Punjab : ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਟੂਰ ਬਣਿਆ ਯਾਦਗਾਰੀ
ਚੰਡੀਗੜ੍ਹ, 4 ਮਈ 2026 (ਵਿਸ਼ਵ ਵਾਰਤਾ): ਸੈਂਟਰ ਗਾਂਧਰਾਂ ਦੇ ਪੰਜ ਸਕੂਲਾਂ (ਸਰਕਾਰੀ ਪ੍ਰਾਇਮਰੀ ਸਕੂਲ: ਭੋਡੀਪੁਰ, ਬਾੜਾ ਸਿੱਧਪੁਰ, ਲੱਧੜਾਂ, ਦਰਗਾਵਾਲ ਅਤੇ ਬਿੱਲਾ ਨਵਾਬ) ਦੇ ਨਾਲ਼ ਸੈਂਟਰ ਮੱਲ੍ਹੀਆਂ ਕਲਾਂ ਦੇ ਤਿੰਨ ਸਕੂਲਾਂ (ਸਰਕਾਰੀ ਪ੍ਰਾਇਮਰੀ ਸਕੂਲ: ਬੱਲ ਕੋਹਨਾ, ਬੱਲ ਨੌਂ ਅਤੇ ਸੀਓਵਾਲ) ਦੇ ਵਿਦਿਆਰਥੀਆਂ ਦਾ ਵਿਗਿਆਨਿਕ ਟ੍ਰਿਪ ਉਨ੍ਹਾਂ ਦੇ ਸਕੂਲ ਅਧਿਆਪਕਾਂ ਅਤੇ ਸਹਿਯੋਗੀਆਂ ਦੀ ਸੁਯੋਗ ਅਗਵਾਈ ਹੇਠ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਅਤੇ ਗੁਰਦੁਆਰਾ ਟਾਹਲੀ ਸਾਹਿਬ ਬਲ੍ਹੇਰ ਖ਼ਾਨਪੁਰ ਵਿਖੇ ਲਿਜਾਇਆ ਗਿਆ।
ਟੂਰ ਦੌਰਾਨ ਬਲਜੀਤ ਸਿੰਘ ਕੁਲਾਰ ਹੁਰਾਂ ਨਿਗਰਾਨ ਦੀ ਭੂਮਿਕਾ ਨਿਭਾਈ ਜਦਕਿ ਸਾਇੰਸ ਸਿਟੀ ਤੋਂ ਐਜੂਕੇਸ਼ਨ ਅਫ਼ਸਰ ਹਰਸਿਮਰਨ ਕੌਰ ਤੇ ਮੈਡਮ ਮਨਪ੍ਰੀਤ ਕੌਰ ਹੁਰਾਂ ‘ਕੈਂਡਲ ਸਾਇੰਸ ਐਕਸਪੈਰੀਮੈਂਟ’ ਵਰਕਸ਼ਾਪ ਰਾਹੀਂ ਬੱਚਿਆਂ ਦੀ ਵਿਗਿਆਨਕ ਸੂਝ ਨੂੰ ਵਧਾਇਆ। ਇਸੇ ਦੌਰਾਨ ਮਾਸਟਰ ਗੁਰਦੀਪ ਸਿੰਘ ਤੇ ਜਸਵੀਰ ਸਿੰਘ ਸ਼ਾਇਰ ਹੁਰਾਂ ਬਤੌਰ ਟੂਰ ਗਾਇਡ ਦੀ ਭੂਮਿਕਾ ਨਿਭਾਈ ਤੇ ਸਾਇੰਸ ਸਿਟੀ ਤੇ ਗੁਰਦੁਆਰਾ ਟਾਹਲੀ ਸਾਹਿਬ ਦੇ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਆਸ਼ਾ ਵਰਕਰ ਜਸਵੀਰ ਕੌਰ ਹੁਰਾਂ ਟੂਰ ਦੌਰਾਨ ਸ਼ਾਨਦਾਰ ਮੈਡੀਕਲ ਸੇਵਾਵਾਂ ਦਿੱਤੀਆਂ।
ਇਸ ਦੋ-ਸੈਂਟਰੀ ਵਿਗਿਆਨਕ ਤੇ ਇਤਿਹਾਸਕ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਆਪਣੇ ਪਿਛੋਕੜ ਨੂੰ ਜਾਣਦਿਆਂ ਵਿਗਿਆਨ ਨਾਲ਼ ਭਵਿੱਖ ਰੁਸ਼ਨਾਉਣ ਦਾ ਹੁਨਰ ਸਿੱਖਿਆ। ਜਿਸ ਵਿੱਚ ਸਮੂਹ ਸਕੂਲਾਂ ਦੇ ਅਧਿਆਪਕਾਂ ਜਸਪਾਲ ਸਿੰਘ ਬੱਲ ਕੋਹਨਾ, ਮਿਨਾਕਸ਼ੀ ਜੈਨ ਤੇ ਪੂਜਾ ਬਜਾਜ ਬਿੱਲਾ ਨਵਾਬ, ਕਮਲੇਸ਼ ਰਾਣੀ ਦਰਗਾਵਾਲ, ਜਸਪ੍ਰੀਤ ਕੌਰ ਲੱਧੜਾਂ, ਰਣਜੀਤ ਕੌਰ ਬਾੜਾ ਸਿੱਧਪੁਰ, ਡਿੰਪਲ ਗੁਪਤਾ ਸੀਓਵਾਲ ਅਮਨਦੀਪ ਕੌਰ ਭੋਡੀਪੁਰ, ਅਤੇ ਸੋਨੀਆ ਰਾਣੀ ਬੱਲ ਨੌਂ ਤੋਂ ਇਲਾਵਾ ਸਹਿਯੋਗੀਆਂ ਵਿੱਚ ਹਰਜੀਤ ਕੌਰ ਭੋਡੀਪੁਰ, ਅਮਰਜੀਤ ਕੌਰ, ਅਨੂ, ਮਹਿੰਦਰ ਕੌਰ, ਦਰਸ਼ਨਾਂ, ਰਾਜਵਿੰਦਰ ਕੌਰ, ਅਲੀਸ਼ਾ, ਬਖ਼ਸ਼ੋ, ਰਜਨੀ, ਰਾਜਵਿੰਦਰ ਕੌਰ, ਸਰਬਜੀਤ ਕੌਰ, ਬਲਜੀਤ ਕੌਰ, ਬਲਜਿੰਦਰ ਕੌਰ ਅਤੇ ਪੂਜਾ ਆਦਿ ਨੇ ਅਹਿਮ ਭੂਮਿਕਾ ਨਿਭਾਈ।ਇਸੇ ਤਰ੍ਹਾਂ ਗੁਰਲੀਨ ਕੌਰ ਨੇ ਬਾਖ਼ੂਬੀ ਟੂਰ ਦੀ ਫੋਟੋਗ੍ਰਾਫੀ ਕੀਤੀ। ਇਸ ਮੌਕੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਨੇ ਬੜੀ ਉਤਸੁਕਤਾ ਨਾਲ਼ ਭਾਗ ਲਿਆ ਅਤੇ ਵਿਹਾਰਕ ਗਿਆਨ ਪ੍ਰਾਪਤ ਕੀਤਾ।






















