Punjab ‘ਚ PCS ਮੇਨ ਦੀ ਪ੍ਰੀਖਿਆ ਅੱਜ ਤੋਂ
– ਪ੍ਰੀਖਿਆ 1 ਤੋਂ 10 ਅਪ੍ਰੈਲ ਤੱਕ ਹੋਵੇਗੀ
ਪਟਿਆਲਾ, 1 ਅਪ੍ਰੈਲ 2026 (ਵਿਸ਼ਵ ਵਾਰਤਾ) – ਪੰਜਾਬ ਸਿਵਲ ਸਰਵਿਸਜ਼ (PCS) ਦੀ ਮੇਨ ਪ੍ਰੀਖਿਆ ਅੱਜ ਤੋਂ ਸ਼ੁਰੂ ਹੋ ਰਹੀ ਹੈ। ਇਹ ਪ੍ਰੀਖਿਆ 1 ਤੋਂ 10 ਅਪ੍ਰੈਲ ਤੱਕ ਕਰਵਾਈ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਪ੍ਰੀਖਿਆ ਲਈ ਪੁਖਤਾ ਪ੍ਰਬੰਧ ਕਰ ਲੈ ਗਏ ਹਨ। PCS ਦੀ ਮੇਨ ਪ੍ਰੀਖਿਆ ਲਈ ਪਟਿਆਲਾ ਸ਼ਹਿਰ ਵਿੱਚ 12 ਕੇਂਦਰ ਸਥਾਪਿਤ ਕੀਤੇ ਗਏ ਹਨ। ਇਹ ਪ੍ਰੀਖਿਆ ਦੁਪਹਿਰ ਦੇ ਸੈਸ਼ਨ ਵਿੱਚ ਦੁਪਹਿਰ 2:30 ਵਜੇ ਤੋਂ ਸ਼ਾਮ 5:30 ਵਜੇ ਤੱਕ ਕਰਵਾਈ ਜਾਵੇਗੀ।
ਦੱਸ ਦਈਏ ਕਿ ਕੁੱਲ 331 ਅਸਾਮੀਆਂ ਲਈ ਇਹ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਲਗਭਗ 4,200 ਉਮੀਦਵਾਰ ਇਸ ਮੇਨ ਪ੍ਰੀਖਿਆ ਵਿੱਚ ਸ਼ਾਮਲ ਹੋ ਰਹੇ ਹਨ। ਇਹ ਸਾਰੇ ਉਮੀਦਵਾਰ ਪਹਿਲਾਂ ਮੁੱਢਲੀ ਪ੍ਰੀਖਿਆ (Prelims) ਪਾਸ ਕਰ ਚੁੱਕੇ ਹਨ। ਉਮੀਦਵਾਰਾਂ ਦੀ ਸਹੀ ਪਛਾਣ ਨੂੰ ਯਕੀਨੀ ਬਣਾਉਣ ਲਈ ਹਰੇਕ ਕੇਂਦਰ ‘ਤੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਸਿਸਟਮ ਲਗਾਏ ਗਏ ਹਨ। ਇਸ ਤੋਂ ਇਲਾਵਾ, ਪ੍ਰੀਖਿਆ ਦੌਰਾਨ ਕਿਸੇ ਵੀ ਇਲੈਕਟ੍ਰਾਨਿਕ ਯੰਤਰ ਦੀ ਵਰਤੋਂ ਨੂੰ ਰੋਕਣ ਲਈ ਜੈਮਰ ਵੀ ਲਗਾਏ ਗਏ ਹਨ। ਇਹ ਪ੍ਰੀਖਿਆ ਪੰਜਾਬ ਵਿੱਚ ਪ੍ਰਸ਼ਾਸਨਿਕ ਅਹੁਦਿਆਂ ਲਈ ਇਕ ਮਹੱਤਵਪੂਰਨ ਪੜਾਅ ਹੈ, ਜਿਸ ਤੋਂ ਬਾਅਦ ਇੰਟਰਵਿਊ ਰਾਊਂਡ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























