Punjab ‘ਚ ਇਸ ਮਹੀਨੇ ਦੇ ਆਖਰੀ ਦਿਨਾਂ ‘ਚ ਆ ਰਹੀਆਂ ਤਿੰਨ ਛੁੱਟੀਆਂ, ਪੜ੍ਹੋ ਵੇਰਵਾ
ਚੰਡੀਗੜ੍ਹ, 22 ਮਾਰਚ 2026 (ਵਿਸ਼ਵ ਵਾਰਤਾ) – ਪੰਜਾਬ ਦੇ ਮਾਰਚ ਮਹੀਨੇ ਦੇ ਆਖਰੀ ਦਿਨਾਂ ਜਾਣੀ ਕਿ 23 ਮਾਰਚ ਤੋਂ 3 1 ਮਾਰਚ ਤੱਕ ਤਿੰਨ ਸਰਕਾਰੀ ਛੁੱਟੀਆਂ ਆ ਰਹੀਆਂ ਹਨ। ਪਹਿਲਾਂ ਸੋਮਵਾਰ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਜੀ ਦੇ ਸ਼ਹੀਦੀ ਦਿਵਸ ਮੌਕੇ ‘ਤੇ ਪੂਰੇ ਸੂਬੇ ਵਿੱਚ ਛੁੱਟੀ ਰਹੇਗੀ। ਇਸ ਕਾਰਨ ਸੂਬੇ ਦੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਵੀਰਵਾਰ 26 ਮਾਰਚ ਨੂੰ ਰਾਮ ਨੌਮੀ ਆ ਰਹੀ ਹੈ, ਜਿਸ ਕਰਕੇ ਛੁੱਟੀ ਰਹੇਗੀ। ਇਸ ਤੋਂ ਬਾਅਦ 31 ਮਾਰਚ ਦਿਨ ਮੰਗਲਵਾਰ ਨੂੰ ਮਹਾਵੀਰ ਜੈਯੰਤੀ ਮੌਕੇ ਵੀ ਛੁੱਟੀ ਰਹੇਗੀ। ਇਸ ਤੋਂ ਇਲਾਵਾ 29 ਮਾਰਚ ਨੂੰ ਐਤਵਾਰ ਹੋਣ ਕਰਕੇ ਵੀ ਛੁੱਟੀ ਰਹੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























