Punjab : ਨੌਜਵਾਨ ਨੇ ਪਤਨੀ, ਪੁੱਤਰ ਨੂੰ ਮਾਰੀ ਗੋਲੀ ਤੇ ਫਿਰ ਖੁਦ ਵੀ ….
– ਮੌਕੇ ‘ਤੇ ਪੁੱਜੀ ਪੁਲਿਸ
ਫਿਰੋਜ਼ਪੁਰ, 13 ਫਰਵਰੀ 2026 (ਵਿਸ਼ਵ ਵਾਰਤਾ): ਪਿੰਡ ਬਾਜ਼ੀਦਪੁਰ ‘ਚ ਇਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਪੁੱਤਰ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਲਈ। ਘਰ ਦੇ ਨੌਕਰ ਨੂੰ ਇਹ ਤਿੰਨੋਂ ਜ਼ਮੀਨ ‘ਤੇ ਪਏ ਮਿਲੇ। ਜਿਸ ਤੋਂ ਬਾਅਦ ਉਸਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ
ਨੌਕਰ ਨੇ ਦੱਸਿਆ ਕਿ ਜਦ ਉਹ ਖੇਤ ਚ ਕੰਮ ਕਰ ਕੇ ਘਰ ਆਇਆ ਤਾ ਦੇਖਿਆ ਕਿ ਜਗਸੀਰ, ਉਸਦੀ ਪਤਨੀ ਨਵਨੀਤ ਕੌਰ ਅਤੇ ਪੁੱਤਰ ਵਾਰਿਸਦੀਪ ਸਿੰਘ (4) ਨੂੰ ਗੋਲੀ ਲੱਗੀ ਹੋਈ ਸੀ। ਨੇੜੇ ਹੀ ਇੱਕ ਪਿਸਤੌਲ ਪਈ ਸੀ। ਤਿੰਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਇਸ ਤੋਂ ਬਾਅਦ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਡੀ.ਐਮ.ਸੀ. (DMC) ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਥਾਨਕ ਲੋਕਾਂ ਅਨੁਸਾਰ ਜਗਸੀਰ ਸਿੰਘ ਇੱਕ ਆਲੂ ਕਿਸਾਨ ਸੀ। ਉਹ ਇੱਕ ਕਬੱਡੀ ਖਿਡਾਰੀ ਵੀ ਸੀ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਉਸਨੇ ਇਹ ਇੰਨ੍ਹੀ ਵੱਡੀ ਵਾਰਦਾਤ ਨੂੰ ਅੰਜ਼ਾਮ ਕਿਉ ਦਿੱਤਾ ਹੈ। ਜਗਸੀਰ ਸਿੰਘ ਅਤੇ ਉਸ ਦੀ ਪਤਨੀ ਦੇ ਸਿਰ ਵਿੱਚ ਗੋਲੀ ਲੱਗੀ ਹੈ, ਜਦਕਿ ਬੱਚੇ ਦੇ ਲਿਵਰ ਵਿੱਚ ਗੋਲੀ ਲੱਗੀ ਹੈ। ਹਾਲਤ ਗੰਭੀਰ ਹੋਣ ਕਾਰਨ ਤਿੰਨਾਂ ਨੂੰ ਡੀ.ਐਮ.ਸੀ. (DMC) ਰੈਫਰ ਕੀਤਾ ਗਿਆ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਕਰਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਸੀ.ਸੀ.ਟੀ.ਵੀ. (CCTV) ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























