Punjab: ਆਵਾਰਾ ਕੁੱਤਿਆਂ ਨੇ 10 ਸਾਲ ਦੀ ਬੱਚੀ ਨੂੰ ਨੋਚਿਆ: ਹੋਈ ਗੰਭੀਰ ਜ਼ਖਮੀ
ਹੁਸ਼ਿਆਰਪੁਰ, 3 ਫਰਵਰੀ 2026 (ਵਿਸ਼ਵ ਵਾਰਤਾ) – ਹੁਸ਼ਿਆਰਪੁਰ ਜ਼ਿਲ੍ਹੇ (Punjab) ਦੇ ਮੁਕੇਰੀਆਂ ਦੇ ਪਿੰਡ ਕੌਲਪੁਰ ਵਿੱਚ, ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ 10 ਸਾਲਾ ਬੱਚੀ ਨੂੰ ਆਵਾਰਾ ਕੁੱਤਿਆਂ ਨੇ ਵੱਢ ਲਿਆ। ਕੁੱਤਿਆਂ ਦੇ ਇਸ ਹਮਲੇ ‘ਚ 10 ਸਾਲ ਦੀ ਬੱਚੀ ਪ੍ਰਭਜੋਤ ਕੌਰ ਗੰਭੀਰ ਜ਼ਖਮੀ ਹੋ ਗਈ ਹੈ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਬੱਚੀ ਦੀ ਮਾਂ ਹਰਸ਼ਵਿੰਦਰ ਕੌਰ ਨੇ ਦੱਸਿਆ ਕਿ ਬੱਚੀ ਪ੍ਰਭਜੋਤ ਕੌਰ, ਪਿੰਡ ਦੀ ਦੁਕਾਨ ’ਤੇ ਕੁਝ ਸਾਮਾਨ ਲੈਣ ਜਾ ਰਹੀ ਸੀ, ਜਿਸ ਦੌਰਾਨ ਰਸਤੇ ਵਿਚ ਕੁਝ ਆਵਾਰਾ ਕੁੱਤਿਆਂ ਨੇ ਘੇਰ ਕੇ ਉਸ ‘ਤੇ ਹਮਲਾ ਕਰ ਦਿੱਤਾ। ਬੱਚੀ ਦੀਆਂ ਚੀਕਾਂ ਸੁਣ ਕੇ ਗਲੀ ‘ਚ ਰਹਿਣ ਵਾਲੀ ਔਰਤ ਨੇ ਦੌੜ ਕੇ ਬੱਚੀ ਨੂੰ ਕੁੱਤਿਆਂ ਤੋਂ ਛੁਡਵਾਇਆ। ਪਰ ਪ੍ਰਭਜੋਤ ਕੌਰ ਇਸ ਹਮਲੇ ‘ਚ ਗੰਭੀਰ ਜ਼ਖਮੀ ਹੋ ਗਈ ਹੈ।
ਮੌਕੇ ‘ਤੇ ਮੌਜੂਦ ਲੋਕਾਂ ਨੇ ਮੇਰੀ ਲੜਕੀ ਨੂੰ ਖੂਨ ਨਾਲ ਲੱਥਪੱਥ ਹਾਲਤ ‘ਚ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੇ ਸਰੀਰ ‘ਚ ਕਈ ਟਾਂਕੇ ਲਗਾਏ ਗਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























