Punjab: ਵ੍ਰਿੰਦਾਵਨ ਕਿਸ਼ਤੀ ਹਾਦਸਾ: ਇੰਸਟਾਗ੍ਰਾਮ ਰੀਲ ਕਾਰਨ ਬਚੀ ਔਰਤ ਦੀ ਜਾਨ
ਲੁਧਿਆਣਾ, 14 ਅਪ੍ਰੈਲ 2026 – ਵ੍ਰਿੰਦਾਵਨ ਹਾਦਸੇ ‘ਚ ਲੁਧਿਆਣਾ ਦੀ ਰਹਿਣ ਵਾਲੀ ਰਜਿੰਦਰ ਕੌਰ ਦੀ ਜਾਨ ਇੱਕ ਇੰਸਟਾਗ੍ਰਾਮ ਰੀਲ ਕਾਰਨ ਬਚੀ ਹੈ। ਜਦੋਂ ਹੁਣ ਰਜਿੰਦਰ ਕੌਰ ਹੋਸ਼ ਵਿੱਚ ਆ ਗਈ ਹੈ, ਤਾਂ ਉਸਨੇ ਹਾਦਸੇ ਦੀ ਪੂਰੀ ਕਹਾਣੀ ਸੁਣਾਈ ਹੈ। ਰਜਿੰਦਰ ਕੌਰ ਨੇ ਕਿਹਾ ਕਿ ਉਸਨੇ ਇੰਸਟਾਗ੍ਰਾਮ ‘ਤੇ ਇੱਕ ਰੀਲ ਦੇਖੀ ਸੀ ਜਿਸ ਵਿੱਚ ਜਾਣਕਾਰੀ ਦਿੱਤੀ ਗਈ ਸੀ ਕਿ ਜਦੋਂ ਤੁਸੀਂ ਪਾਣੀ ‘ਚ ਡੁੱਬ ਰਹੇ ਹੋਵੋ ਤਾਂ ਆਪਣਾ ਮੂੰਹ ਨਾ ਨਹੀਂ ਖੋਲ੍ਹਣਾ ਚਾਹੀਦਾ, ਸਗੋਂ ਸਾਹ ਰੋਕ ਕੇ ਅਤੇ ਆਪਣੀਆਂ ਬਾਹਾਂ ਸਿੱਧੀਆਂ ਕਰਕੇ ਅਤੇ ਆਪਣੀਆਂ ਲੱਤਾਂ ਹਿਲਾਉਣ ਬਾਰੇ ਜਾਣਕਾਰੀ ਦਿੱਤੀ ਗਈ ਸੀ।
ਰਜਿੰਦਰ ਕੌਰ ਅੱਗੇ ਦੱਸਿਆ ਕਿ ਜਦੋਂ ਉਹ ਪਾਣੀ ਵਿੱਚ ਡਿੱਗ ਪਈ ਤਾਂ ਉਸ ਨੂੰ ਰੀਲ ਰੀਲ ਯਾਦ ਆ ਗਈ ਅਤੇ ਉਸ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਕਿ ਰੀਲ ‘ਚ ਕਿਹਾ ਗਿਆ ਸੀ। ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਪਾਣੀ ‘ਚ ਸੰਘਰਸ਼ ਕਰਦੇ ਹੋਏ, ਉਸਨੇ ਇੱਕ ਕਿਸ਼ਤੀ ਵੇਖੀ। ਉਸਨੇ ਕਿਸ਼ਤੀ ਦੇ ਹੁੱਕ ਨੂੰ ਫੜ ਲਿਆ। ਕਿਸ਼ਤੀ ਵਾਲਿਆਂ ਨੇ ਉਸਨੂੰ ਦੇਖ ਲਿਆ, ਪਰ ਉਹ ਇੱਕ ਹੋਰ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪਹਿਲਾਂ ਕਿਸ਼ਤੀ ਵਾਲਿਆਂ ਨੇ ਉਸ ਔਰਤ ਨੂੰ ਬਚਾਇਆ ਅਤੇ ਫਿਰ ਉਸਨੂੰ ਬਾਹਰ ਕੱਢਿਆ। ਫਿਰ ਰਜਿੰਦਰ ਕੌਰ ਨੇ ਕਿਸ਼ਤੀ ਵਾਲਿਆਂ ਨੂੰ ਦੱਸਿਆ ਕਿ ਇੱਕ ਮੁੰਡਾ ਪੁਲ ਦੇ ਨੇੜੇ ਸੀ, ਉਸ ਨੇ ਉਨ੍ਹਾਂ ਨੂੰ ਉਸਨੂੰ ਬਚਾਉਣ ਲਈ ਕਹਿ ਰਿਹਾ ਸੀ। ਉਹ ਕਿਸ਼ਤੀ ਉੱਥੇ ਲੈ ਗਏ ਅਤੇ ਉਸ ਮੁੰਡੇ ਨੂੰ ਵੀ ਬਚਾ ਲਿਆ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























