Punjabi Movie: ਹੁਣ ਘਰ ਬੈਠੇ ਦੇਖੋ ਹਰਦੀਪ ਗਰੇਵਾਲ ਅਤੇ ਮੈਂਡੀ ਤੱਖਰ ਦੀ ਫਿਲਮ ‘ਸਿਕਸ ਈਚ’
– ਕਿਸੇ ਤਰਾਂ ਦੀ ਸਬਸਕ੍ਰਿਪਸ਼ਨ ਲੈਣ ਦੀ ਵੀ ਨਹੀਂ ਪਵੇਗੀ ਲੋੜ, ਬਸ ਕਰਨਾ ਹੋਵੇਗਾ ਇਹ ਕੰਮ

ਚੰਡੀਗੜ੍ਹ, 19 ਜੂਨ (ਵਿਸ਼ਵ ਵਾਰਤਾ): ਪੰਜਾਬੀ ਗਾਇਕ ਅਤੇ ਅਦਾਕਾਰ ਹਰਦੀਪ ਗਰੇਵਾਲ ਅਤੇ ਮੈਂਡੀ ਤੱਖਰ ਦੀ ਫਿਲਮ (Punjabi Movie) ‘ਸਿਕਸ ਈਚ’ ਪਹਿਲੀ ਅਜਿਹੀ ਪੰਜਾਬੀ ਫਿਲਮ ਹੈ ਜੋ ਕਿ “ਐਮਾਜ਼ਾਨ ਪ੍ਰਾਈਮ ਵੀਡੀਓ” ਚ ਕਿਰਾਏ (Rental) ਦੀ ਸ਼੍ਰੇਣੀ ਵਿੱਚ ਉਪਲਬਧ ਹੋਈ ਹੈ। ਇਸ ਤੋਂ ਪਹਿਲਾਂ ਹੋਰ ਭਾਸ਼ਾਵਾਂ ਦੀਆਂ ਫਿਲਮਾਂ ਹੀ ਇਸ ਸ਼੍ਰੇਣੀ ‘ਚ ਉਪਲਬਧ ਹੁੰਦੀਆਂ ਸਨ। ਇਸ ਲਈ ਹੁਣ ਜਿਨ੍ਹਾਂ ਕੋਲ ‘ਪ੍ਰਾਈਮ ਵੀਡੀਓ’ ਦੀ ਸਬਸਕ੍ਰਿਪਸ਼ਨ ਨਹੀਂ ਵੀ ਹੈ, ਓਹ ਵੀ ਸਿਰਫ 99 ਰੁਪਏ ‘ਚ ਫਿਲਮ ਦੇਖ ਸਕਦੇ ਹਨ।

ਦੱਸ ਦਈਏ ਕਿ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਇਸ ਫ਼ਿਲਮ ਦਾ ਲੇਖ਼ਣ ਅਤੇ ਨਿਰਮਾਣ ਹਰਦੀਪ ਗਰੇਵਾਲ ਵੱਲੋ ਕੀਤਾ ਗਿਆ ਹੈ, ਜੋ ਇਸ ਫ਼ਿਲਮ ਵਿੱਚ ਲੀਡ ਭੁੂਮਿਕਾ ਨਿਭਾਉਦੇ ਵੀ ਨਜ਼ਰ ਆਏ। ਬੀਤੀ 14 ਮਾਰਚ ਨੂੰ ਦੇਸ਼ ਵਿਦੇਸ਼ ਦੇ ਸਿਨੇਮਾ ਘਰਾਂ ਵਿੱਚ ਫਿਲਮ ਰਿਲੀਜ਼ ਹੋਈ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਰੱਜਵਾਂ ਪਿਆਰ ਵੀ ਮਿਲਿਆ। ਇਸ ਫ਼ਿਲਮ ਦੇ ਹੋਰਨਾਂ ਕਲਾਕਾਰਾਂ ਵਿੱਚ ਹਰਿੰਦਰ ਭੁੱਲਰ, ਮਲਕੀਤ ਰੋਣੀ, ਸੁਖਦੇਵ ਬਰਨਾਲਾ, ਗੁਰਪ੍ਰੀਤ ਤੋਤੀ, ਅਨੀਤਾ ਮੀਤ, ਸੰਜੂ ਸੌਲੰਕੀ, ਬਲਜਿੰਦਰ ਕੌਰ, ਸਤਵਿੰਦਰ ਕੌਰ ਆਦਿ ਵੀ ਸ਼ਾਮਿਲ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















