Punjab ‘ਚ ਹੋਣ ਜਾ ਰਿਹਾ ਵੱਡਾ ਸਿਆਸੀ ਧਮਾਕਾ, ਉੱਘੀਆਂ ਹਸਤੀਆਂ ਹੋਣ ਜਾ ਰਹੀਆਂ ਬੀਜੇਪੀ ‘ਚ ਸ਼ਾਮਿਲ, ਪੜ੍ਹੋ ਕਿਹੜੇ ਨਾਂਅ ਚਰਚਾ ‘ਚ
– ਨਾਮੀ ਸਿਆਸੀ ਹਸਤੀਆਂ ਨੂੰ ਹਰਿਆਣਾ ਦੇ CM ਬੀਜੇਪੀ ‘ਚ ਕਰਾਉਣਗੇ ਸ਼ਾਮਿਲ
ਚੰਡੀਗੜ੍ਹ, 16 ਜਨਵਰੀ 2026 (ਵਿਸ਼ਵ ਵਾਰਤਾ) – ਪੰਜਾਬ (Punjab) ਦੀਆਂ ਕਈ ਨਾਮੀ ਸਿਆਸੀ ਹਸਤੀਆਂ ਅੱਜ ਬੀਜੇਪੀ ‘ਚ ਸ਼ਾਮਿਲ ਹੋ ਸਕਦੀਆਂ ਹਨ। ਜਿਨ੍ਹਾਂ ‘ਚ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ OSD ਓਂਕਾਰ ਸਿੰਘ ਅੱਜ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਤੋਂ ਬਿਨਾਂ ਚਰਨਜੀਤ ਬਰਾੜ, ਜਗਮੀਤ ਬਰਾੜ ਅਤੇ ਉਨ੍ਹਾਂ ਦੇ ਭਰਾ ਰਿਪਜੀਤ ਬਰਾੜ ਅਤੇ ਰਾਹੁਲ ਸਿੱਧੂ ਦੇ ਵੀ ਭਾਜਪਾ ਵਿੱਚ ਸ਼ਾਮਲ ਹੋਣ ਦੇ ਚਰਚੇ ਹੋ ਰਹੇ ਹਨ।

ਉਨਾਂ ਨੂੰ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਪਾਰਟੀ ਵਿਚ ਸ਼ਾਮਲ ਕਰਵਾਉਣਗੇ। ਦੱਸ ਦਈਏ ਕਿ ਅੱਜ ਇਨ੍ਹਾਂ ਹਸਤੀਆਂ ਨੂੰ ਬੀਜੇਪੀ ‘ਚ ਸ਼ਾਮਿਲ ਕਰਵਾਉਣ ਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਅੱਜ ਚੰਡੀਗੜ੍ਹ ਸਥਿਤ ਬੀਜੇਪੀ ਦਫਤਰ ਪਹੁੰਚ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















