• Latest
  • Trending
Punjab News: ‘ਯੁੱਧ ਨਸ਼ਿਆਂ ਵਿਰੁੱਧ’; 1,163 ਮਾਮਲੇ ਦਰਜ, 1,615 ਗ੍ਰਿਫ਼ਤਾਰੀਆਂ, 27 ਗੈਰ-ਕਾਨੂੰਨੀ ਜਾਇਦਾਦਾਂ ਢਾਹੀਆਂ, 1,115 ਕਿਲੋਗ੍ਰਾਮ ਨਸ਼ੀਲੇ ਪਦਾਰਥ ਅਤੇ 7 ਲੱਖ ਗੋਲੀਆਂ ਜ਼ਬਤ

Punjab News: ‘ਯੁੱਧ ਨਸ਼ਿਆਂ ਵਿਰੁੱਧ’; 1,163 ਮਾਮਲੇ ਦਰਜ, 1,615 ਗ੍ਰਿਫ਼ਤਾਰੀਆਂ, 27 ਗੈਰ-ਕਾਨੂੰਨੀ ਜਾਇਦਾਦਾਂ ਢਾਹੀਆਂ, 1,115 ਕਿਲੋਗ੍ਰਾਮ ਨਸ਼ੀਲੇ ਪਦਾਰਥ ਅਤੇ 7 ਲੱਖ ਗੋਲੀਆਂ ਜ਼ਬਤ

1 year ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

1 minute ago
Big News: SIR ‘ਤੇ ਆਇਆ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਪੜ੍ਹੋ ਵੇਰਵਾ

Big News: SIR ‘ਤੇ ਆਇਆ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਪੜ੍ਹੋ ਵੇਰਵਾ

20 minutes ago
Punjab: ਨਗਰ ਨਿਗਮ ਚੋਣਾਂ ਲਈ ਕੁੱਲ 63.94 ਫ਼ੀਸਦ ਵੋਟਾਂ ਪਈਆਂ

Punjab: ਨਗਰ ਨਿਗਮ ਚੋਣਾਂ ਲਈ ਕੁੱਲ 63.94 ਫ਼ੀਸਦ ਵੋਟਾਂ ਪਈਆਂ

40 minutes ago
Fifa World Cup: ਈਰਾਨ ਫੁੱਟਬਾਲ ਟੀਮ ਅਮਰੀਕਾ ‘ਚ ਖੇਡੇਗੀ ਮੈਚ, ਮੈਕਸੀਕੋ ਵਿੱਚ ਹੋਵੇਗਾ ਠਿਕਾਣਾ

Fifa World Cup: ਈਰਾਨ ਫੁੱਟਬਾਲ ਟੀਮ ਅਮਰੀਕਾ ‘ਚ ਖੇਡੇਗੀ ਮੈਚ, ਮੈਕਸੀਕੋ ਵਿੱਚ ਹੋਵੇਗਾ ਠਿਕਾਣਾ

49 minutes ago
Pope Leo ਨੇ AI ਨੂੰ ਲੈ ਕੇ ਇੱਕ ਗੰਭੀਰ ਚੇਤਾਵਨੀ ਕੀਤੀ ਜਾਰੀ, ਪੜ੍ਹੋ ਵੇਰਵਾ

Pope Leo ਨੇ AI ਨੂੰ ਲੈ ਕੇ ਇੱਕ ਗੰਭੀਰ ਚੇਤਾਵਨੀ ਕੀਤੀ ਜਾਰੀ, ਪੜ੍ਹੋ ਵੇਰਵਾ

2 hours ago
Ahmedabad Plane Crash: ਜਹਾਜ਼ ਹਾਦਸੇ ‘ਚ ਤਬਾਹ ਹੋਇਆ ਹੋਸਟਲ ਮੁੜ ਬਣੇਗਾ

Ahmedabad Plane Crash: ਜਹਾਜ਼ ਹਾਦਸੇ ‘ਚ ਤਬਾਹ ਹੋਇਆ ਹੋਸਟਲ ਮੁੜ ਬਣੇਗਾ

3 hours ago
National: ਦਿੱਲੀ ਵਿੱਚ ਇੱਕ 60 ਸਾਲ ਦੇ ਸਕਿਉਰਿਟੀ ਗਾਰਡ ਦਾ ਬੇਰਹਿਮੀ ਨਾਲ ਕਤਲ

National: ਦਿੱਲੀ ਵਿੱਚ ਇੱਕ 60 ਸਾਲ ਦੇ ਸਕਿਉਰਿਟੀ ਗਾਰਡ ਦਾ ਬੇਰਹਿਮੀ ਨਾਲ ਕਤਲ

3 hours ago
Punjab: ਪਟਿਆਲਾ ‘ਚ ਸਨਸਨੀਖੇਜ਼ ਵਾਰਦਾਤ: ਨੀਲੇ ਡਰੱਮ ‘ਚੋਂ ਮਿਲੀ ਔਰਤ ਦੀ ਲਾਸ਼

Punjab: ਪਟਿਆਲਾ ‘ਚ ਸਨਸਨੀਖੇਜ਼ ਵਾਰਦਾਤ: ਨੀਲੇ ਡਰੱਮ ‘ਚੋਂ ਮਿਲੀ ਔਰਤ ਦੀ ਲਾਸ਼

4 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

4 hours ago
Punjab Weather: ਪੰਜਾਬ ਵਿੱਚ ਅੱਜ ਹੀਟਵੇਵ ਦਾ ਅਲਰਟ ਜਾਰੀ, ਕੱਲ੍ਹ ਤੋਂ ਬਦਲੇਗਾ ਮੌਸਮ

Punjab Weather: ਪੰਜਾਬ ਵਿੱਚ ਅੱਜ ਹੀਟਵੇਵ ਦਾ ਅਲਰਟ ਜਾਰੀ, ਕੱਲ੍ਹ ਤੋਂ ਬਦਲੇਗਾ ਮੌਸਮ

4 hours ago
IPL 2026: ਐਲੀਮੀਨੇਟਰ ਮੁਕਾਬਲੇ ‘ਚ ਅੱਜ ਰਾਜਸਥਾਨ ਅਤੇ ਹੈਦਰਾਬਾਦ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

IPL 2026: ਐਲੀਮੀਨੇਟਰ ਮੁਕਾਬਲੇ ‘ਚ ਅੱਜ ਰਾਜਸਥਾਨ ਅਤੇ ਹੈਦਰਾਬਾਦ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

4 hours ago
National: ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਵਿਰੁੱਧ FIR ਦਰਜ, ਪੜ੍ਹੋ ਕੀ ਹੈ ਮਾਮਲਾ

National: ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਵਿਰੁੱਧ FIR ਦਰਜ, ਪੜ੍ਹੋ ਕੀ ਹੈ ਮਾਮਲਾ

4 hours ago
Hindi News
English News
Wednesday, May 27, 2026
No Result
View All Result
37 °c
Chandigarh
36 ° Thu
33 ° Fri
28 ° Sat
32 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab News: ‘ਯੁੱਧ ਨਸ਼ਿਆਂ ਵਿਰੁੱਧ’; 1,163 ਮਾਮਲੇ ਦਰਜ, 1,615 ਗ੍ਰਿਫ਼ਤਾਰੀਆਂ, 27 ਗੈਰ-ਕਾਨੂੰਨੀ ਜਾਇਦਾਦਾਂ ਢਾਹੀਆਂ, 1,115 ਕਿਲੋਗ੍ਰਾਮ ਨਸ਼ੀਲੇ ਪਦਾਰਥ ਅਤੇ 7 ਲੱਖ ਗੋਲੀਆਂ ਜ਼ਬਤ

March 13, 2025
in ਖਬਰਾਂ, ਪੰਜਾਬ

ਅਮਨ ਅਰੋੜਾ ਨੇ ਪੰਜਾਬ ਸਰਕਾਰ ਦੇ ਸੰਪੂਰਨ ਦ੍ਰਿਸ਼ਟੀਕੋਣ, 360-ਡਿਗਰੀ ਰਣਨੀਤੀ-ਲਾਗੂਕਰਨ, ਜਾਗਰੂਕਤਾ ਅਤੇ ਪੁਨਰਵਾਸ ਦੀ ਕੀਤੀ ਸ਼ਲਾਘਾ

ਪੁਲਿਸ ਕਾਰਵਾਈ ਅਤੇ ਨੌਜਵਾਨਾਂ ਦੀ ਜਾਗਰੂਕਤਾ ਨਾਲ ਪੰਜਾਬ ‘ਚੋਂ ਨਸ਼ਿਆਂ ਦੀ ਸਮੱਸਿਆ ਖਤਮ ਹੋਵੇਗੀ : ਅਰੋੜਾ

ਇਹ ਡਰੱਗ ਮਾਫੀਆ ਵਿਰੁੱਧ ਇੱਕ ਫੈਸਲਾਕੁੰਨ ਅਤੇ ਆਖਰੀ ਲੜਾਈ ਹੈ, ਸਿਰਫ ਸਮੂਹਿਕ ਯਤਨ ਹੀ ਇਸ ਬੁਰਾਈ ਨੂੰ ਖਤਮ ਕਰ ਸਕਦੇ ਹਨ-ਅਮਨ ਅਰੋੜਾ

ਸਰਕਾਰ ਤਸਕਰਾਂ ਦੇ ਤਾਬੂਤ ਵਿੱਚ ਆਖਰੀ ਕਿੱਲ ਠੋਕਣ ਲਈ ਦ੍ਰਿੜ ਹੈ: ਅਰੋੜਾ

ਅਮਨ ਅਰੋੜਾ ਦੀ ਲੋਕਾਂ ਨੂੰ ਅਪੀਲ-ਆਓ ਅਸੀਂ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮਿਲ ਕੇ ਕੰਮ ਕਰੀਏ

ਚੰਡੀਗੜ੍ਹ, 12 ਮਾਰਚ (ਵਿਸ਼ਵ ਵਾਰਤਾ):- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਤੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਮਰਥਨ ਹੇਠ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ  ਨਤੀਜਾ-ਮੁਖੀ ਪਹੁੰਚ ਲਈ ਵਿਆਪਕ ਪ੍ਰਸ਼ੰਸਾ ਮਿਲ ਰਹੀ ਹੈ।

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਦਫ਼ਤਰ ਵਿਖੇ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ‘ਆਪ’ ਆਗੂ ਨੀਲ ਗਰਗ ਅਤੇ ਗੁਲਸ਼ਨ ਛਾਬੜਾ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੂਬੇ ਵਿੱਚ ਨਸ਼ਿਆਂ ਦੇ ਖ਼ਤਰੇ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੇ ਚੱਲ ਰਹੇ ਯਤਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਅਮਨ ਅਰੋੜਾ ਨੇ ਕਿਹਾ ਕਿ ਇਹ ਪਹਿਲ ਸਿਰਫ਼ ਇੱਕ ਸਰਕਾਰੀ ਯਤਨ ਨਹੀਂ ਹੈ ਬਲਕਿ ਪੰਜਾਬ ਦੇ ਹਰ ਨਾਗਰਿਕ ਨੂੰ ਸ਼ਾਮਲ ਕਰਨ ਵਾਲਾ ਇੱਕ ਸਮੂਹਿਕ ਮਿਸ਼ਨ ਹੈ।ਅਰੋੜਾ ਨੇ ਕਿਹਾ “ਨਸ਼ਿਆਂ ਦੇ ਖ਼ਤਰੇ ਨੇ ਪੰਜਾਬ ਦੇ ਲਗਭਗ ਹਰ ਘਰ ਨੂੰ ਪ੍ਰਭਾਵਿਤ ਕੀਤਾ ਹੈ। ਅੱਜ, ਸਰਕਾਰ ਰਾਜ ਵਿੱਚੋਂ ਇਸ ਕੈਂਸਰ ਨੂੰ ਖਤਮ ਕਰਨ ਲਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ,”

ਅਰੋੜਾ ਨੇ ਕਿਹਾ ਕਿ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਤਰੇ ਨਾਲ ਨਜਿੱਠਣ ਲਈ ਮਹੱਤਵਪੂਰਨ ਤਰੱਕੀ ਕੀਤੀ ਹੈ।  1 ਮਾਰਚ ਤੋਂ ਹੁਣ ਤੱਕ ਕੁੱਲ 1,163 ਐਨਡੀਪੀਐਸ ਕੇਸ ਦਰਜ ਕੀਤੇ ਗਏ ਹਨ, ਜਿਸ ਦੇ ਨਤੀਜੇ ਵਜੋਂ 1,615 ਨਸ਼ਾ ਤਸਕਰਾਂ ਅਤੇ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਹੁਣ ਸਲਾਖਾਂ ਪਿੱਛੇ ਹਨ।  ਇਸ ਤੋਂ ਇਲਾਵਾ, ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ 21 ਤਸਕਰ ਜ਼ਖਮੀ ਹੋ ਗਏ ।  ਇਹ ਕੋਸ਼ਿਸ਼ਾਂ ਨਸ਼ਿਆਂ ਦੇ ਵਪਾਰ ਨੂੰ ਖ਼ਤਮ ਕਰਨ ਅਤੇ ਇਸ ਵਿੱਚ ਸ਼ਾਮਲ ਲੋਕਾਂ ਨੂੰ ਜਵਾਬਦੇਹ ਬਣਾਉਣ ਲਈ ਸਰਕਾਰ ਦੇ ਦ੍ਰਿੜ ਇਰਾਦੇ ਨੂੰ ਦਰਸਾਉਂਦੀਆਂ ਹਨ।

ਅਰੋੜਾ ਨੇ ਕਿਹਾ ਕਿ ਸਰਕਾਰ ਨੇ 27 ਗੈਰ-ਕਾਨੂੰਨੀ ਇਮਾਰਤਾਂ ਨੂੰ ਢਾਹ ਦਿੱਤਾ ਹੈ, ਜਿਸ ਵਿੱਚ ਨਸ਼ਾ ਤਸਕਰਾਂ ਦੁਆਰਾ ਸਰਕਾਰੀ ਜ਼ਮੀਨ ‘ਤੇ ਬਣਾਏ ਗਏ ਆਲੀਸ਼ਾਨ ਮਕਾਨ ਵੀ ਸ਼ਾਮਲ ਹਨ, ਜਿਸ ਨਾਲ ਇੱਕ ਸਖ਼ਤ ਸੰਦੇਸ਼ ਗਿਆ ਹੈ ਕਿ ਅਪਰਾਧ ਦੀ ਕਮਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਏਜੰਸੀਆਂ ਨੇ 1,115 ਕਿਲੋਗ੍ਰਾਮ ਨਸ਼ੀਲੇ ਪਦਾਰਥ, ਲਗਭਗ 7 ਲੱਖ ਗੋਲੀਆਂ ਅਤੇ ਕੈਪਸੂਲ, ਅਤੇ ਲਗਭਗ 60 ਲੱਖ ਰੁਪਏ ਦੇ ਡਰਗ ਮਨੀ ਨੂੰ ਵੀ ਸਫਲਤਾਪੂਰਵਕ ਜ਼ਬਤ ਕੀਤਾ ਹੈ। ਇਹ ਪ੍ਰਾਪਤੀਆਂ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦੀਆਂ ਹਨ।

ਅਰੋੜਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਖ਼ਤਰਿਆਂ ਬਾਰੇ ਜਾਗਰੂਕ ਕਰਨ ਲਈ ਸਿਵਲ ਸੁਸਾਇਟੀ, ਸਕੂਲਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ 115 ਜਨ ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ ਹਨ।  ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਕਾਰਜਸ਼ੀਲ ਹਨ, ਜੋ ਨਸ਼ਾ ਕਰਨ ਵਾਲਿਆਂ ਨੂੰ ਅਪਰਾਧੀਆਂ ਦੀ ਬਜਾਏ ਮਰੀਜ਼ਾਂ ਵਾਂਗ ਸਮਝਦੇ ਹਨ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਮੁੜ ਜੁੜਨ ਵਿੱਚ ਮਦਦ ਕਰਦੇ ਹਨ।

ਅਮਨ ਅਰੋੜਾ ਨੇ ਸਰਕਾਰ ਦੀ 360 ਡਿਗਰੀ ਰਣਨੀਤੀ ‘ਤੇ ਚਾਨਣਾ ਪਾਇਆ, ਜਿਸ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਾਲ-ਨਾਲ ਇਸ ਵਿੱਚ ਜਾਗਰੂਕਤਾ ਅਤੇ ਪੁਨਰਵਾਸ ਨੂੰ ਜੋੜਿਆ ਗਿਆ ਹੈ।  ਉਨ੍ਹਾਂ ਕਿਹਾ, “ਇਕ ਪਾਸੇ ਪੁਲਿਸ ਤਸਕਰਾਂ ਅਤੇ ਸਮੱਗਲਰਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ, ਜਦਕਿ ਦੂਜੇ ਪਾਸੇ ਸਕੂਲਾਂ-ਕਾਲਜਾਂ ਵਿਚ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਸ਼ਾ ਛੁਡਾਊ ਕੇਂਦਰਾਂ ਵਿਚ ਨਸ਼ਾ ਛੱਡਣ ਦੇ ਚਾਹਵਾਨਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।”

ਆਪ ਆਗੂ ਨੇ ਸਮੂਹਿਕ ਸਮਾਜਿਕ ਯਤਨਾਂ ਦੀ ਮਹੱਤਤਾ ਨੂੰ ਦੁਹਰਾਇਆ ਅਤੇ ਹਰ ਘਰ, ਪਰਿਵਾਰ ਅਤੇ ਸੰਸਥਾ ਨੂੰ ਇਸ ਮਿਸ਼ਨ ਨਾਲ ਜੁੜਨ ਦੀ ਅਪੀਲ ਕੀਤੀ।  ਉਨ੍ਹਾਂ ਕਿਹਾ, “ਇਹ ਇਕੱਲੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ। ਪੰਜਾਬ ਦੇ ਲੋਕਾਂ ਨੂੰ ਇਸ ਮੁਹਿੰਮ ਦਾ ਦਿਲੋਂ ਸਮਰਥਨ ਕਰਨਾ ਚਾਹੀਦਾ ਹੈ, ਤਾਂ ਹੀ ਅਸੀਂ ਇਸ ਖ਼ਤਰੇ ਦਾ ਖਾਤਮਾ ਕਰ ਸਕਾਂਗੇ।”

ਅਰੋੜਾ ਨੇ ਇਸ ਮੁੱਦੇ ‘ਤੇ ਸਰਕਾਰ ਦੀ ਵਚਨਬੱਧਤਾ’ ਤੇ ਭਰੋਸਾ ਪ੍ਰਗਟਾਇਆ। ਉਨ੍ਹਾਂ ਕਿਹਾ “ਇਹ ਮੁਹਿੰਮ ਸਿਰਫ਼ ਇੱਕ ਹੋਰ ਪਹਿਲਕਦਮੀ ਨਹੀਂ ਹੈ, ਇਹ ਡਰੱਗ ਮਾਫੀਆ ਅਤੇ ਉਹਨਾਂ ਦੀ ਸਰਪ੍ਰਸਤੀ ਕਰਨ ਵਾਲਿਆਂ ਵਿਰੁੱਧ ਇੱਕ ਨਿਰਣਾਇਕ ਅਤੇ ਅੰਤਮ ਲੜਾਈ ਹੈ। ਸਰਕਾਰ ਇਹਨਾਂ ਤਸਕਰਾਂ ਦੇ ਤਾਬੂਤ ਵਿੱਚ ਆਖਰੀ ਕਿਲ ਠੋਕਣ ਲਈ ਦ੍ਰਿੜ ਹੈ,”।

ਉਨ੍ਹਾਂ ਨੇ ਪੰਜਾਬ ਪੁਲਿਸ ਦੇ ਅਣਥੱਕ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਜਾਗਰੂਕਤਾ ਫੈਲਾਉਣ ਵਿੱਚ ਉਨ੍ਹਾਂ ਦੀ ਕਵਰੇਜ ਅਤੇ ਸਹਾਇਤਾ ਲਈ ਮੀਡੀਆ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਤੁਹਾਡੀ ਨਿਰੰਤਰ ਰਿਪੋਰਟਿੰਗ ਨੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕੀਤਾ ਹੈ ਕਿ ਇਹ ਸਰਕਾਰ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਗੰਭੀਰ ਹੈ।”

ਅਮਨ ਅਰੋੜਾ ਨੇ ਸਾਰੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਨਾਲ-ਨਾਲ ਗੈਰ-ਸਰਕਾਰੀ ਸੰਗਠਨਾਂ ਨੂੰ ਇਸ ਲੜਾਈ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ “ਇਹ ਪੰਜਾਬ ਦੇ ਭਵਿੱਖ ਲਈ ਇੱਕ ਮਿਸ਼ਨ ਹੈ। ਆਓ ਇਸ ਬੁਰਾਈ ਨੂੰ ਜੜ੍ਹੋਂ ਪੁੱਟਣ ਅਤੇ ਆਪਣੀ ਜਵਾਨੀ ਨੂੰ ਬਚਾਉਣ ਲਈ ਇਕੱਠੇ ਕੰਮ ਕਰੀਏ,”।

ਅਮਨ ਅਰੋੜਾ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ‘ਆਪ’ ਸਰਕਾਰ ਨਸ਼ਾ ਮੁਕਤ ਪੰਜਾਬ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ “ਇਕੱਠੇ ਮਿਲ ਕੇ, ਹਰੇਕ ਨਾਗਰਿਕ ਦੇ ਸਮਰਥਨ ਨਾਲ, ਅਸੀਂ ਇਹ ਲੜਾਈ ਜਿੱਤਾਂਗੇ,”।

Tags: AMAN ARORABREAKING NEWSBreaking news in PunjabiLatest Punjab newsLatest Punjab news in PunjabiPUNJABPunjab Governmentpunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
May 27, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 27 ਮਈ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Big News: SIR ‘ਤੇ ਆਇਆ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਪੜ੍ਹੋ ਵੇਰਵਾ

Big News: SIR ‘ਤੇ ਆਇਆ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਪੜ੍ਹੋ ਵੇਰਵਾ

by Ranjit Singh
May 27, 2026
0

Big News: SIR 'ਤੇ ਆਇਆ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਪੜ੍ਹੋ ਵੇਰਵਾ ਨਵੀਂ ਦਿੱਲੀ, 27 ਮਈ (ਵਿਸ਼ਵ ਵਾਰਤਾ): SIR ਦੇ...

Punjab: ਨਗਰ ਨਿਗਮ ਚੋਣਾਂ ਲਈ ਕੁੱਲ 63.94 ਫ਼ੀਸਦ ਵੋਟਾਂ ਪਈਆਂ

Punjab: ਨਗਰ ਨਿਗਮ ਚੋਣਾਂ ਲਈ ਕੁੱਲ 63.94 ਫ਼ੀਸਦ ਵੋਟਾਂ ਪਈਆਂ

by Ranjit Singh
May 27, 2026
0

Punjab: ਨਗਰ ਨਿਗਮ ਚੋਣਾਂ ਲਈ ਕੁੱਲ 63.94 ਫ਼ੀਸਦ ਵੋਟਾਂ ਪਈਆਂ ਚੰਡੀਗੜ੍ਹ, 27 ਮਈ (ਵਿਸ਼ਵ ਵਾਰਤਾ): ਪੰਜਾਬ ਨਗਰ ਨਿਗਮ ਚੋਣਾਂ 2026...

Fifa World Cup: ਈਰਾਨ ਫੁੱਟਬਾਲ ਟੀਮ ਅਮਰੀਕਾ ‘ਚ ਖੇਡੇਗੀ ਮੈਚ, ਮੈਕਸੀਕੋ ਵਿੱਚ ਹੋਵੇਗਾ ਠਿਕਾਣਾ

Fifa World Cup: ਈਰਾਨ ਫੁੱਟਬਾਲ ਟੀਮ ਅਮਰੀਕਾ ‘ਚ ਖੇਡੇਗੀ ਮੈਚ, ਮੈਕਸੀਕੋ ਵਿੱਚ ਹੋਵੇਗਾ ਠਿਕਾਣਾ

by Ranjit Singh
May 27, 2026
0

Fifa World Cup: ਈਰਾਨ ਫੁੱਟਬਾਲ ਟੀਮ ਅਮਰੀਕਾ 'ਚ ਖੇਡੇਗੀ ਮੈਚ, ਮੈਕਸੀਕੋ ਵਿੱਚ ਹੋਵੇਗਾ ਠਿਕਾਣਾ ਨਵੀਂ ਦਿੱਲੀ, 27 ਮਈ (ਵਿਸ਼ਵ ਵਾਰਤਾ):...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
May 27, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 27 ਮਈ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Most Popular

IPL 2026  PBKS vs DC: ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ

IPL 2026 PBKS vs DC: ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ

by Jaspreet Kaur
2 weeks ago
0

IPL 2026 PBKS vs DC: ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ ਜਾਰੀ - PBKS ਨੇ ਅਈਅਰ ਤੇ ਪ੍ਰਿਆਂਸ਼ ਦੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 