PUNJAB NEWS : ਪੀ.ਪੀ.ਐੱਸ.ਸੀ ਨੇ ਐਲਾਨਿਆ ਸਹਾਇਕ ਟਾਊਨ ਪਲਾਨਰਾਂ ਦੀ ਪ੍ਰੀਖਿਆ ਦਾ ਨਤੀਜਾ
ਪਟਿਆਲਾ, 10 ਸਤੰਬਰ(ਵਿਸ਼ਵ ਵਾਰਤਾ)PUNJAB NEWS: ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਦੱਸਿਆ ਹੈ ਕਿ ਕਮਿਸ਼ਨ ਨੇ ਅੱਜ ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗ ਵਿੱਚ ਅਸਿਸਟੈਂਟ ਟਾਊਨ ਪਲਾਨਰ (ਗਰੁੱਪ ਏ) ਦੀਆਂ 19 ਅਸਾਮੀਆਂ ਲਈ ਅੰਤਿਮ ਨਤੀਜੇ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਅਸਾਮੀਆਂ ਲਈ ਕੁੱਲ 251 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਵਿੱਚੋਂ 22 ਉਮੀਦਵਾਰਾਂ ਨੂੰ ਇੰਟਰਵਿਊ ਪੜਾਅ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਅੰਤਿਮ ਨਤੀਜੇ ਹੁਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ www.ppsc.gov.in ‘ਤੇ ਅਪਲੋਡ ਕਰ ਦਿੱਤੇ ਗਏ ਹਨ। ਪੀ.ਪੀ.ਐਸ.ਸੀ. ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਇਹ ਵੀ ਦੱਸਿਆ ਕਿ ਪ੍ਰਿੰਸੀਪਲ (ਕਾਲਜ ਕਾਡਰ), ਅਸਿਸਟੈਂਟ ਇਲੈਕਟ੍ਰੀਕਲ ਇੰਸਪੈਕਟਰ, ਮੈਡੀਕਲ ਲੈਬ ਟੈਕਨਾਲੋਜੀ ਦੇ ਲੈਕਚਰਾਰ ਅਤੇ ਯੋਜਨਾ ਅਫ਼ਸਰਾਂ ਸਮੇਤ ਕਈ ਹੋਰ ਅਸਾਮੀਆਂ ਲਈ ਇੰਟਰਵਿਊ ਦਾ ਸਮਾਂ ਜਲਦੀ ਹੀ ਕਮਿਸ਼ਨ ਦੀ ਵੈੱਬਸਾਈਟ ‘ਤੇ ਅਪਲੋਡ ਕੀਤਾ ਜਾਵੇਗਾ।