• Latest
  • Trending
PUNJAB POLICE ਨੇ ਨਵਾਂਸ਼ਹਿਰ ਗ੍ਰਨੇਡ ਹਮਲੇ ਦੀ ਗੁੱਥੀ ਸੁਲਝਾਈ; ਹੈਂਡ ਗ੍ਰੇਨੇਡ ਅਤੇ ਪਿਸਤੌਲ ਸਮੇਤ ਬੀਕੇਆਈ ਦੇ ਪੰਜ ਕਾਰਕੁੰਨ ਕਾਬੂ

PUNJAB POLICE ਨੇ ਨਵਾਂਸ਼ਹਿਰ ਗ੍ਰਨੇਡ ਹਮਲੇ ਦੀ ਗੁੱਥੀ ਸੁਲਝਾਈ; ਹੈਂਡ ਗ੍ਰੇਨੇਡ ਅਤੇ ਪਿਸਤੌਲ ਸਮੇਤ ਬੀਕੇਆਈ ਦੇ ਪੰਜ ਕਾਰਕੁੰਨ ਕਾਬੂ

1 year ago
ਸੂਬੇ ਵਿੱਚ ਬਣੇਗਾ ਸੁਪਰ-ਸਪੈਸ਼ਲਿਟੀ ਹਸਪਤਾਲ ; ਮੁੱਖ ਮੰਤਰੀ ਨੇ ਕੀਤਾ ਐਲਾਨ

ਸੂਬੇ ਵਿੱਚ ਬਣੇਗਾ ਸੁਪਰ-ਸਪੈਸ਼ਲਿਟੀ ਹਸਪਤਾਲ ; ਮੁੱਖ ਮੰਤਰੀ ਨੇ ਕੀਤਾ ਐਲਾਨ

2 hours ago
ਮਨੋਵਿਗਿਆਨਕ ਥ੍ਰਿਲਰ ਫਿਲਮ ‘John Doe’ ਤੋਂ ਅਰਜੁਨ ਦਾਸ ਦੇ ਕਿਰਦਾਰ ਦਾ ਖੁਲਾਸਾ

ਮਨੋਵਿਗਿਆਨਕ ਥ੍ਰਿਲਰ ਫਿਲਮ ‘John Doe’ ਤੋਂ ਅਰਜੁਨ ਦਾਸ ਦੇ ਕਿਰਦਾਰ ਦਾ ਖੁਲਾਸਾ

2 hours ago
ਰੋਮਾਂਟਿਕ ਕਾਮੇਡੀ ਫਿਲਮ ‘Coimbatore Mappillaii’ 24 ਦਸੰਬਰ ਨੂੰ ਹੋਵੇਗੀ ਰਿਲੀਜ਼

ਰੋਮਾਂਟਿਕ ਕਾਮੇਡੀ ਫਿਲਮ ‘Coimbatore Mappillaii’ 24 ਦਸੰਬਰ ਨੂੰ ਹੋਵੇਗੀ ਰਿਲੀਜ਼

2 hours ago
Typhoon Champi : ਤਾਈਵਾਨ ਨੇ 20 ਸ਼ਹਿਰਾਂ ਅਤੇ ਕਾਉਂਟੀਆਂ ਵਿੱਚ ਸਕੂਲ ਤੇ ਦਫ਼ਤਰ ਬੰਦ; ਸੈਂਕੜੇ ਉਡਾਣਾਂ ਰੱਦ

Typhoon Champi : ਤਾਈਵਾਨ ਨੇ 20 ਸ਼ਹਿਰਾਂ ਅਤੇ ਕਾਉਂਟੀਆਂ ਵਿੱਚ ਸਕੂਲ ਤੇ ਦਫ਼ਤਰ ਬੰਦ; ਸੈਂਕੜੇ ਉਡਾਣਾਂ ਰੱਦ

2 hours ago
ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 510 ਘਟਨਾਵਾਂ ਆਈਆਂ ਸਾਹਮਣੇ ; 184 ਮਾਮਲਿਆਂ ਵਿੱਚ ਲਗਾਏ ਗਏ ਜੁਰਮਾਨੇ

ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 510 ਘਟਨਾਵਾਂ ਆਈਆਂ ਸਾਹਮਣੇ ; 184 ਮਾਮਲਿਆਂ ਵਿੱਚ ਲਗਾਏ ਗਏ ਜੁਰਮਾਨੇ

2 hours ago
ਰਾਜਸਥਾਨ ਵਿੱਚ ਦੌਸਾ-ਮਨੋਹਰਪੁਰ ਹਾਈਵੇਅ ‘ਤੇ ਕਾਰ ਖਾਈ ਵਿੱਚ ਡਿੱਗੀ; 4 ਲੋਕਾਂ ਦੀ ਮੌਤ

ਰਾਜਸਥਾਨ ਵਿੱਚ ਦੌਸਾ-ਮਨੋਹਰਪੁਰ ਹਾਈਵੇਅ ‘ਤੇ ਕਾਰ ਖਾਈ ਵਿੱਚ ਡਿੱਗੀ; 4 ਲੋਕਾਂ ਦੀ ਮੌਤ

2 hours ago
ਪ੍ਰਧਾਨ ਮੰਤਰੀ ਮੋਦੀ ਨੇ ‘ਚਿਨਮਯ ਅੰਮ੍ਰਿਤ ਮਹੋਤਸਵ’ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਨੇ ‘ਚਿਨਮਯ ਅੰਮ੍ਰਿਤ ਮਹੋਤਸਵ’ ਦਾ ਕੀਤਾ ਉਦਘਾਟਨ

2 hours ago
 ਪਰਵਿੰਦਰ ‘ਝੋਟਾ’ ਕਤਲ ਕਾਂਡ: ਸਰਕਾਰ ਨੇ ਪਰਿਵਾਰ ਦੀਆਂ 12 ਮੰਗਾਂ ਮੰਨੀਆਂ

 ਪਰਵਿੰਦਰ ‘ਝੋਟਾ’ ਕਤਲ ਕਾਂਡ: ਸਰਕਾਰ ਨੇ ਪਰਿਵਾਰ ਦੀਆਂ 12 ਮੰਗਾਂ ਮੰਨੀਆਂ

2 hours ago
ਪਰਵਿੰਦਰ ਝੋਟਾ ਮਾਮਲਾ: CBI ਨੂੰ ਅਸ਼ਵਨੀ ਕੁਮਾਰ ਦਾ ਮਿਲਿਆ 5 ਦਿਨ ਦਾ ਪੁਲਿਸ ਰਿਮਾਂਡ

ਪਰਵਿੰਦਰ ਝੋਟਾ ਮਾਮਲਾ: CBI ਨੂੰ ਅਸ਼ਵਨੀ ਕੁਮਾਰ ਦਾ ਮਿਲਿਆ 5 ਦਿਨ ਦਾ ਪੁਲਿਸ ਰਿਮਾਂਡ

2 hours ago
ਪੰਜਾਬ ਵਿਧਾਨ ਸਭਾ ਵੱਲੋਂ ਐਸ.ਆਈ.ਆਰ. ਤਹਿਤ ਯੋਗ ਨਾਗਰਿਕਾਂ ਦੇ ਵੋਟ ਪਾਉਣ ਦੇ ਅਧਿਕਾਰਾਂ ਦੀ ਰਾਖੀ ਲਈ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਮਤਾ ਸਰਬਸੰਮਤੀ ਨਾਲ ਪਾਸ

ਪੰਜਾਬ ਵਿਧਾਨ ਸਭਾ ਵੱਲੋਂ ਐਸ.ਆਈ.ਆਰ. ਤਹਿਤ ਯੋਗ ਨਾਗਰਿਕਾਂ ਦੇ ਵੋਟ ਪਾਉਣ ਦੇ ਅਧਿਕਾਰਾਂ ਦੀ ਰਾਖੀ ਲਈ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਮਤਾ ਸਰਬਸੰਮਤੀ ਨਾਲ ਪਾਸ

2 hours ago
ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਨੂੰ ਮਿਲੀ ਮਨਜ਼ੂਰੀ

ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਨੂੰ ਮਿਲੀ ਮਨਜ਼ੂਰੀ

2 hours ago
Gold Silver Price : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਲਗਾਤਾਰ ਗਿਰਾਵਟ ਜਾਰੀ ; 2 ਲੱਖ ਤੋਂ ਹੇਠਾਂ ਖਿਸਕੀ ਚਾਂਦੀ , ਸੋਨੇ ਦੀ ਕੀਮਤ ਵਿੱਚ ਵੀ ਆਈ ਕਮੀ

Gold Silver Price : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਲਗਾਤਾਰ ਗਿਰਾਵਟ ਜਾਰੀ ; 2 ਲੱਖ ਤੋਂ ਹੇਠਾਂ ਖਿਸਕੀ ਚਾਂਦੀ , ਸੋਨੇ ਦੀ ਕੀਮਤ ਵਿੱਚ ਵੀ ਆਈ ਕਮੀ

3 hours ago
Hindi News
English News
Friday, October 23, 2026
No Result
View All Result
24 °c
Chandigarh
23 ° Sat
24 ° Sun
24 ° Mon
24 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

PUNJAB POLICE ਨੇ ਨਵਾਂਸ਼ਹਿਰ ਗ੍ਰਨੇਡ ਹਮਲੇ ਦੀ ਗੁੱਥੀ ਸੁਲਝਾਈ; ਹੈਂਡ ਗ੍ਰੇਨੇਡ ਅਤੇ ਪਿਸਤੌਲ ਸਮੇਤ ਬੀਕੇਆਈ ਦੇ ਪੰਜ ਕਾਰਕੁੰਨ ਕਾਬੂ

ਸੁਤੰਤਰਤਾ ਦਿਵਸ ਤੋਂ ਪਹਿਲਾਂ ਇਸ ਮਾਡਿਊਲ ਵੱਲੋਂ ਕੀਤੇ ਜਾਣ ਵਾਲੇ ਯੋਜਨਾਬੱਧ ਅੱਤਵਾਦੀ ਹਮਲਿਆਂ ਨੂੰ ਕੀਤਾ ਨਾਕਾਮ

August 12, 2025
in ਖਬਰਾਂ, ਪੰਜਾਬ
PUNJAB POLICE ਨੇ ਨਵਾਂਸ਼ਹਿਰ ਗ੍ਰਨੇਡ ਹਮਲੇ ਦੀ ਗੁੱਥੀ ਸੁਲਝਾਈ; ਹੈਂਡ ਗ੍ਰੇਨੇਡ ਅਤੇ ਪਿਸਤੌਲ ਸਮੇਤ ਬੀਕੇਆਈ ਦੇ ਪੰਜ ਕਾਰਕੁੰਨ ਕਾਬੂ
PUNJAB POLICE ਨੇ ਨਵਾਂਸ਼ਹਿਰ ਗ੍ਰਨੇਡ ਹਮਲੇ ਦੀ ਗੁੱਥੀ ਸੁਲਝਾਈ; ਹੈਂਡ ਗ੍ਰੇਨੇਡ ਅਤੇ ਪਿਸਤੌਲ ਸਮੇਤ ਬੀਕੇਆਈ ਦੇ ਪੰਜ ਕਾਰਕੁੰਨ ਕਾਬੂ
— ਸੁਤੰਤਰਤਾ ਦਿਵਸ ਤੋਂ ਪਹਿਲਾਂ ਇਸ ਮਾਡਿਊਲ ਵੱਲੋਂ ਕੀਤੇ ਜਾਣ ਵਾਲੇ ਯੋਜਨਾਬੱਧ ਅੱਤਵਾਦੀ ਹਮਲਿਆਂ ਨੂੰ ਕੀਤਾ ਨਾਕਾਮ
— ਇਹ ਮਾਡਿਊਲ ਹਰਵਿੰਦਰ ਰਿੰਦਾ ਦੇ ਨਿਰਦੇਸ਼ਾਂ ‘ਤੇ ਵਿਦੇਸ਼-ਅਧਾਰਤ ਮੰਨੂ ਅਗਵਾਨ, ਗੋਪੀ ਨਵਾਂਸ਼ਹਿਰੀਆ ਅਤੇ ਜ਼ੀਸ਼ਾਨ ਅਖ਼ਤਰ ਵੱਲੋਂ ਚਲਾਇਆ ਜਾ ਰਿਹਾ ਸੀ
— ਮਾਡਿਊਲ ਨੇ ਹਾਲ ਹੀ ਵਿੱਚ ਐਸਬੀਐਸ ਨਗਰ ਵਿੱਚ ਹੋਏ ਸ਼ਰਾਬ ਦੇ ਠੇਕੇ ‘ਤੇ ਹਮਲੇ ਦੀ ਬਣਾਈ ਸੀ ਯੋਜਨਾ; ਅਜਿਹੀਆਂ ਹੋਰ ਵਾਰਦਾਤਾਂ ਨੂੰ ਅੰਜ਼ਾਮ ਦੇਣ ਦਾ ਸੌਂਪਿਆ ਗਿਆ ਸੀ ਕੰਮ: ਡੀਜੀਪੀ ਗੌਰਵ ਯਾਦਵ
— ਫਾਲੋ-ਅੱਪ ਰਿਕਵਰੀ ਦੌਰਾਨ ਹੋਈ ਗੋਲੀਬਾਰੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਇੱਕ ਵਿਅਕਤੀ ਹੋਇਆ ਜ਼ਖਮੀ: ਏਆਈਜੀ ਸੀਆਈ ਨਵਜੋਤ ਮਾਹਲ

ਚੰਡੀਗੜ੍ਹ/ਜਲੰਧਰ, 12 ਅਗਸਤ (ਵਿਸ਼ਵ ਵਾਰਤਾ):-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਪਾਕਿਸਤਾਨ ਦੇ ਆਈਐਸਆਈ-ਸਮਰਥਿਤ ਅੱਤਵਾਦੀ ਨੈੱਟਵਰਕ ਵਿਰੁੱਧ ਵੱਡੀ ਸਫਲਤਾ ਹਾਸਲ ਕਰਦਿਆਂ, ਕਾਊਂਟਰ ਇੰਟੈਲੀਜੈਂਸ (ਸੀਆਈ) ਜਲੰਧਰ ਨੇ ਐਸਬੀਐਸ ਨਗਰ ਪੁਲਿਸ ਨਾਲ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ, ਰਾਜਸਥਾਨ ਦੇ ਟੋਂਕ ਅਤੇ ਜੈਪੁਰ ਜ਼ਿਲ੍ਹਿਆਂ ਤੋਂ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਮਾਡਿਊਲ ਦੇ ਤਿੰਨ ਨਾਬਾਲਗਾਂ ਸਮੇਤ ਪੰਜ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਇਹ ਮਾਡਿਊਲ ਪਾਕਿਸਤਾਨ ਸਥਿਤ ਬੀਕੇਆਈ ਸੰਚਾਲਕ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਨਿਰਦੇਸ਼ਾਂ ‘ਤੇ ਵਿਦੇਸ਼ੀ ਹੈਂਡਲਰ ਮੰਨੂ ਅਗਵਾਨ, ਗੋਪੀ ਨਵਾਂਸ਼ਹਿਰੀਆ ਅਤੇ ਜ਼ੀਸ਼ਾਨ ਅਖਤਰ ਵੱਲੋਂ ਚਲਾਇਆ ਜਾ ਰਿਹਾ ਸੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਿਤਿਕ ਨਰੋਲੀਆ ਵਾਸੀ ਪਿੰਡ ਦਿਦਾਵਾਟਾ, ਜੈਪੁਰ, ਰਾਜਸਥਾਨ; ਸੋਨੂੰ ਕੁਮਾਰ ਉਰਫ਼ ਕਾਲੀ ਵਾਸੀ ਪਿੰਡ ਕਾਲਾ ਸੰਘੀਆਂ, ਕਪੂਰਥਲਾ ਅਤੇ ਤਿੰਨ ਨਾਬਾਲਗਾਂ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ ਇੱਕ 86ਪੀ ਹੈਂਡ-ਗ੍ਰੇਨੇਡ ਅਤੇ ਇੱਕ .30 ਬੋਰ ਪਿਸਤੌਲ ਸਮੇਤ ਦੋ ਜ਼ਿੰਦਾ ਕਾਰਤੂਸ ਅਤੇ ਦੋ ਖਾਲੀ ਖੋਲ ਵੀ ਬਰਾਮਦ ਕੀਤੇ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਡਿਊਲ ਨੇ ਹਾਲ ਹੀ ਵਿੱਚ ਐਸਬੀਐਸ ਨਗਰ ਵਿੱਚ ਹੋਏ ਇੱਕ ਸ਼ਰਾਬ ਦੇ ਠੇਕੇ ‘ਤੇ ਹਮਲੇ ਦੀ ਯੋਜਨਾ ਬਣਾਈ ਸੀ।

ਜ਼ਿਕਰਯੋਗ ਹੈ ਕਿ ਇਸ ਮਾਡਿਊਲ ਨੇ 7 ਅਗਸਤ, 2025 ਨੂੰ ਐਸਬੀਐਸ ਨਗਰ ਵਿੱਚ ਸ਼ਰਾਬ ਦੇ ਠੇਕੇ ‘ਤੇ ਗ੍ਰਨੇਡ ਹਮਲਾ ਕੀਤਾ ਸੀ।

ਡੀਜੀਪੀ ਨੇ ਕਿਹਾ ਕਿ ਇਨ੍ਹਾਂ ਕਾਰਕੁਨਾਂ ਨੂੰ ਸੁਤੰਤਰਤਾ ਦਿਵਸ ਤੋਂ ਪਹਿਲਾਂ ਅਜਿਹੇ ਹਮਲੇ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ-ਅਧਾਰਤ ਜ਼ੀਸ਼ਾਨ ਅਖਤਰ ਅਤੇ ਬੀਕੇਆਈ ਦੇ ਮਾਸਟਰਮਾਈਂਡ ਮੰਨੂ ਅਗਵਾਨ ਜੋ ਕਿ ਪਾਕਿਸਤਾਨ-ਅਧਾਰਤ ਬੀਕੇਆਈ ਸੰਚਾਲਕ ਹਰਵਿੰਦਰ ਰਿੰਦਾ ਦੇ ਨਜ਼ਦੀਕੀ ਤਾਲਮੇਲ ਨਾਲ ਕੰਮ ਕਰ ਰਿਹਾ ਹੈ, ਦੇ ਸਿੱਧੇ ਸੰਪਰਕ ਵਿੱਚ ਸਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ, “ਅਸੀਂ ਇਸ ਅੱਤਵਾਦੀ ਮਾਡਿਊਲ ਵੱਲੋਂ ਕੀਤੇ ਜਾਣ ਵਾਲੇ ਹੋਰ ਯੋਜਨਾਬੱਧ ਹਮਲਿਆਂ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ ਹੈ।” ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ।

ਹੋਰ ਵੇਰਵੇ ਸਾਂਝੇ ਕਰਦਿਆਂ, ਏਆਈਜੀ ਸੀਆਈ ਜਲੰਧਰ ਨਵਜੋਤ ਮਾਹਲ ਨੇ ਦੱਸਿਆ ਕਿ ਖੁਫੀਆ ਜਾਣਕਾਰੀ ‘ਤੇ ਆਧਾਰਤ ਇਸ ਕਾਰਵਾਈ ਦੌਰਾਨ, ਇਹ ਪੰਜੇ ਦੋਸ਼ੀ ਰਾਜਸਥਾਨ ਦੇ ਟੋਂਕ ਅਤੇ ਜੈਪੁਰ ਜ਼ਿਲ੍ਹਿਆਂ ਤੋਂ ਕਾਬੂ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਫਾਲੋ-ਅੱਪ ਰਿਕਵਰੀ ਆਪ੍ਰੇਸ਼ਨ ਦੌਰਾਨ, ਗ੍ਰਿਫ਼ਤਾਰ ਮੁਲਜ਼ਮ ਸੋਨੂੰ ਉਰਫ਼ ਕਾਲੀ ਨੇ ਪੁਲਿਸ ਪਾਰਟੀ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਸਵੈ-ਰੱਖਿਆ ਵਿੱਚ, ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੇ ਨਤੀਜੇ ਵਜੋਂ ਮੁਲਜ਼ਮ ਸੋਨੂੰ ਉਰਫ਼ ਕਾਲੀ ਨੂੰ ਗੋਲੀ ਲੱਗ ਗਈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਖਮੀ ਮੁਲਜ਼ਮ ਨੂੰ ਤੁਰੰਤ ਐਸਬੀਐਸ ਨਗਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰ ਦਿੱਤਾ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ।

ਇਸ ਸਬੰਧੀ, ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 109, 324(5) ਅਤੇ 61(2) ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4 ਅਤੇ 5 ਤਹਿਤ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ।

White

White

White

Tags: BREAKING NEWSBreaking news in PunjabiDGP punjabLatest Punjab newsLatest Punjab news in PunjabiPUNJABpunjab newsPUNJAB POLICEWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਸੂਬੇ ਵਿੱਚ ਬਣੇਗਾ ਸੁਪਰ-ਸਪੈਸ਼ਲਿਟੀ ਹਸਪਤਾਲ ; ਮੁੱਖ ਮੰਤਰੀ ਨੇ ਕੀਤਾ ਐਲਾਨ

ਸੂਬੇ ਵਿੱਚ ਬਣੇਗਾ ਸੁਪਰ-ਸਪੈਸ਼ਲਿਟੀ ਹਸਪਤਾਲ ; ਮੁੱਖ ਮੰਤਰੀ ਨੇ ਕੀਤਾ ਐਲਾਨ

by Navjot
October 23, 2026
0

ਗੁਹਾਟੀ, 23 ਅਕਤੂਬਰ (ਵਿਸ਼ਵ ਵਾਰਤਾ) ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਤੇਜਪੁਰ ਮੈਡੀਕਲ...

ਮਨੋਵਿਗਿਆਨਕ ਥ੍ਰਿਲਰ ਫਿਲਮ ‘John Doe’ ਤੋਂ ਅਰਜੁਨ ਦਾਸ ਦੇ ਕਿਰਦਾਰ ਦਾ ਖੁਲਾਸਾ

ਮਨੋਵਿਗਿਆਨਕ ਥ੍ਰਿਲਰ ਫਿਲਮ ‘John Doe’ ਤੋਂ ਅਰਜੁਨ ਦਾਸ ਦੇ ਕਿਰਦਾਰ ਦਾ ਖੁਲਾਸਾ

by Navjot
October 23, 2026
0

  ਚੇਨਈ, 23 ਅਕਤੂਬਰ (ਵਿਸ਼ਵ ਵਾਰਤਾ) - ਤਾਮਿਲ ਸਿਨੇਮਾ ਦੇ ਸਭ ਤੋਂ ਤੇਜ਼ੀ ਨਾਲ ਉੱਭਰਦੇ ਸਿਤਾਰਿਆਂ ਵਿੱਚੋਂ ਇੱਕ, ਅਰਜੁਨ ਦਾਸ,...

ਰੋਮਾਂਟਿਕ ਕਾਮੇਡੀ ਫਿਲਮ ‘Coimbatore Mappillaii’ 24 ਦਸੰਬਰ ਨੂੰ ਹੋਵੇਗੀ ਰਿਲੀਜ਼

ਰੋਮਾਂਟਿਕ ਕਾਮੇਡੀ ਫਿਲਮ ‘Coimbatore Mappillaii’ 24 ਦਸੰਬਰ ਨੂੰ ਹੋਵੇਗੀ ਰਿਲੀਜ਼

by Navjot
October 23, 2026
0

  ਚੇਨਈ, 23 ਅਕਤੂਬਰ (ਵਿਸ਼ਵ ਵਾਰਤਾ) - ਨਿਰਦੇਸ਼ਕ ਕਿਸ਼ੋਰ ਰਾਜਕੁਮਾਰ ਦੀ ਬੇਸਬਰੀ ਨਾਲ ਉਡੀਕੀ ਜਾ ਰਹੀ ਰੋਮਾਂਟਿਕ ਕਾਮੇਡੀ ਫਿਲਮ 'ਕੋਇੰਬਟੂਰ...

Typhoon Champi : ਤਾਈਵਾਨ ਨੇ 20 ਸ਼ਹਿਰਾਂ ਅਤੇ ਕਾਉਂਟੀਆਂ ਵਿੱਚ ਸਕੂਲ ਤੇ ਦਫ਼ਤਰ ਬੰਦ; ਸੈਂਕੜੇ ਉਡਾਣਾਂ ਰੱਦ

Typhoon Champi : ਤਾਈਵਾਨ ਨੇ 20 ਸ਼ਹਿਰਾਂ ਅਤੇ ਕਾਉਂਟੀਆਂ ਵਿੱਚ ਸਕੂਲ ਤੇ ਦਫ਼ਤਰ ਬੰਦ; ਸੈਂਕੜੇ ਉਡਾਣਾਂ ਰੱਦ

by Navjot
October 23, 2026
0

ਤਾਈਪੇ, 23 ਅਕਤੂਬਰ (ਵਿਸ਼ਵ ਵਾਰਤਾ) - ਤਾਈਵਾਨ 'ਚੈਂਪੀ' (Champi) ਨਾਮਕ ਤੂਫਾਨ ਦੇ ਟਾਕਰੇ ਲਈ ਤਿਆਰੀ ਕਰ ਰਿਹਾ ਹੈ। ਜਿਵੇਂ-ਜਿਵੇਂ ਇਹ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਸੂਬੇ ਵਿੱਚ ਬਣੇਗਾ ਸੁਪਰ-ਸਪੈਸ਼ਲਿਟੀ ਹਸਪਤਾਲ ; ਮੁੱਖ ਮੰਤਰੀ ਨੇ ਕੀਤਾ ਐਲਾਨ

ਸੂਬੇ ਵਿੱਚ ਬਣੇਗਾ ਸੁਪਰ-ਸਪੈਸ਼ਲਿਟੀ ਹਸਪਤਾਲ ; ਮੁੱਖ ਮੰਤਰੀ ਨੇ ਕੀਤਾ ਐਲਾਨ

by Navjot
October 23, 2026
0

ਗੁਹਾਟੀ, 23 ਅਕਤੂਬਰ (ਵਿਸ਼ਵ ਵਾਰਤਾ) ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਤੇਜਪੁਰ ਮੈਡੀਕਲ...

Most Popular

ਅਫਗਾਨਿਸਤਾਨ ਦੇ ਕੁਨਾਰ ਅਤੇ ਹੇਲਮੰਦ ਸੂਬਿਆਂ ‘ਚ ਪਾਕਿਸਤਾਨੀ ਹਮਲਿਆਂ ਦੌਰਾਨ 9 ਲੋਕਾਂ ਦੀ ਮੌਤ

ਅਫਗਾਨਿਸਤਾਨ ਦੇ ਕੁਨਾਰ ਅਤੇ ਹੇਲਮੰਦ ਸੂਬਿਆਂ ‘ਚ ਪਾਕਿਸਤਾਨੀ ਹਮਲਿਆਂ ਦੌਰਾਨ 9 ਲੋਕਾਂ ਦੀ ਮੌਤ

by Navjot
3 weeks ago
0

ਅਫਗਾਨਿਸਤਾਨ ਦੇ ਕੁਨਾਰ ਅਤੇ ਹੇਲਮੰਦ ਸੂਬਿਆਂ 'ਚ ਪਾਕਿਸਤਾਨੀ ਹਮਲਿਆਂ ਦੌਰਾਨ 9 ਲੋਕਾਂ ਦੀ ਮੌਤ ਕਾਬੁਲ, 1 ਅਕਤੂਬਰ (ਵਿਸ਼ਵ ਵਾਰਤਾ) ਤਾਲਿਬਾਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 