PUNJAB : ਅਕਾਲ ਤਖ਼ਤ ਵਲੋਂ ਬਣਾਈ 7 ਮੈਂਬਰੀ ਕਮੇਟੀ ਦੀ ਮੀਟਿੰਗ ਅੱਜ
ਚੰਡੀਗੜ੍ਹ, 13ਫਰਵਰੀ(ਵਿਸ਼ਵ ਵਾਰਤਾ)PUNJAB : ਸ਼੍ਰੋਮਣੀ ਅਕਾਲੀ ਦਲ ’ਚ ਭਰਤੀ ਸਬੰਧੀ 7 ਮੈਂਬਰੀ ਨਿਗਰਾਨ ਕਮੇਟੀ ਦੀ ਮੀਟਿੰਗ ਅੱਜ ਚੰਡੀਗੜ੍ਹ ਸਥਿਤ ਸ਼੍ਰੋਮਣੀ ਕਮੇਟੀ ਦੇ ਉਪ ਦਫ਼ਤਰ ਵਿਖੇ ਹੋਵੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਮੀਟਿੰਗ 11 ਫਰਵਰੀ ਨੂੰ ਰੱਖੀ ਗਈ ਸੀ।
ਇਸ ਮੀਟਿੰਗ ਵਿਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ (Balwinder Singh Bhunder) ਦੀ ਸ਼ਮੂਲੀਅਤ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੇ ਭਰਤੀ ਨੂੰ ਲੈ ਕੇ ਪਾਰਟੀ ਦਾ ਪੱਖ ਪੇਸ਼ ਕਰਨਾ ਹੈ,ਪਰ 7 ਮੈਂਬਰੀ ਕਮੇਟੀ ਸਾਰੀ ਭਰਤੀ ਅਪਣੀ ਨਿਗਰਾਨੀ ਹੇਠ ਹੀ ਕਰਵਾਉਣ ਦੇ ਅਕਾਲ ਤਖ਼ਤ ਦੇ ਫ਼ੈਸਲੇ ਮੁਤਾਬਕ ਕਰਵਾਉਣਾ ਚਾਹੁੰਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/