
Punjab: ਜਲੰਧਰ ਦੇ ਆਦਮਪੁਰ ‘ਚ ਮਿਲੀ ਜ਼ਿੰਦਾ ਮਿਜ਼ਾਈਲ
– ਮੌਕੇ ‘ਤੇ ਪਹੁੰਚੀ ਪੁਲਿਸ ਪਾਰਟੀ
ਜਲੰਧਰ, 12 ਮਈ (ਵਿਸ਼ਵ ਵਾਰਤਾ): ਜਲੰਧਰ (Punjab) ਦੇ ਆਦਮਪੁਰ ਰੋਡ ‘ਤੇ ਚੂਹੜਵਾਲੀ ਨੇੜੇ ਮਾਰਕਫੈੱਡ ਦਫ਼ਤਰ ਤੋਂ ਮਿਜ਼ਾਈਲ ਦੇ ਟੁਕੜੇ ਮਿਲਣ ਦੀ ਖਬਰ ਸਾਹਮਣੇ ਆਉਣ ਕਾਰਨ ਇਲਾਕੇ ‘ਚ ਹਾਹਾਕਾਰ ਮੱਚ ਗਈ ਅਤੇ ਲੋਕ ਸਹਿਮ ਗਏ। ਜਿਸ ਤੋਂ ਬਾਅਦ ਕਰਮਚਾਰੀਆਂ ਨੇ ਤੁਰੰਤ ਇਸਦੀ ਸੂਚਨਾ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ। ਉੱਚ ਅਧਿਕਾਰੀਆਂ ਨੇ ਮੌਕਾ ਵੇਖਣ ਤੋਂ ਬਾਅਦ ਤੁਰੰਤ ਪੁਲਸ ਦੇ ਉੱਚ ਅਧਿਕਾਰੀਆਂ ਅਤੇ ਏਅਰ ਫੋਰਸ ਅਤੇ ਆਰਮੀ ਨੂੰ ਸੂਚਿਤ ਕੀਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜਦੋਂ ਦਫ਼ਤਰ ਖੁੱਲ੍ਹਿਆ ਤਾਂ ਦੇਖਿਆ ਗਿਆ ਕਿ ਉਕਤ ਥਾਂ ‘ਤੇ ਕੁਝ ਟੁਕੜੇ ਪਏ ਸਨ। ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਆਦਮਪੁਰ ਪੁਲਿਸ ਨੂੰ ਦਿੱਤੀ ਗਈ। ਆਦਮਪੁਰ ਰੋਡ ‘ਤੇ ਮਾਰਕਫੈੱਡ ਦੇ ਦਫ਼ਤਰ ‘ਤੇ ਡਿੱਗੀ ਮਿਜ਼ਾਈਲ ਨੇ ਟੀਨ ਸ਼ੈੱਡ ਵਿੱਚ ਵੀ ਛੇਕ ਕਰ ਦਿੱਤਾ। ਏਅਰ ਫੋਰਸ ਅਤੇ ਆਰਮੀ ਦੇ ਦਸਤਿਆਂ ਨੇ ਮੌਕੇ ‘ਤੇ ਪਹੁੰਚ ਕੇ ਇਸ ਮਿਜ਼ਾਈਲ ਨੂੰ ਡਿਫਿਊਜ਼ ਕਰ ਦਿੱਤਾ ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























