• Latest
  • Trending
Punjab ਟਾਈਮਜ਼ ਸ਼ਿਕਾਗੋ (ਅਮਰੀਕਾ) ਵੱਲੋਂ ਰਚਾਏ ਸਮਾਗਮ ਵਿੱਚ “ਪੰਜਾਬੀ ਬੋਲੀ ਰਮਜ਼ਾਂ ਰੁਕਾਵਟਾਂ ਤੇ ਰਾਹ” ਕਿਤਾਬ ਲੋਕ ਅਰਪਣ

Punjab ਟਾਈਮਜ਼ ਸ਼ਿਕਾਗੋ (ਅਮਰੀਕਾ) ਵੱਲੋਂ ਰਚਾਏ ਸਮਾਗਮ ਵਿੱਚ “ਪੰਜਾਬੀ ਬੋਲੀ ਰਮਜ਼ਾਂ ਰੁਕਾਵਟਾਂ ਤੇ ਰਾਹ” ਕਿਤਾਬ ਲੋਕ ਅਰਪਣ

3 months ago
Cricket: ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਭੁਵਨੇਸ਼ਵਰ ਕੁਮਾਰ ਦੀ ਵਾਪਸੀ

Cricket: ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਭੁਵਨੇਸ਼ਵਰ ਕੁਮਾਰ ਦੀ ਵਾਪਸੀ

9 minutes ago
Cricket: ਭਾਰਤ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ: ਕਪਤਾਨ ਅਈਅਰ ਦਾ ਸੈਂਕੜਾ

Cricket: ਭਾਰਤ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ: ਕਪਤਾਨ ਅਈਅਰ ਦਾ ਸੈਂਕੜਾ

18 minutes ago
Hukamnama Sri Darbar Sahib Today – 07 October 2026 | Ang 956 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 07 October 2026 | Ang 956 I ਅੱਜ ਦਾ ਹੁਕਮਨਾਮਾ

2 hours ago
ਦਿੱਲੀ ਪੁਲਿਸ ਵੱਲੋਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਰਿਹਾਅ

ਦਿੱਲੀ ਪੁਲਿਸ ਵੱਲੋਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਰਿਹਾਅ

9 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

10 hours ago
ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੂੰ ਦਿੱਲੀ ਪੁਲਿਸ ਨੇ ਲਿਆ ਹਿਰਾਸਤ ‘ਚ

ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੂੰ ਦਿੱਲੀ ਪੁਲਿਸ ਨੇ ਲਿਆ ਹਿਰਾਸਤ ‘ਚ

10 hours ago
ਮਾਨ ਸਰਕਾਰ ਵੱਲੋਂ ਮੱਛੀ ਪਾਲਣ ਸੈਕਟਰ ਨੂੰ ਹੁਲਾਰਾ: ਗੁਰਮੀਤ ਸਿੰਘ ਖੁੱਡੀਆਂ ਨੇ ਨਵੇਂ ਭਰਤੀ ਮੁਲਾਜ਼ਮਾਂ ਨੂੰ ਸੌਂਪੇ ਨਿਯੁਕਤੀ ਪੱਤਰ

ਮਾਨ ਸਰਕਾਰ ਵੱਲੋਂ ਮੱਛੀ ਪਾਲਣ ਸੈਕਟਰ ਨੂੰ ਹੁਲਾਰਾ: ਗੁਰਮੀਤ ਸਿੰਘ ਖੁੱਡੀਆਂ ਨੇ ਨਵੇਂ ਭਰਤੀ ਮੁਲਾਜ਼ਮਾਂ ਨੂੰ ਸੌਂਪੇ ਨਿਯੁਕਤੀ ਪੱਤਰ

11 hours ago
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਈ ਇਕੱਤਰਤਾ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਈ ਇਕੱਤਰਤਾ

11 hours ago
ਆਸ਼ੂਤੋਸ਼ ਦੀਕਸ਼ਿਤ ਹੋਣਗੇ ਭਾਰਤੀ ਹਵਾਈ ਸੈਨਾ ਦੇ ਨਵੇਂ ਚੀਫ਼

ਆਸ਼ੂਤੋਸ਼ ਦੀਕਸ਼ਿਤ ਹੋਣਗੇ ਭਾਰਤੀ ਹਵਾਈ ਸੈਨਾ ਦੇ ਨਵੇਂ ਚੀਫ਼

11 hours ago
‘ਯੁੱਧ ਨਸ਼ਿਆਂ ਵਿਰੁੱਧ’: ਸੂਬਾ ਪੱਧਰੀ ਤਲਾਸ਼ੀ ਅਭਿਆਨ ਦੌਰਾਨ 274 ਹੌਸਪਾਟਾਂ ’ਤੇ ਛਾਪੇਮਾਰੀ ; 386 ਕਾਬੂ

‘ਯੁੱਧ ਨਸ਼ਿਆਂ ਵਿਰੁੱਧ’: ਸੂਬਾ ਪੱਧਰੀ ਤਲਾਸ਼ੀ ਅਭਿਆਨ ਦੌਰਾਨ 274 ਹੌਸਪਾਟਾਂ ’ਤੇ ਛਾਪੇਮਾਰੀ ; 386 ਕਾਬੂ

12 hours ago
ਭਗਵੰਤ ਮਾਨ ਸਰਕਾਰ ਸੂਬਾ ਵਾਸੀਆਂ ਨੂੰ ਸਾਫ਼ ਤੇ ਸ਼ੁਧ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ: ਹਰਦੀਪ ਸਿੰਘ ਮੁੰਡੀਆਂ

ਭਗਵੰਤ ਮਾਨ ਸਰਕਾਰ ਸੂਬਾ ਵਾਸੀਆਂ ਨੂੰ ਸਾਫ਼ ਤੇ ਸ਼ੁਧ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ: ਹਰਦੀਪ ਸਿੰਘ ਮੁੰਡੀਆਂ

12 hours ago
19000 ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 800 ਕਰੋੜ ਰੁਪਏ ਜਮ੍ਹਾਂ: ਲਾਲ ਚੰਦ ਕਟਾਰੂਚੱਕ

19000 ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 800 ਕਰੋੜ ਰੁਪਏ ਜਮ੍ਹਾਂ: ਲਾਲ ਚੰਦ ਕਟਾਰੂਚੱਕ

12 hours ago
Hindi News
English News
Wednesday, October 7, 2026
No Result
View All Result
23 °c
Chandigarh
26 ° Thu
25 ° Fri
26 ° Sat
26 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab ਟਾਈਮਜ਼ ਸ਼ਿਕਾਗੋ (ਅਮਰੀਕਾ) ਵੱਲੋਂ ਰਚਾਏ ਸਮਾਗਮ ਵਿੱਚ “ਪੰਜਾਬੀ ਬੋਲੀ ਰਮਜ਼ਾਂ ਰੁਕਾਵਟਾਂ ਤੇ ਰਾਹ” ਕਿਤਾਬ ਲੋਕ ਅਰਪਣ

June 29, 2026
in ਸਾਹਿਤਕ, ਪੰਜਾਬ
Punjab ਟਾਈਮਜ਼ ਸ਼ਿਕਾਗੋ (ਅਮਰੀਕਾ) ਵੱਲੋਂ ਰਚਾਏ ਸਮਾਗਮ ਵਿੱਚ “ਪੰਜਾਬੀ ਬੋਲੀ ਰਮਜ਼ਾਂ ਰੁਕਾਵਟਾਂ ਤੇ ਰਾਹ” ਕਿਤਾਬ ਲੋਕ ਅਰਪਣ

Punjab ਟਾਈਮਜ਼ ਸ਼ਿਕਾਗੋ (ਅਮਰੀਕਾ) ਵੱਲੋਂ ਰਚਾਏ ਸਮਾਗਮ ਵਿੱਚ “ਪੰਜਾਬੀ ਬੋਲੀ ਰਮਜ਼ਾਂ ਰੁਕਾਵਟਾਂ ਤੇ ਰਾਹ”ਕਿਤਾਬ ਲੋਕ ਅਰਪਣ

– ਦੁਨੀਆਂ ਭਰ ਵਿੱਚ ਪੰਜਾਬੀਆਂ ਨੂੰ ਸਭ ਤੋਂ ਵੱਡਾ ਫ਼ਿਕਰ ਮਾਂ ਬੋਲੀ ਪੰਜਾਬੀ ਦਾ ਕਰਨਾ ਬਣਦਾ ਹੈਃ ਡਾ. ਆਤਮਜੀਤ ਸਿੰਘ

ਲੁਧਿਆਣਾ, 29 ਜੂਨ (ਵਿਸ਼ਵ ਵਾਰਤਾ) – ਪੰਜਾਬ ਟਾਈਮਜ਼ ਸ਼ਿਕਾਗੋ(ਅਮਰੀਕਾ) ਦੇ 27ਵੇਂ ਸਾਲਾਨਾ ਸਮਾਗਮ ਸਮੇਂ ਪ੍ਰਸਿੱਧ ਪੰਜਾਬੀ ਨਾਟਕਕਾਰ ਅਤੇ ਲੇਖਕ ਡਾਕਟਰ ਆਤਮਜੀਤ ਸਿੰਘ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਵਿਸ਼ਵ ਪੰਜਾਬੀ ਸਭਾ ਟੋਰੰਟੋ ਲਈ ਸੰਪਾਦਿਤ ਵੱਡ ਆਕਾਰੀ ਖੋਜ ਪੁਸਤਕ ਪੰਜਾਬੀ ਬੋਲੀ ਰਮਜ਼ਾਂ ਰੁਕਾਵਟਾਂ ਤੇ ਰਾਹ ਲੋਕ ਅਰਪਨ ਕੀਤੀ ਗਈ। ਲੋਕ ਅਰਪਨ ਦੀ ਰਸਮ ਵਿੱਚ ਡਾ. ਆਤਮਜੀਤ ਸਿੰਘ, ਪੰਜਾਬ ਟਾਈਮਜ਼ ਦੀ ਸੰਪਾਦਕ ਜਸਪ੍ਰੀਤ ਕੌਰ, ਰਵਿੰਦਰ ਸਹਿਰਾਅ, ਪੰਜਾਬੋਂ ਗਏ ਲੇਖਕ ਦਲਜੀਤ ਸ਼ਾਹੀ, ਗੁਰਭੇਜ ਸਿੰਘ ਗੁਰਾਇਆ ਤੇ ਇੰਦਰਜੀਤ ਦਿਉਗੁਣ ਸਮੇਤ ਕੁਝ ਹੋਰ ਦੋਸਤ ਸ਼ਾਮਲ ਹੋਏ।

ਇਸ ਮੌਕੇ ਬੋਲਦਿਆਂ ਡਾ. ਆਤਮਜੀਤ ਨੇ ‘ਪੰਜਾਬ ਟਾਈਮਜ਼ ਦੇ ਬਾਨੀ ਸਰਦਾਰ ਅਮੋਲਕ ਸਿੰਘ ਜੰਮੂ ਨਾਲ ਆਪਣੀ ਸਾਂਝ ਦੀਆਂ ਗੱਲਾਂ ਕੀਤੀਆਂ ਅਤੇ ਦੱਸਿਆ ਕਿ ਕਿਵੇਂ ‘ਪੰਜਾਬ ਟਾਈਮਜ਼ ਨੇ ਪੱਛਮ ਅਤੇ ਪੂਰਬ ਦੇ ਪੰਜਾਬੀਆਂ ਨੂੰ ਜੋੜਨ ਦਾ ਮਹੱਤਵਪੂਰਨ ਕਾਰਜ ਵੀ ਕੀਤਾ ਹੈ।

ਇਸ ਮੌਕੇ ਤੇ ਆਪਣੇ ਵਿਸ਼ੇਸ਼ ਭਾਸ਼ਨ ਵਿਚ ਉਹਨਾਂ ਨੇ ਕਿਹਾ ਕਿ ਰੋਜ਼ੀ-ਰੋਟੀ ਦੀ ਸਮੱਸਿਆ ਹੱਲ ਕਰ ਲੈਣ ਤੋਂ ਬਾਦ ਪੰਜਾਬੀਆਂ ਦਾ ਸਭ ਤੋਂ ਵੱਡਾ ਫ਼ਿਕਰ ਆਪਣੀ ਬੋਲੀ ਦੀ ਸੰਭਾਲ ਕਰਨਾ ਹੈ ਅਤੇ ਇਹ ਦੇਖਣਾ ਹੈ ਕਿ ਉਨਾਂ ਦੀ ਆਉਣ ਵਾਲੀ ਪੀੜ੍ਹੀ ਆਪਣੀ ਬੋਲੀ ਤੋਂ ਪੂਰੀ ਤਰ੍ਹਾਂ ਕੱਟੀ ਨਾ ਜਾਵੇ। ਉਨ੍ਹਾਂ ਨੇ ਆਪਣੀ ਨਵੀਂ ਸੰਪਾਦਿਤ ਪੁਸਤਕ ‘ਪੰਜਾਬੀ ਬੋਲੀ: ਰਮਜ਼ਾਂ, ਰੁਕਾਵਟਾਂ ਅਤੇ ਰਾਹਾ’ (ਸਹਿ ਸੰਪਾਦਕ: ਗੁਰਭਜਨ ਗਿੱਲ) ਦਾ ਵਿਸ਼ੇਸ਼ ਜ਼ਿਕਰ ਕੀਤਾ ਜਿਹੜੀ ਕਿ ਡਾਕਟਰ ਦਲਬੀਰ ਸਿੰਘ ਕਥੂਰੀਆ ਦੀ ਪ੍ਰੇਰਨਾ ਤੇ ਸਹਿਯੋਗ ਨਾਲ ਵਿਸ਼ਵ ਪੰਜਾਬੀ ਸਭਾ, ਬਰੈਂਪਟਨ (ਕੈਨੇਡਾ) ਵੱਲੋਂ ਛਾਪੀ ਗਈ ਹੈ।

ਇਸ ਵਿਚ ਲਗਪਗ ਤਿੰਨ ਦਰਜਨ ਲੇਖ ਸ਼ਾਮਿਲ ਕੀਤੇ ਗਏ ਹਨ ਜਿਹੜੇ ਪੰਜਾਬੀ ਬੋਲੀ ਦੇ ਸਾਹਮਣੇ ਖੜੀਆਂ ਚੁਣੌਤੀਆਂ ਅਤੇ ਉਹਨਾਂ ਦੇ ਸੰਭਵ ਹੱਲ ਦਾ ਜ਼ਿਕਰ ਕਰਦੇ ਹਨ। ਇਹ ਲੇਖ ਭਾਰਤ ਪਾਕਿਸਤਾਨ, ਇੰਗਲੈਂਡ, ਅਮਰੀਕਾ, ਕੈਨੇਡਾ, ਇਟਲੀ ਆਦਿ ਵਿਚ ਵੱਸਦੇ ਪੰਜਾਬੀ ਲੇਖਕਾਂ ਨੇ ਲਿਖੇ ਹਨ। ਇਸ ਕਿਤਾਬ ਵਿਚ ਵੱਖ-ਵੱਖ ਵਿਸ਼ਿਆਂ ਉੱਤੇ ਲੇਖ ਛਾਪੇ ਗਏ ਹਨ ਜਿਵੇਂ ਪੰਜਾਬੀ ਬੋਲੀ ਦੀ ਸਥਿਤੀ, ਸੱਤਾ ਦਾ ਦਖ਼ਲ, ਪੰਜਾਬੀਆਂ ਦੀ ਬੋਲੀ ਪ੍ਰਤੀ ਲਾਪਰਵਾਹੀ, ਕੁਝ ਲੋਕਾਂ ਵੱਲੋਂ ਇਸ ਨਾਲ ਨਫ਼ਰਤ, ਕੰਪਿਊਟਰ ਦੀਆਂ ਨਵੀਂਆਂ ਤਕਨੀਕਾਂ, ਆਰਟੀਫ਼ਿਸ਼ੀਅਲ ਇੰਟੈਲੀਜੈਂਸ, ਲਿੱਪੀ ਦੀਆਂ ਦਿੱਕਤਾਂ, ਅਨੁਵਾਦ ਦੇ ਮਸਲੇ, ਲਿਪੀਅੰਤਰਣ ਦੀਆਂ ਰੁਕਾਵਟਾਂ ਵੱਖ-ਵੱਖ ਮੁਲਕਾਂ ਵਿਚ ਪੰਜਾਬੀ ਬੋਲੀ ਦੀ ਸਥਿਤੀ ਆਦਿਕ।

ਡਾਕਟਰ ਆਤਮਜੀਤ ਸਿੰਘ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਹਰ ਬੋਲੀ ਆਪਣੇ ਸਭਿਆਚਾਰ ਨਾਲ ਧੁਰ ਅੰਦਰੋਂ ਜੁੜੀ ਹੁੰਦੀ ਹੈ। ਜਦੋਂ ਬੋਲੀ ਮਰਦੀ ਹੈ ਤਾਂ ਸਭਿਆਚਾਰ ਵੀ ਖੁਰਦਾ ਹੈ। ਸਾਨੂੰ ਸਭਿਆਚਾਰ ਅਤੇ ਭਾਸ਼ਾ ਦੋਹਾਂ ਦੀ ਚਿੰਤਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਗੁਰਦਵਾਰਿਆਂ ਵਿਚ ਪਰਵਾਸੀ ਪੰਜਾਬੀ ਬੱਚਿਆਂ ਵਾਸਤੇ ਪੰਜਾਬੀ ਬੋਲੀ ਦੀ ਪੜ੍ਹਾਈ ਦੇ ਇੰਤਜ਼ਾਮ ਦੀ ਸ਼ਲਾਘਾ ਕੀਤੀ ਪਰ ਨਾਲ ਦੱਸਿਆ ਕਿ ਅੱਜ ਦੇ ਯੁਗ ਵਿਚ ਦੂਸਰੀ ਬੋਲੀ ਦੀ ਪੜ੍ਹਾਈ ਸੁਖੈਨ ਕਾਰਜ ਨਹੀਂ ਹੈ ਅਤੇ ਇਸ ਸੰਬੰਧ ਵਿਚ ਸਾਨੂੰ ਇਸ ਵਿਸ਼ੇ ਦੇ ਮਾਹਰਾਂ ਦੀ ਸੇਧ ਲੈਣੀ ਚਾਹੀਦੀ ਹੈ।

ਉਨ੍ਹਾਂ ਵਿਸ਼ਵ ਵਿਚ ਇਸ ਸੰਬੰਧੀ ਹੋ ਰਹੀ ਖੋਜ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੋ ਭਾਸ਼ਾਵਾਂ ਅਤੇ ਬਹੁ-ਭਾਸ਼ਾਵਾਂ ਦੇ ਗਿਆਨ ਸੰਬੰਧੀ ਦੁਨੀਆਂ ਦੇ ਕਈ ਵਿਦਵਾਨਾਂ ਵੱਲੋਂ ਕੀਮਤੀ ਕਾਰਜ ਹੋਏ ਹਨ; ਸਾਨੂੰ ਉਹਨਾਂ ਦੀ ਰੋਸ਼ਨੀ ਵਿਚ ਅੱਗੇ ਵਧਣ ਦੀ ਲੋੜ ਹੈ। ਉਨ੍ਹਾਂ ਯਾਦ ਕਰਵਾਇਆ ਕਿ ਪਰਵਾਸੀ ਬੱਚਿਆਂ ਨੂੰ ਪੰਜਾਬੀ ਸਿਖਾਉਣ ਵੇਲੇ ਸਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਉਨ੍ਹਾਂ ਦਾ ਮੁੱਖ ਸਭਿਆਚਾਰ ਪੱਛਮੀ ਹੈ ਇਸ ਲਈ ਉਨ੍ਹਾਂ ਨੂੰ ਪੱਛਮੀ ਕਲਚਰ ਦੇ ਹਵਾਲਿਆਂ ਨਾਲ ਪੰਜਾਬੀ ਸੌਖੇ ਤਰੀਕੇ ਨਾਲ ਸਮਝ ਆਵੇਗੀ। ਉਨ੍ਹਾਂ ਕਿਹਾ ਕਿ ਜੇ ਸਭਨਾਂ ਪੰਜਾਬੀਆਂ ਦਾ ਸਹਿਯੋਗ ਮਿਲੇ ਤਾਂ ਉਹ ਇਸ ਦਿਸ਼ਾ ਵਿਚ ਅੱਗੇ ਵਧਣਾ ਚਾਹੁੰਦੇ ਹਨ।

ਇਸ ਮੌਕੇ ਪੰਜਾਬ ਟਾਈਮਜ਼ ਨੂੰ ਹੋਰ ਕਾਮਯਾਬ ਕਰਨ ਲਈ ਉਨ੍ਹਾਂ ਵਿਸ਼ਵ ਭਰ ਦੇ ਪੰਜਾਬੀਆਂ ਨੂੰ ਅਪੀਲ ਕੀਤੀ। ਪੰਜਾਬ ਟਾਈਮਜ਼ ਦੀ ਸੰਪਾਦਕ ਜਸਪ੍ਰੀਤ ਕੌਰ ਨੇ ਸਭ ਹਾਜ਼ਰ ਲੇਖਕਾਂ, ਬੁੱਧੀਜੀਵੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in Punjabitop headlines in Punjabi
Share202Tweet126SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Hukamnama Sri Darbar Sahib Today – 07 October 2026 | Ang 956 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 07 October 2026 | Ang 956 I ਅੱਜ ਦਾ ਹੁਕਮਨਾਮਾ

by Ankit
October 7, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | October | Date 07-10-2026 |...

ਦਿੱਲੀ ਪੁਲਿਸ ਵੱਲੋਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਰਿਹਾਅ

ਦਿੱਲੀ ਪੁਲਿਸ ਵੱਲੋਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਰਿਹਾਅ

by Jaspreet Kaur
October 6, 2026
0

ਦਿੱਲੀ ਪੁਲਿਸ ਵੱਲੋਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਰਿਹਾਅ ਨਵੀ ਦਿੱਲੀ, 6 ਅਕਤੂਬਰ (ਵਿਸ਼ਵ ਵਾਰਤਾ): ਦਿੱਲੀ ਪੁਲਿਸ ਨੇ ਰਾਹੁਲ ਗਾਂਧੀ ਅਤੇ...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
October 6, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 5 ਅਕਤੂਬਰ (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...

ਮਾਨ ਸਰਕਾਰ ਵੱਲੋਂ ਮੱਛੀ ਪਾਲਣ ਸੈਕਟਰ ਨੂੰ ਹੁਲਾਰਾ: ਗੁਰਮੀਤ ਸਿੰਘ ਖੁੱਡੀਆਂ ਨੇ ਨਵੇਂ ਭਰਤੀ ਮੁਲਾਜ਼ਮਾਂ ਨੂੰ ਸੌਂਪੇ ਨਿਯੁਕਤੀ ਪੱਤਰ

ਮਾਨ ਸਰਕਾਰ ਵੱਲੋਂ ਮੱਛੀ ਪਾਲਣ ਸੈਕਟਰ ਨੂੰ ਹੁਲਾਰਾ: ਗੁਰਮੀਤ ਸਿੰਘ ਖੁੱਡੀਆਂ ਨੇ ਨਵੇਂ ਭਰਤੀ ਮੁਲਾਜ਼ਮਾਂ ਨੂੰ ਸੌਂਪੇ ਨਿਯੁਕਤੀ ਪੱਤਰ

by Ankit
October 6, 2026
0

ਮਾਨ ਸਰਕਾਰ ਵੱਲੋਂ ਮੱਛੀ ਪਾਲਣ ਸੈਕਟਰ ਨੂੰ ਹੁਲਾਰਾ: ਗੁਰਮੀਤ ਸਿੰਘ ਖੁੱਡੀਆਂ ਨੇ ਨਵੇਂ ਭਰਤੀ ਮੁਲਾਜ਼ਮਾਂ ਨੂੰ ਸੌਂਪੇ ਨਿਯੁਕਤੀ ਪੱਤਰ *...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Cricket: ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਭੁਵਨੇਸ਼ਵਰ ਕੁਮਾਰ ਦੀ ਵਾਪਸੀ

Cricket: ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਭੁਵਨੇਸ਼ਵਰ ਕੁਮਾਰ ਦੀ ਵਾਪਸੀ

by Ranjit Singh
October 7, 2026
0

Cricket: ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਭੁਵਨੇਸ਼ਵਰ ਕੁਮਾਰ ਦੀ ਵਾਪਸੀ - ਭੁਵਨੇਸ਼ਵਰ ਕੁਮਾਰ ਦੀ ਕਰੀਬ ਚਾਰ...

Most Popular

Amritsar ‘ਚ NRI ਮਿਲਣੀ ਅੱਜ; ਚਾਰ ਜ਼ਿਲ੍ਹਿਆਂ ਦੇ ਪਰਵਾਸੀ ਪੰਜਾਬੀ ਲੈਣਗੇ ਭਾਗ

Amritsar ‘ਚ NRI ਮਿਲਣੀ ਅੱਜ; ਚਾਰ ਜ਼ਿਲ੍ਹਿਆਂ ਦੇ ਪਰਵਾਸੀ ਪੰਜਾਬੀ ਲੈਣਗੇ ਭਾਗ

by Ranjit Singh
2 weeks ago
0

Amritsar 'ਚ NRI ਮਿਲਣੀ ਅੱਜ; ਚਾਰ ਜ਼ਿਲ੍ਹਿਆਂ ਦੇ ਪਰਵਾਸੀ ਪੰਜਾਬੀ ਲੈਣਗੇ ਭਾਗ ਚੰਡੀਗੜ੍ਹ, 23 ਸਤੰਬਰ (ਵਿਸ਼ਵ ਵਾਰਤਾ): ਪਰਵਾਸੀ ਪੰਜਾਬੀਆਂ ਨੂੰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 