Punjab : ਮਾਘੀ ਮੇਲੇ ਮੌਕੇ ਵੱਡੀ ਸਿਆਸੀ ਕਾਨਫ਼ਰੰਸ: 328 ਪਾਵਨ ਸਰੂਪਾਂ ਸਬੰਧੀ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ
– 169 ਪਾਵਨ ਸਰੂਪ ਦਾ ਲੱਗਿਆ ਪਤਾ
ਸ੍ਰੀ ਮੁਕਤਸਰ ਸਾਹਿਬ,14 ਜਨਵਰੀ (ਵਿਸ਼ਵ ਵਾਰਤਾ): ਮਾਘੀ ਮੇਲੇ ਦੇ ਸ਼ੁਭ ਮੌਕੇ ‘ਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਆਯੋਜਿਤ ਸਿਆਸੀ ਕਾਨਫ਼ਰੰਸ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ 328 ਪਾਵਨ ਸਰੂਪਾਂ ਦੇ ਮਾਮਲੇ ‘ਚ ਇੱਕ ਮਹੱਤਵਪੂਰਨ ਬਿਆਨ ਦਿੱਤਾ। ਸੀਐਮ ਮਾਨ ਨੇ ਕਿਹਾ ਕਿ ਨਵਾਂਸ਼ਹਿਰ ਦੇ ਬੰਗਾ ਤੋਂ 169 ਪਾਵਨ ਸਰੂਪ ਮਿਲੇ ਹਨ। ਬਾਕੀ ਸਰੂਪਾਂ ਦਾ ਪਤਾ ਅਜੇ ਵੀ ਨਹੀਂ ਹੈ। ਸਿਰਫ਼ 30 ਸਰੂਪ ਹੀ ਰਿਕਾਰਡ ਵਿੱਚ ਹਨ। 139 ਸਰੂਪਾਂ ਦਾ ਐਸ ਜੀ ਪੀ ਸੀ ਕੋਲ ਕੋਈ ਰਿਕਾਰਡ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 139 ਪਾਵਨ ਸਰੂਪਾਂ ਨੂੰ ਸਤਿਕਾਰ ਸਹਿਤ ਸਹੀ ਜਗ੍ਹਾ ‘ਤੇ ਪਹੁੰਚਾਇਆ ਜਾਵੇਗਾ ਅਤੇ ਸ਼ਾਮ ਤੱਕ ਪੂਰੀ ਜਾਣਕਾਰੀ ਜਨਤਕ ਕਰ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ਼ 40 ਮੁਕਤਿਆਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ, ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰੂ ਚਰਨਾਂ ‘ਚ ਨਤਮਸਤਕ ਹੁੰਦੇ ਹੋਏ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























