Punjab: ਪਰਲਜ਼ ਦੇ ਨਿਵੇਸ਼ਕਾਂ ਨੂੰ ਜਲਦ ਮਿਲਣਗੇ ਪੈਸੇ, ਜਾਇਦਾਦਾਂ ਲੋਧਾ ਕਮੇਟੀ ਨੂੰ ਸੌਂਪੀਆਂ
ਮੋਹਾਲੀ, 31 ਮਾਰਚ 2026 (ਵਿਸ਼ਵ ਵਾਰਤਾ) – ਪਰਲ ਗਰੁੱਪ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ Enforcement Directorate (ED) ਨੇ 15,000 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਜਾਇਦਾਦਾਂ ਲੋਧਾ ਕਮੇਟੀ ਨੂੰ ਸੌਂਪ ਦਿੱਤੀਆਂ ਹਨ। ਇਹ ਕਾਰਵਾਈ PMLA (Prevention of Money Laundering Act) ਤਹਿਤ ਕੀਤੀ ਗਈ ਹੈ। ਇਸ ਸਬੰਧੀ ਵਿਸ਼ੇਸ਼ ਅਦਾਲਤ ਨੇ 455 ਅਚੱਲ (immovable) ਜਾਇਦਾਦਾਂ ਲੋਧਾ ਕਮੇਟੀ ਦੇ ਹਵਾਲੇ ਕਰਨ ਦੇ ਹੁਕਮ ਦਿੱਤੇ।
Supreme Court of India ਵੱਲੋਂ ਬਣਾਈ ਗਈ ਲੋਧਾ ਕਮੇਟੀ ਦਾ ਮੁੱਖ ਮਕਸਦ ਨਿਵੇਸ਼ਕਾਂ ਨੂੰ ਉਨ੍ਹਾਂ ਦਾ ਫਸਿਆ ਹੋਇਆ ਪੈਸਾ ਵਾਪਸ ਕਰਵਾਉਣਾ ਹੈ। ਇਸ ਫੈਸਲੇ ਨਾਲ ਪਰਲ ਗਰੁੱਪ ਦੇ ਹਜ਼ਾਰਾਂ ਨਿਵੇਸ਼ਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ, ਕਿਉਂਕਿ ਹੁਣ ਜਾਇਦਾਦਾਂ ਦੀ ਵਿਕਰੀ ਕਰਕੇ ਬਕਾਇਆ ਰਕਮ ਵਾਪਸ ਕੀਤੀ ਜਾ ਸਕੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























