Punjab: ਮਨਪ੍ਰੀਤ ਇਯਾਲੀ ਦੇ ਵੱਡੇ ਬਿਆਨ ਮਗਰੋਂ ਅਕਾਲੀ ਦਲ ਪੁਨਰ ਸੁਰਜੀਤ ਦੀ ਅਹਿਮ ਮੀਟਿੰਗ ਅੱਜ
ਚੰਡੀਗੜ੍ਹ, 20 ਦਸੰਬਰ 2025 (ਵਿਸ਼ਵ ਵਾਰਤਾ) – ਸ਼੍ਰੋਮਣੀ ਅਕਾਲੀ ਦਲ ‘ਪੁਨਰ ਸੁਰਜੀਤ’ (Punjab) ਵੱਲੋਂ ਅੱਜ 20 ਦਸੰਬਰ ਨੂੰ ਚੰਡੀਗੜ੍ਹ ‘ਚ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਪਿਛਲੇ ਦਿਨੀਂ ਖੁਦ ਨੂੰ ਅਕਾਲੀ ਦਲ ‘ਪੁਨਰ ਸੁਰਜੀਤ’ ਦਾ ਹਿੱਸਾ ਨਾ ਦੱਸਣ ਬਾਰੇ ਬਿਆਨ ਮਗਰੋਂ ਇਹ ਮੀਟਿੰਗ ਹੋਰ ਅਹਿਮ ਹੋ ਗਈ ਹੈ।
ਦੱਸ ਦਈਏ ਕਿ ਮਨਪ੍ਰੀਤ ਇਯਾਲੀ ਨੇ ਸਪਸ਼ਟ ਰੂਪ ਵਿਚ ਕਿਹਾ ਸੀ ਕਿ ਉਹ ਅਕਾਲੀ ਦਲ ਪੁਨਸੁਰਜੀਤ ਦਾ ਮੈਂਬਰ ਨਹੀਂ। ਇਯਾਲੀ ਨੇ ਕਿਹਾ ਸੀ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਹੁਕਮ ਮੁਤਾਬਕ ਭਰਤੀ ਕਮੇਟੀ ਦੇ ਮੈਂਬਰ ਸਨ ਅਤੇ ਅਕਾਲੀ ਦਲ ਲਈ ਭਰਤੀ ਕੀਤੀ ਸੀ। ਹਾਲਾਂਕਿ ਇਯਾਲੀ ਨੇ ਕਿਸੇ ਪਾਰਟੀ ਨਾਲ ਨਾ ਜੁ਼ੜੇ ਹੋਣ ਦੀ ਗੱਲ ਕਹੀ ਹੈ।’

ਇਸ ਬਿਆਨ ਮਗਰੋਂ ਅਕਾਲੀ ਦਲ ਪੁਨਰ ਸੁਰਜੀਤ (Punjab) ਦੀ ਸੱਦੀ ਮੀਟਿੰਗ ਵਿੱਚ ਪਾਰਟੀ ਹਾਈਕਮਾਂਡ ਵੱਲੋਂ ਕਈ ਵੱਡੇ ਫੈਸਲੇ ਲਏ ਜਾ ਸਕਦੇ ਹਨ। ਪਾਰਟੀ ਅੰਦਰ ਅਨੁਸ਼ਾਸਨ ਕਾਇਮ ਰੱਖਣ ਲਈ ਅਨੁਸ਼ਾਸਨੀ ਕਮੇਟੀ ਬਣਾਉਣ ਬਾਰੇ ਚਰਚਾ ਹੋ ਸਕਦੀ ਹੈ।
ਦੱਸ ਦਈਏ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੱਦੀ ਇਹ ਬੈਠਕ ਦੋ ਹਿੱਸਿਆਂ ਵਿੱਚ ਹੋਵੇਗੀ। ਪਹਿਲੀ ਬੈਠਕ ਦੁਪਹਿਰ ਤੋਂ ਪਹਿਲਾਂ ਸੀਨੀਅਰ ਆਗੂ ਰਵੀਇੰਦਰ ਸਿੰਘ ਦੇ ਫਾਰਮ ਹਾਊਸ ‘ਤੇ ਹੋਵੇਗੀ, ਜਿਸ ਵਿੱਚ ਕੁਝ ਚੋਣਵੇਂ ਆਗੂ ਸ਼ਾਮਲ ਹੋਣਗੇ। ਦੂਜੀ ਬੈਠਕ ਬਾਅਦ ਦੁਪਹਿਰ ਚੰਡੀਗੜ੍ਹ ਵਿੱਚ ਹੋਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























