Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਮੌਸਮ ?
ਚੰਡੀਗੜ੍ਹ, 30 ਸਤੰਬਰ (ਵਿਸ਼ਵ ਵਾਰਤਾ): ਪੰਜਾਬ ਅਤੇ ਚੰਡੀਗੜ੍ਹ ਹੁਣ ਗਰਮੀ ਦੀ ਵਿਦਾਈ ਅਤੇ ਸਰਦੀ ਦੀ ਆਮਦ ਸ਼ੁਰੂ ਹੋਣ ਲੱਗ ਗਈ ਹੈ। ਸਵੇਰ ਅਤੇ ਸ਼ਾਮ ਵੇਲੇ ਹੁਣ ਠੰਢ ਮਹਿਸੂਸ ਹੋਣ ਲੱਗ ਪਈ ਹੈ। ਮੌਸਮ ਵਿਭਾਗ ਦੇ ਅਨੁਸਾਰ ਅਜੇ ਮੀਂਹ ਪੈਣ ਦੀ ਕੋਈ ਉਮੀਦ ਨਹੀਂ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਦਿਨ ਦਾ ਤਾਪਮਾਨ ਹੌਲੀ-ਹੌਲੀ ਵਧ ਸਕਦਾ ਹੈ, ਪਰ ਸਵੇਰ ਵੇਲੇ ਅਤੇ ਰਾਤ ਵੇਲੇ ਮੌਸਮ ਠੰਡਾ ਹੋ ਜਾਵੇਗਾ। 30 ਸਤੰਬਰ ਤੋਂ 5 ਅਕਤੂਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ।
ਮਾਨਸੂਨ ਦੀ ਵਿਦਾਇਗੀ ਲਗਾਤਾਰ ਹੋ ਰਹੀ ਹੈ। ਇਸਦੀ ਵਾਪਸੀ ਲਾਈਨ ਗੁਰਦਾਸਪੁਰ ਅਤੇ ਚੰਡੀਗੜ੍ਹ ਵਿੱਚੋਂ ਲੰਘ ਰਹੀ ਹੈ। ਉੱਤਰ-ਪੱਛਮੀ ਹਵਾਵਾਂ ਵਾਯੂਮੰਡਲ ਵਿੱਚ ਨਮੀ ਨੂੰ ਘਟਾ ਦੇਣਗੀਆਂ, ਜਿਸ ਨਾਲ ਮੌਸਮ ‘ਚ ਹੋਰ ਖੁਸ਼ਕੀ ਹੋਵੇਗੀ। ਪਿਛਲੇ 24 ਘੰਟਿਆਂ ਵਿੱਚ, ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 3.3 ਡਿਗਰੀ ਵਧਿਆ ਹੈ।
ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਕਈ ਖੇਤਰ ਬੱਦਲਵਾਈ ਰਹੇ। ਕਿਤੇ-ਕਿਤੇ ਥੋੜ੍ਹੀ ਜਿਹੀ ਬੂੰਦਾਬਾਂਦੀ ਹੋਈ, ਪਰ ਕਿਤੇ ਵੀ ਜ਼ਿਆਦਾ ਮੀਂਹ ਨਹੀਂ ਪਿਆ। ਹੁਣ, ਜਿਵੇਂ-ਜਿਵੇਂ ਮੌਸਮ ਸਾਫ਼ ਹੋਵੇਗਾ, ਦਿਨ ਦੀ ਗਰਮੀ ਵਧੇਗੀ, ਜਦੋਂ ਕਿ ਸਵੇਰ ਅਤੇ ਰਾਤ ਦਾ ਤਾਪਮਾਨ ਹੌਲੀ-ਹੌਲੀ ਘਟੇਗਾ। ਹਾਲਾਂਕਿ, ਇਸ ਮੌਨਸੂਨ ਸੀਜ਼ਨ ਵਿੱਚ 38 ਪ੍ਰਤੀਸ਼ਤ ਘੱਟ ਮੀਂਹ ਪਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























