Punjab : ਸ੍ਰੀ ਮੁਕਤਸਰ ਸਾਹਿਬ ਪਟਾਕਾ ਫ਼ੈਕਟਰੀ ‘ਚ ਧਮਾਕਾ; ਮਲਬੇ ‘ਚੋਂ 33 ਲੋਕਾਂ ਨੂੰ ਕੱਢਿਆ ਗਿਆ ਬਾਹਰ
– ਸ੍ਰੀ ਮੁਕਤਸਰ ਸਾਹਿਬ ਡੀਸੀ ਦਾ ਵੱਡਾ ਬਿਆਨ ਆਇਆ ਸਾਹਮਣੇ

ਮੁਕਤਸਰ, 30 ਮਈ (ਵਿਸ਼ਵ ਵਾਰਤਾ): ਲੰਬੀ ਹਲਕੇ ਦੇ ਨੇੜੇ ਸਿੰਘੇਵਾਲਾ-ਫਤੂਹੀਵਾਲਾ ਪਿੰਡ ਦੇ ਖੇਤਾਂ ਵਿੱਚ ਸਥਿਤ ਇੱਕ ਪਟਾਕਾ ਫੈਕਟਰੀ ਵਿੱਚ ਵੀਰਵਾਰ ਦੇਰ ਰਾਤ ਇੱਕ ਵੱਡਾ ਧਮਾਕਾ ਹੋਇਆ। ਇਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ 20 ਤੋਂ ਵੱਧ ਮਜ਼ਦੂਰ ਗੰਭੀਰ ਜ਼ਖਮੀ ਹੋਏ। ਜ਼ਖਮੀਆਂ ਨੂੰ ਬਠਿੰਡਾ ਏਮਜ਼ ਰੈਫਰ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਇਸ ਧਮਾਕੇ ਵਿੱਚ ਫੈਕਟਰੀ ਦੀਆਂ ਦੋ ਮੰਜ਼ਿਲਾਂ ਪਲਾਂ ਵਿੱਚ ਹੀ ਮਲਬੇ ਵਿੱਚ ਬਦਲ ਗਈਆਂ। ਇਹ ਹਾਦਸਾ ਫੈਕਟਰੀ ਦੀ ਪਟਾਕਾ ਨਿਰਮਾਣ ਇਕਾਈ ਵਿੱਚ ਰਾਤ ਦੇ ਕਰੀਬ 1:30 ਵਜੇ ਵਾਪਰਿਆ।
ਇਸ ਮਾਮਲੇ ‘ਚ ਡੀਸੀ ਅਭਿਜੀਤ ਕਪਲਿਸ਼ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਟਾਕੇ ਫੈਕਟਰੀ ਚਲਾਉਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਸੀ। ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ, ਦੋਸ਼ੀਆਂ ਵਿਰੁੱਧ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਮਲਬੇ ਵਿੱਚੋਂ 33 ਲੋਕਾਂ ਨੂੰ ਬਚਾਇਆ ਗਿਆ ਹੈ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।























