• Latest
  • Trending
ਪੰਜਾਬੀ ਕਵੀ ਸੁਰਜੀਤ ਰਾਮਪੁਰੀ ਜਨਮ -ਸ਼ਤਾਬਦੀ ਸਾਲ ਦਾ ਆਰੰਭ

ਪੰਜਾਬੀ ਕਵੀ ਸੁਰਜੀਤ ਰਾਮਪੁਰੀ ਜਨਮ -ਸ਼ਤਾਬਦੀ ਸਾਲ ਦਾ ਆਰੰਭ

3 months ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

6 hours ago
ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

8 hours ago
‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

8 hours ago
ਉਤਰਾਖੰਡ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਕੱਲ੍ਹ ਨੂੰ ਹੋਵੇਗਾ ਸ਼ੁਰੂ 

ਉਤਰਾਖੰਡ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਕੱਲ੍ਹ ਨੂੰ ਹੋਵੇਗਾ ਸ਼ੁਰੂ 

8 hours ago
ਸਾਬਕਾ ਮੰਤਰੀ ਚੁਨੀ ਲਾਲ ਭਗਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ

ਸਾਬਕਾ ਮੰਤਰੀ ਚੁਨੀ ਲਾਲ ਭਗਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ

8 hours ago
ਵਿਦੇਸ਼ ਮੰਤਰੀ ਜੈਸ਼ੰਕਰ ਜਾਣਗੇ ਨਿਊਯਾਰਕ ; ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਕਰਨਗੇ ਸੰਬੋਧਨ

ਵਿਦੇਸ਼ ਮੰਤਰੀ ਜੈਸ਼ੰਕਰ ਜਾਣਗੇ ਨਿਊਯਾਰਕ ; ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਕਰਨਗੇ ਸੰਬੋਧਨ

8 hours ago
ਵਿਜੀਲੈਂਸ ਬਿਊਰੋ ਵੱਲੋਂ ਮਾਰਚ 2022 ਤੋਂ ਅਗਸਤ 2026 ਤੱਕ ਭ੍ਰਿਸ਼ਟਾਚਾਰ ਦੇ 1107 ਮਾਮਲਿਆਂ ਵਿੱਚ 1146 ਮੁਲਜ਼ਮ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਮਾਰਚ 2022 ਤੋਂ ਅਗਸਤ 2026 ਤੱਕ ਭ੍ਰਿਸ਼ਟਾਚਾਰ ਦੇ 1107 ਮਾਮਲਿਆਂ ਵਿੱਚ 1146 ਮੁਲਜ਼ਮ ਗ੍ਰਿਫ਼ਤਾਰ

9 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

9 hours ago
ਗੁਜਰਾਤ : ਰਾਜਕੋਟ ਵਿੱਚ 108 ਐਮਰਜੈਂਸੀ ਟੀਮ ਦੀ ਮਦਦ ਨਾਲ ਮਾਂ ਨੇ ਤਿੰਨ ਬੱਚਿਆਂ (ਟ੍ਰਿਪਲੈਟਸ) ਨੂੰ ਦਿੱਤਾ ਜਨਮ

ਗੁਜਰਾਤ : ਰਾਜਕੋਟ ਵਿੱਚ 108 ਐਮਰਜੈਂਸੀ ਟੀਮ ਦੀ ਮਦਦ ਨਾਲ ਮਾਂ ਨੇ ਤਿੰਨ ਬੱਚਿਆਂ (ਟ੍ਰਿਪਲੈਟਸ) ਨੂੰ ਦਿੱਤਾ ਜਨਮ

10 hours ago
 Veer Guardian 2026 exercise ਦੌਰਾਨ ਭਾਰਤ ਅਤੇ ਜਾਪਾਨ ਦੇ ਹਵਾਈ ਸੈਨਾ ਮੁਖੀਆਂ ਨੇ ‘ਤੇਜਸ’ ਵਿੱਚ ਭਰੀ ਉਡਾਣ 

 Veer Guardian 2026 exercise ਦੌਰਾਨ ਭਾਰਤ ਅਤੇ ਜਾਪਾਨ ਦੇ ਹਵਾਈ ਸੈਨਾ ਮੁਖੀਆਂ ਨੇ ‘ਤੇਜਸ’ ਵਿੱਚ ਭਰੀ ਉਡਾਣ 

10 hours ago
16 ਮੰਜ਼ਿਲਾ ਸੁਸਾਇਟੀ ਦੀ ਉਸਾਰੀ ਰੋਕਣ ਦੀ ਮੰਗ ਨੂੰ ਲੈ ਕੇ ਸੈਕਟਰ 70 ਦੀਆਂ ਜਥੇਬੰਦੀਆਂ ਦਾ ਵਫ਼ਦ ਸੁਖਦੇਵ ਪਟਵਾਰੀ ਦੀ ਅਗਵਾਈ ‘ਚ ਸੀਏ ਗਮਾਡਾ ਨੂੰ ਮਿਲਿਆ

16 ਮੰਜ਼ਿਲਾ ਸੁਸਾਇਟੀ ਦੀ ਉਸਾਰੀ ਰੋਕਣ ਦੀ ਮੰਗ ਨੂੰ ਲੈ ਕੇ ਸੈਕਟਰ 70 ਦੀਆਂ ਜਥੇਬੰਦੀਆਂ ਦਾ ਵਫ਼ਦ ਸੁਖਦੇਵ ਪਟਵਾਰੀ ਦੀ ਅਗਵਾਈ ‘ਚ ਸੀਏ ਗਮਾਡਾ ਨੂੰ ਮਿਲਿਆ

10 hours ago
ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਗ੍ਰਿਫ਼ਤਾਰ

ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਗ੍ਰਿਫ਼ਤਾਰ

11 hours ago
Hindi News
English News
Monday, September 21, 2026
No Result
View All Result
24 °c
Chandigarh
29 ° Tue
29 ° Wed
30 ° Thu
29 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬੀ ਕਵੀ ਸੁਰਜੀਤ ਰਾਮਪੁਰੀ ਜਨਮ -ਸ਼ਤਾਬਦੀ ਸਾਲ ਦਾ ਆਰੰਭ

June 13, 2026
in ਸਾਹਿਤਕ, ਪੰਜਾਬ
ਪੰਜਾਬੀ ਕਵੀ ਸੁਰਜੀਤ ਰਾਮਪੁਰੀ ਜਨਮ -ਸ਼ਤਾਬਦੀ ਸਾਲ ਦਾ ਆਰੰਭ

ਪੰਜਾਬੀ ਕਵੀ ਸੁਰਜੀਤ ਰਾਮਪੁਰੀ ਜਨਮ -ਸ਼ਤਾਬਦੀ ਸਾਲ ਦਾ ਆਰੰਭ

– ਵਿਸ਼ਵ ਅਮਨ ਦੀ ਸਲਾਮਤੀ ਲਈ ਕਲਮਕਾਰਾਂ ਨੂੰ ਹੁਣ ਫੇਰ ਸਰਗਰਮ ਸਾਹਿੱਤ ਸਿਰਜਣਾ ਕਰਨ ਦੀ ਲੋੜ- ਡਾ. ਸ ਪ ਸਿੰਘ

ਲੁਧਿਆਣਾਃ 13 ਜੂਨ (ਵਿਸ਼ਵ ਵਾਰਤਾ) – ਵਿਸ਼ਵ ਅਮਨ ਲਹਿਰ ਦੇ ਸਿਰਕੱਢ ਪੰਜਾਬੀ ਕਵੀ ਸੁਰਜੀਤ ਰਾਮਪੁਰੀ ਜਨਮ ਸ਼ਤਾਬਦੀ ਸਾਲ ਦਾ ਆਰੰਭ ਕਰਦਿਆਂ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਾਂਝੇ ਉੱਦਮ ਨਾਲ ਕਰਵਾਏ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ ਨੇ ਕਿਹਾ ਹੈ ਕਿ ਵਿਸ਼ਵ ਅਮਨ ਦੀ ਸਲਾਮਤੀ ਲਈ ਪੰਜਾਬੀ ਕਲਮਕਾਰਾਂ ਨੂੰ ਮੁੜ ਲਾਮਬੰਦ ਹੋਣ ਦੀ ਲੋੜ ਹੈ। ਸੁਰਜੀਤ ਰਾਮਪੁਰੀ, ਪ੍ਰੋ. ਮੋਹਨ ਸਿੰਘ, ਅਜਾਇਬ ਚਿੱਤਰਕਾਰ, ਸੰਤੋਖ ਸਿੰਘ ਧੀਰ, ਤੇਰਾ ਸਿੰਘ ਚੰਨ ਤੇ ਪਿਆਰਾ ਸਿੰਘ ਸਹਿਰਾਈ ਵਰਗੇ ਲੇਖਕਾਂ ਨੂੰ ਸਾਡੀ ਇਹੀ ਸਹੀ ਸ਼ਰਧਾਂਜਲੀ ਹੋਵੇਗੀ ਕਿ ਹਰ ਜੰਗਬਾਜ਼ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇ। ਵਰਤਮਾਨ ਲੇਖਕਾਂ ਦੀ ਬਹੁਗਿਣਤੀ ਜੇ ਅੱਜ ਤਮਾਸ਼ਬੀਨ ਵਾਂਗ ਜੰਗ ਨੂੰ ਸਿਰਫ਼ ਵੇਖ ਰਹੀ ਹੈ ਤਾਂ ਇਸ ਨਾਲ ਜ਼ਾਲਮ ਸਾਮਰਾਜ ਦੇ ਦੰਦ ਹੋਰ ਤਿੱਖੇ ਹੁੰਦੇ ਹਨ।

ਇਸ ਮੌਕੇ ਉਨ੍ਹਾਂ ਡਾ. ਲਖਵਿੰਦਰ ਸਿੰਘ ਜੌਹਲ ਦੀ ਸੰਪਾਦਨਾ ਹੇਠ ਛਪਦੇ ਮੈਗਜ਼ੀਨ “ਕਾਵਿ ਲੋਕ” ਦਾ “ਸੁਰਜੀਤ ਰਾਮਪੁਰੀ ਵਿਸ਼ੇਸ਼ ਅੰਕ” ਪ੍ਰੋ. ਜਗਮੋਹਨ ਸਿੰਘ(ਸ਼ਹੀਦ ਭਗਤ ਸਿੰਘ ਜੀ ਦੇ ਭਣੇਵੇਂ), ਪ੍ਰੋ. ਗੁਰਭਜਨ ਸਿੰਘ ਗਿੱਲ,ਸ. ਹਰਸ਼ਰਨ ਸਿੰਘ ਨਰੂਲਾ ਤੇ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਮਲਹੋਤਰਾ ਦੇ ਸੰਗ ਸਾਥ ਲੋਕ ਅਰਪਣ ਕੀਤਾ। ਕਾਵਿ ਲੋਕ ਦੇ ਇਸ ਵਿਸ਼ੇਸ਼ ਅੰਕ ਨੂੰ ਸੁਰਿੰਦਰ ਰਾਮਪੁਰੀ ਨੇ ਸੰਪਾਦਿਤ ਕੀਤਾ ਹੈ।

ਇਸ ਮੌਕੇ ਬੋਲਦਿਆਂ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਮੈਂ 1960-61 ਵਿੱਚ ਲਿਖਾਰੀ ਸਭਾ ਰਾਮਪੁਰ ਦੀਆਂ ਮਿਲਣੀਆਂ ਵਿੱਚ ਲਗਾਤਾਰ ਸ਼ਾਮਲ ਹੋ ਕੇ ਲੇਖਕਾਂ ਦੀ ਜਥੇਬੰਦਕ ਸ਼ਕਤੀ ਨੂੰ ਵੇਖਦਾ ਰਿਹਾ ਹਾਂ। ਰਾਮਪੁਰ ਦੇ ਪਿੱਪਲ ਥੱਲੇ ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ ਤੇ ਮੱਲ ਸਿੰਘ ਰਾਮਪੁਰੀ ਨੂੰ ਨਵੇਂ ਲੇਖਕਾਂ ਲਈ ਪ੍ਰੇਰਨਾ ਸ਼ਕਤੀ ਬਣਦਿਆਂ ਵੇਖਿਆ ਹੈ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਅੱਜ ਕਾਵਿ ਲੋਕ ਦੇ ਸੁਰਜੀਤ ਰਾਮਪੁਰੀ ਵਿਸ਼ੇਸ਼ ਅੰਕ ਦੇ ਬਹਾਨੇ ਅਸੀਂ ਵਿਚਾਰਨਾ ਹੈ ਕਿ ਪੁਰਖਿਆਂ ਪ੍ਰਤੀ ਸਾਡੀ ਪਹੁੰਚ ਕਿੰਨੀ ਕੁ ਜ਼ੁੰਮੇਵਾਰੀ ਵਾਲੀ ਹੈ। ਡਾ. ਲ਼ਖਵਿੰਦਰ ਜੌਹਲ ਤੇ ਸੁਰਿੰਦਰ ਰਾਮਪੁਰੀ ਨੇ ਪਹਿਲਕਦਮੀ ਕਰਕੇ ਸਾਨੂੰ ਵੀ ਜਗਾਇਆ ਹੈ।
ਇਸ ਸਮਾਗਮ ਵਿੱਚ ਡਾ. ਲਖਵਿੰਦਰ ਸਿੰਘ ਜੌਹਲ, ਪ੍ਰੋ. ਅਤੇ ਸੁਰਿੰਦਰ ਰਾਮਪੁਰੀ ਨੇ ਵੀ ਸੁਰਜੀਤ ਰਾਮਪੁਰੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਜੌਹਲ ਨੇ ਦੱਸਿਆ ਕਿ ਸ. ਅਲਬੇਲ ਸਿੰਘ ਗਰੇਵਾਲ ਡੀ ਡੀ ਜੀ ਦੂਰਦਰਸ਼ਨ ਦੀ ਸਲਾਹ ਤੇ ਉਨ੍ਹਾਂ ਨੇ ਸੁਰਜੀਤ ਰਾਮਪੁਰੀ ਬਾਰੇ ਦਸਤਾਵੇਜ਼ੀ ਫ਼ਿਲਮ ਦਾ ਨਿਰਮਾਣ ਕੀਤਾ ਸੀ।
ਸੁਰਿੰਦਰ ਰਾਮਪੁਰੀ ਨੇ ਦੱਸਿਆ ਕਿ ਸੁਰਜੀਤ ਰਾਮਪੁਰੀ ਜੀ ਦੇ 1984 ਵਿੱਚ ਸੇਵਾਮੁਕਤ ਹੋਣ ਉਪਰੰਤ ਰਾਮਪੁਰ ਨਿਵਾਸ ਦੌਰਾਨ ਸਵੇਰ ਸ਼ਾਮ ਦੀ ਨਿਕਟ ਸਾਂਝ ਰਹੀ।

ਉਨ੍ਹਾਂ ਦੱਸਿਆ ਕਿ ਕਾਵਿ ਲੋਕ ਦੇ ਇਸ ਅੰਕ ਵਿੱਚ ਕਾਵਿ ਲੋਕ “ ਦੇ ਇਸ ਅੰਕ ਵਿੱਚ ਗੁਰਬਚਨ ਸਿੰਘ ਭੁੱਲਰ , ਡਾ. ਵਨੀਤਾ,ਧਰਮ ਸਿੰਘ ਕੰਮੇਆਣਾ,ਡਾ.ਪਰਮਿੰਦਰ ਸਿੰਘ ਬੈਨੀਪਾਲ,ਡਾ. ਗਗਨ ਦੀਪ,ਡਾ. ਸਿਮਰਨਜੀਤ ਸਿੰਘ,ਡਾ. ਆਤਮ ਹਮਰਾਹੀ,ਡਾ.ਸੁਖਪਾਲ ਕੌਰ ਸਮਰਾਲਾ ,ਡਾ. ਸਰਬਜੀਤ ਸਿੰਘ, -ਗੁਰਭਜਨ ਸਿੰਘ ਗਿੱਲ , ਸੁਰਜੀਤ ਰਾਮਪੁਰੀ ਜੀ ਦਾ ਬੇਟੀ ਕਮਲਪ੍ਰੀਤ ਕੌਰ,ਉਸ ਦੇ ਨਿੱਕੇ ਵੀਰ ਹਰਨੇਕ ਸਿੰਘ ਮਾਂਗਟ, -ਰਾਮ ਸਰੂਪ ਅਣਖੀ,ਭੁਪਿੰਦਰ ਸਿੰਘ ਪੀ.ਸੀ.ਐਸ,ਤੇਲੂ ਰਾਮ ਕੁਹਾੜਾ,ਡਾ. ਰਣਧੀਰ ਸਿੰਘ ਚੰਦ, ਡਾ. ਸਰਦੂਲ ਸਿੰਘ ਔਜਲਾ,ਪ੍ਰਿੰਸੀਪਲ ਤਖ਼ਤ ਸਿੰਘ,ਪ੍ਰੋ. ਬ੍ਰਹਮਜਗਦੀਸ਼ ਸਿੰਘ,ਪ੍ਰਿੰ. ਕਰਤਾਰ ਸਿੰਘ ਕਾਲੜਾ,ਡਾ.ਬਲਜੀਤ ਕੌਰ ਰਿਆੜ,ਨਾਵਲਕਾਰ ਜਸਵੰਤ ਸਿੰਘ ਕੰਵਲ,ਰਾਮਪੁਰੀ ਦੇ ਨਿਰੰਤਰ ਸਹਿਯਾਤਰੀ ਅਜਾਇਬ ਚਿੱਤਰਕਾਰ ਤੇ ਸੁਖਮਿੰਦਰ ਰਾਮਪੁਰੀ,ਭਗਵੰਤ ਸਿੰਘ, -ਅਮਰ ਹਾਂਡਾ,ਡਾ. ਸ ਨ ਸੇਵਕ, ਗੁਰਦਿਆਲ ਦਲਾਲ,ਮਨਮੋਹਨ ਸਿੰਘ ਦਾਊਂ, ਪ੍ਰੋ. ਸੁਲੱਖਣ ਮੀਤ ,ਸੁਰਿੰਦਰ ਰਾਮਪੁਰੀ,ਉਸ ਦਾ ਆਪਣੀ ਕਵਿਤਾ ਬਾਰੇ ਸਵੈ ਕਥਨ ਅਤੇ ਫੌਜੀ ਜੀਵਨ ਦੀਆਂ ਯਾਦਾਂ ਅਤੇ ਰਾਮਪੁਰ ਸਕੂਲ ਆਫ਼ ਪੋਇਟਰੀ ਨਾਮੀ ਤਿੰਨ ਲੇਖ ਛਾਪੇ ਗਏ ਹਨ। ਇਸ ਤੋਂ ਇਲਾਵਾ ਸੁਰਜੀਤ ਰਾਮਪੁਰੀ ਜੀ ਦਾ ਜੀਵਨ ਬਿਊਰਾ , ਕੁਝ ਚੋਣਵੀਆਂ ਰਚਨਾਵਾਂ ਤੋਂ ਇਲਾਵਾ ਦਲਜੀਤ ਕੌਰ ਚਾਨਾ,ਉਲਫ਼ਤ ਬਾਜਵਾ,ਸਤੀਸ਼ ਗੁਲਾਟੀ ਪ੍ਰੋ. ਰਵਿੰਦਰ ਭੱਠਲ, ਹਰਭਜਨ ਸਿੰਘ ਮਾਂਗਟ,ਸਾਧੂ ਰਾਮ ਸ਼ਰਮਾ ਰਾਮਪੁਰੀ,ਗੁਰਸੇਵਕ ਸਿੰਘ ਢਿੱਲੋਂ ਦੀਆਂ ਲਿਖਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਮੰਚ ਸੰਚਾਲਨ ਡਾ. ਮਨਦੀਪ ਕੌਰ ਰੰਧਾਵਾ ਨੇ ਕੀਤਾ ਜਦ ਕਿ ਤ੍ਰੈਲੋਚਨ ਲੋਚੀ ਤੇ ਗੁਰਸੇਵਕ ਸਿੰਘ ਢਿੱਲੋਂ ਦੀਆਂ ਰਚਨਾਵਾਂ ਨੂੰ ਤਰੰਨਮ ਵਿੱਚ ਸੁਣਾ ਕੇ ਮਾਹੌਲ ਸੁਰੀਲਾ ਕਰ ਦਿੱਤਾ।
ਇਸ ਸਮਾਗਮ ਵਿੱਚ ਗੁਰਦਿਆਲ ਦਲਾਲ, ਤੇਲੂ ਰਾਮ ਕੋਹਾੜਾ, ਦੀਪ ਦਿਲਬਰ, ਸਤੀਸ਼ ਗੁਲੀਟੀ, ਰਾਜਦੀਪ ਤੂਰ, ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ, ਲਿਖਾਰੀ ਸਭਾ ਰਾਮਪੁਰ ਦੇ ਸਾਬਕਾ ਪ੍ਰਧਾਨ, ਅਨਿਲ ਫਤਹਿਗੜ੍ਹ ਜੱਟਾਂ,ਗੁਰਸੇਵਕ ਸਿੰਘ ਢਿੱਲੋਂ ਤਰਨ ਸਿੰਘ ਬੱਲ, ਅਜਾਇਬ ਚਿੱਤਰਕਾਰ ਦੇ ਸਪੁੱਤਰ ਸੁਖਪਾਲ ਸਿੰਘ, ਪ੍ਰਿੰਸੀਪਲ ਪਰਮਜੀਤ ਸਿੰਘ ਗਰੇਵਾਲ, ਮਨਦੀਪ ਕੌਰ ਭਮਰਾ, ਪ੍ਰੋ. ਅਮਨਜੀਤ ਕੌਰ, ਦੀਪ ਜਗਦੀਪ ਸਿੰਘ,ਪ੍ਰੋ. ਮਨੀਸ਼ਾ ਸ਼ਰਮਾ, ਨਵਨੀਤ ਸਿੰਘ ਸੇਖਾ ਤੇ ਸ . ਅਵਤਾਰ ਸਿੰਘ ਕੇ ਰਾਜਿੰਦਰ ਸਿੰਘ ਸੰਧੂ ਹਾਜ਼ਰ ਸਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In Punjabipunjab newsPunjab news in Punjabitop headlines in Punjabiਪੰਜਾਬੀ ਕਵੀ ਸੁਰਜੀਤ ਰਾਮਪੁਰੀ ਜਨਮ -ਸ਼ਤਾਬਦੀ ਸਾਲ ਦਾ ਆਰੰਭ
Share201Tweet126SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
September 20, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 20 ਸਤੰਬਰ ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ...

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

by Ankit
September 20, 2026
0

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ ਸਰਹੱਦ ਪਾਰਲੇ ਹੈਰੋਇਨ ਅਤੇ ਹਥਿਆਰ ਤਸਕਰੀ ਨੈੱਟਵਰਕ ਨਾਲ ਜੁੜੇ...

‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

by Ankit
September 20, 2026
0

  ‘ਗੈਂਗਸਟਰਾਂ 'ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ — ਅੱਠ ਮਹੀਨਿਆਂ ਵਿੱਚ, ਪੁਲਿਸ ਟੀਮਾਂ ਨੇ 37 ਹਜ਼ਾਰ ਵਿਅਕਤੀਆਂ...

ਸਾਬਕਾ ਮੰਤਰੀ ਚੁਨੀ ਲਾਲ ਭਗਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ

ਸਾਬਕਾ ਮੰਤਰੀ ਚੁਨੀ ਲਾਲ ਭਗਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ

by Ankit
September 20, 2026
0

ਸਾਬਕਾ ਮੰਤਰੀ ਚੁਨੀ ਲਾਲ ਭਗਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ ਕੈਬਨਿਟ ਮੰਤਰੀ ਅਮਨ ਅਰੋੜਾ, ਹਰਪਾਲ ਚੀਮਾ,...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
September 20, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 20 ਸਤੰਬਰ ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ...

Most Popular

Punjab: ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਸ਼੍ਰੋਮਣੀ ਕਮੇਟੀ ਵੱਲੋਂ 29 ਅਗਸਤ ਨੂੰ ਕੀਤੇ ਜਾਣਗੇ ਅਰਦਾਸ ਸਮਾਗਮ

Punjab: ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਸ਼੍ਰੋਮਣੀ ਕਮੇਟੀ ਵੱਲੋਂ 29 ਅਗਸਤ ਨੂੰ ਕੀਤੇ ਜਾਣਗੇ ਅਰਦਾਸ ਸਮਾਗਮ

by Ranjit Singh
4 weeks ago
0

Punjab: ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਸ਼੍ਰੋਮਣੀ ਕਮੇਟੀ ਵੱਲੋਂ 29 ਅਗਸਤ ਨੂੰ ਕੀਤੇ ਜਾਣਗੇ ਅਰਦਾਸ ਸਮਾਗਮ -...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 