Punjab: ਧੁੰਦ ਕਾਰਨ ਦੋ ਸਕੂਲ ਬੱਸਾਂ ਦੀ ਟੱਕਰ: ਤਿੰਨ ਬੱਚੇ ਜ਼ਖਮੀ
ਮੋਹਾਲੀ, 18 ਦਸੰਬਰ 2025 – ਵੀਰਵਾਰ ਸਵੇਰੇ ਮੋਹਾਲੀ (Punjab) ਦੇ ਕੁਰਾਲੀ ਵਿੱਚ ਚੰਡੀਗੜ੍ਹ ਹਾਈਵੇਅ ‘ਤੇ ਧੁੰਦ ਕਾਰਨ ਦੋ ਸਕੂਲ ਬੱਸਾਂ ਟਕਰਾ ਗਈਆਂ। ਇੱਕ ਬੱਸ ਕੁਰਾਲੀ ਤੋਂ ਆ ਰਹੀ ਸੀ, ਜਦੋਂ ਕਿ ਦੂਜੀ ਗਲਤ ਪਾਸੇ ਜਾ ਰਹੀ ਸੀ, ਜਿਸ ਕਾਰਨ ਇਹ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋਵਾਂ ਬੱਸਾਂ ਦੇ ਡਰਾਈਵਰਾਂ ਸਮੇਤ ਪੰਜ ਲੋਕ ਜ਼ਖਮੀ ਹੋ ਗਏ। ਸਾਰਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਇੱਕ ਬੱਸ ਡਰਾਈਵਰ ਦੀ ਲੱਤ ਟੁੱਟ ਗਈ ਅਤੇ ਦੂਜੇ ਦੇ ਸਿਰ ‘ਤੇ ਛੇ ਟਾਂਕੇ ਲੱਗੇ ਹਨ। ਹਾਦਸੇ ਵਿੱਚ ਤਿੰਨ ਬੱਚੇ ਵੀ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ ਇੱਕ ਨਿਗਰਾਨੀ ਹੇਠ ਹੈ।

ਰਿਪੋਰਟਾਂ ਅਨੁਸਾਰ, ਹਾਦਸਾ ਸਵੇਰੇ ਯਮੁਨਾ ਅਪਾਰਟਮੈਂਟਸ ਨੇੜੇ ਹੋਇਆ। ਉਸ ਸਮੇਂ ਧੁੰਦ ਭਾਰੀ ਸੀ, ਜਿਸ ਕਾਰਨ ਬੱਸ ਡਰਾਈਵਰਾਂ ਨੂੰ ਪਤਾ ਨਹੀਂ ਲੱਗਾ ਅਤੇ ਇਹ ਹਾਦਸਾ ਵਪਾਰ ਗਿਆ। ਸੇਂਟ ਐਜ਼ਰਾ ਸਕੂਲ ਅਤੇ ਡੀਪੀਐਸ ਦੀਆਂ ਬੱਸਾਂ ਟਕਰਾ ਗਈਆਂ। ਹਾਦਸੇ ਤੋਂ ਬਾਅਦ ਦੋਵਾਂ ਸਕੂਲਾਂ ਦਾ ਸਟਾਫ ਮੌਕੇ ‘ਤੇ ਪਹੁੰਚਿਆ। ਹਾਲਾਂਕਿ, ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























