 ਸਾਲ ਦੀ ਪਾਬੰਦੀ; ਪੜ੍ਹੋ ਕੀ ਹੈ ਮਾਮਲਾ

by Jaspreet Kaur
August 3, 2026
0

ਅਮਰੀਕੀ ਕ੍ਰਿਕਟਰ ਅਖਿਲੇਸ਼ ਰੈੱਡੀ 'ਤੇ ਲੱਗੀ 8 ਸਾਲ ਦੀ ਪਾਬੰਦੀ; ਪੜ੍ਹੋ ਕੀ ਹੈ ਮਾਮਲਾ ਨਵੀ ਦਿੱਲੀ, 3 ਅਗਸਤ (ਵਿਸ਼ਵ ਵਾਰਤਾ):...

Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
August 3, 2026
0

Top 10 News: ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 3 ਅਗਸਤ (ਵਿਸ਼ਵ ਵਾਰਤਾ): ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News)...

ਬਾਂਕੀਪੁਰ ਉਪ-ਚੋਣ: ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਨੂੰ ਦਿੱਤੀ ਕਰਾਰੀ ਹਾਰ

ਬਾਂਕੀਪੁਰ ਉਪ-ਚੋਣ: ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਨੂੰ ਦਿੱਤੀ ਕਰਾਰੀ ਹਾਰ

by Jaspreet Kaur
August 3, 2026
0

ਬਾਂਕੀਪੁਰ ਉਪ-ਚੋਣ: ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਨੂੰ ਦਿੱਤੀ ਕਰਾਰੀ ਹਾਰ - ਜਾਣੋ ਕਿੰਨੀਆਂ ਵੋਟਾਂ ਨਾਲ ਦਰਜ ਕੀਤੀ ਵੱਡੀ ਜਿੱਤ ਬਿਹਾਰ,...

ਗੁਰੂ ਰਵਿਦਾਸ ਦਾ 650ਵਾਂ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੀ ਹੈ ਪੰਜਾਬ ਸਰਕਾਰ: ਤਰੁਨਪ੍ਰੀਤ ਸਿੰਘ ਸੌਂਦ

ਗੁਰੂ ਰਵਿਦਾਸ ਦਾ 650ਵਾਂ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੀ ਹੈ ਪੰਜਾਬ ਸਰਕਾਰ: ਤਰੁਨਪ੍ਰੀਤ ਸਿੰਘ ਸੌਂਦ

by Ankit
August 3, 2026
0

ਗੁਰੂ ਰਵਿਦਾਸ ਦਾ 650ਵਾਂ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੀ ਹੈ ਪੰਜਾਬ ਸਰਕਾਰ: ਤਰੁਨਪ੍ਰੀਤ ਸਿੰਘ ਸੌਂਦ ਕੈਬਨਿਟ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਅਮਰੀਕੀ ਕ੍ਰਿਕਟਰ ਅਖਿਲੇਸ਼ ਰੈੱਡੀ ‘ਤੇ ਲੱਗੀ 8 ਸਾਲ ਦੀ ਪਾਬੰਦੀ; ਪੜ੍ਹੋ ਕੀ ਹੈ ਮਾਮਲਾ

ਅਮਰੀਕੀ ਕ੍ਰਿਕਟਰ ਅਖਿਲੇਸ਼ ਰੈੱਡੀ ‘ਤੇ ਲੱਗੀ 8 ਸਾਲ ਦੀ ਪਾਬੰਦੀ; ਪੜ੍ਹੋ ਕੀ ਹੈ ਮਾਮਲਾ

by Jaspreet Kaur
August 3, 2026
0

ਅਮਰੀਕੀ ਕ੍ਰਿਕਟਰ ਅਖਿਲੇਸ਼ ਰੈੱਡੀ 'ਤੇ ਲੱਗੀ 8 ਸਾਲ ਦੀ ਪਾਬੰਦੀ; ਪੜ੍ਹੋ ਕੀ ਹੈ ਮਾਮਲਾ ਨਵੀ ਦਿੱਲੀ, 3 ਅਗਸਤ (ਵਿਸ਼ਵ ਵਾਰਤਾ):...

Most Popular

ਬੇਅਦਬੀ ਕਾਨੂੰਨ ‘ਤੇ ਪੰਜਾਬ ਸਰਕਾਰ ਦਾ ਜਵਾਬ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰੱਦ

ਬੇਅਦਬੀ ਕਾਨੂੰਨ ‘ਤੇ ਪੰਜਾਬ ਸਰਕਾਰ ਦਾ ਜਵਾਬ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰੱਦ

by Jaspreet Kaur
4 days ago
0

ਬੇਅਦਬੀ ਕਾਨੂੰਨ 'ਤੇ ਪੰਜਾਬ ਸਰਕਾਰ ਦਾ ਜਵਾਬ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰੱਦ - ਸੋਧਾਂ ਲਈ ਸਹਿਮਤੀ ਬਣਾਉਣ ਵਾਸਤੇ ਸਿੱਖ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 