Punjab: ਯੁੱਧ ਨਸ਼ਿਆਂ ਵਿਰੁੱਧ – ਰੋਪੜ ਪੁਲਿਸ ਰੇਂਜ ਦੇ ਤਿੰਨਾਂ ਜ਼ਿਲ੍ਹਿਆਂ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ 273 ਮੁਕੱਦਮੇ ਦਰਜ-ਡੀ ਆਈ ਜੀ ਹਰਚਰਨ ਸਿੰਘ ਭੁੱਲਰ
- 438 ਨਸ਼ਾ ਸਮੱਗਲਰਾਂ ਦੀ ਗਿ੍ਰਫ਼ਤਾਰੀ ਕੀਤੀ ਗਈ
- 108 ਭਗੌੜੇ ਤੇ 2 ਗੈਂਗਸਟਰ ਕਾਬੂ ਕੀਤੇ ਗਏ
- 435 ਪੰਚਾਇਤਾਂ ਨੇ ਨਸ਼ਾ ਤਸਕਰਾਂ ਦੀ ਮੱਦਦ ਨਾ ਕਰਨ ਅਤੇ ਪਿੰਡ ’ਚ ਨਸ਼ੇ ਖ਼ਿਲਾਫ਼ ਮਤੇ ਪਾਏ
- ਪਿੰਡਾਂ ’ਚ 1228 ਅਤੇ ਸ਼ਹਿਰਾਂ ’ਚ 168 ਵਿਲੇਜ/ਵਾਰਡ ਡਿਫ਼ੈਂਸ ਕਮੇਟੀਆਂ ਗਠਿਤ
- ਨਸ਼ਾ ਤਸਕਰਾਂ ਸਬੰਧੀ ਸੂਚਨਾ ਐਂਟੀ-ਡਰੱਗ ਹੈਲਪਲਾਈਨ 97791-00200 ’ਤੇ ਸੰਪਰਕ ਕੀਤਾ ਜਾਵੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਅਪ੍ਰੈਲ (ਸਤੀਸ਼ ਕੁਮਾਰ ਪੱਪੀ):- ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ’ਤੇ ਪੰਜਾਬ ਪੁਲਿਸ ਵੱਲੋਂ ਡੀ ਜੀ ਪੀ ਸ੍ਹ੍ਰੀ ਗੌਰਵ ਯਾਦਵ ਦੀ ਅਗਵਾਈ ’ਚ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲਿਸ ਰੇਂਜ ਰੂਪਨਗਰ ਦੇ ਤਿੰਨਾਂ ਜ਼ਿਲ੍ਹਿਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਫ਼ਤਿਹਗੜ੍ਹ ਸਾਹਿਬ ਅਤੇ ਰੋਪੜ ’ਚ ਪੁਲਿਸ ਨੂੰ ਮਿਲੀ ਸਫ਼ਲਤਾ ਬਾਰੇ ਜਾਣਕਾਰੀ ਦਿੰਦਿਆਂ ਡੀ ਆਈ ਜੀ ਰੂਪਨਗਰ ਰੇਂਜ ਹਰਚਰਨ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਤਿੰਨਾਂ ਜ਼ਿਲ੍ਹਿਆਂ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ 273 ਮੁਕੱਦਮੇ ਦਰਜ ਕਰਕੇ 438 ਨਸ਼ਾ ਸਮੱਗਲਰਾਂ ਦੀ ਗਿ੍ਰਫ਼ਤਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਮਲਿਆਂ ’ਚੋਂ 41 ’ਚ ਬ੍ਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਮਾਤਰਾ ਕਮਰਸ਼ੀਅਲ ਪਾਈ ਗਈ ਹੈ।
ਅੱਜ ਜ਼ਿਲ੍ਹਾ ਪੁਲਿਸ ਐਸ ਏ ਐਸ ਨਗਰ ਦੇ ਕਾਨਫ਼ਰੰਸ ਹਾਲ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਇਨ੍ਹਾਂ ਮੁਕੱਦਮਿਆਂ ਦੌਰਾਨ ਹੋਈ ਬ੍ਰਾਮਦਗੀ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਮਿਤੀ 01.01.2025 ਤੋਂ 03.04.2025 ਤੱਕ ਕੁੱਲ 77 ਸ਼ੱਕੀ ਥਾਵਾਂ ਤੇ ਕਾਸੋ ਓਪਰੇਸ਼ਨ ਕੀਤੇ ਗਏ ਅਤੇ 858 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ। ਇਨ੍ਹਾਂ ਵਿੱਚ ਕੈਮਿਸਟ ਸ਼ਾਪਸ, ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਅਤੇ ਪੇਇੰਗ ਗੈਸਟ ਹਾਊਸਜ਼ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਗਿ੍ਰਫ਼ਤਾਰ 438 ਨਸ਼ਾ ਸਮੱਗਲਰਾਂ ਪਾਸੋਂ 35.325 ਕਿਲੋਗ੍ਰਾਮ ਅਫੀਮ, 121.974 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 2.186 ਕਿਲੋਗ੍ਰਾਮ ਨਸ਼ੀਲਾ ਪਾਊਡਰ, 419978 ਨਸ਼ੀਲੀਆਂ ਗੋਲੀਆ/ਕੈਪਸੂਲ, 1.124 ਕਿਲੋਗ੍ਰਾਮ ਹੈਰੋਇਨ, 4.73 ਕਿਲੋਗ੍ਰਾਮ ਗਾਂਜਾ, 197530 ਨਸ਼ੀਲੇ ਟੀਕੇ, 0.032 ਗ੍ਰਾਮ ਸਮੈਕ, 1.290 ਕਿਲੋਗ੍ਰਾਮ ਕੋਕੀਨ, 3.22 ਕਿਲੋਗ੍ਰਾਮ ਚਰਸ, 8,74,820/- ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਅਤੇ ਨਸ਼ਾ ਤਸਕਰਾਂ ਪਾਸੋਂ 05 ਪਿਸਟਲ/ਗੰਨ, 04 ਮੈਗਜ਼ੀਨਾਂ, ਕਈ ਜਿੰਦਾਂ ਕਾਰਤੂਸ ਅਤੇ 03 ਲਗਜ਼ਰੀ ਗੱਡੀਆਂ ਵੀ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ। ਇਸ ਦੌਰਾਨ 108 ਭਗੌੜੇ ਅਤੇ 2 ਗੈਂਗਸਟਰ ਵੀ ਕਾਬੂ ਕੀਤੇ ਗਏ।
ਡੀ ਆਈ ਜੀ ਭੁੱਲਰ ਨੇ ਅੱਗੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਵੱਲੋਂ ਸ਼ੂਰੁ ਕੀਤੇ ਗਏ ਸੰਪਰਕ ਪ੍ਰੋਗਰਾਮ ਤਹਿਤ ਰੋਪੜ ਰੇਂਜ ਦੇ ਵੱਖ-ਵੱਖ ਜ਼ਿਲਿਆਂ ਵਿੱਚ 347 ਪੁਲਿਸ-ਪਬਲਿਕ ਸੰਪਰਕ ਮੀਟਿੰਗਾਂ ਕੀਤੀਆਂ ਗਈਆਂ ਤਾਂ ਜੋ ਪੁਲਿਸ ਅਤੇ ਪਬਲਿਕ ਵਿੱਚ ਨਸ਼ਿਆਂ ਨੂੰ ਰੋਕਣ ਲਈ ਤਾਲਮੇਲ ਵੱਧ ਸਕੇ। ਇਸ ਤੋਂ ਇਲਾਵਾ ਪਿੰਡਾਂ ਵਿੱਚ ਕੁੱਲ 1228 ਵਿਲੇਜ ਡਿਫ਼ੈਂਸ ਕਮੇਟੀਆਂ ਅਤੇ ਸ਼ਹਿਰਾਂ ਵਿੱਚ 160 ਵਾਰਡ ਡਿਫੈਂਸ ਕਮੇਟੀਆਂ ਬਣਾਈਆਂ ਜਾ ਚੁੱਕੀਆਂ ਹਨ ਜਿਨ੍ਹਾਂ ਨਾਲ ਅਲੱਗ-ਅਲੱਗ ਅਧਿਕਾਰੀਆਂ ਵੱਲੋ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਮੀਟਿੰਗਾਂ ਦੌਰਾਨ ਮੋਹਤਬਰ ਵਿਆਕਤੀਆਂ ਅਤੇ ਸਾਰੇ ਵਰਗ ਦੇ ਆਮ ਲੋਕਾਂ ਨੂੰ ਪ੍ਰੇਰਿਤ ਜਾ ਰਿਹਾ ਹੈ ਕਿ ਉਹ ਆਪਣੇ ਬੱਚਿਆਂ ਨਸ਼ਿਆਂ ਦੇ ਇਸ ਕੋਹੜ ਤੋ ਦੂਰ ਰਹਿਣ ਲਈ ਜਾਗਰੂਕ ਕਰਨ ਅਤੇ ਉਹਨਾਂ ਦੇ ਗਲੀ ਮੁਹੱਲੇ ਵਿੱਚ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ, ਸੂਚਨਾ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਡਰੱਗ ਮੁਕਤ ਸੂਬਾ ਬਣਾਉਣ ਲਈ ਇੱਕ ਐਂਟੀ-ਡਰੱਗ ਹੈਲਪਲਾਈਨ ਨੰਬਰ 97791-00200 ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕਰਨ।
ਉਨ੍ਹਾਂ ਦੱਸਿਆ ਕਿ ਰੋਪੜ ਰੇਂਜ ਅੰਦਰ ਕੁੱਲ 435 ਪੰਚਾਇਤਾਂ ਅਤੇ ਵਾਰਡਾਂ ਵੱਲੋ ਵਿਸ਼ੇਸ਼ ਤੌਰ ’ਤੇ ਮਤੇ ਪਾਸ ਕੀਤੇ ਗਏ ਹਨ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਕਾਬੂ ਕੀਤਾ ਜਾਂਦਾ ਹੈ ਤਾਂ ਉਸਦਾ ਸਮਾਜਿਕ ਤੌਰ ’ਤੇ ਪੂਰਨ ਬਾਈਕਾਟ ਕਰਨਣਗੇ ਅਤੇ ਕਿਸੇ ਵੀ ਨਸ਼ਾ ਵੇਚਣ ਵਾਲੇ ਦੀ ਜ਼ਮਾਨਤ ਨਹੀਂ ਦੇਣਗੇ। ਇਸ ਤੋਂ ਇਲਾਵਾ ਨਸ਼ਾ ਤਸਕਰਾਂ ਵਿਰੱੁਧ ਸਖਤ ਤੋਂ ਸਖਤ ਕਾਰਵਾਈ ਕਰਵਾਉਣ ਲਈ ਸੂਬਾ ਸਰਕਾਰ ਦਾ ਪੂਰਨ ਸਹਿਯੋਗ ਦੇਣਗੇ।
ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋ ਨਸ਼ਿਆਂ ਦੇ ਕਾਰੋਬਾਰ ਦਾ ਪੂਰਨ ਤੌਰ ’ਤੇ ਖਾਤਮੇ ਕਰਨ ਲਈ ਤੱਤਪਰ ਹੈੈ। ਇਸ ਤਹਿਤ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਆਕਤੀਆਂ ਵੱਲੋ ਜੋ ਨਜਾਇਜ਼ ਤੌਰ ’ਤੇ ਇਮਾਰਤਾਂ ਬਣਾਈਆਂ ਜਾ ਉਸਾਰੀਆਂ ਗਈਆਂ ਹਨ, ਜ਼ਾਬਤੇ ਅਨੁਸਾਰ ਸਬਧੰਤ ਅਥਾਰਟੀ ਤੋਂ ਹੁਕਮ ਹਾਸਲ ਕਰਕੇ ਹੁਣ ਤੱਕ ਕੁੱਲ 09 ਪ੍ਰਾਪਰਟੀਆਂ ਨੂੰ ਢਾਹਿਆ ਜਾ ਚੱੁਕਾ ਹੈ ਅਤੇ ਐਨ ਡੀ ਪੀ ਐਸ ਦੀ ਧਾਰਾ 68/ਐਫ ਤਹਿਤ ਪ੍ਰਾਪਰਟੀਆਂ ਨੂੰ ਫ੍ਰੀਜ਼ ਕੀਤਾ ਜਾ ਰਿਹਾ ਹੈ। ੋਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਤਿੰਨ-ਨੁਕਾਤੀ ਰਣਨੀਤੀ; ਇੰਨਫੋਰਸਮੈਟ, ਡੀ-ਅਡਿਕਸ਼ਨ ਅਤੇ ਪ੍ਰੀਵੈਨਸ਼ਨ (ਈ.ਡੀ.ਪੀ) ਲਾਗੂ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਨਸ਼ੇ ਛੁਡਾਉਣ, ਮੁੜ ਵਸੇਬੇ ਅਤੇ ਇਨ੍ਹਾਂ ਦੇ ਪੁਨਰਵਾਸ ਲਈ ਨਸ਼ੇ ਦੇ 39 ਆਦੀਆਂ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਡੀ-ਅਡਿਕਸ਼ਨ ਸੈਂਟਰਾਂ ਵਿੱਚ ਭੇਜਿਆ ਜਾ ਚੁੱਕਾ ਹੈ ਅਤੇ ਹੋਰ ਵੀ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਇਸ ਲਈ ਰਾਜ਼ੀ ਕਰਨ ਦੇ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਤੋਂ ਇਲਾਵਾ ਸੰਗੀਨ ਜੁਰਮ ਜਿਵੇਂ ਕਿ ਕਤਲ, ਇਰਾਦਾ ਕਤਲ, ਪੋਸਕੋ ਐਕਟ, ਅਗਵਾ, ਡਕੈਤੀ, ਜਬਰ-ਜਨਾਹ ਅਤੇ ਲੁੱਟ-ਖੋਹ ਆਦਿ ਦੇ ਕੱੁਲ 154 ਮੁਕੱਦਮੇ ਟਰੇਸ ਕਰਕੇ ਕੁੱਲ 223 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਜਾ ਚੱੁਕਾ ਹੈ। ਮਾਲ ਵਿਰੱੁਧ ਅਪਰਾਧ ਦੇ ਮੁਕੱਦਮਿਆਂ ਵਿੱਚ ਟੈਕਨੀਕਲ ਸਾਧਨਾਂ ਦੀ ਵਰਤੋਂ ਕਰਦੇ ਹਏਂ ਥੋੜ੍ਹੇ ਹੀ ਸਮੇਂ ਵਿੱਚ 79,84,000/- ਰੁਪਏ ਦੀ ਕੇਸ ਪ੍ਰਾਪਰਟੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਰੋਪੜ ਰੇਂਜ ਵਿੱਚ ਵੱਖ-ਵੱਖ ਕੇਸਾਂ ਦੇੇ ਕੁੱਲ 2062 ਮੁੱਕਦਮੇਂ ਅਦਾਲਤ ਵਿੱਚ ਭੇਜੇ ਜਾ ਚੱੁਕੇ ਹਨ ਜਿਨ੍ਹਾਂ ਵਿੱਚੋਂ 265 ਵਿੱਚ ਸਜ਼ਾ ਸੁਣਾਈ ਜਾ ਚੱੁਕੀ ਹੈ। ਇਸ ਤੋਂ ਇਲਾਵਾ 3148 ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਚੱੁਕਾ ਹੈ।
ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਿਸ ਵੱਲੋਂ ਟੈ੍ਰਫਿਕ ਸਮੱਸਿਆ ਦਾ ਹੱਲ ਕਰਨ ਲਈ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਹਿੱਤ ਦਿਨ ਵਿੱਚ ਕੁੱਲ 64976, ਰਾਤ ਵਿੱਚ ਕੁੱਲ 12338 ਵਾਹਨਾਂ ਦੇ ਚਲਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਐਸ.ਏ.ਐਸ.ਨਗਰ ਵਿਖੇ ਈ-ਚਲਾਨ ਪਾਲਿਸੀ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਕੁੱਲ 57839 ਈ-ਚਲਾਨ ਵੀ ਕੀਤੇ ਗਏ ਹਨ।
ਡੀ ਆਈ ਜੀ ਭੁੱਲਰ ਨੇ ਵਚਨਬੱਧਤਾ ਪ੍ਰਗਟਾਈ ਕਿ ਤਿੰਨਾਂ ਪੁਲਿਸ ਜ਼ਿਲ੍ਹਿਆ ਵਿੱਚ ਨਸ਼ਿਆਂ ਖ਼ਿਲਾਫ਼ ਪੰਜਾਬ ਸਰਕਾਰ ਦੀ ਜ਼ੀਰੋ ਸਹਿਣਸ਼ੀਲਤਾ ਨੀਤੀ ਨੂੰ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।