Punjab ਭਰ ਵਿੱਚ 10 ਮਈ ਨੂੰ ਲੱਗਣ ਵਾਲੀਆਂ National Lok Adalat ਮੁਲਤਵੀ
ਚੰਡੀਗੜ੍ਹ, 09 ਮਈ (ਵਿਸ਼ਵ ਵਾਰਤਾ):- ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ Punjab ਭਰ ਵਿੱਚ ਮਿਤੀ 10 ਮਈ 2025 ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਸੁਰੱਖਿਆ ਕਾਰਨਾਂ ਦੇ ਮੱਦੇ ਨਜ਼ਰ ਮੁੱਲਤਵੀ ਕਰ ਦਿੱਤੀ ਗਈ ਹੈ।
ਇਸ ਸਬੰਧੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਕੌਮੀ ਲੋਕ ਅਦਾਲਤਾਂ ਦੇ ਆਯੋਜਨ ਦੀ ਅਗਲੀ ਮਿਤੀ ਸਬੰਧੀ ਜਾਣਕਾਰੀ ਰਾਜ ਵਿੱਚ ਸੁਖਾਂਵੇ ਹਲਾਤ ਹੋਣ ਤੇ ਜਾਰੀ ਕੀਤੀ ਜਾਵੇਗੀ।